More Punjabi Kahaniya  Posts
ਹਾਜਰ – ਗ਼ੈਰ ਹਾਜ਼ਰ


ਖੜ੍ਹੇ ਖੜੋਤੇ ਈ ਪ੍ਰੋਗਰਾਮ ਬਣ ਗਿਆ ਬੱਸ । ਘਰ ਦੇ ਸਾਰੇ ਤਿਆਰ ਸੀ । ਚਲੋ ਜੀ ਕੰਮ ਸਮੇਟ ਕੇ ਚਾਲੇ ਪਾ ਤੇ । ਦਰਬਾਰ ਸਾਹਿਬ ਪਰਕਰਮਾ ਚ ਜਿਵੇਂ ਸੰਗਤਾਂ ਦਾ ਹੜ੍ਹ ਆਇਆ ਪਿਆ । ਜਵਾਕਾਂ ਨੂੰ ਸਾਂਭਦਿਆਂ ਨੇ ਇੱਕ ਪਾਸੇ ਜਹੇ ਟਿਕਾਣਾ ਕਰ ਲਿਆ । ਰਹਿਰਾਸ ਸਾਹਿਬ ਦੀ ਅਰਦਾਸ ਉਪਰੰਤ ਆਰਤੀ ਪੜ੍ਹੀ ਗਈ । ਆਤਿਸ਼ਬਾਜੀ ਸ਼ੁਰੂ ਹੁੰਦਿਆਂ ਈ ਸਾਰੇ ਮੋਬਾਈਲ ਕੱਢ ਕੇ ਲੱਗੇ ਫੋਟੋਆਂ ਖਿੱਚਣ , ਵੀਡੀਓ ਬਣਾਉਣ ਤੇ ਫੇਸਬੁੱਕ ਤੇ ਲਾਈਵ ਹੋਣ ।
ਮੈਂ ਕਿਵੇਂ ਪਿੱਛੇ ਰਹਿ ਜਾਂਦਾ , ਮੋਬਾਈਲ ਟੇਢਾ ਸਿੱਧਾ ਕਰਕੇ ਉੱਤੇ ਥੱਲੇ 25-30 ਫੋਟੋਆਂ ਮੈਂ ਵੀ ਖਿੱਚ ਦਿੱਤੀਆਂ । ਉਹਨਾਂ ਚੋਂ ਸਾਫ ਤੇ ਸੋਹਣੀਆਂ ਫੋਟੋਆਂ ਛਾਂਟ ਕੇ ਸਟੋਰੀਆਂ ਪਾ ਤੀਆਂ ਕਿ ਅਸੀਂ ਵੀ ਆਏ ਹੋਏ ਆਂ ਦਰਬਾਰ ਸਾਹਿਬ ।
ਐਨੇ ਨੂੰ ਬਾਈ ਗੁਰਭੇਜ ਦਾ ਸੁਨੇਹਾ ਆ ਗਿਆ
” ਕਰਮਾਂ ਵਾਲੇ ਓ ਤੁਸੀਂ ਵੀਰੇ ”
ਮੈਨੂੰ ਮਹਿਸੂਸ ਹੋਇਆ ਬਾਈ ਪਤਾ ਨਹੀਂ ਕਿਰਤ ਕਮਾਈ ਪਿੱਛੇ ਬਾਹਰ ਬੈਠਾ ਕਿੰਨਾ ਕੁ ਯਾਦ ਕਰਦਾ ਹੋਣਾ ਗੁਰੂ ਰਾਮਦਾਸ ਜੀ ਦੇ ਘਰ ਨੂੰ । ਮੈਂ ਵਟਸੱਪ ਤੇ ਵੀਡੀਓ ਕਾਲ ਕਰ ਤੀ । ਫਰੰਟ ਕੈਮਰੇ ਤੇ ਫਤਹਿ ਬੁਲਾਉਣ ਪਿੱਛੋਂ ਜਦੋਂ ਮੈਂ ਬੈਕ ਕੈਮਰਾ ਚਲਾਇਆ ਤਾਂ ਬਾਈ ਦੀਆਂ ਅੱਖਾਂ ਭਰ ਆਈਆਂ , ਉਹ ਆਵਦੇ ਆਪ ਨੂੰ ਰੋਕ ਨਹੀਂ ਸਕਿਆ । ਤੇ ਓਹਨੂੰ ਵੇਖ ਕੇ ਮੇਰਾ ਵੀ ਗੱਚ ਭਰ ਆਇਆ ।
ਫੋਨ...

