More Punjabi Kahaniya  Posts
ਭੈਣ ਤੇ ਰੱਖੜੀ


ਰੱਖੜੀ ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਲੱਗ ਅਲੱਗ ਥਾਂਵਾਂ ਤੇ ਇਸਦੇ ਭਾਂਤ ਭਾਂਤ ਦੇ ਅਰਥ ਹਨ। ਕਈ ਲੋਕ ਇਦਾਂ ਸੋਚਦੇ ਹਨ ਕਿ ਇਸ ਦਿਨ ਭੈਣ ਵੀਰ ਦੇ ਰੱਖੜੀ ਬੰਨ੍ਹ ਕੇ ਉਸ ਤੋਂ ਆਪਣੀ ਰੱਖਿਆ ਕਰਨ ਦਾ ਧਰਵਾਸ ਲੈਂਦੀ ਹੈ। ਪਰ ਮੇਰੀ ਜ਼ਿੰਦਗੀ ਵਿੱਚ ਇਸ ਦੇ ਅਰਥ ਕੁਝ ਹੋਰ ਹਨ। ਰੱਬ ਦੀ ਕ੍ਰਿਪਾ ਨਾਲ ਸਾਡੇ ਪਰਿਵਾਰ ਦੀ ਫੁਲਵਾੜੀ ਵਿੱਚ ਧੀਆਂ ਦੀ ਇੱਕ ਬਹੁਤ ਹੀ ਖੂਬਸੂਰਤ ਤੇ ਭਰਵੀਂ ਕਿਆਰੀ ਹੈ। ਨਾਨਕੇ ਦਾਦਕੇ ਸਭ ਰਿਸ਼ਤੇਦਾਰਾਂ ਦੇ ਇਸ ਕਲੀ ਦੀ ਹੋਂਦ ਹੈ। ਜਨਮ ਤੋਂ ਲੈ ਕੇ ਹੁਣ ਤੱਕ ਭੈਣਾਂ ਦੇ ਪਿਆਰ ਦਾ ਨਿੱਘ ਮਾਣਦਾ ਰਿਹਾ। ਰੱਬ ਨੇ ਵੱਡੀਆਂ ਭੈਣਾਂ ਪ੍ਰੀਤੀ ਡਿੰਪੀ ਦੀਪੀ ਸੁੱਖੀ ਦੀਦੀ ਦੇ ਰੂਪ ਵਿੱਚ ਅਣਮੋਲ ਦਾਤਾਂ ਦਿੱਤੀਆਂ। ਫਿਰ ਅੱਗੇ ਰਿਸ਼ਤੇਦਾਰਾਂ ਦੇ ਘਰਾਂ ਦੀ ਰੌਣਕਾਂ ਦਾ ਵੀ ਪਿਆਰਾ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਚਲਦੀ ਜ਼ਿੰਦਗੀ ਦੀ ਤੌਰ ਵਿੱਚ ਹੀ ਦੋਸਤੀ ਦੇ ਰੂਪ ਵਿੱਚ ਕੁਝ ਕਲੀਆਂ ਨੇ ਮਹਿਕ ਖਿਲਾਰੀ। ਮੇਰੇ ਲਈ ਰੱਖੜੀ ਦੇ ਮਾਇਨੇ ਸ਼ਾਇਦ ਕੁਝ ਹੋਰ ਹੀ ਹਨ ਮੈਂ ਤਾਂ ਭੈਣਾਂ ਤੋਂ ਰੱਖੜੀ ਬਣਵਾ ਕੇ ਆਪਣੀ ਰੱਖਿਆ ਹੀ ਉਨ੍ਹਾਂ ਦੇ ਹੱਥੀਂ ਸੰਭਾਲ ਦਿੰਦਾ ਹਾਂ ਕਿਉਂਕਿ ਉਹ ਹਰ ਮੁਸ਼ਕਿਲ ਦੀ ਘੜੀ ਵਿਚੋਂ ਮੈਨੂੰ ਸਹੀ ਸਲਾਮਤ ਕੱਢਣ ਦੇ ਯੋਗ ਹਨ।
ਗੱਲ ਬਹੁਤ ਸਮਾਂ ਪਹਿਲਾਂ ਦੀ ਹੈ ਮੈਨੂੰ ਚੰਗੀ ਤਰ੍ਹਾਂ ਯਾਦ ਵੀ ਨਹੀਂ ਸ਼ਾਇਦ ਉਦੋਂ ਮੈਂ 5 ਕੁ ਸਾਲ ਦਾ ਸੀ। ਛੁੱਟੀਆਂ ਦੇ ਦਿਨ ਸਨ ਤੇ ਬਰਸਾਤ ਹੋ ਕੇ ਹਟੀ ਸੀ। ਛੁੱਟੀਆਂ ਕਰਕੇ ਪਟਿਆਲੇ ਤੋਂ ਹੈਪੀ ਲਵਲੀ ਭਾਜੀ ਤੇ ਮਨੀ ਦੀਦੀ ਹੋਣੀ ਵੀ ਆਏ ਹੋਏ ਸੀ। ਚਹੁ ਭੈਣ ਭਰਾ ਅਸੀਂ ਤੇ ਤਿੰਨੇ ਜਣੇ ਉਹ ਇਕੱਠੇ ਹੋ ਕੇ ਘਰਦੇ ਛੋਟੇ ਵਿਹੜੇ ਵਿੱਚ ਬੈਟ-ਬਾਲ ਖੇਡ ਰਹੇ ਸੀ। ਅਚਾਨਕ ਬਾਲ ਬਾਹਰ ਗਲੀ ਵਿੱਚ ਗਿਰ ਗਈ। ਛੋਟਾ ਹੋਣ ਕਰਕੇ ਖੇਡ ਵਿੱਚ ਮੇਰੀ ਸੇਵਾ ਬਾਲ ਚੁੱਕ ਕੇ ਲਿਆਉਣ ਦੀ ਸੀ। ਮੈਂ ਭੱਜ ਕੇ ਗਲੀ ਵਿੱਚ ਗਿਆ ਤੇ ਬਾਕੀ ਸਾਰੇ ਪੌੜੀਆਂ’ਚ ਖੜ੍ਹ ਕੇ ਮੈਨੂੰ ਬਾਲ ਤੱਕ ਪਹੁੰਚਣ ਲਈ ਦਿਸ਼ਾ ਨਿਰਦੇਸ਼ ਦੇਣ ਲੱਗੇ। ਅਖੀਰ ਗੇਂਦ ਲੱਭ ਗਈ ਤੇ ਮੈਂ ਉਹ ਅੰਦਰ ਵਗਾਹ ਮਾਰੀ ਤੇ ਬਚਪਨ ਦੀ ਬੇਪ੍ਰਵਾਹੀਆਂ ਦੇ ਚਲਦੇ ਮੈਨੂੰ ਬਾਥਰੂਮ ਆਇਆ ਤੇ ਮੈਂ ਗਲੀ ਵਿੱਚ ਹੀ ਕਰਨ ਲੱਗੇ ਨੇ ਬਿਜਲੀ ਦੇ ਲੋਹੇ ਦੇ ਖੰਬੇ ਨੂੰ ਹੱਥ ਪਾ ਲਿਆ। ਮੀਂਹ ਪਿਆ ਹੋਣ ਕਰਕੇ...

