ਸਮੇਂ ਸਮੇਂ ਦੀ ਗੱਲ ਆ ਵੈਸੇ ਮੈਂ ਕੋਈ ਬਹੁਤ ਪੁਰਾਣਾ ਤਾਂ ਨਹੀਂ ਇਸ ਸਮਾਜ ਦੇ ਵਿੱਚ ਪਰ ਬਚਪਨ ਦੇ ਕਿੱਸੇ ਮੇਰੇ ਵੀ ਅਜਿਹੇ
ਨੇ ਜੋ ਬਹੁਤ ਪੁਰਾਣੇ ਲੱਗਦੇ ਨੇ.. ਬਚਪਨ ਵਿੱਚ ਘਰ ਰੇਡੀਓ ਹੋਣ ਦੇ ਬਾਵਜੂਦ ਸਿਰ ਤੇ ਭੂਤ ਸਵਾਰ ਸੀ ਇਕ ਟੇਪ ਰਿਕਾਰਡ ਲੇਨ ਦਾ..
ਮੈ ਦੋਸਤਾਂ ਨਾਲ ਖੇਡ ਕੇ ਬਾਹਰੋਂ ਆਇਆ, ਮੇਰੇ ਪਿਤਾ ਜੀ ਬਾਹਰ ਮੰਜੇ ਤੇ ਸਿਖਰ ਦੁਪਹਿਰੇ ਚਾਹ ਦੀ ਬਾਟੀ ਦੋਵੇਂ ਹੱਥਾਂ ਨਾਲ ਫੜ ਕੇ ਬੈਠੇ ਸਨ. ਤੇ ਮੇਰੀ ਮਾਂ ਥੱਲੇ ਬੈਠੇ ਹੋਏ ਸਨ. ਆਉਣ ਸਾਰ ਲਿਬੜੇ ਜੇ ਕਪੜੇਆ ਵਿੱਚ ਮੇਂ ਕਲੇਸ਼ ਪਾ ਲਿਆ ਮੈਂਨੂੰ ਇਕ ਟੇਪ ਰਿਕਾਰਡ ਲੈ ਕੇ ਦਿਉ,, ਏਨਾ ਕਿਹ ਕੇ ਮੈ ਮੰਜੇ ਤੇ ਬੈਠ ਗਿਆ. ਮੇਰੇ ਮਾਤਾ ਜੀ ਬੋਲੇ “.ਚੁੱਪ ਕਰਕੇ ਚਾਹ ਪੀ ਲਾ ਤੇ ਕਿਤਾਬਾਂ ਚੱਕ ਲਾ ਜ਼ਿਆਦਾ ਫਾਲਤੂ ਗੱਲਾਂ ਨਾ ਕਰ.. ਪਰ ਮੈਂ ਸ਼ਰੂ ਤੋਂ ਹੀ ਥੋੜ੍ਹਾ ਜ਼ਿੱਦੀ ਹਾਂ.. ਕੌਣ ਸਮਝਾਵੇ?. ਮੈ ਇੱਕੋ ਗੱਲ ਨੂੰ ਰਟ ਲਗਾ ਲਈ… ਮੇਰੇ ਪਿਤਾ ਜੀ ਨੇ ਕਿਹਾ “ਕੀ ਕਰਨੀ ਆ.? ਘਰ ਰੇਡੀਓ ਹੈਗਾ ਤਾਂ ਹੈ ਵੇਖ...
ਕਿਨੇ ਸੋਹਣੇ ਗੀਤ ਚਲਦੇ ਆ.. ਮੈ ਉਦਾਸ ਜਾ ਹੋ ਗਿਆ. ਪਰ ਮੇਰੇ ਪਿਤਾ ਜੀ ਮੈਂ ਜੋ ਮਹਿਸੂਸ ਕਰ ਰਿਹਾ ਸੀ ਦੇਖ ਰਹੇ ਸੀ.. ਆਖਿਰ ਵਿੱਚ ਮੈਂਨੂੰ ਉਹਨਾਂ ਨੇ 150 ਰੁਪਏ ਦੇ ਹੀ ਦਿੱਤੇ.. ਸ਼ਾਮ ਨੂੰ ਮੈਂ ਟੇਪ ਰਿਕਾਰਡ ਲੈ ਆਇਆ.
ਰਾਤ ਨੂੰ ਮੈਂ ਅਪਣੇ ਪਿਤਾ ਨਾਲ ਮੰਜੇ ਤੇ ਪੈ ਕੇ ਗੀਤ ਸੁਣੇ. ਏਦਾਂ ਲੱਗ ਰਿਹਾ ਸੀ ਜਿਵੇਂ ਮੇਰੇ ਕੋਲ ਸਭ ਕੁਝ ਆ ਗਿਆ ਹੋਵੇ… ਅੱਜ 25 ਸਾਲ ਦਾ ਹੋਕੇ ਵੀ ਏਨਾ ਕੁਝ ਬਣਾ ਕੇ ਵੀ ਉਹ ਟੇਪ ਰਿਕਾਰਡ ਵਾਲੀ ਗੱਲ ਭੁੱਲਦੀ ਨਹੀਂ. ਏਦਾਂ ਲੱਗਦਾ ਜਿਵੇਂ ਮੈਂਨੂੰ ਉਹ ਟੇਪ ਰਿਕਾਰਡ ਵਾਲਾ ਸਮਾਂ ਅਪਣੇ ਵਲ ਖਿੱਚ ਰਿਹਾ ਹੋਵੇ… ਸ਼ਾਇਦ ਉਹ ਮੇਰੀ ਪਹਿਲੀ ਖੁਹਾਇਸ਼ ਸੀ ਜੋ ਕੇ ਉਸ ਟਾਈਮ ਵਿੱਚ ਪੂਰੀ ਹੋਈ ਸੀ. miss u papa Urs.p ❤️
ਸਾਗਰ ਸਿੰਘ ਲੰਬੀ