More Punjabi Kahaniya  Posts
ਹਿੱਲ ਸਟੇਸ਼ਨ


ਸਾਰਾ ਪਰਿਵਾਰ ਸਣੇ ਜੁਆਕਾਂ ਦੇ ਹਿੱਲ ਸਟੇਸ਼ਨ ਤੇ ਨਿੱਕਲਣ ਲਈ ਤਿਆਰੀਆਂ ਕੱਸ ਚੁੱਕਾ ਸੀ..
ਆਪਣੇ ਜੀਆਂ ਨੂੰ ਸੁੱਖੀ-ਸਾਂਦੀ ਲੰਮੇ ਸਫ਼ਰ ਤੇ ਤੋਰਨ ਲਈ ਬਰੂਹਾਂ ਵਿਚ ਆਣ ਖਲੋਤੀ ਬੀਜੀ ਸਾਰਿਆਂ ਨੂੰ ਖ਼ੁਸ਼ ਹੁੰਦਿਆਂ ਦੇਖ ਰੱਬ ਦਾ ਸ਼ੁਕਰ ਮਨਾ ਰਹੀ ਸੀ..!
ਅਚਾਨਕ ਕਾਗਤ ਤੇ ਲਿਖੀਆਂ ਹੋਈਆਂ ਕੁਝ ਜਰੂਰੀ ਗੱਲਾਂ ਵਾਲੀ ਲਿਸਟ ਬੀਜੀ ਨੂੰ ਫੜਾ ਦਿੱਤੀ ਗਈ..!
ਲਿਸਟ ਦਾ ਵਿਸਥਾਰ ਕੁਝ ਏਦਾਂ ਸੀ..!
ਰੋਟੀ ਪਕਾ ਕੇ ਗੈਸ ਵਾਲਾ ਚੁੱਲ੍ਹਾ ਬੰਦ ਕਰਨਾ ਨਾ ਭੂਲਿਓ..ਨੌਕਰ ਕੋਲੋਂ ਬੈਡ ਰੂਮ ਦੀ ਸਫਾਈ ਕੋਲ ਖਲੋ ਕੇ ਕਰਾਉਣੀ..ਕੁੱਤੇ ਨੂੰ ਦਿੱਤੀ ਜਾਂਦੀ ਦੁਆਈ ਵੇਲੇ ਸਿਰ ਖੁਆ ਦੇਣੀ..ਜਰੂਰੀ ਚਿਠੀਆਂ ਦਰਾਜ਼ ਵਿਚ ਸਾਂਭ ਦੇਣੀਆਂ..ਫੋਨ ਦੀ ਬੈਟਰੀ ਹਮੇਸ਼ਾਂ ਚਾਰਜ ਰੱਖਣੀ..ਅਤੇ ਸਭ ਤੋਂ ਜਰੂਰੀ ਰਾਤ ਨੂੰ ਸੌਣ ਤੋਂ ਪਹਿਲਾਂ ਬੂਹੇ ਨੂੰ ਮੋਟਾ ਸਾਰਾ ਜਿੰਦਰਾ ਜਰੂਰ ਮਾਰ ਦੇਣਾ..!
ਇੱਕ ਵਾਰ ਪੜਨ ਮਗਰੋਂ ਦੂਜੀ ਵਾਰ ਫੇਰ ਨੀਝ ਲਾ ਕੇ ਪੜਦੀ ਬੀਜੀ ਸ਼ਾਇਦ ਕਿਧਰੇ ਇਹ ਲਿਖਿਆ ਲੱਭ ਰਹੀ ਸੀ ਕੇ “ਬੀਜੀ ਆਪਣਾ ਵੀ ਖਿਆਲ ਰਖਿਓ..ਦਵਾਈਆਂ ਵਾਲੇ ਸਿਰ ਲੈ ਲੈਣੀਆਂ ਅਤੇ ਅਗਲੀ ਵਾਰ ਤੁਸੀਂ ਵੀ ਸਾਡੇ ਨਾਲ...

ਜਾਣ ਲਈ ਤਿਆਰ ਰਹਿਓ..”!
ਫੇਰ ਲੰਮਾ ਸਾਹ ਲੈ ਕੇ ਸੋਚਣ ਲੱਗੀ ਕੇ ਸ਼ਾਇਦ ਪਿਛਲੀ ਵੇਰ ਵਾਂਙ ਇਸ ਵਾਰ ਵੀ ਕਾਹਲੀ ਵਿਚ ਇਹ ਸਭ ਗੱਲਾਂ ਲਿਖਣੀਆਂ ਭੁੱਲ ਗਏ ਹੋਣਗੇ..!
ਅਚਾਨਕ ਹੀ ਕਾਰ ਸਟਾਰਟ ਹੋਈ..ਥੋੜਾ ਘੱਟਾ ਉਡਿਆ..ਨਿਆਣਿਆਂ ਦਾ ਰੌਲਾ ਪਿਆ ਤੇ ਦੇਖਦਿਆਂ-ਦੇਖਦਿਆਂ ਹੀ ਨਜ਼ਰੋਂ ਅੱਖੋਂ ਓਹਲੇ ਹੋ ਗਈ..!
ਨੈਣਾਂ ਵਿਚੋਂ ਮਲੋ-ਮੱਲੀ ਹੀ ਦੋ ਅੱਥਰੂ ਵਹਿ ਤੁਰੇ ਅਤੇ ਹਥੀਂ ਫੜੇ ਕਾਗਜ ਤੇ ਆਣ ਡਿੱਗੇ..!
“ਮਤੇ ਤੁਰਦਿਆਂ ਨਾਲ ਕੋਈ ਬਦਸ਼ਗਨੀ ਹੀ ਨਾ ਹੋ ਜਾਵੇ”..ਇਹ ਸੋਚ ਆਉਂਦਿਆਂ ਹੀ ਬੀਜੀ ਨੇ ਛੇਤੀ ਨਾਲ ਚੁਨੀਂ ਦੇ ਪੱਲੇ ਨਾਲ ਗਿੱਲੀਆਂ ਹੋ ਗਈਆਂ ਆਪਣੀਆਂ ਅੱਖਾਂ ਪੂੰਝ ਦਿੱਤੀਆਂ..!
ਅਗਲੇ ਹੀ ਪਲ ਮਹਾਰਾਜ ਦੇ ਕਮਰੇ ਵਿਚ ਅੱਖਾਂ ਮੀਟ ਖਲੋਤੀ ਬੀਜੀ ਲੰਮੇ ਸਫ਼ਰ ਤੇ ਤੁਰ ਗਏ ਆਪਣੇ ਸਾਰੇ ਪਰਿਵਾਰ ਦੀ ਸਲਾਮਤੀ ਦੀ ਅਰਦਾਸ ਕਰ ਰਹੀ ਸੀ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)