More Punjabi Kahaniya  Posts
ਪੈਂਡਾ ਇਸ਼ਕੇ ਦਾ


ਪੈਂਡਾ ਇਸ਼ਕੇ ਦਾ

ਕਾਲਜ ਦੇ ਹੋਸਟਲ ਚ 224 ਨੰਬਰ ਕਮਰੇ ਦਾ ਦਰਵਾਜਾ ਜ਼ੋਰ ਨਾਲ ਖੁੱਲ੍ਹਿਆ। ਹੈਲੋ! ਗੁਰੀ ਨੇ ਕਮਰੇ ਅੰਦਰ ਵੜਦਿਆਂ ਪਹਿਲਾਂ ਤੋਂ ਬੈਠੇ 2 ਹੋਰ ਮੁੰਡਿਆਂ ਵੱਲ ਦੇਖਿਆ। ਸਤ ਸ੍ਰੀ ਅਕਾਲ ਵੀਰ! ਉਹਨਾਂ ਚੋਂ ਇੱਕ ਮੁੰਡਾ ਜੀਹਦਾ ਨਾਮ ਰਮਨ ਉਰਫ਼ ਲੱਖਾ ਸੀ, ਨੇ ਅੱਗੋਂ ਜਵਾਬ ਦਿੱਤਾ। ਨਾਲ ਬੈਠੇ ਦੂਜੇ ਮੁੰਡੇ ਨੇ ਸਿਰਫ ਗੁਰੀ ਨਾਲ ਹੱਥ ਮਿਲਾਇਆ, ਪਰ ਬੋਲਿਆ ਕੁੱਝ ਨਹੀਂ, ਅਤੇ ਫੇਰ ਆਪਣੇ ਮੋਬਾਈਲ ਚ ਚੈਟ ਕਰਨ ਚ ਬਿਜੀ ਹੋ ਗਿਆ। ਗੁਰੀ ਤੇ ਲੱਖੇ ਨੇ ਇੱਕ ਦੂਜੇ ਨੂੰ ਆਪਣਾਂ ਨਾਮ ਦੱਸਿਆ।
      ਕਮਰੇ ਵਿੱਚ ਤਿੰਨ ਬੈੱਡ ਲੱਗੇ ਸਨ, ਗੁਰੀ ਨੇ ਆਪਣਾ ਬੈਗ ਖੋਲ੍ਹਿਆ ਤੇ ਆਪਣੀ ਅਲਮਾਰੀ ਚ ਸਮਾਨ ਟਿਕਾਉਣ ਲੱਗ ਪਿਆ। ਲੱਖਾ ਜੋ ਕਾਫੀ ਪਹਿਲਾਂ ਆ ਗਿਆ ਸੀ ਤੇ ਆਪਣਾ ਸਮਾਨ ਸੈੱਟ ਕਰ ਚੁੱਕਾ ਸੀ, ਗੁਰੀ ਕੋਲ ਆ ਕੇ ਪੁੱਛਣ ਲੱਗਾ, ਕਿਹੜਾ ਪਿੰਡ ਆ ਬਾਈ ਅਪਣਾ?
ਮੋਗਾ! ਗੁਰੀ ਨੇ ਮੋਬਾਈਲ ਤੇ ਚੈਟ ਕਰਦੇ ਓਸ ਤੀਜੇ ਮੁੰਡੇ ਵੱਲ ਦੇਖ ਜਵਾਬ ਦਿੱਤਾ, ਤੇ ਆਪਣਾ? ਫ਼ੇਰ ਤੂੰ ਆਪਣਾ ਗਵਾਂਢੀ ਆ, ਮੈਂ ਜਗਰਾਓਂ ਕੋਲ ਦਾ ਵੀਰ।
     ਚੱਲ ਆਜਾ ਮੈੱਸ ਚ ਚਾਹ ਪੀ ਕੇ ਆਉਣੇ ਆ। ਲੱਖੇ ਨੇ ਆਪਣੀ ਅਲਮਾਰੀ ਨੂੰ ਲਾਕ ਕਰਦੇ ਕਿਹਾ। ਤੂੰ ਚੱਲ ਬਾਈ ਮੈਂ ਆਹ ਸਮਾਨ ਸੈੱਟ ਕਰ ਲਵਾਂ। ਓਕੇ ਮੈ ਆਉਣਾਂ ਫੇਰ ਕਹਿ ਕੇ ਲੱਖਾ ਚਲਾ ਗਿਆ। ਤੀਜਾ ਮੁੰਡਾ ਵੀ ਆਪਣੇ ਮੋਬਾਈਲ ਚ ਅੱਖਾਂ ਗੱਡੀ ਬਾਹਰ ਨੂੰ ਨਿਕਲ ਗਿਆ।
