More Punjabi Kahaniya  Posts
ਬਚਕੇ ਮੋੜ ਤੋਂ


ਸਬਾਹਤ ਕਣਕ ਦੇ ਢੋਲਾਂ ਨਾਲ ਲੱਦੀ ਪਈ ਐ…. ਸੰਦੂਕ ਗਹਿਣੇਆਂ ਨਾ ਤੁੰਨੇਆ ਪਿਆ.. ਖੁਰਲੀ ਤੇ ਖੜੀਆਂ ਬੂਰੀਆਂ ਵੌਕਸਵੈਗਨ ਵਾਂਗੂ ਲਿਸ਼ਕਾਂ ਮਾਰਦੀਆਂ… ਚੌਦਾਂ ਲੀਟਰ ਇੱਕ ਡੰਗ ਦਾ… ਡਰੱਮ ਡੁੱਲਦਾ ਹੀ ਰਹਿੰਦਾ.. ਫਰਿੱਜ ਚੋਂ ਮਖਣੀ ਉੱਲਰ ਰਹੀ ਐ… ਲੱਸੀ ਆਲੀ ਚਾਟੀ apple pro max ਵਾਂਗੂ ਫੁੱਲ ਅੱਪਡੇਟ ਆ…ਕਬੂਤਰ ਏਨਾਂ ਦੇ ਉੱਡਣ, ਬੌਲਦ ਕੁੱਤੇ ਏਹਨਾਂ ਦੇ ਨੌਂ ਤੇ ਭੱਜਣ.. ਘੋੜੇਆਂ ਦੇ ਫਾਰਮ ਮੌਲਾਂ ਵਰਗੇ ਪਾਈ ਫਿਰਦੇ ਨੇ.. ਸਮਰਸੀਬਲ ਦੀ ਖੇਲ ਤੋਂ ਪਾਰ ਬੱਜਦੀ ਪਾਣੀ ਦੀ ਧਾਰ ਵੀ ਆਈਲੈਟਸ ਬੈਂਡਾਂ ਜਿੰਨਾਂ ਚਾਅ ਚਾੜਦੀ ਐ… ਫਾਰਮਟਰੈਕ ਦੇ ਖੱਬੇ ਪਾਸੇ ਕੱਲਾ ਲਿਖਿਆ ਬਿਆ 60 ਮੁੱਛਾਂ ਚਾੜ ਦਿੰਦਾ… ਕੰਪੈਣ ਆਲੇ ਕੋਠੇ ਚ ਪੱਲੜ ਹੇਠਾਂ ਖੜੀ ਜੰਗ ਚ ਲਜਾਣ ਆਲੀ ਤੋਪ ਹੀ ਲਗਦੀ ਐ… ਗੱਠੇਆਂ ਦੀਆਂ ਭੂਕਾਂ ਵੀ ਜੀਓ ਦੇ ਟਾਵਰਾਂ ਵਾਂਗੂ ਤਣੀਆਂ ਪਈਆਂ…. ਝੋਲੇਆਂ ਚ ਟਿੰਡੋ, ਕੱਦੂ, ਸਕੂਟਰ ਦੀ ਟੋਕਰੀ ਚ ਅੱਲਾਂ ਖੇਤੋਂ ਪਾਲ ਕੇ ਲਿਆਂਦੀਆਂ ਰੇਹੜੀ ਤੋ। ਛਾਂਟ ਕੇ ਨੀ… ਖੇਤ ਆਲੇ ਕੋਠੇ ਤੇ ਹੈਪੀ ਦਵਾਲੀ ਲਿਖੀ ਫਿਰਦੇ ਨੇ… ਤੇ ਪੈਲੀ ਦਾ ਟੱਕ ਜੜੁੱਤ ਵਰਕੇ ਵਾਂਗੂ ਇੱਕ ਸਾਰ ਐ… ਪਧਰਾ….ਸੌਹਰੇ ਜਾਣ ਵੇਲੇ ਗੁੱਟ ਚ ਚਮਕਦੇ ਕੜੇ ਤੇ ਜਵਾਕਾਂ ਨੇ “ਗਿੱਲ” ਲਖਾਕੇ ਦੇਤਾ… ਲਮਾਰੀਆਂ ਚ ਪਏ ਪਾਸਪੋਟ ਵੀ ਢੂਹੇ ਤੇ ਮੋਹਰਾਂ ਲਵਾਈ ਫਿਰਦੇ ਨੇ …
ਏਹ ਤਾਂ ਵੀ ਝੰਡੇ ਜੇ ਚਾਕੇ ਕਿਉਂ ਤੁਰੇ ਫਿਰਦੇ ਨੇ ਨਿੱਤ ਦਿਹਾੜੀ… ਉਰੇ...