ਕੱਟ ਕੇ ਪਰਕਰਮਾ ਚ ਬੈਠੇ ਨੂੰ ਸਾਖੀ ਯਾਦ ਆ ਗਈ । ਸਿੰਘ ਸਤਿਗੁਰ ਕੋਲ ਝੱਖਦੇ ਝੱਖਦੇ ਬੇਨਤੀ ਲੈ ਕੇ ਆਏ ਕਿ ਲਾਗੇ ਪਿੰਡ ਤਮਾਸ਼ਾ ਹੋਣਾ ਏ ਤੇ ਅਸੀਂ ਵੇਖ ਕੇ ਆਉਣਾ । ਗੁਰੂ ਸਾਹਿਬ ਨੇ ਆਗਿਆ ਦੇ ਦਿੱਤੀ । ਕੁਛ ਕੁ ਸਿੰਘ ਐਸੇ ਵੀ ਸੀ ਜਿਹੜੇ ਸ਼ਰਮ ਦੇ ਮਾਰੇ ਨਾ ਪੁੱਛ ਸਕੇ ਤੇ ਨਾ ਜਾ ਸਕੇ । ਜਿਹੜੇ ਗਏ ਉਹਨਾਂ ਦਾ ਧਿਆਨ ਗੁਰੂ ਸਾਹਿਬ ਵੱਲ ਈ ਰਿਹਾ ਕਿ ਉਹ ਕੀ ਸੋਚਦੇ ਹੋਣ ਗੇ । ਸਵੇਰੇ ਦੀਵਾਨ ਚ ਹਾਜਰੀ ਸਮੇਂ ਸੱਚੇ ਪਾਤਸ਼ਾਹ ਬੋਲੇ
ਹਾਜਰ – ਗ਼ੈਰ ਹਾਜ਼ਰ
ਗ਼ੈਰ ਹਾਜ਼ਰ – ਹਾਜਰ
ਜਿਹੜੇ ਸਿੰਘ ਤਮਾਸ਼ਾ ਦੇਖਣ ਗਏ ਸੀ ਉਹਨਾਂ ਦਾ ਧਿਆਨ ਗੁਰੂ ਵੱਲ ਈ ਰਿਹਾ ਤੇ ਜਿਹੜੇ ਗੁਰੂ ਸਾਹਿਬ ਕੋਲ ਰਹੇ ਉਹਨਾਂ ਦਾ ਧਿਆਨ ਤਮਾਸ਼ੇ ਵੱਲ । ਗੱਲ ਤਾਂ ਮਨ ਕਰਕੇ ਹਾਜਰੀ ਦੀ ਐ ਸਾਰੀ ।
ਬਾਈ ਗੁਰਭੇਜ ਕੱਲ੍ਹ ਤੂੰ ਹਾਜਰ ਸੀ ਯਾਰਾ , ਤੇ ਮੈਂ ਗ਼ੈਰ ਹਾਜਰ ਸੀ

ਮੁਆਫ ਕਰੀਂ ਵੱਡੇ ਬਾਈ , ਕਈ ਗੱਲਾਂ ਦੱਸਣ ਵਾਲੀਆਂ ਨਹੀਂ ਹੁੰਦੀਆਂ ਪਰ ਮੈਥੋਂ ਰਿਹਾ ਨੀ ਗਿਆ ❤️
✍️ ਇੰਦਰਜੀਤ ਸਿੰਘ
ਸੱਤ ਸਤੰਬਰ , ਦੋ ਹਜ਼ਾਰ ਇੱਕੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)