ਗੁਰੀ ਨੇ ਓਹਨੂੰ ਪਿੱਛੋਂ ਜਾਂਦੇ ਨੂੰ ਦੇਖਿਆ। ਓਹਦਾ ਬੈਗ ਵੀ ਹਜੇ ਓਹਦੇ ਬੈਡ ਤੇ ਓਵੇਂ ਹੀ ਪਿਆ ਸੀ, ਮਤਲਬ ਹਜੇ ਉਹਨੇ ਅਲਮਾਰੀ ਚ ਸਮਾਨ ਰੱਖਿਆ ਨਹੀਂ ਸੀ। ਗੁਰੀ ਨੂੰ ਆਏ ਨੂੰ ਅੱਧੇ ਘੰਟੇ ਤੋਂ ਜਿਆਦਾ ਹੋ ਗਿਆ ਸੀ ਪਰ ਓਹ ਓਦੋਂ ਦਾ ਮੋਬਾਈਲ ਚ ਹੀ ਖੁੱਭਿਆ ਹੋਇਆ ਸੀ। ਗੁਰੀ ਨੂੰ ਓਹ ਕੁੱਝ ਅਜੀਬ ਜਿਹਾ ਲੱਗਾ।
      ਵਿਹਲਾ ਹੋ ਕੇ ਗੁਰੀ ਕਮਰੇ ਦੀ ਬਾਲਕੋਨੀ ਚ ਖੜ ਕੇ ਬਾਹਰ ਦਾ ਨਜ਼ਾਰਾ ਦੇਖਣ ਲੱਗਾ। ਸਾਰੇ ਪਾਸੇ ਹਰਿਆਲੀ ਹੀ ਹਰਿਆਲੀ ਸੀ। ਇਹ ਇੱਕ ਇੰਜੀਨੀਅਰਿੰਗ ਕਾਲਜ ਦਾ ਕੈਂਪਸ ਸੀ। ਗੁਰੀ ਹੁਣਾਂ ਦੇ ਕਮਰੇ ਦੀ ਬਾਲਕੋਨੀ ਗਰਾਊਂਡ ਵਾਲੇ ਪਾਸੇ ਸੀ, ਮੇਨ ਸੜਕ ਵੀ ਪੂਰੀ ਦਿੱਸਦੀ ਸੀ।
ਦੋ ਦੋ ਕਮਰਿਆਂ ਦੀ ਸਾਂਝੀ ਬਾਲਕੋਨੀ ਸੀ, ਨਾਲ ਦਾ ਕਮਰਾ ਹਜੇ ਬੰਦ ਸੀ। ਸ਼ਾਮ ਦੇ ਵੇਲਾ ਹੋਣ ਕਰਕੇ ਛਿਪਦੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਨੂੰ ਆਪਣੇ ਤੇ ਮਹਿਸੂਸ ਕਰਦਾ ਗੁਰੀ ਕੁਦਰਤ ਨੂੰ ਨਿਹਾਰਨ ਲੱਗਾ।
      ‘ ਬੜਾ ਕੈਮ ਵਿਊ ਲੱਗਦਾ ਮਿੱਤਰਾ ‘ ਪਿੱਛੋਂ ਕਿਸੇ ਨੇ ਗੁਰੀ ਦੇ ਮੋਢੇ ਤੇ ਹੱਥ ਰਖਦਿਆਂ ਕਿਹਾ। ਗੁਰੀ ਅੱਖਾਂ ਘੁੰਮਾ ਕੇ ਥੋੜਾ ਹੱਸਦਾ ਬੋਲਿਆ, ‘ ਹਾਂ ਬਹੁਤ ‘ ? ਕੀ ਨਾਂ ਵੀਰ ਦਾ! ਨਾਮ ਰਾਜਵੀਰ ਸਿੰਘ, ਸਹਿਰ ਬਠਿੰਡਾ, ਅਠਾਹਠ ਪਰਸੈਂਟ ਡਿਪਲੋਮਾ, ਤੇ ਆਹ ਹੁਣ ਤੇਰੇ ਨਾਲ ਮਕੈਨੀਕਲ ਡਿਗਰੀ ਚ ਆਹ ਖੜ੍ਹੇ ਯਾਰ। ਰਾਜਵੀਰ ਨੇ ਸਾਰਾ ਕੁਝ ਇੱਕੋ ਸਾਹੇ ਬੋਲ ਤਾ। ਬੜੀ ਫਾਸਟ ਇੰਟਰੋ ਦੇਨਾ! ਰੈਗਿੰਗ ਦਾ ਕਾਫੀ ਤਜ਼ਰਬਾ ਹੋਇਆ ਲੱਗਦਾ! ਗੁਰੀ ਦੀ ਗੱਲ ਤੋਂ ਦੋਵੇਂ ਜਾਣੇ ਖਿੜ ਖਿੜ ਕੇ ਹੱਸਣ ਲੱਗ ਪਏ।
         ਗੁਰੀ, ਰਾਜਵੀਰ ਤੇ ਲੱਖਾ ਤਿੰਨੋ ਲੀਟ ਸਟੂਡੈਂਟ ਸਨ ਮਤਲਬ ਤਿਨ੍ਹਾਂ ਨੇ ਡਿਪਲੋਮਾ ਕੀਤਾ ਹੋਇਆ ਸੀ ਤੇ ਡਿਗਰੀ ਚ ਸਿੱਧਾ ਦੂਜੇ ਸਾਲ ਚ ਦਾਖਲਾ ਹੋਇਆ ਸੀ। ਰਾਤ ਤੱਕ ਬਾਕੀ ਸਭ ਕਮਰਿਆਂ ਚ ਵੀ ਰੌਣਕਾਂ ਲੱਗ ਗਈਆਂ, ਲੱਗ ਭੱਗ ਸਾਰੇ ਮੁੰਡੇ ਆ ਚੁੱਕੇ ਸਨ ਕਿਉਂਕਿ ਅਗਲੇ ਦਿਨ ਤੋਂ ਨਵੇਂ ਸਮੈਸਟਰ ਦੀਆਂ ਕਲਾਸਾਂ ਸ਼ੁਰੂ ਸਨ।
