More Punjabi Kahaniya  Posts
ਸਰਾਣੇ


*ਮਿੰਨੀ ਕਹਾਣੀ*
***** *ਸਰਾਣੇ* ******
*ਤਾਈ ਰਤਨੀ ਬਜ਼ੁਰਗ ਹੋਈ ਤਾਂ ਬਿਮਾਰ ਪੈ ਗਈ *! *ਚੰਗੇ ਖਾਨਦਾਨੀ ਪਰਿਵਾਰ ਹੋਣ ਕਰਕੇ! *ਪੈਸੇ ਦੀ ਕਮੀ ਨਹੀਂ ਸੀ* ! ! *ਰਤਨੀ ਦੀ ਇੱਕ ਸਹੇਲੀ ਸੀ ਜਿਸਨੂੰ ਰਤਨੀ ਹਰੇਕ ਗੱਲ ਦੱਸਦੀ ਸੀ ਬਚਪਨ ਤੋਂ ਲੈ ਅਖੀਰ ਤੱਕ*
*ਤਾਈ ਨੂੰ ਪਰਿਵਾਰ ਵਾਲੇ ਪਸੰਦ ਨਹੀਂ ਸੀ ਕਰਦੇ ਅਕਸਰ ਕਹਿੰਦੀ ਮੇਹਨਤ ਕਰੋ ਕਮਾਓ ਖਾਓ* *ਇਹ ਗੱਲਾਂ ਵੇਹਲੜ ਮੁੰਡਿਆ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ*
*ਤਾਈ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਸੀ ਤੇ ਹਸਪਤਾਲ ਦਾਖਲ ਕਰਵਾਉਣੀ ਪਈ*
*ਪਰਿਵਾਰ ਦੁਖੀ ਸੀ ਕਿ ਪੈਸੇ ਲਗਾਉਣੇ ਪੈਣੇ ਕੋਈ ਵੀ ਉਨੂੰ ਨਾਲ ਲੈ ਕਿ ਨਾ ਗਿਆ*
*ਰਤਨੀ ਦੂਜੇ ਦਿਨ ਆਖੇ* *ਮੈਨੂੰ ਘਰ ਲੈ ਚੱਲੋ* !
*ਮੇਰੇ ਕਮਰੇ ਅੰਦਰ ਹੀ ਮੇਰਾ ਇਲਾਜ ਕਰੋ*
*ਅਗਲੇ ਦਿਨ ਰਤਨੀ ਸੁਤੀ ਸੋਂ ਗਈ*! *ਪਰਿਵਾਰ ਹਵਾਲੇ ਲਾਸ ਕਰ ਦਿਤੀ * ! *ਘਰ ਵਾਲਿਆਂ ਵੇਖਿਆ ਰਤਨੀ ਦੇ ਪਰਸ ਚ ਪੈਸੇ ਸੀ ਤਕਰੀਬਨ 2 ਕੁ ਲੱਖ ਰੁਪਏ*!! *ਪਰਿਵਾਰ ਨੇ ਰੱਖ ਲਏ*। *ਸਸਕਾਰ ਹੋਣ ਲੱਗਾ ਤਾਂ ਅੱਗ ਲਾਉਣ ਵੇਲੇ ਬਿਸਤਰਾ ਵੀ ਸਿਵੇਆਂ ਵਿੱਚ ਰੱਖ ਦਿੱਤਾ ! *ਸਿਵੇ ਤੇ ਅੱਗ ਬਲ ਰਹੀ ਸੀ ਰਤਨੀ ਦੀ ਬਜ਼ੁਰਗ ਸਹੇਲੀ ਰੱਜੀ*
*ਰਤਨੀ ਦੇ ਲੜਕੇ ਨੂੰ ਆਖਣ ਲੱਗੀ*! *ਪੁੱਤਰਾ ਚੱਲ ਜੋ ਮਾਲਕ ਨੂੰ ਮਨਜ਼ੂਰ ਸੀ ਓਹੀ ਹੋਇਆ*! *ਬੜੀ ਮਿਹਨਤੀ ਸੀ ਮਾਂ ਤੇਰੀ ਮੈਨੂੰ ਆਪ ਦੱਸਿਆ ਸੀ ਕਿਵੇਂ ਓਨੇ ਹਰ ਤਨਖਾਹ ਵਿਚੋਂ ਪੈਸੇ ਜੋੜੇ ਸੀ !*
*ਡੇਢ ਦੋ ਲੱਖ ਤਾਂ...