ਪੇਸ਼ ਕਰ ਮੇਰੇ ਕੋਲੇ.. ਧਰਮਰਾਜ ਨੇ ਬੜਕ ਮਾਰਕੇ ਜੰਮਾਂ ਨੂੰ ਆਖੇਆ… ਕਹਿੰਦੇ ਜੀ ਟੀਮ ਭੇਜੋ ਕੱਲੇ ਕੈਹਰੇ ਨੂੰ ਤਾਂ ਖੁੱਲਕੇ ਨਾ ਮੋੜ ਦੇਣ… ਅਖੇ ਨਹੀਂ ਏਹਨਾਂ ਨੂੰ ਬੱਸ ਪੁੱਛਕੇ ਮੋੜ ਦੇਣਾ ਪੱਕੇ ਨੀ ਰੱਖਣੇ….. ਹਾਜਰ ਕਰੋ “ਮੋਹਣ ਸਿੰਘ ਬਰਨਾਲਾ”
ਧਰਮਰਾਜ
“ਹਾਂ ਬੀ ਕੀ ਸਮੱਸਿਆ ਥੋਡੀ ਲਹੂ ਪੀਤਾ ਦੁਨੀਆਂ ਦਾ ਤੀਏ ਦਿਨ ਚੱਕੇ ਜਾਮ ਕਰਕੇ”
ਜੰਮ – ਹੌਲੀ ਬੋਲੋ ਜੀ ਬਾਕੀ ਬਾਹਰ ਸ਼ਾਂਤਮਈ ਖੜੇ ਨੇ..
ਧਰਮਰਾਜ – ਪੁੱਛ ਏਹਨਾਂ ਨੂੰ ਪਰਾਂ ਲਜਾਕੇ ਹੋਰ ਕੀ ਮੰਗਦੇ ਨੇ …
ਜੰਮ – ਕਹਿੰਦਾ ਜੀ ਸਿੱਕਾ ਸਿੱਕਾ ਕਹੀ ਜਾਂਦੇ ਨੇ ਸਾਰੇ
ਧਰਮਰਾਜ ਕਹਿੰਦਾ ਸਿੱਕੇ ਭਰੇ ਤਾਂ ਪਏ ਨੇ ਬੈਂਕ ਹੋਰ ਕੀ ਭਾਲਦੇ ਨੇ …
ਕਹਿੰਦੇ ਜੀ “ਨਹੀਂ ਦੂਜਾ ਸਿੱਕਾ ਚਾਹੀਦਾ… ਅਖੇ ਦੂਜਾ ਕੇਹੜਾ…
ਜੀ ਜੇਹੜਾ ਚੱਲਦਾ ਹੁੰਦਾ … ਟਰਾਲੀਆਂ ਤੇ ਲਖੌਣਾ ਕਹਿੰਦੇ “ਚੱਲਦੇ ਸਿੱਕੇ ਸਰਦਾਰਾਂ ਦੇ”
ਧਰਮਰਾਜ ਘਬਰਾ ਕੇ ਜੇ ਐਣਕ ਲਾਕੇ ਕਹਿੰਦਾ ਧਰਤੀ ਜੂਮ ਕਰੋ…. ਪੜਕੇ ਕਹਿੰਦਾ ਏਨਾਂ ਨੂੰ ਮੋੜਦੋ, ਦੁਬਾਰੇ ਨਾ ਬੁਲਾਇਓ, ਬੱਸ ਟੈਮ ਟਪਾਓ ਜਿੰਨਾਂ ਚਿਰ ਐਲਟਸ ਚੱਲਦੀ ਐ…. ਜੰਮ ਕਹਿਣ ਜੀ ਕਿਉਂ…..
ਕਹਿੰਦਾ “ਪੰਜਾਬ ਤੋਂ ਨੇ”……. ਬਚਕੇ ਮੋੜ ਤੋਂ ….. ਮਨਾਲੀਆ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)