More Punjabi Kahaniya  Posts
ਦਾਦੀ ਦੀ ਮਰਹੂਮ ਦਾਦੇ ਨੂੰ ਚਿੱਠੀ


ਮੈਨੂੰ ਲਗਦਾ ਮੇਰਾ ਵਾਹਿਗੁਰੂ ਮੇਰੇ ਨਾਲ ਨਰਾਜ਼ ਹੋ ਗਿਆ, ਕਰਕੇ ਮੈਂ ਸਿਮਰਨ ਤੇ ਨਹੀਂ ਬਹਿੰਦੀ ਨਾ! ਮੈਂ ਤਾਂ ਰਾਤ ਨੂੰ ਬੈਠੀ ਬੂਹਾ ਹੀ ਤੱਕਦੀ ਰਹਿੰਦੀ ਆ ਕਿ ਸ਼ਾਇਦ ਤੁਸੀਂ ਹੁਣ ਮੁੜ ਆਓ,ਹੁਣ ਮੁੜ ਆਓ।
ਤੁਸੀਂ ਤਾਂ ਵਾਹਿਗੁਰੂ ਕੋਲ ਜਾ ਕੇ ਕੇਰਾਂ ਚਿੱਠੀ ਵੀ ਨਾ ਪਾਈ।ਮੈਨੂੰ ਇੰਨੀ ਬੇਗਾਨੀ ਕਰ ਦਿੱਤਾ ਕਿ ਮੇਰੇ ਸੁਪਨੇ ਚ ਆਉਣ ਦੇ ਰਸਤੇ ਵੀ ਤੁਹਾਨੂੰ ਭੁੱਲ ਗਏ ਆ।
ਓਹੀ ਆ ਮੈਂ ਜੀਹਦਾ ਪਲ ਵੀ ਵੀਸਾਹ ਨਾ ਖਾਇਆ ਕਰਦੇ ਸੀ।ਕਦੇ ਅੰਮੀ ਘਰ ਇੱਕ ਦਿਨ ਵੱਧ ਰਹਿ ਆਉਂਦੀ ਸੀ ਤਾਂ ਵਾਪਸ ਆਈ ਨਾਲ ਚਾਰ ਚਾਰ ਦਿਨ ਗੱਲ ਨਹੀਂ ਕਰਿਆ ਕਰਦੇ ਸੀ।ਹੁਣ ਤੁਹਾਨੂੰ ਮੇਰਾ ਭੋਰਾ ਵੀ ਚੇਤਾ ਨੀ ਆਉਂਦਾ।
ਹੁਣ ਸਾਝਰੇ ਉੱਠਣ ਨੂੰ ਲੇਟ ਹੋ ਜਾਂਦੀ ਆ,ਹੁਣ ਕਿਹੜਾ ਮੇਰੇ ਕੋਲੋਂ ਕਿਸੇ ਨੇ ਚਾਹ ਮੰਗਣੀ ਹੁੰਦੀ ਆ। ਬਹੂ ਦਾ ਤਾਂ ਤੁਹਾਨੂੰ ਪਤਾ ਹੀ ਆ ਓਹ ਤਾਂ ਦਿਨ ਚੜੇ ਹੀ ਉੱਠਦੀ ਆ।
ਕੱਲ ਤੁਹਾਡਾ ਪੋਤਾ ਤੁਹਾਡੀਆਂ ਐਨਕਾਂ ਲਾ ਕੇ ਵਿਹੜੇ ਚ ਅਖ਼ਬਾਰ ਲੈਕੇ ਬੈਠਾ ਤੁਹਾਡੀਆਂ ਰੀਸਾਂ ਲਾ ਰਿਹਾ ਸੀ।ਮੈਂ ਓਹਨੂੰ ਝਿੜਕ ਦਿੱਤਾ ਕਿ ਪੁੱਤ ਤੇਰੇ ਦਾਦੇ ਦੀ ਨਿਸ਼ਾਨੀ ਆ ਵੇਖੀ ਕਿਤੇ ਤੋੜ ਹੀ ਨਾ ਦਵੀਂ।ਇਸੇ ਗੱਲ ਤੇ ਤੁਹਾਡੀ ਬਹੂ ਨੇ ਮੇਰੇ ਨਾਲ ਬਹੁਤ ਕਲੇਸ਼ ਕੀਤਾ।ਹੁਣ ਮੈਂ ਓਹਨੂੰ ਕਿੱਦਾਂ ਸਮਝਾਵਾਂ ਕਿ ਮੈਂ ਤਾਂ ਤੁਹਾਡੀਆਂ ਚੱਪਲਾਂ ਨੂੰ ਵੀ ਸਾਂਭ ਸਾਂਭ ਰੱਖਿਆ ਕਰਦੀ ਸੀ।
ਮੇਰੇ ਕੋਲੋਂ ਹੁਣ ਧਾਰ ਕੱਢਣ...