           ਸਵੇਰ ਦੇ ਸਾਢੇ ਅੱਠ ਵੱਜ ਚੁੱਕੇ ਸਨ, ਗੁਰੀ ਨੇ ਪੱਗ ਸੈੱਟ ਕਰਦੇ ਨੇ ਰਾਜਵੀਰ ਉਪਰੋ ਚਾਦਰ ਖਿੱਚ ਕੇ ਕਿਹਾ,” ਉੱਠ ਪਵੋ ਜਨਾਬ ਕਿ ਪਹਿਲੇ ਦਿਨ ਹੀ ਲੇਟ ਜਾਣਾ”? ਰਾਜਵੀਰ ਉੱਠ ਕੇ ਬੈਠਦਾ ਬੋਲਿਆ, ‘ ਬੱਲੇ ਸਰਦਾਰਾ! ਬੰਨ੍ਹ ਲਈ ਪੇਚਾਂ ਵਾਲੀ”! ਲੱਖਾ ਰਾਜਵੀਰ ਕੋਲ ਬਹਿੰਦਾ ਕਹਿਣ ਲੱਗਾ ਤਿਆਰ ਹੋਜਾ, ਮੈੱਸ ਬੰਦ ਹੋਜੂ। ਓਹ ਨਹੀ ਮੁੱਕਦੇ ਪਰਾਉਂਠੇ ਤੁਹਾਡੇ ਲਈ ਸਰਦਾਰ ਸਾਹਬ! ਰਾਜਵੀਰ ਹੱਸਦਾ ਹੋਇਆ ਮੰਜੇ ਤੋਂ ਖੜਾ ਹੁੰਦਾ ਬੋਲਿਆ। ਬਸ ਹੁਣੇ ਮੂੰਹ ਧੋ ਕੇ ਵਾਲਾਂ ਨੂੰ ਜੈੱਲ ਲਗਾ ਕੇ 10 ਮਿੰਟ ਚ ਤਿਆਰ। ‘ਟੇਢੀ ਪੱਗ ਵੇ ਸ਼ੋਕੀਨਾ ਤੇਰੀ, ਲੋਕਾਂ ਭਾਣੇ ਮੋਰ ਉੱਡਦਾ ‘ ਗੁਰੀ ਹੁਨਾ ਨੂੰ ਛੇੜਦਾ ਤੋਲੀਆ ਬੁਰਸ਼ ਚੁੱਕ ਕੇ ਰਾਜਵੀਰ ਬਾਥਰੂਮ ਵੱਲ ਤੁਰ ਪਿਆ।
            ਅੱਜ ਕਾਲਜ ਚ ਪਹਿਲਾ ਦਿਨ ਹੋਣ ਕਰਕੇ ਸਭ ਇੱਕ ਦੂਜੇ ਨਾਲ ਜਾਣ ਪਹਿਚਾਣ ਕਰ ਰਹੇ ਸਨ। ਰਾਜਵੀਰ ਦੌ ਲੈਕਚਰ ਲਗਾ ਕੇ ਹੀ ਬਾਹਰ ਨਿੱਕਲ ਆਇਆ ਸੀ, ਗੁਰੀ ਨੇ ਓਸਨੂੰ ਜਾਂਦੇ ਨੂੰ ਦੇਖ ਤਾਂ ਲਿਆ ਸੀ, ਪਰ ਆਵਾਜ਼ ਨਾ ਦਿੱਤੀ। ਲੈਕਚਰ ਤੋ ਵਿਹਲੇ ਹੋ ਕੇ ਗੁਰੀ ਤੇ ਲੱਖਾ ਜਦੋਂ ਕੰਪਲੈਕਸ ਕੋਲ ਦੀ ਹੋਸਟਲ ਰੋਟੀ ਖਾਣ ਜਾ ਰਹੇ ਸੀ ਤਾਂ ਰਾਜਵੀਰ ਉਹਨਾਂ ਨੂੰ ਕੰਪਲੈਕਸ ਚ ਬੈਠਾ ਦਿੱਸਿਆ। ਕੰਨਾਂ ਚ ਹੈਡ ਫੋਨ ਲਗਾ ਕੇ ਫੋਨ ਤੇ ਗੱਲ ਕਰ ਰਿਹਾ ਸੀ। ਗੁਰੀ ਤੇ ਲੱਖੇ ਨੂੰ ਆਉਂਦਾ ਦੇਖ ਓਹਨੇ ਫੋਨ ਕੱਟ ਤਾ ਤੇ ਬੋਲਿਆ ,ਲਗਾ ਲਈ ਕਲਾਸ?। ਹਾਂ ਲਗਾ ਹੀ ਲਈ, ਤੂੰ ਕਿਵੇਂ ਵਿੱਚੋਂ ਹੀ ਆ ਗਿਆ। ਬਸ ਯਰ ਇੱਕ ਜਰੂਰੀ ਫੋਨ ਸੀ, ਚੱਲੀਏ ਰੋਟੀ ਖਾਣ? ਰਾਜਵੀਰ ਅੱਖਾਂ ਚਰਾਉਂਦਾ ਗੁਰੀ ਦੀ ਗੱਲ ਨੂੰ ਘੁੰਮਾ ਗਿਆ।
