More Punjabi Kahaniya  Posts
ਬੇਬੇ ਦੀਆਂ ਗੱਲਾਂ


ਬੇਬੇ ਦੀਆਂ ਗੱਲਾਂ!
*************
ਰਾਤੀਂ ਮੰਜੇ ਤੇ ਪਏ ਨੂੰ ਮੇਰੇ ਦਿਮਾਗ ਵਿੱਚ ਪਿਛਲੇ ਤੀਹ ਸਾਲਾਂ ਵਾਲੇ ਸਾਰੇ ਪਿੰਡ ਦੇ ਪਰਿਵਾਰਾਂ ਤੇ ਨਜ਼ਰ ਪਈ।…..ਬਈ ਕਿਸੇ ਦੇ ਪੰਜ ਨਿਆਣੇ, ਕਿਸੇ ਦੇ ਸੱਤ ਨਿਆਣੇ ਸਨ ਉਹ ਵੀ ਬਿਨ੍ਹਾਂ ਅਪਰੇਸ਼ਨ ਤੋਂ।…ਹਰੇਕ ਉਮਰਾਂ ਦੇ ਦੁੱਖ-ਸੁੱਖ ਮੇਰੀਆਂ ਕਹਾਣੀਆਂ ਦਾ ਅੰਗ ਬਣਦੇ ਹਨ।ਕੋਈ ਤਿੰਨ ਕੁ ਸਾਲ ਪਹਿਲਾਂ ਮੈਂ ਇੱਕ ਪਿੰਡ ਦੀ ਮਜ਼ਾਕੀਆ ਸੁਭਾਅ ਵਾਲੀ ਬੇਬੇ ਤੋਂ ਪੁੱਛਿਆ ਜਿਸ ਦੇ ਗਿਆਰਾਂ ਮੁੰਡੇ ਕੁੜੀਆਂ ਨੇ ਕਿ ਬੇਬੇ ਕ੍ਰਿਕਟ ਦੀ ਟੀਮ ਬਣਾਉਣ ਪਿੱਛੇ ਕੀ ਰਾਜ ਏ?”
ਬੇਬੇ ਹੱਸ ਕੇ ਬੋਲੀ ,”ਭਾਈ ਚੰਗੀ ਸਿਹਤ ਨਾਲ ਹੀ ਬੱਚੇ ਹੁੰਦੇ ਆ ।ਚੰਗੀ ਖੁਰਾਕ ਰੱਜਕੇ ਖਾਣੀ,ਹੱਡ ਭੰਨਵੀਂ ਮਿਹਨਤ ਕਰਨੀ।ਪਤਾ ਨਾ ਲੱਗਣਾ ਕਿ ਕਦੋਂ ਦਿਨ ਚੜ੍ਹਿਆ ਤੇ ਕਦੋਂ ਰਾਤ ਹੋ ਗਈ।ਔਰਤਾਂ ਸਾਜਰੇ ਉੱਠਕੇ ਦਾਤਣ ਕੁਰਲਾ ਕਰਕੇ ਚਾਹ ਧਰਦੀਆਂ,ਚਾਹ ਕਾਹਦੀ ਨਿਰਾ ਈ ਦੁੱਧ।ਮਰਦ ਮੱਝਾਂ-ਗਾਵਾਂ ਨੂੰ ਹਰਾ ਚਾਰਾ ਪਾਉਂਦੇ….ਫਿਰ ਔਰਤਾਂ ਧਾਰਾਂ ਚੋਕੇ ਦੁੱਧ ਰਿੜਕਦੀਆਂ…..ਔਰਤਾਂ ਸਰੀਰਕ ਤੌਰ ਤੇ ਫਿੱਟ ਹੋਣ ਕਰਕੇ ਇੰਨੀ ਔਲਾਦ ਨੂੰ ਜਨਮ ਦਿੰਦੀਆਂ ਸੀ….ਆ ਅਪਰੇਸ਼ਨ ਕੀ ਹੁੰਦੇ ਨੇ,ਇਸ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ… ਆ ਅੱਜ ਆਲ਼ੇ ਮੁੰਡੇ ਤੇ ਕੁੜੀਆਂ ਤਾਂ ਆਪਣੇ ਸਰੀਰ ਨੂੰ ਵਾਹਲ਼ਾ ਸੋਹਲ ਬਣਾਉਦੇਂ ਨੇ ।ਲੈ ਪੁੱਤ ਤੈਨੂੰ ਸੁਣਾਵਾਂ ਗੱਲ…. ਤੇਰੇ ਚਾਚੇ ਦਾ ਜਨਮ ਸਵੇਰ ਦੇ...