ਆਮ ਹੀ ਪਰਸ ਚ ਪਿਆ ਹੁੰਦਾ ਸੀ*! *ਰਤਨੀ ਦਾ ਲੜਕਾ ਬੋਲਿਆ ਹਾਂਜੀ ਅੰਟੀ ਜੀ ਮੰਮੀ ਨੇ ਸੱਚ ਹੀ ਦਸਿਆ ਸੀ ਤੁਹਾਨੂੰ ਪਰਸ ਵਿਚੋਂ ਏਨੇ ਹੀ ਪੈਸੇ ਨਿਕਲੇ ਸੀ*!

*ਅੱਛਾ ਪੁੱਤ ਆਹ ਕਾਗਜ਼ ਦਿੱਤਾ ਸੀ ਤੇਰੀ ਮਾਂ ਨੇ*
*ਕਹਿੰਦੀ ਸੀ ਮੇਰੇ ਮਰਨ ਤੋਂ ਬਾਅਦ ਮੇਰੇ ਪੁੱਤ ਨੂੰ ਦੇ ਦੇਣਾ*

*ਜਦੋਂ ਲੜਕੇ ਨੇ ਕਾਗਜ਼ ਖੋਲਿਆ ਤਾਂ ਉਸਤੇ ਲਿਖਿਆ ਸੀ*
( ਪੁੱਤ ਜੇ ਤੁਸੀਂ ਪਰਿਵਾਰ ਵਾਲੇ ਮੇਰੇ ਕੋਲ ਆਉਂਦੇ ਕੋਲ ਬੈਠਦੇ ਤਾਂ ਮੇਰੀ ਜਮਾਂ ਪੂੰਜੀ ਮੇਰੀ ਕਮਾਈ 10 ਲੱਖ ਰੁਪਏ ਇਹ੍ਹਨਾਂ ਸਰਣਿਆ ਵਿੱਚ ਹੈ ਤੁਹਾਡੀ ਹੁੰਦੀ )
*ਰਤਨੀ ਦੇ ਲੜਕੇ ਦਾ ਮੂੰਹ ਅੱਡਿਆ ਹੀ ਰਹਿ ਗਿਆ ਉਹ ਓਥੇ ਖੜਾ ਕਦੇ ਆਪਣੇ ਹੱਥ ਚ ਕਾਗਜ਼ ਦੇ ਟੁਕੜੇ ਵੱਲ ਵੇਖਦਾ ਤੇ ਕਦੇ ਬਲਦੇ ਸਿਵਿਆ ਵੱਲ*
*ਓਨੂੰ ਹੁਣ ਸਿਵਿਆ ਚ ਬਲਦੀ ਲਾਸ ਘੱਟ ਤੇ ਸਰਾਣੇ ਜਿਆਦਾ ਨਜਰ ਆ ਰਹੇ ਸੀ ਜਿਹਨਾਂ ਚ ਰੱਖੇ ਪੈਸੇ ਧੂਆਂ ਧੂੰ ਅੱਗ ਨਾਲ ਭਾਮੜ ਮਚਾ ਰਹੇ ਸੀ*

ਸਿੱਖਿਆ **
*ਆਪਣੇ ਪਰਿਵਾਰ ਨੂੰ ਥੋੜ੍ਹਾ ਟਾਇਮ ਜਰੂਰ ਦਿਓ*
*****ਨਵਨੀਤ ਸਿੰਘ*****
*96468-65500*
*ਪਿੰਡ ਤੇ ਡਾਕ ਭੁੰਬਲੀ*
*ਜਿਲ੍ਹਾ ਗੁਰਦਾਸਪੁਰ*

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)