More Punjabi Kahaniya  Posts
ਕਾਲਾ ਦਾਗ਼


(ਕਾਲਾ ਦਾਗ਼) ਕਹਾਣੀ
ਮਨਜੀਤ ਜਦ ਦਾ ਕਾਲਜ ਤੋਂ ਘਰੇ ਆਇਆ ਤਾਂ ਘਰ ਦੇ ਸਾਰੇ ਮੈਂਬਰਾਂ ਦਾ ਧਿਆਨ ਉਸ ਉੱਤੇ ਸੀ । ਹਰੇਕ ਦੇ ਚਿਹਰੇ ਤੇ ਖਚਰਾ ਜਿਹਾ ਹਾਸਾ ਸੀ । ਮਨਜੀਤ ਨੂੰ ਸ਼ਹਿਰ ਵਿੱਚ ਇੱਕ ਹੋਟਲ ਤੇ ਕਿਸੇ ਕੁੜੀ ਨਾਲ ਬਰਗਰ ਖਾਂਦੇ ਨੂੰ ਉਸਦੇ ਚਾਚੇ ਨਿਰਮਲ ਨੇ ਦੇਖ ਲਿਆ ਸੀ ਤੇ ਘਰ ਆ ਕੇ ਸਾਰਿਆਂ ਨੂੰ ਇਸ ਬਾਰੇ ਦੱਸ ਦਿੱਤਾ ਸੀ । ਮਨਜੀਤ ਏਸ ਗੱਲੋਂ ਅਨਜਾਣ ਆਪਣੇ ਰੁਟੀਨ ਮੁਤਾਬਕ ਬੁਲਟ ਨੂੰ ਸਟੈਂਡ ਤੇ ਲਾਕੇ ਬਾਹਰ ਪਏ ਮੰਜੇ ਤੇ ਮੂਧਾ ਪੈ ਗਿਆ ਤੇ ਫੋਨ ਤੇ ਉਂਗਲਾਂ ਮਾਰਨ ਲੱਗਾ । ਤੇ ਨਾਲ ਹੀ ਉੱਚੀ ਅਵਾਜ਼ ਵਿੱਚ ਉਸਨੇ ਆਪਣੀ ਮਾਂ ਨੂੰ ਚਾਹ ਲਿਆਉਣ ਲਈ ਆਖ ਦਿੱਤਾ । ਪਹਿਲਾਂ ਮਾਂ ਮੁਸਕੜੀਆਂ ਹੱਸਦੀ ਹੋਈ ਉਸਦੇ ਕੋਲ ਚਾਹ ਲੈਕੇ ਆਈ ਤੇ ਮਜ਼ਾਕੀਆ ਲਹਿਜ਼ੇ ਚ ਆਖਣ ਲੱਗੀ ,” ਕੀ ਗੱਲ ਬਰਗਰਾਂ ਤੋਂ ਬਾਅਦ ਚਾਹ ਰਿਐਕਸ਼ਨ ਨੀ ਕਰੂ ? “ ਮਨਜੀਤ ਡੌਰ ਭੌਰ ਹੋਇਆ ਨੀਂਵੀਂ ਪਾ ਗਿਆ ਤੇ ਕੁਝ ਨਾ ਬੋਲ ਸਕਿਆ । ਹਲੇ ਮਾਂ ਚਾਹ ਫੜਾ ਕੇ ਥੋੜੀ ਦੂਰ ਗਈ ਹੀ ਸੀ ਕਿ ਮਗਰੋਂ ਚਾਚੇ ਨਿਰਮਲ ਨੇ ਉਹਦੀ ਵੱਖੀ ਚ ਚੂੰਢੀ ਵੱਢ ਕੇ ਪੁੱਛਿਆ ,” ਕੌਣ ਸੀ ਉਹ ? “
“ਕੌਣ ! ਕੌਣ ! “ ਮਨਜੀਤ ਨੂੰ ਗੱਲ ਨਹੀਂ ਆ ਰਹੀ ਸੀ ।
