More Punjabi Kahaniya  Posts
ਭਰਾਵਾ ਦਾ ਪਿਆਰ


ਆਪਣੇ ਇੱਕ ਖਾਸ ਮਿੱਤਰ ਦਾ ਇੰਤਜਾਰ ਕਰਦੇ ਅਚਾਨਕ ਧਿਆਨ ਸੜਕ ਤੇ ਆਉਦੇ ਦੋ ਭਰਾਵਾ ਤੇ ਗਿਆ ਬੜਾ ਗਹਿਰਾ ਪਿਆਰ ਲੱਗਿਆ। ਜਦੋ ਕਰੀਬ ਦੀ ਲੰਘਣ ਲੱਗੇ ਤਾ ਹਾਕ ਮਾਰ ਕੇ ਬੁਲਾ ਲਿਆ…।
ਕਾਕਾ ਜੀ ਭਰਾ ਇਹ ਸੋਡਾ”.? ਅੱਗੋ ਛੋਟੇ ਨਾਲੋ ਪਹਿਲਾ ਹੀ ਵੱਡਾ ਬੋਲਿਆ ਹਾਜੀ ਅੰਕਲ ਜੀ ਮੇਰਾ ਛੋਟਾ ਭਰਾ ਕਿਉ ਕੀ ਗਲ ਹੋ ਗਈ..? ਹੈਰਾਨ ਹੋ ਕੇ ਉਸ ਨੇ ਪੁੱਛਿਆ..!
ਪਹਿਲਾ ਛੋਟੇ ਨੂੰ ਪੁੱਛਿਆ..”ਕਿੰਨਾ ਕੇ ਪਿਆਰ ਕਰਦਾ ਤੈਨੂੰ ਇਹ.”? ਅੱਗੋ ਆਖੇ…ਪਿਆਰ ਦਾ ਤਾ ਪਤਾ ਨੀ ਪਰ ਜੋ ਮੰਗਦਾ ਆਪ ਨੀ ਲੈਦਾ ਪਰ ਮੈਨੂੰ ਲਿਆ ਕੇ ਜਰੂਰ ਦਿੰਦਾ।
ਮੇਰੀ ਹਰ ਇੱਕ ਗਲ ਮੰਨਦਾ ਜਿਵੇ ਮੇਰਾ ਬਾਪੂ ਮੰਨਦਾ ਸੀ।
ਉਸ ਦੀ ਗਲ ਸੁਣ ਧਿਆਨ ਵੱਡੇ ਭਰਾ ਵੱਲ ਚਲਾ ਗਿਆ.. ਪੁੱਛਿਆ …”ਏਨਾ ਪਿਆਰ ਕਰਦਾ ਛੋਟੇ ਨੂੰ”..?
ਅੱਗੋ ਹਸਦੇ ਨੇ ਕਿਹਾ..”ਹਾਜੀ ਬਾਪੂ ਨੂੰ ਗਏ ਕਾਫੀ ਸਾਲ ਬੀਤ ਗਏ ਨੇ ਇਹ ਬਾਪੂ ਜੀ ਦੇ ਬੇਹੱਦ ਕਰੀਬ ਸੀ ਉਹਨਾ ਮੈਨੂੰ ਕਿਹਾ ਸੀ ਕੀ ਆਪਣੇ ਭਰਾ ਦਾ ਧਿਆਨ ਰੱਖੀ ਇਸ ਨੂੰ ਕਦੇ ਮੇਰੀ ਕਮੀ ਨਾ ਹੋਣ ਦੇਈ।
ਮੇਰੇ ਬਾਦ ਤੂੰ ਇਸ ਦਾ ਵੱਡਾ ਭਰਾ ਨਹੀ ਬਲਕਿ ਇਸਦਾ ਬਾਪ ਬਣੀ। ਬਸ ਇਸੇ ਕਰਕੇ ਅੰਕਲ ਜੀ ਮੈਨੂੰ ਖੁਦ ਨਾਲੋ ਪਹਿਲਾ ਇਸ ਦੇ ਬਾਰੇ ਸੋਚਣਾ ਪੈਦਾ ਏ। ਗੱਲਾ ਤਾ ਹੋਰ ਵੀ ਬਹੁਤ ਸਾਰੀਆਂ ਕਰਨੀਆ ਸੀ ਪਰ ਜਿਆਦਾ ਪੁੱਛਦਾ ਏਨੇ ਨੂੰ ਦੋਸਤ ਆ ਗਿਆ।
ਆਗਿਆ ਲੈ ਕੇ ਦੋਵੇ ਭਰਾ ਚੱਲ ਪਏ ਛੋਟੇ ਭਰਾ ਨੇ ਕਿਹਾ.ਵੀਰੇ ਧੁੱਪ ਬਹੁਤ ਤੇਜ ਲੱਗੀ ਜਾਦੀ ਆ। ਛੋਟੇ...

