More Punjabi Kahaniya  Posts
ਚੜ੍ਹਦੇ ਸੂਰਜ ਦੀ ਲਾਲੀ


ਚੜ੍ਹਦੇ ਸੂਰਜ ਦੀ ਲਾਲੀ।
ਕਈ ਘੰਟਿਆਂ ਦੀ ਰਾਤ ਮੁੱਕੀ ‘ਤੇ ਹੋਇਆ ਸਵੇਰਾ ਏ,ਇਹ ਸੋਹਣੀ ਕੁਦਰਤ ਨਾਲ ਪਿਆ ਮਹਿਕਦਾ ਚੁਫੇਰਾ ਏ।।
ਮੈਂ ਹਰ ਰੋਜ਼ ਸਾਝਰੇ ਪੰਜ ਪੌਣੇਂ ਪੰਜ ਕੁ ਵਜੇ ਉੱਠਦੀ ਸਾਂ। ਭਾਵੇਂ ਅੱਖ ਇਸ ਤੋਂ ਪਹਿਲਾਂ ਹੀ ਖੁੱਲ੍ਹ ਜਾਂਦੀ ਪਰ ਕਦੇ ਵੀ ਬਾਪੂ ਦੀ ਆਵਾਜ਼ ਬਿਨਾਂ ਕਦੇ ਨਹੀਂ ਉੱਠਦੀ ਸਾਂ। ਗਰਮੀਆਂ ਦੇ ਦਿਨ ਸਨ ਰੋਜ਼ ਦੀ ਤਰ੍ਹਾਂ ਮੈਂ ਅਜੇ ਮੰਜੇ ਤੇ ਲੰਮੀ ਈ ਪਈ ਸਾਂ। ਠੰਢੀ ਵਾਹ ਦੀ ਗੂੰਜ ਮੇਰੇ ਕੰਨਾਂ ਵਿਚ ਪੈ ਰਹੀ ਸੀ ਇਵੇਂ ਪਰਤੀਤ ਹੋ ਰਿਹਾ ਸੀ ਜਿਵੇਂ ਪੌਣ ਮੈਨੂੰ ਕੋਈ ਮਧੁਰ ਸੰਗੀਤ ਸੁਣਾ ਰਹੀ ਹੋਵੇ। ਚਿੜੀਆਂ ਦੀ ਚਹਿਚਹਾਟ ਅਤੇ ਹਰਿਆਲੀ ਦੀ ਮਹਿਕ ਮੇਰੇ ਮਨ ਵਿਚ ਇੱਕ ਵੱਖਰੀ ਹੀ ਖੁਸ਼ੀ ਪੈਦਾ ਕਰ ਰਹੀ ਸੀ। ਅਚਾਨਕ ਹੀ ਬਾਪੂ ਜੀ ਨੇ ਅਵਾਜ਼ ਮਾਰੀ ਤੇ ਬੋਲੇ ਉੱਠ ਪੁੱਤ ਬੜਾ ਦਿਨ ਚੜ੍ਹ ਆਇਆ ਹੈ । ਮੈਂ ਬੁੜਬੁੜਾਉਂਦੇ ਹੋਏ ਉੱਠੀ। ਨੇਮ ਦੀ ਤਰ੍ਹਾਂ ਮੈਂ ਵਾਸੇ ਮੂੰਹ ਵਾਹਿਗੁਰੂ ਦਾ ਨਾਮ ਲਿਆ ਕਿਹਾ ਹੇ ਵਾਹਿਗੁਰੂ ਜੋ ਦਿੱਤਾ ਤੇਰਾ ਲੱਖ ਲੱਖ ਧੰਨਵਾਦ ਅਤੇ ਕੇ ਸੱਚੇ ਪਾਤਿਸ਼ਾਹ ਸਰਬੱਤ ਦਾ ਭਲਾ ਮਨਵਾਈ ਕਹਿ ਮੰਜੇ ਤੋਂ ਉੱਠੀ ਫਿਰ ਮੂੰਹ ਧੋ ਚਾਹ ਦੀ ਬਾਟੀ ਪੀ ਕੇ ਬੈਠ ਗਈ। ਘਰ ਦੇ ਸਾਰੇ ਮੈਂਬਰ ਆਪਣੇ ਆਪਣੇ ਕੰਮਾਂ ਕਾਰਾਂ ਵਿੱਚ ਜੁੱਟ ਗਏ। ਮੈਂ ਅਕਸਰ ਸਭ ਤੋਂ ਪਹਿਲਾਂ ਸਵੇਰੇ ਵਹਿੜੇ ਵਿਚ ਪਏ ਬਿਸਤਰੇ ਚੁੱਕਦੀ ਅਤੇ ਕਮਰਿਆਂ ਦੀ ਝਾੜ ਝੜਾਈ ਕਰ ਪੋਚਾ ਲਗਾਉਂਦੀ। ਅੱਜ ਵੀ ਮੈਂ ਨਿੱਤ ਵਾਂਗ ਅਜਿਹਾ ਹੀ ਕੀਤਾ । ਅਕਸਰ ਕੰਮ ਕਰਦੇ ਸਭ ...

ਮਨਾਂ ਵਿੱਚ ਕਈ ਖਿਆਲ ਚਲਦੇ ਸਨ ਉਸੇ ਤਰ੍ਹਾਂ ਮੇਰੇ ਮਨ ਵਿਚ ਵੀ ਕਈ ਖਿਆਲ ਚਲਦੇ ਰਹਿੰਦੇ ਹਨ।ਮੈਂ ਆਪਮੁਹਾਰੇ ਚਾਨਚ੍ਕ ਸਫਾਈ ਕਰਦੀ ਬਾਹਰ ਆਈ ਅਤੇ ਚੜ੍ਹਦੇ ਸੂਰਜ ਦੀ ਲਾਲੀ ਮੇਰੀਆਂ ਅੱਖਾਂ ਵਿੱਚ ਆ ਵੱਜੀ । ਰੋਸ਼ਨੀ ਇੰਨੀ ਜ਼ਿਆਦਾ ਤੇਜ਼ ਸੀ ਕਿ ਮੇਰੀਆਂ ਅੱਖਾਂ ਰੌਸ਼ਨੀ ਨਾ ਸਹਾਰ ਸਕੀਆਂ ਅਤੇ ਆਪਣੇ ਆਪ ਹੀ ਝੁਕ ਗਈਆਂ। ਮੈਂ ਸੂਰਜ ਵੱਲ ਤੱਕਣਾ ਚਾਹਿਆ ਪਰ ਅੱਖ ਵੀ ਨਾ ਚੱਕ ਪਾਈ ਤਾਂ ਮੇਰੇ ਮਨ ਵਿੱਚ ਕਈ ਸਵਾਲ ਆ ਖੜ੍ਹੇ ਹੋਏ ਕਿ ਸੂਰਜ ਲਾਲੀ ਅਸਲ ‘ਚ ਮੈਨੂੰ ਕਹਿਣਾ ਕੀ ਚਾਹੁੰਦੀ ਏ? ਮੈਂ ਕਾਫੀ ਸਮਾਂ ਆਪੇ ਤੇ ਆਪਣੇ ਵਿਚਾਰਾਂ ਨਾਲ ਜਦੋ-ਜ਼ਹਿਦ ਕੀਤੀ ਤਾਂ ਖਿਆਲ ਆਇਆ ਕਿ ਅੱਜ ਕੱਲ੍ਹ ਲੋਕ ਕਿੰਨੀਆਂ ਹੀ ਬੇ ਘੜਤ ਝੂਠੀਆਂ ਗੱਲਾਂ ਬਣਾ ਸੱਚੇ ਲੋਕਾਂ ਨੂੰ ਬਦਨਾਮ ਕਰ ਦਿੰਦੇ ਹਨ ਤਾਂ ਕਿਉਂ ਨਾਂ ਆਪਣਾ ਚਰਿੱਤਰ ਨੂੰ ਇਨਾ ਸਾਫ਼ ਤੇ ਆਤਮ ਨੂੰ ਸੱਚੀ ਬਣਾਇਆ ਜਾਵੇ ਇਸ ਸੂਰਜ ਦੀ ਲਾਲੀ ਦੀ ਤਰ੍ਹਾਂ ਕਿ ਕੋਈ ਗੱਲ ਤਾਂ ਕੀ ਅੱਖ ਮਿਲਾਉਣ ਦੀ ਵੀ ਹਿੰਮਤ ਨਾ ਕਰ ਪਾਵੇ। ਜਿਸ ਤਰ੍ਹਾਂ ਮੈਂ ਸੂਰਜ ਦੀ ਲਾਲੀ ਦੀ ਸਚਾਈ ਸਚਾਈ ਨੂੰ ਨਹੀਂ ਸਹਾਰ ਸਕੀ। ਇਸ ਘਟਨਾ ਨੇ ਮੇਰੇ ਤਜਰਬੇ ਨੂੰ ਤਾਂ ਵਧਾਇਆ ਹੀ ਪਰ ਜਿੰਦਗੀ ਜਿਉਣ ਦੇ ਢੰਗ ਨੂੰ ਵੀ ਬਦਲ ਦਿੱਤਾ।
ਰਾਜਵੀਰ ਕੌਰ ਸਿੱਧੂ

...
...



Related Posts

Leave a Reply

Your email address will not be published. Required fields are marked *

2 Comments on “ਚੜ੍ਹਦੇ ਸੂਰਜ ਦੀ ਲਾਲੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)