More Punjabi Kahaniya  Posts
ਬਚਪਨ ਦੀਆ ਅਨਮੋਲ ਤੇ ਅਭੁਲ ਯਾਦਾਂ 🌟👌


ਅੱਜ ਤੋਂ 24-25 ਸਾਲ ਪਹਿਲਾ ਦੀ ਗੱਲ ਜਦੋ ਮਾਹੌਲ ਵੀ ਵਧੀਆ ਹੁੰਦੇ ਸੀ ਤੇ ਲੋਕ ਵੀ ਚੰਗੇ ਸੀ ..ਮਿਲਜੁਲ ਕ ਮੌਜ ਮਸਤੀ ਕਰਨੀ …ਮੈਨੂੰ ਅੱਜ ਵੀ ਯਾਦ ਏ ਜਦੋ …
ਸਾਡੀ ਦਾਦੀ ਨੇ ਧਰੇਕ ਦੀ ਛਾਂਵੇ ਬਣੇ ਚੁੱਲੇ ਤੇ ਰੋਟੀ ਬਣਾਉਣੀ ..ਸਾਡੀਆਂ ਭੂਆ ਦੇ ਬੱਚੇ ਵੀ ਆਏ ਹੁੰਦੇ ..ਸਾਰਿਆਂ ਬੈਠ ਕ ਰੋਟੀ ਵੀ ਖਾਣੀ ਤੇ ਮਸਤੀ ਵੀ ਕਰਨੀ ..ਸਾਡੇ ਡੈਡੀ ਸਾਨੂ ਦੁਕਾਨ ਤੇ ਨਹੀਂ ਸੀ ਜਾਣ ਦਿੰਦੇ ਤੇ ਨਾ ਈ ਵੱਡੀ ਮੋਟਰ ਬੰਬੀ ਤੇ ਨਹਾਉਣ ਜਾਣ ਦਿੰਦੇ ਸੀ।

ਸਾਡੇ ਡੈਡੀਜੀ ਕੋਲ ਸਕੂਟਰ ਸੀ ..ਜਦੋ ਵੀ ਓ ਸ਼ਹਿਰ ਜਾਂਦੇ ਅਸੀਂ ਆਪਣੇ ਕਪੜੇ ਚੁੱਕ ਆੜ ਦੇ ਬੰਨੇ ਬੰਨੇ ਮੋਟਰ ਤੇ ਪੁੱਜ ਜਾਂਦੇ ..ਖੂਬ ਨਹਾਉਂਦੇ …😊⛄ਜਦੋਂ ਸਕੂਟਰ ਦੀ ਅਵਾਜ ਕੰਨੀ ਪੈਂਦੀ ਤਾ ਜਿੰਦਾ ਵੀ ਘਰੇ ਪੁੱਜ ਈ ਜਾਂਦੇ …
ਓ ਸਮਾਂ ਯਾਦ ਕਰਕੇ ਹੁਣ ਵੀ ਰੂਹ ਨੂੰ ਠੰਡ ਪੈਂਦੀ ..ਜਦੋ ਝੋਨਾ ਬੀਜਣ ਦੀ ਵਾਰੀ ਆਉਂਦੀ ਅਸੀਂ ਆਪ ਪੈਲੀਆਂ ਵਿਚ ਜਾ ਕੇ ਝੋਨਾ ਲਾਉਂਦੇ …

ਜਦੋ ਰਾਤ ਪੈਣ ਦਾ ਸਮਾਂ ਹੋਂਣਾ ਭਾਪਾ ਜੀ ਨੇ ਆਪਣੀ ਦੁਕਾਨ ਤੇ ਅਵਾਜ ਮਾਰ ਲੈਣੀ ਕ ਮੇਰੀ ਭੱਠੀ ਦਾ ਪੱਖਾ ਗੇੜੋ .ਜਿਹੜਾ ਜ਼ਿਆਦਾ ਗੇੜੁ ਓਹਨੂੰ ਪੇਠਾ ਲੈ ਕੇ ਦਵਾਂਗਾ …ਬਸ ਫਿਰ ਕਿ ਸੀ ..ਸਾਰਿਆਂ ਖੂਬ ਪੱਖਾਂ ਘੇੜਨਾ ..ਸਾਰਿਆਂ ਨੂੰ ਪੇਠਾ ਵੀ...