       ਗੁਰੀ ਨੂੰ ਹਜੇ ਤੱਕ ਰਾਜਵੀਰ ਦੀ ਸਮਝ ਨਹੀਂ ਲੱਗੀ ਸੀ। ਓਹਨੂੰ ਓਹ ਮੌਜ ਮਸਤੀ ਕਰਨ ਵਾਲਾ ਜਿਆਦਾ ਤੇ ਪੜਨ ਵਾਲਾ ਘੱਟ ਲੱਗਿਆ।
ਇਸੇ ਤਰ੍ਹਾਂ ਹੀ ਕਈ ਦਿਨ ਨਿਕਲ਼ ਗਏ, ਰਾਜਵੀਰ ਜਿਆਦਾ ਸਮਾਂ ਫੋਨ ਤੇ ਹੀ ਬਿਜੀ ਰਹਿੰਦਾ। ਇੱਕ ਦਿਨ ਰਾਤ ਨੂੰ ਰਾਜਵੀਰ ਬਾਲਕੋਨੀ ਚ ਬੈਠਾ ਫੋਨ ਤੇ ਗੱਲ ਕਰ ਰਿਹਾ ਸੀ, ਲੱਖੇ ਨੇ ਆਵਾਜ਼ ਦਿੱਤੀ ਓਹ ਆਜਾ ਮਾਮਾ ਫਾਈਲ ਬਣਾ ਲਈਏ ਕੱਲ ਜਮਾ ਕਰਾਉਣ ਦੀ ਆਖਿਰੀ ਤਰੀਕ ਆ। ਤੁਸੀ ਬਣਾ ਲਓ ਬਾਈ,ਮੈ ਤਾਂ 10 ਮਿੰਟ ਲਾਉਣੇ ਕਾਪੀ ਮਾਰਨ ਨੂੰ। ਅੱਛਾ! ਖੜ ਜਾ ਵੱਡਿਆ ਰਾਂਝਿਆਂ, ਗੁਰੀ ਨੇ ਉੱਠ ਕੇ ਇੱਕ ਦਮ ਰਾਜਵੀਰ ਦਾ ਫੋਨ ਫੜ ਲਿਆ। ਲੱਖੇ ਨੇ ਰਾਜਵੀਰ ਨੂੰ ਫੜ ਲਿਆ ਘੁੱਟ ਕੇ, ਗੁਰੀ ਨੇ ਫੋਨ ਕੰਨ ਨਾਲ ਲਾਉਂਦਿਆਂ ਹੈਲੋ ਕਿਹਾ, ਅੱਗੋਂ ਇੱਕ ਕੁੜੀ ਨੇ ਸਤ ਸ੍ਰੀ ਅਕਾਲ ਬੁਲਾਈ। ਆਵਾਜ਼ ਐਨੀ ਪਿਆਰੀ ਲੱਗੀ ਗੁਰੀ ਨੂੰ ਕਿ ਓਹਦਾ ਸਾਰਾ ਗੁੱਸਾ ਲੱਥ ਗਿਆ, ਫੇਰ ਵੀ ਓਹਨੇ ਜਕਦੇ ਜਕਦੇ ਨੇ ਕਿਹਾ, ਮੈਡਮ ਤੁਸੀਂ ਸਾਰਾ ਦਿਨ ਇਹਦੇ ਨਾਲ ਗੱਲ ਕਰਦੇ ਰਹਿਣੇ ਓ, ਪੜ੍ਹ ਲੈਣ ਦਿਓ ਇਹਨੂੰ ਚਾਰ ਅੱਖਰ। ਜੀ…ਜੀ…ਹਾਂਜੀ… ਦੀ ਆਵਾਜ਼ ਨੇ ਗੁਰੀ ਨੂੰ ਕੁੱਝ ਹੋਰ ਕਹਿਣ ਤੋਂ ਰੋਕ ਲਿਆ। ਕਿੱਥੇ ਰਹਿਣੇ ਹੋ ਤੁਸੀਂ? ਗੁਰੀ ਥੋੜ੍ਹਾ ਰੁਕ ਕੇ ਬੋਲਿਆ। ਤੁਸੀਂ ਪਲੀਜ ਇਹਨਾਂ ਤੋਂ ਪੁੱਛ ਲਉ, ਏਨਾ ਕਹਿ ਕੇ ਕੁੜੀ ਨੇ ਫੋਨ ਕੱਟ ਦਿੱਤਾ। ਇਹ ਗੱਲ ਗਲਤ ਆ ਬਾਈ ਯਰ, ਰਾਜਵੀਰ ਨੇ ਲੱਖੇ ਤੋ ਛੁੱਟਦਿਆਂ ਕਿਹਾ। ਅੱਛਾ! ਲੱਖੇ ਤੇ ਗੁਰੀ ਨੇ ਓਹਨੂੰ ਚੱਕ ਕੇ ਬੈਡ ਤੇ ਸੁੱਟ...

