More Punjabi Kahaniya  Posts
ਮਾਮੀ ਵੀ ਸ਼ਰਮਿੰਦੀ, ਭਾਣਜਾ ਓਦੂੰ ਵੱਧ ਸ਼ਰਮਿੰਦਾ


ਮਾਮੀ ਵੀ ਸ਼ਰਮਿੰਦੀ, ਭਾਣਜਾ ਓਦੂੰ ਵੱਧ ਸ਼ਰਮਿੰਦਾ ! * ਸੰਨ 85-86 ਵਿਚਮੇਰਾ ਭਰਾ ਪੜ੍ਹਦਾ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ…. ਉੱਥੇ ਸਿੱਖ ਮੁੰਡੇ ਕੁੜੀਆਂ ‘ਸਰਬੱਤ ਸੇਵਾ ਸੋਸਾਇਟੀ’ ਬਣਾ ਕੇ ਉਹ ਫਰਵਰੀ ਦੀ ਬਸੰਤ ਰੁੱਤੇ ਅਖੰਡ ਪਾਠ ਕਰਾਉਂਦੇ.. ਭੋਗ ਮੌਕੇ ਚੋਟੀ ਦਾ ਰਾਗੀ, ਚੋਟੀ ਦਾ ਹੀ ਢਾਡੀ ਤੇ ਕਿਸੇ ਉੱਘੇ ਕਵੀ ਨੂੰ ਬੁਲਾਉਂਦੇ ਹੁੰਦੇ ਸਨ ! (ਸਾਬਰ ਹੁਸੈਨ ‘ਸਾਬਰ’ ਨੂੰ ਉੱਥੇ ਕਈ ਵਾਰ ਸੁਣਿਆਂ ਮੈਂ)
ਇਕ ਸਾਲ ਦੇ ਸਮਾਗਮ ਵਿਚ ਮੈਂ ਤੇ ਮੇਰੀ ਪਤਨੀ ਵੀ ਉੱਥੇ ਪਹੁੰਚੇ। ਦਿਲਬਰ ਢਾਡੀ ਲੱਗਿਆ ਹੋਇਆ ਸੀ… ਢਾਡੀ ਰਾਗ ਦਾ ਬੇਹੱਦ ਫੈਨ ਹੋਣ ਨਾਤੇ ਮੈਂ ਦਿਲਬਰ ਸਾਹਿਬ ਦੇ ਲੈਕਚਰ ਵਿਚ ਖੁੱਭਿਆ ਬੈਠਾ ਸਾਂ ਕਿ ਮੇਰੀ ਪਤਨੀ ਕਹਿੰਦੀ ਵਾਸ਼ਰੂਮ ਜਾਣਾ ! ਚੰਡੀਗੜ੍ਹ ਹੀ ਰਹਿੰਦੀ ਮੇਰੀ ਭੈਣ ਦਾ ਸਕੂਲ ਪੜ੍ਹਦਾ ਬੇਟਾ ਵੀ ਸਾਡੇ ਨਾਲ ਹੀ ਸੀ… ਮੈਂ ਉਹਨੂੰ ਪਤਨੀ ਦੇ ਨਾਲ਼ ਭੇਜ ‘ਤਾ ! ਉਸਨੇ ਬਾਥਰੂਮ ਲਾਗੇ ਜਾ ਕੇ ਦੱਸ ਦਿੱਤਾ ਕਿ ਮਾਮੀ ਜੀ ਓਸ ਪਾਸੇ ‘ਲੇਡੀਜ਼ ਬਾਥਰੂਮ’ ਹੈ, ਓਧਰ ਚਲੇ ਜਾਉ।
ਲਉ ਜੀ, ਮੇਰੀ ਘਰ ਵਾਲ਼ੀ ਓਧਰ ਵੜੀ ਤਾਂ ਸਹੀ, ਪਰ ਓਨ੍ਹੀਂ ਪੈਰੀਂ...

ਖੋਟੇ ਪੈਸੇ ਵਾਂਗ ਵਾਪਸ ਮੁੜ ਆਈ ! ਇਹ ਦੇਖ ਕੇ ਭਾਣਜਾ ਹੈਰਾਨ….. !
ਪਤਨੀ ਕਹਿੰਦੀ-‘ਓਏ ਜਸਵਿੰਦਰ, ਤੂੰ ਮੈਨੂੰ ਗਲ੍ਹਤ ਪਾਸੇ ਵਾੜ’ਤਾ… ਓਧਰ ਤਾਂ ਅੰਦਰ ਇਕ ਮੁੰਡਾ ਖੜਾ ਐ ! ਸ਼ੁਕਰ ਆ ਉਹਦੀ ਪਿੱਠ ਸੀ ਮੇਰੇ ਵੱਲ੍ਹ !’
ਮੇਰਾ ਭਾਣਜਾ ਖਿਝ ਕੇ ਗਿਆ ਓਧਰ ਨੂੰ… ਤਾਂ ਕਿ ਉਸ ਮੁੰਡੇ ਨੂੰ ‘ਲੇਡੀਜ਼ ਬਾਥਰੂਮ’ ਵਿਚ ਵੜਿਆ ਹੋਣ ‘ਤੇ ਲਾਹਣਤਾਂ ਪਾਵੇ !! ਉਹ ਜਿਉਂ ਹੀ ਦਰਵਾਜੇ ਕੋਲ ਪਹੁੰਚਿਆ ਤਾਂ ਅੰਦਰੋਂ ਆਪਦੇ ਬੋਦਿਆਂ ਨੂੰ ਸੰਵਾਰਦਾ ਟੀ-ਸ਼ਰਟ ਤੇ ਜ਼ੀਨ ਦੀ ਪੈਂਟ ਵਾਲ਼ਾ ‘ਮੁੰਡਾ’ ਬਾਹਰ ਨਿਕਲ ਆਇਆ।
ਭਾਣਜੇ ਨੇ ਕੜਕਵੀਂ ਅਵਾਜ਼ ਸੁਣੀ- ‘ਅਰੇ ਸਰਦਾਰ ਜੀ,ਬਾਹਰ ਪੜ੍ਹ ਤੋ ਲੀਆ ਕਰੋ… ਯੇ ਲੇਡੀਜ਼ ਕਾ ਬਾਥਰੂਮ ਹੈ…. ਈਡੀਅਟ !!
ਸ਼ਰਮਿੰਦਾ ਹੋਇਆ ਮੇਰਾ ਭਾਣਜਾ ਬਾਹਰ ਆ ਕੇ ਬੋਲਿਆ-‘ਓ ਹੋ ਮਾਮੀ ਜੀ, ਉਹ ਮੁੰਡਾ ਥੋੜ੍ਹੀ ਸੀ ? ਪਟਿਆਂ ਵਾਲ਼ੀ ਕੁੜੀ ਸੀ ਬਾਥਰੂਮ ਵਿਚ !! ☺
-ਤਰਲੋਚਨ ਸਿੰਘ ‘ਦੁਪਾਲ ਪੁਰ’

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)