More Punjabi Kahaniya  Posts
ਬੇਵੱਸ ਜ਼ਿੰਦੜੀ


ਇਕ 47 ਦੀ ਵੰਡ ਵਿੱਚ ਪਾਕਿਸਤਾਨ ਤੋਂ ਭਾਰਤ ਵਿਚ ਆਇਆ ਹੋਇਆ ਮੁੰਡਾ ਜਦੋਂ ਰਸਤੇ ਵਿਚ ਲੱਖਾਂ ਔਂਕੜਾ ਦਾ ਸਾਮ੍ਹਣਾ ਕਰਦਾ ਹੋਇਆ ਰੁਲਦਾ ਖੁਲਦਾ ਭਾਰਤ ਵਿਚ ਪਹੁੰਚਦਾ ਹੈ ਤਾਂ ਓ station ਤੇ ਬੈਠ ਕੇ ਖੌਰੇ ਕਿੰਨੇ ਦਿਨ ਉਸ train ਦਾ ਇੰਤਜ਼ਾਰ ਕਰਦਾ ਹੈ ਜਿਸ ਵਿਚ ਕੇ ਉਸਦਾ ਪਰਿਵਾਰ ਹੋਵੇ। ਕਾਫੀ ਦਿਨ ਗੁਜ਼ਰ ਜਾਂਦੇ ਹਨ ਪਰ ਉਸਦੇ ਪਰਿਵਾਰ ਦਾ ਕੋਈ ਅਤਾ ਪਤਾ ਨਈ ਲਗਦਾ। ਕਈ ਥਾਵਾਂ ਤੇ ਪਰਿਵਾਰ ਦੇ ਗੁੰਮ ਹੋਣ ਦੀ ਖਬਰ ਵੀ ਲਿਖੋਂਦਾ ਹੈ ਪਰ ਉਸਦੇ ਪਰਿਵਾਰ ਦੀ ਕੋਈ ਵੀ ਸੂਹ ਓਹਦੇ ਕੰਨੀ ਨਹੀਂ ਪੈਂਦੀ। ਆਖਿਰ ਓਸਨੂੰ ਇਕ ਗਰੀਬ ਆਦਮੀ ਜੋ ਕੇ ਲੋਕਾ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ,ਓਸ ਮੁੰਡੇ ਨੂੰ ਘਰ ਵਿਚ ਲੇ ਆਉਂਦਾ ਹੈ।ਇਹ ਆਦਮੀ ਓਸ ਮੁੰਡੇ ਨੂੰ ਨਿਰਬਲ ਕਹਿ ਕੇ ਬਲੋਨ ਲਗ ਜਾਂਦਾ ਹੈ। ਪਰ ਨਿਰਬਲ ਆਪਣੇ ਪਰਿਵਾਰ ਦੇ ਨਾਂ ਮਿਲਣ ਦੇ ਦੁੱਖ ਵਿਚ ਸਰੀਆ ਨਾਲ ਬੋਲਣਾ ਚਾਲਣਾ ਛੱਡ ਦਿੰਦਾ ਹੈ। ਪਾਵੇ ਕੇ ਓਹ ਬੋਲ ਸਕਦਾ ਹੈ ਫਿਰ ਵੀ ਉਸਦੇ ਚੁੱਪ ਰਹਿਣ ਦੀ ਆਦਤ ਕਾਰਨ ਲੋਕ ਓਸਨੂੰ ਗੂੰਗਾ ਸਮਜ਼ਨ ਲਗ ਜਾਂਦੇ ਹਨ।ਉਹ ਹਰ ਰੋਜ਼ ਆਪਣੇ ਆਪ ਤੇ ਆਪਣੇ ਰੱਬ ਨਾਲ ਖੌਰੇ ਕਿੰਨੀਆ ਗੱਲਾ ਕਰਦਾ ਹੈ।ਕੁਝ ਦਿਨਾਂ ਬਾਦ ਉਹ ਆਦਮੀ ਜਿਸਦੇ ਘਰ ਵਿਚ ਨਿਰਬਲ ਰਹਿ ਰਿਹਾ ਸੀ,ਓਸਦੀ ਵੀ ਮੌਤ ਹੋ ਜਾਂਦੀ ਹੈ।