ਲਿਆ, ਅੱਜ ਤਾਂ ਪੁੱਤਰਾ ਦੱਸਣਾ ਪਊ ਸਭ। “ਯਰ ਬਾਈ ਆਪਾਂ ਅੱਜ ਫਾਈਲ ਨਾ ਬਣਾ ਲਈਏ” ਰਾਜਵੀਰ ਹੱਸਦਾ ਬੋਲਿਆ। ਮਾਮਾ ਫਾਈਲ ਦਾ! ਅੱਗੇ ਤਾਂ ਜਿਵੇਂ ਤੂੰ ਆਪ ਬਣਾਉਣਾ, ਕਾਪੀ ਹੀ ਕਰਨੀ ਆ ਤੂੰ, ਬੰਦਾ ਬਣਕੇ ਕਹਾਣੀ ਦੱਸ ਦੇ। ਨਹੀਂ ਤਾਂ ਲੱਖੇ ਫੜ ਫੇਰ ਕੰਬਲ ਕਰੀਏ ਕੰਬਲ ਕੁੱਟ ਇਹਦੀ, ਗੁਰੀ ਨੇ ਰਾਜਵੀਰ ਨੂੰ ਲੱਤਾਂ ਚ ਘੁੱਟਦੇ ਕਿਹਾ। ੳ ਬਾਈ ਗੁਰੀ ਦੱਸਦਾ ਦੱਸਦਾ ਯਰ! ਬਕੋ ਫੇਰ, ਗੁਰੀ ਨੇ ਆਪਣਾ ਭਾਰ ਓਹਦੇ ਉੱਤੋ ਚੁੱਕ ਲਿਆ, ਬੋਲ ਕੀ ਨਾਮ ਆ ਕਿਥੋਂ ਦੀ ਆ ਕਿਵੇਂ ਮਿਲੀ। ਬਾਈ ਨਾਮ ਜੋਬਨਪ੍ਰੀਤ ਆ, ਸਾਡੇ ਬਠਿੰਡੇ ਤੋਂ ਹੀ ਆ। ਅਸੀਂ ਦਸਵੀਂ ਇਕੱਠਿਆਂ ਨੇ ਕੀਤੀ ਆ। ਰਾਜਵੀਰ ਨੇ ਗੱਲ ਨਿਬੇੜੀ। ਪੂਰੀ ਗੱਲ ਦੱਸ ਹੁਣ ਕੀ ਕਰਦੀ ਆ, ਗੁਰੀ ਨੇ ਫੇਰ ਪੁੱਛਿਆ। ਹੁਣ ਬਾਈ ‘ ਬੀ ਐੱਸ ਸੀ ‘ ਦੂਜੇ ਸਾਲ ਚ ਆ। ਡੇਢ ਸਾਲ ਤੋਂ ਅਸੀ ਰਿਲੇਸ਼ਨ ਚ ਹਾਂ। ਮੈਂ ਓਹਨੂੰ ਪਸੰਦ ਤਾਂ ਸਕੂਲ ਟਾਈਮ ਤੋਂ ਹੀ ਕਰਦਾ ਸੀ। ਬਹੁਤ ਵਧੀਆ ਕੁੜੀ ਆ ਬਾਈ। ਰਾਜਵੀਰ ਨੇ ਪੂਰਾ ਵੇਰਵਾ ਦਿੱਤਾ। ਅੱਛਾ! ਤੇ ਹੁਣ ਵਿਆਹ ਕਰਾਵੇਗਾ? ਲੱਖੇ ਨੇ ਪੁੱਛਿਆ। ਕਰਾਉਗਾ ਹੀ , ਏਨਾ ਚਾਹੁੰਦਾ ਓਹਨੂੰ ਪੜਾਈ ਛੱਡੀ ਬੈਠਾ ਪਤੰਦਰ। ਆਪਣੇ ਚੋ ਸਭ ਤੋਂ ਪਹਿਲਾਂ ਇਹਦੇ ਹੀ ਸਿਹਰਾ ਬਝਨਾ, ਗੁਰੀ ਹੱਸਦਾ ਬੋਲਿਆ। ਸਾਰੇ ਹੱਸਣ ਲੱਗ ਪਏ। ਚੱਲ ਆਜਾ ਰਾਂਝਿਆਂ ਫੇਰ ਬਣਾ ਫਾਈਲ, ਪੜਾਈ ਵੱਲ ਵੀ ਧਿਆਨ ਦੇ, ਡਿਗਰੀ ਕਰਕੇ ਨੌਕਰੀ ਨਾ ਲੱਗਿਆ ਫੇਰ ਨਹੀਂ ਜੋਬਨ ਦਾ ਹੱਥ ਦਿੰਦੇ ਓਹਦੇ ਘਰ ਦੇ। ਹਾਹਾਹਾਹਾ…. ਫ਼ੇਰ ਸਾਰੇ ਹੱਸਣ ਲੱਗ ਪਏ।
