More Punjabi Kahaniya  Posts
ਮੇਰੀ ਜ਼ਿੰਦਗੀ


ਅੱਜ ਕੱਲ ਜੂਨ 84 ਨੂੰ ਯਾਦ ਕੀਤਾ ਜਾ ਰਿਹਾ ਹੈ , ਮੇਰੇ ਪਾਪਾ ਜੀ ਦੀ ਮੌਤ ਵੀ ਜੂਨ 84 ਨਾਲ ਹੀ ਜੁੜੀ ਹੋਈ ਹੈ , ਫਰਕ ਸਿਰਫ ਐਨਾ ਕਿ ਉਹਨਾਂ ਨੂੰ ਪੁਲਿਸ ਵਲੋਂ fake ਐਨਕਾਊਂਟਰ ਬਣਾ ਕੇ 1988 ਵਿੱਚ ਮਾਰ ਦਿੱਤਾ ਗਿਆ , ਕਿਉਂਕਿ ਉਦੀਂ ਹਰ ਇੱਕ ਸਰਦਾਰ ਪੁਲਿਸ ਦੀਆਂ ਨਜ਼ਰਾਂ ਵਿੱਚ ਅੰਤਕਵਾਦੀ ਹੁੰਦਾ ਸੀ ,
ਮੈਂ ਉਦੋਂ ਸਿਰਫ 6 ਮਹੀਨਿਆਂ ਦੀ ਸੀ ਤੇ ਮੇਰੀ ਭੈਣ 2 ਸਾਲ ਦੀ , ਅਸਲ ਵਿੱਚ ਮੇਰੇ ਪਾਪਾ ਦੇ ਵੱਡੇ ਭਰਾ ਖਾੜਕੂ ਪੁਣੇ ਵਿੱਚ ਸੀ। ਉਸਦੀਆਂ ਹਰਕਤਾਂ ਕੁਝ ਗਲਤ ਸੀ , ਉਹ ਚੋਰੀ ਕਰਦਾ ਸੀ ਡਾਕੇ ਮਾਰਦਾ ਸੀ , ਤੇ ਪੁਲਿਸ ਉਸਦੇ ਮਗਰ ਸੀ ਅਤੇ ਦੂਜੇ ਪਾਸੇ ਮੇਰੇ ਪਾਪਾ ਇੱਕ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਇਨਸਾਨ ਸਨ , ਇੱਕ ਛੋਟੇ...

ਜਿਹੇ ਪਿੰਡ ਵਿੱਚ ਡਾਕਟਰ ਦੀ ਦੁਕਾਨ ਚਲਾਉਂਦੇ ਸਨ ਅਤੇ ਨਾਲ ਹੀ ਆਯੁਰਵੇਦ ਦਵਾਈਆਂ ਦੀ ਪੜ੍ਹਾਈ ਕਰ ਰਹੇ ਸਨ , ਮੇਰੇ ਤਾਇਆ ਜੀ ਅਕਸਰ ਆਪਣਾ ਲਾਮ ਲਸ਼ਕਰ ਲੈ ਕੇ ਮੇਰੇ ਪਾਪਾ ਦੀ ਕਲੀਨਿਕ ਤੇ ਆ ਜਾਇਆ ਕਰਦੇ ਸਨ ਜਦ ਕਿ ਮੇਰੇ ਪਾਪਾ ਨੇ ਉਸਨੂੰ ਕਈ ਵਾਰ ਮਨ੍ਹਾ ਕੀਤਾ ਸੀ ਪਰ ਫਿਰ ਵੀ ਉਹ ਨਾ ਹਟਿਆ , ਮੇਰਾ ਤਾਇਆ ਕਲੀਨਿਕ ਤੇ ਆਉਂਦਾ ਅਤੇ ਹਵਾਈ ਫਾਇਰ ਕਰਦਾ ਤੇ ਖਰੂਦ ਮਚਾਉਂਦਾ ਸੀ ਜਿਸ ਕਾਰਨ ਪਿੰਡ ਦੇ ਸਰਪੰਚ ਨੇ ਮੇਰੇ ਪਾਪਾ ਖਿਲਾਫ ਸ਼ਿਕਾਇਤ ਕਰ ਦਿੱਤੀ ਸੀ।
ਰਜਵੰਤ ਕੌਰ

...
...



Related Posts

Leave a Reply

Your email address will not be published. Required fields are marked *

One Comment on “ਮੇਰੀ ਜ਼ਿੰਦਗੀ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)