ਮੌਤ ਤੋਂ ਬਾਦ ਉਸ ਗਰੀਬ ਦੀ ਜਿੰਨੀ ਵੀ ਜ਼ਮੀਨ ਹੁੰਦੀ ਹੈ ਉਸ ਉੱਤੇ ਪਿੰਡ ਵਾਲੇ ਕਬਜ਼ਾ ਕਰ ਲੈਂਦੇ ਹਨ ਅਤੇ ਨਿਰਬਲ ਨੂੰ ਪਿੰਡ ਵਿਚੋ ਬਾਹਰ ਕਢ ਦਿੰਦੇ ਹਨ। ਕਿਉਂਕਿ ਪਾਕਿਸਤਾਨ ਤੋਂ ਆਏ ਹੋਣ ਕਾਰਨ ਲੋਕ ਵੀ ਉਸਨੂੰ ਜਿਆਦਾ ਪਸੰਦ ਨੲੀ ਕਰਦੇ।ਇਥੋਂ ਹੀ ਨਿਰਬਲ ਦੀ ਜ਼ਿੰਦਗੀ ਦਾ ਦੂਜਾ ਪੜਾ ਸ਼ੁਰੂ ਹੁੰਦਾ ਹੈ।ਉਹ ਫਿਰ ਤੋਂ ਰੁਲਦਾ ਖੁਲਦਾ ਕਿਸੇ ਦੂਸਰੇ ਪਿੰਡ ਪਹੁੰਚ ਜਾਂਦਾ ਹੈ।ਜਿੱਥੇ ਕੇ ਉਹ ਇਕ ਬੰਦ ਪਏ ਪੁਰਾਣੇ ਕੋਠੇ ਵਿਚ ਰਹਿਣ ਲਗ ਜਾਂਦਾ ਹੈ।ਉਹ ਜ਼ਿੰਦਗੀ ਨੂੰ ਜਿਊਣਾ ਬੰਦ ਕਰ ਦਿੰਦਾ ਹੈ। ਕੁਝ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕੇ ਉਹ ਲੋਕਾਂ ਦੇ ਘਰੋ ਹੀ ਰੋਟੀ ਖਾ ਲੈਂਦਾ ਹੈ।ਹਜੇ ਵੀ ਕਿਤੇ ਨਾ ਕਿਤੇ ਓਸਨੂੰ ਆਸ ਹੁੰਦੀ ਹੈ ਕਿ ਓਸਦਾ ਪਰਿਵਾਰ ਜਿਉਂਦਾ ਹੈ ਅਤੇ ਉਹ ਉਸਨੂੰ ਜਰੂਰ ਮਿਲੇਗਾ।ਉਹ ਰੋਜ਼ ਆਪਣੀ ਮਾ ਨੂੰ ਯਾਦ ਕਰਦਾ ਹੈ ਅਤੇ ਰੋ ਪੈਂਦਾ ਹੈ।ਓ ਬਚਪਨ ਵਿਚ ਆਪਣੀ ਮਾਂ ਤੋ ਸੋਨੇ ਦੇ ਕੈਂਠੇ ਦੀ ਮੰਗ ਕਰਦਾ ਹੁੰਦਾ ਸੀ।ਜੋ ਕੇ ਉਸਦੀ ਮਾਂ ਓਸਨੂੰ ਗਰੀਬੀ ਦੇ ਕਾਰਨ ਲੇ ਕੇ ਨਹੀਂ ਦੇ ਸਕੀ ਸੀ।ਕਦੇ ਤਾਰਿਆ ਵੱਲ ਵੇਖ ਕੇ ਸੋਚਦਾ ਹੈ ਕਿ ਜੇਕਰ ਮੇਰੀ ਮਾ ਮਰ ਗਈ ਹੈ ਉਹ ਤਾਰਾ ਬਣ ਗਈ ਹੋਵੇਗੀ। ਪਰ ਫਿਰ ਤੋ ਆਪਣੇ ਆਪ ਨੂੰ ਝਿੜਕਦਾ ਹੋਇਆ ਕੇਂਦਾ ਹੈ ਕਿ ਜੇ ਮੇਰੀ ਮਾਂ ਮਰ ਗਈ ਹੁੰਦਾ ਤਾ ਮੇ ਜ਼ਿੰਦਾ ਕਿੱਦਾ ਰਹਿ ਸਕਦਾ ਹਾਂ।ਕਿਉਂਕਿ ਮੇਰੀ ਬੇਬੇ ਤਾ ਕੇਂਦੀ ਸੀ ਕੇ ਮੇਰੇ ਸਰੀਰ ਦੀ ਆਤਮਾ ਤੂੰ ਏ।ਫਰ ਜਦੋਂ ਆਤਮਾ...

