More Punjabi Kahaniya  Posts
ਉੱਚਾ ਕਦ


ਮਧਰੇ ਕਦ ਕਰਕੇ ਕਿੰਨੇ ਸਾਰੇ ਮਖੌਲ ਸਹਿਣੇ ਪੈਂਦੇ..
ਜਵਾਨ ਹੋਏ ਦੇ ਕਿੰਨੇ ਰਿਸ਼ਤੇ ਟੁੱਟੇ..ਭਾਨੀਆਂ ਵੀ ਵੱਜੀਆਂ..
ਫੇਰ ਵੀ ਜਿਹੜੀ ਵਾਹਿਗੁਰੂ ਨੇ ਕਿਸਮਤ ਵਿਚ ਲਿਖ ਰੱਖੀ ਸੀ..ਇੱਕ ਦਿਨ ਕਲੀਰੇ ਬੰਨ ਵੇਹੜੇ ਦਾ ਸ਼ਿੰਗਾਰ ਬਣ ਆਈ!
ਸਾਲ ਕਿੱਦਾਂ ਲੰਘਿਆ ਪਤਾ ਹੀ ਨਹੀਂ ਲੱਗਾ..
ਫੇਰ ਇੱਕ ਦਿਨ ਅਚਾਨਕ ਪੀੜਾਂ ਲੱਗ ਤੁਰੀਆਂ..ਹਸਪਤਾਲ ਦਾਖ਼ਿਲ ਕਰ ਲਿਆ ਗਿਆ..
ਉਹ ਦਰਦ ਨਾਲ ਕਰਾਹ ਰਹੀ ਸੀ!
ਮੈਂ ਰਹਿਰਾਸ ਦਾ ਪਾਠ ਸ਼ੁਰੂ ਕਰ ਦਿੱਤਾ..ਪੀੜ ਕੁਝ ਘਟ ਗਈ..
ਫੇਰ ਐਨ ਅੱਧੀ ਰਾਤ ਨੂੰ ਉਸਦੀ ਕਿਲਕਾਰੀ ਸੁਣੀ..ਸਾਰੇ ਸਰੀਰ ਵਿਚ ਅਜੀਬ ਜਿਹੀ ਝੁਣ-ਝੁਨਾਹਟ ਵਗ ਤੁਰੀ..ਰੂੰ ਵਿਚ ਲਪੇਟੇ ਮਾਸ ਦੇ ਲੋਥੜੇ ਨੂੰ ਸਾਮਣੇ ਵੇਖ ਸਰੀਰ ਸੁੰਨ ਹੋ ਗਿਆ..ਬਾਪ ਬਣਨ ਦਾ ਇਹਸਾਸ ਵੀ ਕਿੰਨਾ ਅਜੀਬ ਇਹਸਾਸ ਸੀ..!
ਫੇਰ ਉਸ ਦਿਨ ਦਰਬਾਰ ਸਾਬ ਤੋਂ ਆਏ ਹੁਕਮਨਾਮੇ ਅਨੁਸਾਰ ਉਸਦਾ “ਸੀਰਤ ਕੌਰ” ਨਾਮ ਰੱਖ ਦਿੱਤਾ..!
ਉਹ ਕਿੰਨੀ ਕਿੰਨੀ ਦੇਰ ਮੇਰੇ ਢਿੱਡ ਤੇ ਪਈ ਖੇਡਦੀ ਰਹਿੰਦੀ..ਛਾਤੀ ਦੇ ਵਾਲ ਪੁੱਟਦੀ..ਤਾਂ ਵੀ ਮਾਸਾ ਦਰਦ ਨਾ ਹੁੰਦਾ..!
ਕਦੀ ਹੱਸ ਪਿਆ ਕਰਦੀ ਤੇ ਕਦੀ ਰੋ ਪੈਂਦੀ..
ਕਦੀ ਓਥੇ ਪਈ ਪਈ ਸੋਂ ਜਾਂਦੀ..ਅਜੀਬ ਜਿਹਾ ਮਖਮਲੀ ਇਹਸਾਸ..ਸ਼ਬਦਾਂ ਤੋਂ ਪਰੇ..ਪਰਬਤਾਂ ਤੋਂ ਵੀ ਕਿੰਨਾ ਉਚਾ!
ਮੈਂ ਉਸਦੇ ਗਿੱਲੇ ਪੋਤੜੇ ਖੋਹਲਦਾ ਤਾਂ ਨਾਲਦੀ ਮਜਾਕ ਕਰਦੀ ਅਖ਼ੇ ਹੁਣ ਤੁਹਾਨੂੰ ਮੁਸ਼ਕ ਨਹੀਂ ਆਉਂਦੀ..!
ਮੈਂ ਅੱਗੋਂ ਚੁੱਪ ਰਹਿੰਦਾ..ਪਰ ਇਹ ਨਿੱਕੀ ਜਿਹੀ ਮੇਰੇ ਵੱਲ ਵੇਖਦੀ ਰਹਿੰਦੀ..!
ਫੇਰ ਥੋੜਾ ਵੱਡੀ ਹੋਈ..
ਮੇਰੇ ਮਧਰੇ ਕਦ ਕਰਕੇ ਭੀੜ ਵਿਚ ਕਈ ਵਾਰ ਚੀਜਾਂ ਉਸਨੂੰ ਉੱਪਰ ਚੁੱਕ ਕੇ ਵਿਖਾਉਣੀਆਂ ਪੈਂਦੀਆਂ..!
ਇੱਕ ਦਿਨ ਭੂਆ ਜੀ ਦੀ ਨਿੱਕੀ ਧੀ ਦੇ ਵਿਆਹ ਵੇਲੇ..
ਡੋਲੀ ਤੋਰਨ ਵੇਲੇ ਸਾਰੇ ਗਮਗੀਨ ਮਾਹੌਲ...

ਵਿਚ ਚੁੱਪਚਾਪ ਖਲੋਤੇ ਸਨ..
ਇਹ ਕੁੱਛੜ ਚੜੀ ਰੋ ਪਈ..ਸ਼ਾਇਦ ਇਸਨੂੰ ਕੁਝ ਦਿਸ ਨਹੀਂ ਸੀ ਰਿਹਾ..ਮੈਂ ਇਸਨੂੰ ਮੋਢਿਆਂ ਤੇ ਚੁੱਕ ਹੋਰ ਉਚਾ ਕਰ ਦਿੱਤਾ..ਇਹ ਚੁੱਪ ਕਰ ਗਈ..!
ਫੇਰ ਡੋਲੀ ਤੁਰਨ ਲੱਗਿਆ ਜ਼ਿਹਨ ਤੇ ਇੱਕ ਅਜੀਬ ਜਿਹੀ ਕੈਫ਼ੀਅਤ ਆਉਂਦਿਆਂ ਹੀ ਮੇਰਾ ਗੱਚ ਭਰ ਆਇਆ..!
ਸ਼ਾਇਦ “ਸੀਰਤ” ਦੀ ਜਵਾਨੀ ਵੇਲੇ ਹੋਣ ਵਾਲਾ ਹੂ-ਬਹੁ ਏਹੀ ਪ੍ਰਸੰਗ ਮੈਂ ਅੱਜ ਹੀ ਆਪਣੇ ਜ਼ਿਹਨ ਤੇ ਮਹਿਸੂਸ ਕਰ ਜਜਬਾਤੀ ਜਿਹਾ ਹੋ ਗਿਆ ਸਾਂ..!
ਅਚਾਨਕ ਮੇਰੇ ਮੋਢੇ ਤੇ ਚੜੀ ਇਹ ਜ਼ਿਦ ਕਰਨ ਲੱਗੀ..ਇਸ ਵਾਰ ਸ਼ਾਇਦ ਹੇਠਾਂ ਉੱਤਰਨ ਲਈ ਕਾਹਲੀ ਸੀ..!
ਹੇਠਾਂ ਲਾਹਿਆ ਤਾਂ ਇਸਨੇ ਮੇਰੇ ਵੱਲ ਗਹੁ ਨਾਲ ਵੇਖਿਆ..ਮੈਂ ਅੱਖਾਂ ਦੇ ਕੋਇ ਇਸਤੋਂ ਲੁਕੋ ਰਿਹਾ ਸਾਂ!
ਫੇਰ ਅਜੀਬ ਜਿਹੀ ਗੱਲ ਹੋਈ..
ਇਸਨੇ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਪਹਿਲੀ ਵਾਰ ਮੇਰੇ ਮੂੰਹ ਨੂੰ ਆਪਣੇ ਕਲਾਵੇ ਵਿਚ ਲੈ ਲਿਆ..
ਫੇਰ ਅਗਲੇ ਹੀ ਪਲ ਆਪਣੀਆਂ ਦੋਵੇਂ ਬਾਹਵਾਂ ਮੇਰੇ ਗੱਲ ਦਵਾਲੇ ਪਾ ਕੇ ਅਜੀਬ ਜਿਹਾ ਦਿਲਾਸਾ ਦਿੰਦੀ ਹੋਈ ਨੇ ਮੇਰੀਆਂ ਗਿੱਲੀਆਂ ਹੋ ਗਈਆਂ ਗੱਲਾਂ ਨੂੰ ਚੁੰਮ ਲਿਆ ਤੇ ਫੇਰ ਅੱਖਾਂ ਪੂੰਝਣ ਲੱਗੀ..!
ਠੰਡੀ ਹਵਾ ਦੇ ਝੋਕੇ ਵਰਗਾ ਸੁਰਗ ਦਾ ਝੂਟਾ ਜਿਹਾ ਆਇਆ..
ਸ਼ਾਇਦ ਹੁਣ ਤੱਕ ਦੁਨੀਆਂ ਦੀ ਨਜਰ ਵਿਚ ਮਧਰੇ ਗਿਣੇ ਜਾਂਦੇ ਆਮ ਜਿਹੇ ਇਸ ਇਨਸਾਨ ਦਾ ਕਦ ਅਚਾਨਕ ਹੀ ਸਾਰੀ ਦੁਨੀਆਂ ਨਾਲੋਂ ਬਹੁਤ ਉੱਚਾ ਹੋ ਗਿਆ ਸੀ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਉੱਚਾ ਕਦ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)