ਵੀ ਨੀ ਜਾਇਆ ਜਾਂਦਾ ਦਿਲ ਤਾਂ ਕਰਦਾ ਕਿ ਪਸ਼ੂ ਵੇਚ ਦਵਾਂ ਪਰ ਫੇਰ ਜਦੋਂ ਚੇਤਾ ਆਉਂਦਾ ਕਿ ਤੁਸੀਂ ਪੁੱਤਾਂ ਨਾਲੋਂ ਵਧ ਕੇ ਪਸ਼ੂਆਂ ਨੂੰ ਰਖਿਆ ਕਰਦੇ ਸੀ ਤਾਂ ਵੇਚਣ ਦਾ ਹਿਆਂ ਜਿਹਾ ਨੀ ਪੈਂਦਾ।
ਆਹ ਘੜੀ ਜਿਹੜੀ ਤੁਸੀਂ ਆਪਣੇ ਹੱਥੀਂ ਦਰਬਾਰ ਸਾਹਬ ਤੋਂ ਆਂਦੀ ਸੀ।ਇਹ ਚੰਦਰੀ ਓਸੇ ਦਿਨ ਦੀ ਖੜੀ ਆ ਜਿਦਣੇ ਤੁਹਾਡਾ ਕੱਲਾ ਸਾਇਕਲ ਘਰ ਨੂੰ ਮੁੜ ਕੇ ਆਇਆ ਸੀ।
ਤੁਹਾਡੇ ਕੱਪੜੇ ਪੱਗਾਂ ਮੈਂ ਪਿੰਡ ਵਾਲੇ ਪਾਠੀ ਨੂੰ ਦੇ ਦਿੱਤੀਆਂ ਸੀ। ਪਰ ਤੁਹਾਡੀ ਜੁੱਤੀ ਤੇ ਲੋਈ ਦੇਣ ਦੀ ਮੇਰੀ ਹਿੰਮਤ ਜਹੀ ਨਾ ਪਈ।ਤੁਹਾਡੀ ਲੋਈ ਮੈਂ ਸਿਰਹਾਣੇ ਰੱਖ ਕੇ ਸੌਂਦੀ ਆਂ ਤੇ ਆਪਣੀਆਂ ਬਹੂਆਂ ਨੂੰ ਵੀ ਦੱਸਿਆ ਹੋਇਆ ਕਿ ਆਖਰੀ ਨੋਹਣ ਤੋਂ ਬਾਅਦ ਮੇਰੇ ਉੱਤੇ ਪਾ ਦਿਓ।
ਵਲੈਤ ਵਾਲੀ ਗੁੱਡੀ ਆਏ ਦਿਨ ਫੋਨ ਕਰ ਲੈਂਦੀ ਆ,ਓਹ ਵੀ ਤੁਹਾਨੂੰ ਬਾਹਲਾ ਯਾਦ ਕਰਦੀ ਆ।ਪਰਸੋਂ ਮੈਨੂੰ ਆਖਣ ਰਹੀ ਸੀ ਕਿ ਬੀ ਜੀ ਇੱਥੇ ਸਾਡੇ ਕੋਲ ਆਜਵੋ।ਦਿਲ ਤਾਂ ਕਰਦਾ ਧੀ ਕੋਲ ਵਗਜਵਾਂ ਪਰ ਡਰਨੀ ਆ ਜੇ ਮੈਨੂੰ ਓਥੇ ਗਈ ਨੂੰ ਕੁਝ ਹੋ ਗਿਆ ਆਪਾਂ ਤਾਂ ਕਬਰਾਂ ਚ ਵੀ ਇੱਕ ਨਾ ਹੋ ਪਾਵਾਂਗੇ।
ਧੰਨਵਾਦ,
ਜਸਕਰਨ ਬੰਗਾ।।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)