ਟੈਸਟਾਂ ਮਗਰੋਂ ਪੈਨਲ ਨੇ ਫੈਸਲਾ ਸੁਣਾਇਆ ਕੇ ਦਿਲ ਦੀ ਬਾਈ ਪਾਸ ਸਰਜਰੀ ਕਰਨੀ ਪੈਣੀ..ਹੋਰ ਕੋਈ ਚਾਰਾ ਨਹੀਂ!
ਇਹ ਸਰਜਰੀ..ਓਹਨੀਂ ਦਿੰਨੀ ਢਾਈ ਲੱਖ ਵਿਚ ਹੋਇਆ ਕਰਦੀ ਸੀ..!
ਇਮਾਨਦਾਰੀ ਦੀ ਨੌਕਰੀ ਤੇ ਸਰਫ਼ੇ ਦੀ ਤਨਖਾਹ..ਹੋਣ ਵਾਲਾ ਖਰਚਾ ਥੋੜਾ ਜਿਆਦਾ ਜਾਪਿਆ ਪਰ ਨਾਲਦੀ ਆਖਣ ਲੱਗੀ ਸਿਹਤ ਨਾਲੋਂ ਕੀ ਚੰਗਾ ਏ..!
ਫੇਰ ਛੋਟੇ ਛੋਟੇ ਬੱਚਿਆਂ ਅਤੇ ਪਰਿਵਾਰ ਬਾਰੇ ਸੋਚ “ਡਿਸਕਲੇਮਰ ਫਾਰਮ” ਭਰਨ ਲੱਗ ਪਿਆ..!
ਅਖੀਰ ਵਿਚ ਕਿੱਤੇ (ਪ੍ਰੋਫੈਸ਼ਨ) ਵਾਲੇ ਕਾਲਮ ਵਿਚ “ਵਿਜੀਲੈਂਸ ਵਿਭਾਗ” ਲਿਖ ਜਦੋਂ ਫਾਰਮ ਕੋਲ ਖਲੋਤੀ ਨਰਸ ਨੂੰ ਫੜਾਇਆ ਤਾਂ ਖਲਬਲੀ ਜਿਹੀ ਮੱਚ ਗਈ!
ਕੁਝ ਦੇਰ ਬਾਅਦ ਇੱਕ ਸੀਨੀਅਰ ਡਾਕਟਰ ਕਾਗਜ ਫੜੀ ਕੋਲ ਆ ਗਿਆ ਤੇ ਆਖਣ ਲੱਗਾ ਕੇ “ਤੁਹਾਡਾ ਕੇਸ ਰੀਵਿਊ ਕਰਨ ਮਗਰੋਂ ਅਸੀਂ ਇਸ ਨਤੀਜੇ...
ਤੇ ਪਹੁੰਚੇ ਹਾਂ ਕੇ ਤੁਸੀਂ ਸਿਰਫ ਇਸ ਪਰਚੀ ਤੇ ਲਿਖੀਆਂ ਦੁਆਈਆਂ ਹੀ ਖਾਈ ਜਾਵੋ..ਦਿਲ ਦੇ ਸਾਰੇ ਬਲੋਕੇਜ ਇਸੇ ਦਵਾਈ ਨਾਲ ਹੀ ਠੀਕ ਹੋ ਜਾਣਗੇ..ਸਰਜਰੀ ਦੀ ਕੋਈ ਲੋੜ ਨਹੀਂ”
ਬੈਡ ਤੋਂ ਉੱਠਦਾ ਹੋਇਆ ਸੋਚ ਰਿਹਾ ਸਾਂ ਕੇ ਮੇਰੇ ਦਿਲ ਦੀਆਂ ਨਾੜੀਆਂ ਅੰਦਰ ਪੈ ਗਏ ਤਾਂ ਪਰਚੀ ਤੇ ਲਿਖੀਆਂ ਦਵਾਈਆਂ ਨਾਲ ਠੀਕ ਹੋ ਜਾਣਗੇ ਪਰ ਮੁਲਖ ਦੇ ਨਿਜ਼ਾਮ ਵਿਚ ਪਏ ਹੋਏ ਭ੍ਰਿਸ਼ਟਾਚਾਰ ਵਾਲੇ ਕਿੰਨੇ ਸਾਰੇ ਬਲੋਕੇਜ ਖਬਰੇ ਕੌਣ ਕਦੋਂ ਠੀਕ ਕਰੂ?
ਹਰਪ੍ਰੀਤ ਸਿੰਘ ਜਵੰਦਾ