ਮਿਲਣਾ ..
ਅਸੀਂ ਕੁੜੀਆਂ ਰੱਲ ਕ ਗੁੱਡੀਆਂ ਨਾਲ ਖੇਡਣਾ ..ਗੁੱਡੇ ਗੁੱਡੀ ਦਾ ਵਿਆਹ ਕਰਨਾ ਤੇ ਬਹੁਤ ਮਜਾ ਆਉਣਾ ..ਹੁਣ ਪਤਾ ਲਗਦਾ ਕ ਏਦਾਂ ਵਿਆਹ ਤੇ ਅਸਲੀ ਵਿਆਹ ਚ ਕੀ ਫਰਕ ਸੀ ..ਓਹਦੇ ਵਿਚ ਮੋਜ ਸੀ ਇਥੇ ਹੁਣ ਜਿੰਮੇਵਾਰੀਆਂ ਬਹੁਤ ਭਾਰੀਆਂ ਨੇ .😒😒

ਚਲੋ ਇਹ ਸਮਾਂ ਤੇ ਏਦਾਂ ਏ ਚਲਦਾ ਆਇਆ …ਅੱਗੇ

ਜਦੋ ਕਦੇ ਮੋੱਕਾ ਮਿਲਣਾ ਆਟੋ ਜਾ ਘੜੂਕਿਆਂ ਤੇ ਨਾਨਕੇ ਪੁੱਜ ਜਾਣਾ ..ਮਾਸੀਆ ਮਾਮਿਆਂ ਕੋਲੋਂ ਖੂਬ ਪਿਆਰ ਲੁੱਟਣਾ …ਓ ਦਿਨ ਨਹੀਂ ਭੁਲਦੇ ਜਦੋ ਵਾਪਸ ਆਉਣ ਲੱਗਿਆ ਰੋਂਦੇ ਹੁੰਦੇ ਸੀ 😢😢

ਸਮਾਂ ਜਿਓ ਜਿਓ ਲੰਗੜਾ ਗਯਾ ਸਬ ਕੁਜ ਬਦਲ ਗਿਆ ..ਹੁਣ ਕਿਸੇ ਕੋਲ ਇੰਨਾ ਸਮਾਂ ਨਹੀਂ ਕੇ ਕੁਜ ਸਮਾ ਕਿਸੇ ਨਾਲ ਖੁਲ ਕੇ ਬਿਤਾ ਸਕੇ ..ਆਪਣੇ ਕੰਮ ਕਾਜਾ ਵਿਚ ਹੀ ਰੁਝ ਗਏ ਹਨ ..ਸਾਡੀ ਆਉਣ ਵਾਲੀ ਪੀੜੀ ਇਸ ਸਬ ਚੀਜਾਂ ਤੋਂ ਅਣਜਾਣ ਏ ..ਓਹਨਾ ਨੂੰ ਇੰਨਾ ਵੇਹਲਾ ਸਮਾਂ ਨੀ ਮਿਲੇਗਾ ..ਆਸ ਕਰਦੀ ਆ ਕੇ ਤੁਹਾਨੂੰ ਕੇਰੀ ਏ ਦੁੱਜੀ ਕਹਾਣੀ ਵੀ ਪਸੰਦ ਆਏਗੀ …ਕੁਲਜਿੰਦਰ ਕੌਰ ਬਮਰਾਹ ..ਧੰਨਵਾਦ

...
...



Related Posts

Leave a Reply

Your email address will not be published. Required fields are marked *

2 Comments on “ਬਚਪਨ ਦੀਆ ਅਨਮੋਲ ਤੇ ਅਭੁਲ ਯਾਦਾਂ 🌟👌”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)