ਦਸ ਵਜੇ ਦਾ ਹੈ।ਮੈਂ ਉਸ ਦਿਨ ਵੀ ਸਵੇਰੇ ਉੱਠਕੇ ਸਾਰੇ ਕੰਮ ਮੁਕਾਕੇ ਸ਼ਨੇਰ ਗੋਹੇ ਦਾ ਪੱਥਕੇ ਅੱਠ ਕੁ ਵਜੇ ਘਰ ਗਈ ਤੇ ਦੋ ਘੰਟੇ ਬਾਅਦ ਤੇਰਾ ਚਾਚਾ ਆ ਗਿਆ।ਸਾਰੇ ਕਹਿਣ ਬਈ ਹੁਣ ਤਾਂ ਤੂੰ ਪਾਥੀਆਂ ਪੱਥਦੀ ਸੀ।ਪੁੱਤ ਸਰੀਰ ਨੂੰ ਵਧੀਆ ਬਣਾਓ,ਐਵੇਂ ਢਿੱਡ ਨਾ ਵਧਾਓ।ਸਰੀਰਕ ਤੰਦਰੁਸਤੀ ਸਭ ਤੋਂ ਵੱਡੀ ਚੀਜ਼ ਆ ਭਾਈ।ਅੱਜ ਸਵੇਰੇ ਉਹ ਬੇਬੇ ਅਕਾਲ ਚਲਾਣਾ ਕਰ ਗਈ।ਉਸ ਦੀਆਂ ਗੱਲਾਂ ਮੇਰੇ ਦਿਮਾਗ਼ ਵਿੱਚ ਵਿੱਚ ਅਨੇਕਾਂ ਹੀ ਸਵਾਲ ਪੈਦਾ ਕਰ ਰਹੀਆਂ ਸਨ ਕਿ ਅੱਜ ਅਸੀਂ ਸਿਹਤ ਪੱਖੋਂ ਇੰਨੇ ਲਾਪਰਵਾਹ ਕਿਉਂ ਹੋ ਗਏ ਹਾਂ?….ਅੱਜ ਕਿਉਂ ਹੋ ਰਹੇ ਨੇ ਆਪਰੇਸ਼ਨਾ ਨਾਲ ਬੱਚੇ?…ਅੱਜ ਦੀ ਪੀੜ੍ਹੀ ਕਿਉਂ ਭੁੱਲਦੀ ਜਾ ਰਹੀ ਏ ਹੱਥੀਂ ਕਿਰਤ ਕਰਨਾ?ਅਸੀਂ ਆਪਣਾ ਖਾਣਾ-ਪੀਣਾ ਤੇ ਵਾਤਾਵਰਨ ਜ਼ਹਿਰੀਲਾ ਕਿਉਂ ਬਣਾ ਲਿਆ ਤੇ ਅਸੀਂ ਕੀ ਛੱਡਕੇ ਜਾ ਰਹੇਂ ਆਂ ਅਗਲੀਆਂ ਪੀੜ੍ਹੀਆਂ ਲਈ??”…
ਬੇਬੇ ਦੀਆਂ ਗੱਲਾਂ ਮੈਨੂੰ ਸਰੀਰਕ ਤੰਦਰੁਸਤੀ ਤੇ ਹੱਥੀ ਕਿਰਤ ਕਰਨ ਲਈ ਪ੍ਰੇਰਿਤ ਕਰ ਰਹੀਆਂ ਸਨ।ਇਨ੍ਹਾਂ ਸਵਾਲਾਂ ਨੇ ਮੇਰੀਆਂ ਅੱਖਾਂ ਦੀ ਨੀਂਦ ਉਡਾ ਦਿੱਤੀ।ਉਹ ਫਿੱਟ ਫਾਟ ਬੇਬੇ ਭਾਵੇਂ ਮਰ ਚੁੱਕੀ ਏ ਪਰ ਉਸ ਦੀਆਂ ਗੱਲਾਂ ਮੇਰੇ ਦਿਲ ਵਿੱਚ ਚਿਰਸਦੀਵੀ ਜਿਊਦੀਆਂ ਰਹਿਣਗੀਆਂ।
ਬੀਰਪਾਲ ਸਿੰਘ ਅਲਬੇਲਾ।
ਮੋਬਾਇਲ 98556-00549

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)