More Punjabi Kahaniya  Posts
ਇੱਕ ਤੜਫਾ ਸੱਚਾ ਪਿਆਰ


ਮੈਂ 10 ਵੀ ਕਲਾਸ ਵਿੱਚ ਪੜ੍ਹਦਾ ਸੀ। ਮੇਰੀ Instagram ਤੇ ਇੱਕ ਕੁੜੀ ਨਾਲ ਗੱਲ ਹੋਣ ਲੱਗੀ।ਉਸਦਾ ਨਾਮ ਪ੍ਰੀਤ ਸੀ।ਉਸਨੂੰ ਦੋ ਸਾਲ ਹੋ ਗਏ ਸੀ। ਅਸਟ੍ਰੇਲੀਆ ਗਈ ਨੂੰ। ਸਾਡੀ ਦੋਵਾਂ ਦੀ ਹੌਲੀ-ਹੌਲੀ ਗੱਲ ਹੋਣ ਲੱਗੀ। ਫਿਰ ਆਪਾਂ ਦੋਵੇਂ ਇੱਕ ਚੰਗੇ ਦੋਸਤ ਬਣ ਗਏ।ਉਹਨਾਂ ਜਦੋਂ ਵੀ ਕੰਮ ਤੋਂ ਆਉਣਾ ਮੈਨੂੰ ਫੋਨ ਕਰਨਾ। ਮੈਨੂੰ ਵੀ ਉਹਦੇ ਫੋਨ ਦਾ ਹੀ ਇੰਤਜ਼ਾਰ ਹੁੰਦਾ ਸੀ। ਫਿਰ ਸਾਡੀ ਇਹ ਦੋਸਤੀ ਹੌਲੀ ਹੌਲੀ ਪਿਆਰ ਵਿਚ ਕਦੋਂ ਬਦਲੀ ਪਤਾ ਹੀਂ ਨਹੀਂ ਲੱਗਿਆ। ਹੌਲੀ ਹੌਲੀ ਟਾਇਮ ਲੰਘਦਾ ਗਿਆ। ਸਾਡਾ ਪਿਆਰ ਹੋਰ ਵੱਧਦਾ ਗਿਆ।
ਹੌਲੀ ਹੌਲੀ ਦਿਨ ਬੀਤਦੇ ਗਏ । ਉਹਦਾ ਫੋਨ ਆਉਣਾ ਘੱਟ ਗਿਆ। ਕੀਤੇ ਕੋਈ ਵਿਰਲਾ ਵਾਂਝਾ ਮੈਸਿਜ। ਮੈਂ ਜਦੋਂ ਉਹਨੂੰ ਕਾਰਨ ਪੁੱਛਿਆ। ਤਾਂ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਬਸ busy ਹੌਣ ਦੇ ਬਹਾਨੇ ਬਣਾਉਣ ਲੱਗੀ। ਪਰ ਮੈਨੂੰ ਪਤਾ ਲੱਗ ਚੁੱਕਿਆ ਸੀ। ਕਿ ਉਸਦੀ ਲਾਈਫ ਚ ਕੋਈ ਹੋਰ ਆ ਚੁੱਕਾ ਸੀ। ਕਈ ਦਿਨ ਬੀਤ ਗਏ। ਮੈਨੂੰ ਨਾ ਕੋਈ ਉਹਦਾ ਮੈਸਿਜ ਆਇਆ ਨਾ ਕੋਈ ਫੋਨ। ਮੈਨੂੰ ਇਵੇਂ ਲੱਗਦਾ ਸੀ ਜਿਵੇਂ ਮੇਰੀ ਲਾਈਫ ਇੱਕੋ ਥਾਂ ਤੇ ਰੁੱਕ ਗਈ ਸੀ। ਮੈਨੂੰ ਰਾਤ...

ਨੂੰ ਨੀਂਦ ਨਹੀਂ ਸੀ ਆਉਂਦੀ। ਮੈਂ ਬੇਚੈਨ ਰਹਿਣ ਲੱਗਾ। ਜਾਣਕੀ ਮੈਂ ਪੂਰੀ ਤਰਾਂ ਪ੍ਰੀਤ ਨਾਲ connect ਹੋ ਚੁੱਕਾ ਸੀ। ਕੁਝ 25-26 ਦਿਨਾਂ ਬਾਅਦ ਮੈਨੂੰ ਉਸਦੀ friend ਦਾ ਮੈਸਿਜ ਆਇਆ।ਕਿ ਪ੍ਰੀਤ ਦੀ ਮੈਰਿਜ ਹੋ ਚੁੱਕੀ ਹੈ।ਇੰਨੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮੈਂ ਰੌਣ ਲੱਗ ਗਿਆ। ਮੈਨੂੰ ਯਕੀਨ ਨਹੀਂ ਸੀ ਹੋ ਰਿਹਾ। ਕਿ ਜਿਹੜੀ ਕੁੜੀ ਦਾ ਦਿਨ ਮੇਰੇ ਤੋਂ ਸੁਰੂ ਹੁੰਦਾ ਸੀ ਤੇ ਮੇਰੇ ਤੋਂ ਮੁਕਦਾ ਸੀ।ਜਿਹੜੀ ਕੁੜੀ ਸੂਟ ਖਰੀਦਣ ਲੱਗਿਆ ਵੀ ਮੇਰੀ ਪਸੰਦ ਦਾ ਰੰਗ ਖਰੀਦਦੀ ਸੀ। ਉਹਨੇ ਆਪਣੀ ਜਿੰਦਗੀ ਦਾ ਇੱਢਾ ਵੱਡਾ ਫੈਸਲਾ ਮੇਰੇ ਤੋਂ ਬਿਨਾਂ ਲਿਆ। ਅੱਜ ਪੂਰੇ 4 ਸਾਲ ਹੋ ਗਏ। ਇਸ ਗੱਲ ਨੂੰ। ਇਵੇਂ ਲੱਗਦਾ ਕੱਲ ਦੀ ਗੱਲ ਐ।ਮੈਂ ਅੱਜ ਵੀ ਉਹਨੂੰ ਭੁਲਾ ਨਹੀਂ ਸਕਿਆ।
ਖਬਰਾਂ ਨਾ ਤੈਨੂੰ ਕਿੰਨਾ ਰੋਏ ਤੇਰੇ
ਪਿੱਛੇ ਆ ਪਾਗਲਾਂ ਦੇ ਵਾਂਗੂ ਹੋਏ ਤੇਰੇ
ਪਿੱਛੇ ਆ……..Hari

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)