ਤਿੰਨਾਂ ਦੀ ਦੋਸਤੀ ਐਨੀ ਗੂੜ੍ਹੀ ਹੋ ਚੁੱਕੀ ਸੀ ਕਿ ਇੱਕ ਦੂਜੇ ਤੋਂ ਬਿਨ੍ਹਾਂ ਬੇਚੈਨ ਹੋ ਜਾਂਦੇ ਸਨ। ਆਪਸ ਵਿੱਚ ਕੁੱਝ ਵੀ ਲੁਕਿਆ ਹੋਇਆ ਨਹੀਂ ਸੀ। ਗੁਰੀ ਪੜਨ ਚ ਹੁਸ਼ਿਆਰ ਸੀ, ਤੇ ਰਾਜਵੀਰ ਹੁਣਾਂ ਨੂੰ ਵੀ ਪੇਪਰਾਂ ਚ ਪੜਾ ਦਿੰਦਾ ਸੀ। ਜਦੋਂ ਕਦੇ ਰਾਜਵੀਰ ਜੋਬਨ ਨੂੰ ਮਿਲਣ ਜਾਂਦਾ ਗੁਰੀ ਨੂੰ ਨਾਲ ਲੈਕੇ ਜਾਂਦਾ। ਹੱਸਦੇ ਖੇਡਦੇ ਸਮਾਂ ਬਹੁਤ ਵਧੀਆ ਲੰਘ ਰਿਹਾ ਸੀ। ਦੋ ਸਾਲ ਅੱਖ ਦੇ ਫੁਕਾਰੇ ਵਾਂਗ ਬੀਤ ਗਏ।
         ਇੱਕ ਸ਼ਾਮ ਜਦੋਂ ਗੁਰੀ ਤੇ ਲੱਖਾ ਕਮਰੇ ਚ ਆਏ ਤਾਂ ਰਾਜਵੀਰ ਬਹੁਤ ਉਦਾਸ ਬੈਠਾ ਲੱਗਿਆ। ਉਹਨਾਂ ਦੇ ਪੁੱਛਣ ਤੇ ਰਾਜਵੀਰ ਅੱਖਾਂ ਭਰ ਆਇਆ ਤੇ ਬੋਲਿਆ ਕੇ ਮੈਂ ਮਰ ਜਾਣਾ ਯਾਰੋ। ਐਂਵੇ ਕਿਵੇਂ ਮਰਜੇ ਗਾ ਜਾਨੇ ਮੇਰੀਏ, ਦੱਸ ਕੀ ਹੋਇਆ? ਗੁਰੀ ਨੇ ਓਹਦੇ ਗੱਲ ਚ ਬਾਹਾਂ ਪਾ ਕੇ ਪੁੱਛਿਆ। ” ਯਰ ਜੋਬਨ ਦਾ ਰਿਸ਼ਤਾ ਅਮਰੀਕਾ ਹੋ ਰਿਹੈ” ਏਨਾਂ ਕਹਿ ਕੇ ਰਾਜਵੀਰ ਦੀ ਭੁੱਬ ਨਿਕਲ਼ ਗਈ। ਹੈ? ਕੀ? ਪਰ ਇਹ ਸਭ ਇੱਕ ਦਮ ਕਿਵੇਂ? ਪਤਾ ਨਹੀਂ ਯਰ ਓਹਦੇ ਘਰਦੇ ਓਹਦੇ ਤੇ ਬਹੁਤ ਦਬਾ ਬਣਾ ਰਹੇ ਨੇ, ਉਹਨਾਂ ਦੀ ਰਿਸ਼ਤੇਦਾਰੀ ਚ ਹੀ ਕੋਈ ਹੈ। ਰਾਜਵੀਰ ਨਾਲ ਨਾਲ ਰੋ ਰਿਹਾ ਸੀ। ਐਂਵੇ ਨਹੀਂ ਹੁੰਦਾ ਯਾਰਾ, ਤੂੰ ਜੋਬਨ ਨੂੰ ਸਮਝਾ। ਆਪਾਂ ਕੱਲ ਚਲਦੇ ਹਾਂ ਮਿਲਣ ਕਰਦੇ ਹਾਂ ਗੱਲ ਓਹਦੇ ਨਾਲ। ਗੁਰੀ ਨੇ ਰਾਜਵੀਰ ਨੂੰ ਦਿਲਾਸਾ ਦਿੱਤਾ।
       ਅਗਲੇ ਦਿਨ ਰਾਜਵੀਰ ਤੇ ਗੁਰੀ ਸਾਝਰੇ ਹੀ ਬਠਿੰਡੇ ਵਾਲੀ ਬੱਸ ਚੜ੍ਹ ਗਏ। ਜੋਬਨ ਨੇ ਆਪਣੀ ਸਾਰੀ ਮਜਬੂਰੀ ਦੱਸੀ, ਕੇ ਕਿੰਨਾ ਪ੍ਰੈਸ਼ਰ ਹੈ ਓਹਦੇ ਤੇ ਘਰਦਿਆਂ ਦਾ। ਓਹ ਉਸਨੂੰ ਅਮਰੀਕਾ ਹੀ ਭੇਜਣਾ ਚਾਹੁੰਦੇ ਹਨ। ਪਰ ਤੂੰ ਰਾਜਵੀਰ ਬਾਰੇ ਤਾਂ ਸੋਚ, ਕੀ ਤੂੰ ਰਹਿ ਲਵੇਗੀ ਇਹਦੇ ਬਿਨ੍ਹਾਂ? ਗੁਰੀ ਨੇ ਜੋਬਨ ਨੂੰ ਸਮਝਾਉਂਦਿਆ ਕਿਹਾ। ਬਸ ਲਾਸਟ ਸਮੈਸਟਰ ਹੈ ਜੋਬਨ , ਮੈਂ ਜਲਦੀ ਹੀ ਨੌਕਰੀ ਲੱਗ ਕੇ ਤੇਰਾ ਹੱਥ ਮੰਗ ਲਵਾਂਗਾ ਤੇਰੇ ਘਰਦਿਆਂ ਤੋਂ, ਬਸ ਮੈਨੂੰ ਥੋੜ੍ਹਾ ਸਮਾਂ ਦੇ ਦੇ। ਰਾਜਵੀਰ ਨੇ ਜੋਬਨ ਨੂੰ ਤਰਲਾ ਮਾਰਿਆ। ਮੈਂ ਕਿਹੜਾ ਖੁਸ਼ ਹਾਂ ਅਮਰੀਕਾ ਜਾ ਕੇ,ਪਰ ਤੂੰ ਦੱਸ ਮੈ ਘਰਦਿਆਂ ਨੂੰ ਕੀ ਕਹਾਂ! ਜੋਬਨ ਨੇ ਫੇਰ ਓਹੀ ਰੋਣਾ ਰੋਇਆ। ਮੈਂ ਤੇਰੇ ਬਿਨਾਂ ਜੀ ਨਹੀਂ ਸਕਦਾ ਜੋਬਨ, ਇਹ ਤੈਨੂੰ ਚੰਗੀ ਤਰਾਂ ਪਤਾ। ਬਸ ਕਿਸੇ ਤਰਾਂ 3 ਕੂ ਮਹੀਨੇ ਫਾਈਨਲ ਪੇਪਰਾਂ ਤੱਕ ਦਾ ਸਮਾਂ ਦੇ ਮੈਨੂੰ। ਰਾਜਵੀਰ ਨੇ ਜੋਬਨ ਦਾ ਹੱਥ ਫੜ ਕੇ ਕਿਹਾ। ਕੋਈ ਨਾ ਫੇਰ ਮੈਂ ਦੇਖਦੀ ਹਾਂ ਰਾਜਵੀਰ, ਹਿੰਮਤ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੀ। ਜੋਬਨ ਨੇ ਰਾਜਵੀਰ ਦੀ ਵੱਧ ਰਹੀ ਧੜਕਣ ਨੂੰ ਕੁੱਝ ਰਾਹਤ ਦਿੱਤੀ। ਕੁੱਝ ਹੋਰ ਗੱਲਾਂਬਾਤਾਂ ਕਰ ਕੇ ਰਾਜਵੀਰ ਤੇ ਗੁਰੀ ਹੋਸਟਲ ਆ ਗਏ। ਪਰ ਰਾਜਵੀਰ ਦੇ ਦਿਲ ਨੂੰ ਲੱਗਾ ਹੋਇਆ ਧੁੜਕੂ ਹਟਿਆ ਨਾ। ਗੁਰੀ ਨੂੰ ਵੀ ਕਿਤੇ ਕਿਤੇ ਜੋਬਨ ਦੀ ਨੀਯਤ ਤੇ ਛੱਕ ਪੈਦਾ ਹੋ ਗਿਆ ਸੀ।
       ਕੁੱਝ ਦਿਨ ਬਾਅਦ ਡਿਗਰੀ ਦੇ ਕਿਸੇ ਪ੍ਰੋਜੈਕਟ ਨੂੰ ਪੂਰਾ ਕਰਕੇ ਜਮਾਂ ਕਰਾਉਣ ਦੀ ਲਾਸਟ ਡੇਟ ਸੀ। ਫਾਈਲ ਦੇ ਕੁੱਝ ਪ੍ਰਿੰਟ ਆਊਟ ਲੈਣ ਵਾਲੇ ਸਨ। ਗੁਰੀ ਨੇ ਰਾਜਵੀਰ ਨੂੰ ਕਿਹਾ ਜਾ ਤੂੰ ਭੱਜ ਕੇ ਪ੍ਰਿੰਟ ਆਊਟ ਕਢਵਾ ਲਿਆ ਮੇਰੀ ਬਾਈਕ ਲੈਜਾ, ਮੈਂ ਲੈਬ ਵਿੱਚ ਚਲਦਾ ਹਾਂ, ਪ੍ਰੋਫੈਸਰ ਆ ਗਏ ਹੋਣੇ। ਠੀਕ ਹੈ ਮੈ ਹੁਣੇ ਆਇਆ, ਰਾਜਵੀਰ ਬਾਈਕ ਦੀ ਚਾਬੀ ਲੈ ਕੇ ਤੁਰ ਪਿਆ। ਇੱਕ ਘੰਟਾ ਹੋਣ ਵਾਲਾ ਸੀ,ਰਾਜਵੀਰ ਨੂੰ ਨਾ ਆਇਆ ਦੇਖ ਗੁਰੀ ਨੇ ਫੋਨ ਲਗਾਇਆ, ਪਰ ਫੋਨ ਚੱਕਿਆ ਨਹੀਂ ਓਹਨੇ। ਪ੍ਰੋਫੈਸਰ ਨੇ ਉਹਨਾਂ ਨੂੰ ਫਾਈਲ ਲਿਆਉਣ ਲਈ ਕਿਹਾ ਤਾਂ ਗੁਰੀ ਨੇ ਥੋੜੀ ਦੇਰ ਤੱਕ ਦਾ ਸਮਾਂ ਮੰਗਿਆ। ਪਰ ਕੁਦਰਤ ਨੂੰ ਕੁੱਝ ਹੋਰ ਮਨਜੂਰ ਸੀ। ਐਨੀ ਦੇਰ ਨੂੰ ਲੱਖੇ ਨੂੰ ਕਿਸੇ ਦਾ ਫੋਨ ਆਇਆ ਤੇ ਓਹ ਘਬਰਾ ਕੇ ਗੱਲ ਕਰਨ ਲੱਗਾ। ਗੁਰੀ… ਰਾਜਵੀਰ….. ਕੀ ਹੋਇਆ ਲੱਖੇ? ਰਾਜਵੀਰ ਦਾ ਐਕਸੀਡੈਂਟ ਹੋ ਗਿਆ। ਗੁਰੀ ਦੀਆਂ ਅੱਖਾਂ ਅੱਗੇ ਇੱਕ ਦਮ ਹਨੇਰਾ ਹੋ ਗਿਆ। ਹੁਣ ਤੱਕ ਸਾਰੇ ਕਾਲਜ ਚ ਰੌਲਾ ਪੈ ਗਿਆ ਸੀ। ਗੁਰੀ ਤੇ ਲੱਖਾ ਜਲਦੀ ਨਾਲ ਹਸਪਤਾਲ ਗਏ। ਰਾਜਵੀਰ ਐਮਰਜੈਂਸੀ ਵਾਰਡ ਚ ਲਹੂ ਲੁਹਾਣ ਬੇਹੋਸ਼ ਪਿਆ ਸੀ। ਸਕੈਨ ਕਰਨ ਤੋਂ ਬਾਅਦ ਡਾਕਟਰ ਨੇ ਕਿਹਾ ਕਿ ਇਹਨੂੰ ਜਲਦੀ ਲੁਧਿਆਣੇ ਦਯਾਨੰਦ ਹਸਪਤਾਲ ਲੈ ਜਾਓ। ਗੁਰੀ ਤੇ ਲੱਖੇ ਨੂੰ ਕੁੱਝ ਨਹੀਂ ਸੁੱਝ ਰਿਹਾ ਸੀ ਕਿ ਇਹ ਸਭ ਕੀ ਹੋ ਗਿਆ ਅੱਜ ਇੱਕ ਪਲ ਚ ਹੀ। ਹੁਣ ਗੁਰੀ ਤੇ ਲੱਖਾ ਰਾਜਵੀਰ ਨੂੰ ਲੈ ਕੇ ਐਂਬੂਲੈਂਸ ਚ ਲੁਧਿਆਣੇ ਨੂੰ ਚੱਲ ਪਏ।

ਖੇਲ੍ਹਣੇ ਕੋ ਤਿਆਰ ਥੇ ਹਮ ਇਸ਼ਕ ਕੀ ਬਾਜ਼ੀ,
ਮਾਲੂਮ ਨਾ ਥਾ ਸਾਹਮਣਾ ਯੂ ਕੁਦਰਤ ਸੇ ਹੋਗਾ!

  ( ਬਾਕੀ ਅਗਲੇ ਭਾਗ ਚ)      

ਗੁਰਪ੍ਰੀਤ ਕਰੀਰ
 ( 9915425286 )
               
ਕਿਰਪਾ ਕਰਕੇ ਕਹਾਣੀ ਪੜ੍ਹ ਕੇ ਆਪਣੇ ਵਿਚਾਰ ਜਰੂਰ ਦੇਣੇ ਜੀ। ਕਹਾਣੀ ਦਾ ਅਗਲਾ ਭਾਗ ਬਹੁਤ ਜਲਦ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਧੰਨਵਾਦ ਜੀਓ।
    
What’s app   : 9915425286 
Facebook:https://www.facebook.com/gskareer1
Instagram : gskareer
E-mail :     Gs_kareer@rediffmail.com

***

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)