ਜ਼ਿੰਦਾ ਹੈ ਤਾਂ ਸ਼ਰੀਰ ਵੀ ਜ਼ਿੰਦਾ ਈ ਹੋਊ।ਪਿੰਡ ਦੇ ਲੋਕ ਜਦੋਂ ਉਸ ਮੁੰਡੇ ਨੂੰ ਉਸਦੇ ਪਰਿਵਾਰ ਬਾਰੇ ਪੁੱਛਦੇ ਹਨ ਤਾਂ ਉਹ ਚੁੱਪ ਹੋ ਕੇ ਚਲਾ ਜਾਂਦਾ ਹੈ।ਪਿੰਡ ਦੇ ਇਕ ਘਰ ਦੀ ਕੁੜੀ ਜਿਸਦਾ ਕੇ ਰਿਸ਼ਤਾ ਟੁੱਟ ਗਿਆ ਹੁੰਦਾ ਹੈ,ਪਿੰਡ ਦੇ ਲੋਕ ਉਸ ਮੁੰਡੇ ਦੇ ਚੰਗੇ ਸੁਬਹ ਕਾਰਨ ਸਲਾਹ ਕਰਕੇ ਉਸ ਕੁੜੀ ਦਾ ਰਿਸ਼ਤਾ ਉਸ ਮੁੰਡੇ ਨਾਲ ਕਰਨ ਨੂੰ ਕਹਿੰਦੇ ਹਨ।ਮੁੰਡਾ ਬਹੁਤ ਨਾਹ ਕਰਦਾ ਹੈ। ਪਰ ਪਿੰਡ ਦੇ ਲੋਕ ਸ਼ਰਤ ਰੱਖ ਦਿੰਦੇ ਹਨ ਕਿ ਜੇਕਰ ਇਸ ਪਿੰਡ ਵਿੱਚ ਰਹਿਣਾ ਹੈ ਤਾਂ ਵਿਆਹ ਵੀ ਕਰੋਣਾ ਹੀ ਪਉ। ਨਈ ਤਾ ਪਿੰਡ ਛੱਡਣਾ ਪਵੇਗਾ। ਨਿਰਬਲ ਨੂੰ ਆਪਣੀ ਮਾਂ ਦੀ ਯਾਦ ਆਉਂਦੀ ਹੈ ਕਿ ਕਿਵੇਂ ਓ mere ਵਿਆਹ ਦੇ ਸੁਪਨੇ ਸਜ਼ੋਂਦੀ ਸੀ।ਕਿਵੇਂ ਓਸਦੀ ਪੈਣ ਇਕ ਸੋਹਣੀ ਜਿਹੀ ਭਾਬੀ ਲਿਓਨ ਦੀਆਂ ਅਰਦਾਸਾਂ ਕਰਦੀ ਹੈ।ਇਹ ਸਭ ਸੋਚ ਕੇ ਓਹ ਰੋਣ ਲਗ ਜਾਂਦਾ ਹੈ।ਏਨੇ ਨੂੰ ਹੀ ਓਹਨੂੰ ਕੀਤੋ ਖਬਰ ਮਿਲਦੀ ਹੈ ਕਿ ਕੁਝ ਲੋਕ ਪਾਕਿਸਤਾਨ ਤੋਂ ਭਾਰਤ ਵਿਚ ਪੁੱਜੇ ਹਨ। ਇਹ ਸੁਣ ਕੇ ਉਸਦੇ ਅੰਦਰ ਖੁਸ਼ੀ ਦੀ ਇਕ ਲਹਿਰ ਉਠ ਆਉਂਦੀ ਹੈ।ਜਦੋਂ ਉਹ ਪਤਾ ਕਰਨ ਲਈ ਪਹੁੰਚਦਾ ਹੈ ਤਾਂ ਉਸਨੂੰ ਓਸਦਾ ਪਰਿਵਾਰ ਤਾ ਨੀ ਮਿਲ਼ਦਾ ਪਰ ਉਸਦੀ ਅੰਮੀ ਦਾ ਇਕ ਝੋਲਾ ਮਿਲਦਾ ਹੈ।ਉਹ ਜਲਦੀ ਨਾਲ ਉਸ ਝੋਲੇ ਨੂੰ ਖੋਲਦਾ ਹੈ।ਜਿਸ ਵਿਚੋਂ ਉਸਨੂੰ ਇਕ ਖੂਨ ਨਾਲ ਪਿਜੀ ਚਿੱਠੀ ਮਿਲਦੀ ਹੈ।ਚਿੱਠੀ ਵਿੱਚ ਲਿਖਿਆ ਹੁੰਦਾ ਹੈ ਕਿ ਪੁੱਤ ਮੈਨੂੰ ਪਤਾ ਐ ਤੂੰ ਏ ਚਿੱਠੀ ਜਰੂਰ ਪੜੇਗਾ।