“ ਓਹੀ ਓਹੀ ਜੀਹਨੂੰ ਬੜੇ ਪਿਆਰ ਨਾਲ ਬਰਗਰ ਖਵਾ ਰਿਹਾ ਸੀ ।” ਚਾਚਾ ਬੋਲਿਆ ।
“ਉਹ ਤਾਂ ! ਉਹ ਤਾਂ ! “ ਮਨਜੀਤ ਦੀ ਚੋਰੀ ਫੜੀ ਗਈ ਸੀ । ਪਰ ਚਾਚਾ ਪੂਰੇ ਮਜ਼ੇ ਲੈਣ ਦੇ ਮੂਡ ਚ ਸੀ । ਮਗਰੋਂ ਉਸਦੀ ਚਾਚੀ ਵੀ ਆ ਗਈ ਤੇ ਬੋਲੀ ,
“ਜੀ ਕਿਉਂ ਛੇੜਦੇ ਓਂ ਜਵਾਕ ਨੂੰ , ਪੀ ਲੈਣ ਦੋ ਚਾਹ ਵਿਚਾਰੇ ਨੂੰ । ਚਾਹ ਪੀਤੀ ਬਿਨਾਂ ਬਰਗਰ ਥੱਲੇ ਨੀ ਹੋਣੇ ।”
ਮਨਜੀਤ ਨੇ ਜਿਹੜੀ ਘੁੱਟ ਭਰੀ ਸੀ ਉਹ ਵੀ ਬਾਹਰ ਆ ਗਈ । ਇਹ ਦੇਖ ਕੇ ਦੋਹੇਂ ਜੀਅ ਤੇ ਮਨਜੀਤ ਦੀ ਮਾਂ ਹੱਸਣ ਲੱਗੇ ।
ਬੈਠਕ ਚੋਂ ਨਿਕਲੇ ਮਨਜੀਤ ਦੇ ਪਿਓ ਕੇਹਰ ਸਿੰਘ ਨੂੰ ਵੀ ਇਸ ਗੱਲ ਦਾ ਪਤਾ ਸੀ । ਉਹ ਕੋਲ ਆਇਆ ਤੇ ਆਖਣ ਲੱਗਾ...

,” ਨਿਰਮਲਾ ਜੇ ਕੁੜੀ ਸੁਨੱਖੀ ਤਾਂ ਦੱਸ , ਕਰੀਏ ਚੋਬਰ ਦੀ ਰੀਝ ਪੂਰੀ ।”
ਮਨਜੀਤ ਨੂੰ ਹਲੇ ਵੀ ਨੀ ਸੁੱਝ ਰਿਹਾ ਸੀ ਕਿ ਕੀ ਕਹੇ ।
“ਕੁੜੀ ਤਾਂ ਬਹੁਤ ਸੋਹਣੀ , ਗੋਰੀ ਚਿੱਟੀ ਆ ਬਾਈ ।” ਚਾਚੇ ਨਿਰਮਲ ਨੇ ਆਖਿਆ ।
“ਤੇ ਫਿਰ ਗੱਲ ਪੱਕੀ ।” ਕੇਹਰ ਸਿੰਘ ਨੇ ਤਾੜੀ ਮਾਰੀ ।
“ਡੈਡੀ ਏਦਾਂ ਕਿੱਦਾਂ ਗੱਲ ਪੱਕੀ,ਜੇ ਕੁੜੀ ਦੇ ਘਰਦੇ ਨਾ ਮੰਨੇਂ ?” ਮਨਜੀਤ ਦੇ ਮੂੰਹੋਂ ਅਚਾਨਕ ਨਿਕਲ ਗਿਆ ।
“ ਕੋਈ ਨੀ ਤੂੰ ਗੱਲ ਕਰ ਭਤੀਜ , ਆਪਾਂ ਮਨਾ ਲਵਾਂਗੇ ਉਹਨਾਂ ਨੂੰ ਵੀ । ਜੇ ਮੰਨਗੇ ਠੀਕ , ਨਹੀਂ ਤਾਂ ਹਾ … ਹਾ…. ।” ਨਿਰਮਲ ਠਹਾਕਾ ਮਾਰ ਕੇ ਹੱਸਿਆ । ਨਾਲ ਹੀ ਸਾਰੇ ਜੀਅ ਉੱਚੀ ਉੱਚੀ ਹੱਸਣ ਲੱਗੇ ।