ਭਰਾ ਦੀ ਗਲ ਸੁਣ ਉਸ ਵੱਡੇ ਭਰਾ ਨੇ ਆਪਣਾ ਕੁਰਤਾ ਉਤਾਰ ਛੋਟੇ ਦੇ ਸਿਰ ਤੇ ਰੱਖ ਦਿੱਤਾ ਇਹ ਦੇਖ ਮਨ ਬੜਾ ਖੁਸ਼ ਹੋਇਆ…।
ਹਸਦੇ ਨੂੰ ਕੋਲ ਆਏ ਦੋਸਤ ਨੇ ਪੁੱਛਿਆ..”ਕੀ ਦੇਖ ਲਿਆ ਜੋ ਏਨਾ ਖੁਸ਼ ਹੋ ਰਿਹਾ..? ਅੱਗੋ ਦੋਵੇ ਜਾਦੇ ਭਰਾਵਾ ਵੱਲ ਹੱਥ ਕਰਕੇ ਕਿਹਾ…ਉਹ ਭਰਾਵਾ ਦੇ ਆਪਸੀ ਪਿਆਰ ਨੂੰ ਦੇਖ ਕੇ ਦਿਲ ਬੜਾ ਖੁਸ਼ ਹੋਇਆ ਖਾਸ ਕਰ ਵੱਡੇ ਭਰਾ ਦਾ ਆਪਣੇ ਛੋਟੇ ਭਰਾ ਲਈ ਪਿਆਰ ਤੇ ਸਮਰਪਣ ਦੇਖ ਤਾ ਬਹੁਤ ਖੁਸ਼ੀ ਹੋਈ ਪਰ..?.ਇਕਦਮ ਚੁੱਪ ਜਿਹਾ ਹੋ ਗਿਆ..ਇੰਝ ਦੇਖ ਬੋਲਿਆ..”ਪਰ, ਕੀ ਅੱਗੇ ਵੀ ਦੱਸ.?
ਮੈ ਇਹ ਸੋਚ ਕੇ ਡਰ ਰਿਹਾ ਜਦੋ ਇਸਦਾ ਛੋਟਾ ਭਰਾ ਵੱਡਾ ਹੋਵੇਗਾ ਤਾ ਉਹ ਆਪਣੇ ਵੱਡੇ ਭਰਾ ਦੇ ਕੀਤੇ ਸਾਰੇ ਇਹਸਾਨਾ ਨੂੰ ਇਕ ਦਿਨ ਪਲਾ ਵਿੱਚ ਭੁੱਲ ਜਾਵੇਗਾ।
ਹਰ ਇਕ ਇਹਸਾਸ ਨੂੰ ਤੇ ਆਖਿਰ ਵਿੱਚ ਇਕ ਦਿਨ ਉਸ ਨੂੰ ਕਹੇਗਾ…ਤੂੰ ਮੇਰੇ ਲਈ ਕੀਤਾ ਹੀ ਕੀ ਹੈ..? ਗਲ ਸੁਣ ਨਾਲਦੇ ਨੇ ਕਿਹਾ..ਯਾਰ ਇਹ ਤਾ ਸੱਚ ਹੈ ਸਭ ਦਾ ਕਰਨ ਵਾਲੇ ਦਾ ਆਖਿਰ ਤੇ ਕੋਈ ਨਹੀ ਕਰਦਾ..।
ਉਸ ਦੀ ਗਲ ਸੁਣ ਇਕਦਮ ਮਨ ਵਿੱਚ ਕਿਹਾ…”ਹੇ ਵਾਹਿਗੁਰੂ ਜਿੰਨਾ ਪਿਆਰ ਭਰਾਵਾ ਦਾ ਬਚਪਨ ਵਿੱਚ ਹੁੰਦਾ ਹੈ ਉਨਾ ਪਿਆਰ ਹੀ ਜਵਾਨੀ ਤੇ ਫਿਰ ਬੁਢਾਪੇ ਤੱਕ ਬਣਾਈ ਰੱਖੀ…।।
‘ਕੁਲਦੀਪ ਰਾਮ✍️✍️✍️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)