ਅਸੀਂ ਬਹੁਤ ਕੋਸ਼ਿਸ਼ ਕੀਤੀ ਕੇ ਇਸ ਅੱਗ ਦੀ ਲਹਿਰ ਚੋ ਬਚ ਕੇ ਤੇਰੇ ਤਕ ਪਹੁੰਚ ਸਕੀਏ। ਪਰ ਹੁਣ ਮੈਨੂੰ ਪਤਾ ਐ ਕੇ ਸਾਡਾ ਬਚਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ।ਤੇਰੇ ਬਾਪੂ ਦਾ ਕਤਲ ਤਾ ਤੇਰੇ ਵਿਛੜਨ ਤੋਂ ਥੋੜੀ ਦੇਰ ਬਾਦ ਹੀ ਹੋ ਗਿਆ ਸੀ।ਤੇ ਤੇਰੀ ਭੈਣ ਨੂੰ ਵੀ ਇਹਨਾਂ ਪਾਪੀਆ ਨੇ ਰੁਲਾ ਰੁਲਾ ਕੇ ਮਾਰ ਦਿੱਤਾ।ਤੇ ਮੇ ਵੀ ਲੁਕ ਕੇ ਏ ਸਭ ਲਿਖ ਰਹੀ ਆ। ਸਾਡੀ ਉਡੀਕ ਨਾ ਕਰੀ ਪੁੱਤ,ਤੇ ਨਾਲੇ ਝੋਲੇ ਦੀ ਦੂਜੀ ਜਿਪ ਵਿਚ ਤੇਰੇ ਲਈ ਕੁਝ ਹੈਗਾ ਏ,ਤੂੰ ਇੱਕ ਵਾਰੀ ਵੇਖ ਲਵੀਂ।ਮੇ ਤੇਰੇ ਲਈ ਖਰੀਦਿਆ ਸੀ ਪੁੱਤ।ਬੜਾ ਚਾਅ ਸੀ ਕੇ ਮੇਰਾ ਪੁੱਤ ਇਸਨੂੰ ਵੇਖ ਕੇ ਖੁਸ਼ ਹੋ ਜਾਵੇਗਾ। ਪਰ ਅਫਸੋਸ ਕਿ ਮੇ ਏ ਤੈਨੂੰ ਆਪਣੇ ਹੱਥੀਂ ਨਾ ਦੇ ਸਕੀ। ਨਿਰਬਲ ਜਦੋਂ ਦੂਜੀ ਜਿੱਪ ਨੂੰ ਖੋਲਦਾ ਹੈ ਤਾਂ ਉਸ ਵਿੱਚ ਸੋਨੇ ਦਾ ਕੈਂਠਾ ਹੁੰਦਾ ਹੈ। ਇਹ ਵੇਖ ਕੇ ਨਿਰਬਲ ਦੀਆਂ ਅੱਖਾਂ ਪਾਣੀ ਨਾਲ ਭਰ ਆਉਂਦੀਆਂ ਹਨ।ਉਹ ਓਸੇ ਥਾਂ ਤੇ ਹਉਕਾ ਲੈ ਕੇ ਡਿੱਗ ਪੈਂਦਾ ਹੈ। ਸੋਨੇ ਦਾ ਕੈਂਠਾ ਫੜ ਉਹ ਜ਼ਿੰਦਗੀ ਨੂੰ ਅਲਵਿਦਾ ਕਹਿ ਜਾਂਦਾ ਹੈ।

...
...



Related Posts

Leave a Reply

Your email address will not be published. Required fields are marked *

One Comment on “ਬੇਵੱਸ ਜ਼ਿੰਦੜੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)