ਥੋੜੀ ਦੂਰ ਬੈਠੀ ਅਸਾਈਨਮੈਂਟ ਬਣਾ ਰਹੀ ਮਨਜੀਤ ਦੀ ਚਚੇਰੀ ਭੈਣ ਨਿਮਰਤ ਇਹ ਸਭ ਸੁਣ ਰਹੀ ਸੀ । ਘਰੇ ਪਸਰਿਆ ਹੋਇਆ ਹਾਸਾ ਉਸਦੇ ਕੰਨਾਂ ਕੋਲ ਆ ਕੇ ਇੱਕ ਡਰਾਉਣੀ ਚੀਕ ਵਿੱਚ ਬਦਲ ਗਿਆ ਸੀ । ਉਹ ਆਪਣੇ ਗੁੱਟ ਤੇ ਪਏ ਕਾਲੇ ਹੋ ਚੁੱਕੇ ਚੀਰੇ ਦੇ ਨਿਸ਼ਾਨ ਨੂੰ ਵੇਖਣ ਲੱਗੀ ਤੇ ਦੂਜੇ ਹੱਥ ਦੇ ਅੰਗੂਠੇ ਨਾਲ ਉਹਨੂੰ ਮਸਲਣ ਲੱਗੀ । ਕੁਝ ਕੁ ਮਹੀਨੇ ਪਹਿਲਾਂ ਬੱਸ ਵਿੱਚ ਉਸਨੂੰ ਉਸਦੇ ਨਾਲ ਪੜ੍ਹਦੇ ਕਿਸੇ ਮੁੰਡੇ ਨੇ ਪੇਪਰਾਂ ਬਾਰੇ ਕੁਝ ਡਿਸਕਸ ਕੀਤਾ ਸੀ ਤੇ ਘਰ ਪਤਾ ਲੱਗਣ ਤੇ ਕਿ ਨਿਮਰਤ ਨੇ ਕਿਸੇ ਮੁੰਡੇ ਨਾਲ ਗੱਲ ਕੀਤੀ ਸੀ ਤਾਂ ਘਰੇ ਘਮਸਾਣ ਮੱਚ ਗਿਆ ਸੀ । ਨਿਰਮਲ ਨੇ ਉਸਤੋਂ ਮੁੰਡੇ ਬਾਰੇ ਪੁੱਛਦੇ ਹੋਏ ਨਿਮਰਤ ਦਾ ਹੱਥ ਏਨੀ ਜ਼ੋਰ ਦੀ ਘੁੱਟਿਆ ਸੀ ਕਿ ਉਸਦਾ ਚਾਂਦੀ ਦਾ ਕੜਾ ਉਸਦੇ ਗੁੱਟ ਵਿੱਚ ਧਸ ਗਿਆ ਸੀ ਤੇ ਖੂਨ ਦੀਆਂ ਤਤੀਰੀਆਂ ਵਗ ਤੁਰੀਆਂ ਸਨ ।
ਅੱਜ ਜ਼ਖਮ ਭਾਵੇਂ ਸੁੱਕ ਕੇ ਕਾਲਾ ਹੋ ਗਿਆ ਸੀ ਪਰ ਏਨਾ ਵੀ ਕਾਲਾ ਨਹੀਂ ਹੋਇਆ ਸੀ ਜਿੰਨੀ ਕਿ ਉਸਦੇ ਘਰਦਿਆਂ ਦੀ ਸੋਚ ਸੀ ।
ਤਰਸ਼ਨੀਰ ਦਾ ਡੈਡੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)