More Punjabi Kahaniya  Posts
ਅਹਿਸਾਸ


ਜਦੋਂ ਸਵੇਰੇ ਮੈਂ ਘਰੋਂ ਕੰਮ ਨੂੰ ਤੁਰਨ ਲੱਗਿਆ ਤਾਂ ਮੇਰੀ ਜੁੱਤੀ ਨਹੀਂ ਲੱਭ ਰਹੀ ਸੀ
ਮੂੰਹ ਵਿੱਚ ਬੋਲੀ ਜਾ ਰਿਹਾ ਸਾਂ ਇਕ ਤਾਂ ਪਹਿਲਾਂ ਹੀ ਲੇਟ ਹੋ ਗਿਆ
ਉਤੋਂ ਜੁੱਤੀ ਨਹੀਂ ਲੱਭਦੀ,
ਬਹੁਤ ਦੇਰ ਲੱਭਣ ਤੇ ਪਤਾ ਲੱਗਾ ਕਿ ਬਾਪੂ ਘਰ ਨਹੀਂ ਆ….
ਇਕੋ ਹੀ ਗਲ ਦਿਮਾਗ ਵਿੱਚ ਆਈ, ਕਿਤੇ ਜੁੱਤੀ ਬਾਪੂ ਤੇ ਨਹੀਂ ਪਾ
ਗਿਆ , ਗੁੱਸਾ ਬਹੁਤ ਆਇਆ ਮੈਂ ਬੁੜਬੁੜਾ ਰਿਹਾ ਸਾਂ, ਏਨੇ ਨੂੰ ਦਰਵਾਜਾ ਖੜਕਿਆ ਤਾਂ ਬਾਹਰ ਦੇਖਿਆ , ਬਾਪੂ ਮੇਰੀ ਜੁੱਤੀ ਹੱਥ ਵਿੱਚ ਫੜੀ ਖੜਾ ਏ , ਮੈਂ ਜੋਰ ਨਾਲ ਬੋਲਿਆ , ਬਾਪੂ ਤੈਨੂੰ ਨਹੀਂ ਪਤਾ ਲੱਗਦਾ
ਮੈਂ ਕੰਮ ਤੇ ਜਲਦੀ ਜਾਣਾ ਹੁੰਦਾ ਆ ਤੇ ਤੂੰ ਮੇਰੀ ਜੁੱਤੀ ਪਾਂ ਕੇ ਚੱਲ ਪਿਆਂ, ਅੱਗੇ ਤੇ ਕਦੀ ਨਹੀਂ ਪਾ ਕੇ ਗਿਆ, ਅੱਜ ਕਿ ਥੋਂ ਚਾਅ ਚੜ ਗਿਆ, ਨਾਲੇ ਜੁੱਤੀ ਹੱਥ ਵਿੱਚ ਕਿਉਂ ਫੜ੍ਹੀ ਲਿਆਉਣਾ ਆਂ, ਤੋੜ ਤਾਂ ਨਹੀਂ ਦਿੱਤੀ, ਹੋਰ ਪਤਾ ਨਹੀਂ ਮੈਂ ਕੀ- ਕੀ ਬੋਲਦਾ ਰਿਹਾ , ਬੋਲਦਾ ਬੋਲਦਾ ਮੈਂ ਕੰਮ ਤੇ ਚਲਾ ਗਿਆ ,
ਸ਼ਾਮ ਨੂੰ ਜਦੋਂ ਮੈ ਵਾਪਿਸ ਆਇਆ ਤਾਂ ਮੇਰਾ ਗੁੱਸਾ ਠੰਡਾ ਹੋ ਚੁੱਕਾ ਸੀ, ਏਨੇ ਨੂੰ ਮੇਰਾ ਬੇਟਾ ਕੋਲ ਆਇਆ ਤੇ ਕਹਿਣ ਲੱਗਿਆ
” ਪਾਪਾ” ਅੱਜ ਅਸੀਂ ਤੁਹਾਡੇ ਨਾਲ ਨਰਾਜ਼ ਹਾਂ , ਮੈਂ ਬਹੁਤ ਹੈਰਾਨ ਹੋ ਕੇ ਕਿਹਾ ਕਿਉਂ ਪੁੱਤ ਕੀ ਹੋਇਆ, ਤੂੰ ਮੇਰਾ ਲਾਡਲਾ ਪੁੱਤ ਆ ਤੇਰੇ ਲਈ ਤੇ ਮੈ ਸਭ ਕੁਝ ਕਰ ਸਕਦਾ , ਅਪਣਾ ਕੰਮ ਛੱਡ ਕੇ ਤੇਰਾ ਕੰਮ ਕਰਦਾ ਆ, ਦੱਸ ਤੇ ਸਹੀ ਮੇਰਾ ਪੁੱਤ ਕਿਉ ਨਰਾਜ ਆ,।...

ਓ ਬੋਲਿਆ ਅੱਜ ਤੁਸੀਂ ਦਾਦਾ ਜੀ ਨੂੰ ਗੁੱਸਾ ਹੋ ਕਿ ਗਏ ਸੀ ਉਹ ਵੀ
ਅਪਣਾ ਕੰਮ ਛੱਡ ਕੇ ਤੁਹਾਡੀ ਜੁੱਤੀ ਪਾਲਸ ਕਰਾਉਣ ਗਏ ਸੀ,
ਏਨੀ ਗਲ ਸੁਣਦਿਆ ਹੀ ਮੇਰੀ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ,
ਸਾਰਾ ਕੁਝ ਸਾਹਮਣੇ ਆ ਗਿਆ , ਕਿਵੇਂ ਮੇਰੇ ਪਿਤਾ ਨੇ ਸਾਡੇ ਲਈ
ਸਭ ਕੁਝ ਕੀਤਾ, ਸਾਰੀ ਜਿੰਦਗੀ ਆਪ ਤੰਗ ਹੋ ਕਿ ਵੀ ਸਾਨੂੰ ਕਦੀ ਕੋਈ ਕਮੀਂ ਨਹੀ ਆਉਣ ਦਿੱਤੀ, ਮੈਂਨੂੰ ਬਹੁਤ ਅਫ਼ਸੋਸ ਹੋ ਰਿਹਾ ਸੀ
ਮੈ ਕੀ ਬੋਲਦਾ ਰਿਹਾ ਸਵੇਰੇ, ਸ਼ਰਮ ਨਾਲ ਅੱਖਾਂ ਝੁਕਾ ਕੇ ਮਾਫੀ ਮੰਗੀ ਤੇ ਅੱਗੋ ਓਹੀ ਜਿੰਦਾ ਦਿਲੀ ਵਾਲੀ ਅਵਾਜ ਆਈ ਜਿਹੜੀ ਸਾਨੂੰ ਹੌਂਸਲਾ ਦਿੰਦੀ ਸੀ ਏ ਅਵਾਜ ਮੇਰੇ ਪਿਤਾ ਦੀ ਸੀ।
ਓ ਤੂੰ ਹੌਂਸਲਾ ਰੱਖ ..
ਪਿਤਾ ਸਾਡੇ ਲਈ ਕਿੰਨੀ ਮਿਹਨਤ ਕਰਦਾ
ਪਿਤਾ ਬਣ ਕੇ ਹੀ ਸਮਝ ਆਉਂਦੀ …

ਹਰਵਿੰਦਰ ਸਿੰਘ

...
...



Related Posts

Leave a Reply

Your email address will not be published. Required fields are marked *

6 Comments on “ਅਹਿਸਾਸ”

  • Right paji

  • Very nice story..👌👌👌👏👏👏🙏🙏🙏🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)