ਖੰਬਾ ਗਿੱਲਾ ਸੀ ਤੇ ਮੈਂ ਨਾਲ ਹੀ ਚਿੰਬੜ ਕੇ ਰਹਿ ਗਿਆ। ਪੌੜੀਆਂ’ਚ ਖੜ੍ਹੇ ਬਾਕੀ ਖਿਡਾਰੀ ਜਦ ਮੇਰੇ ਵੱਲ ਦੇਖ ਰਹੇ ਸਨ ਤਾਂ ਉਸ ਵੇਲੇ ਪ੍ਰੀਤੀ ਦੀਦੀ ਦੀ ਉਮਰ 15 ਕੁ ਸਾਲ ਦੀ ਹੋਣੀ ਆ ਨੇ ਬਿਨ੍ਹਾਂ ਦੇਰ ਕੀਤਿਆਂ ਪੌੜੀਆਂ ਦੇ ਨਾਲ ਵਾਲੀ ਤਕਰੀਬਨ 4ਕੁ ਫੁੱਟ ਉੱਚੀ ਕੰਧ ਤੋਂ ਛਾਲ ਮਾਰਕੇ ਭੱਜ ਕੇ ਆ ਮੈਨੂੰ ਖਿੱਚ ਕੇ ਖੰਬੇ ਤੋਂ ਦੂਰ ਕੀਤਾ। ਉਦੋਂ ਵਾਲ ਵਾਲ ਬਚ ਗਿਆ ਤੇ ਪ੍ਰੀਤੀ ਦੀਦੀ ਦੀ ਇਸ ਦਲੇਰੀ ਨੂੰ ਦੇਖ ਕੇ ਅਸੀਂ ਸਾਰੇ ਹੈਰਾਨ ਰਹਿ ਗਏ। ਭੈਣ ਨੇ ਮੈਨੂੰ ਪਿਆਰ ਨਾਲ ਝਿੜਕਿਆ ਤੇ ਫਿਰ ਘੁੱਟ ਕੇ ਬੁੱਕਲ ਵਿੱਚ ਚੱਕ ਕੇ ਘਰ ਨੂੰ ਲੈ ਆਈ।

ਉਸ ਦਿਨ ਭੈਣ ਨੇ ਬਿਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਕੀਤਿਆਂ ਮੈਨੂੰ ਬਚਾ ਲਿਆ ਤੇ ਫਿਰ ਰੱਖੜੀ ਬੰਨਵਾ ਕੇ ਇਹ ਕਹਿਣਾ ਕਿ ਮੈਂ ਭੈਣਾਂ ਦੀ ਰੱਖਿਆ ਕਰੂੰਗਾਂ ਇਹ ਗੱਲ ਝੂਠ ਜਿਹਾ ਹੀ ਲੱਗਦੀ ਆ। ਅੱਜ ਮੈਂ ਜ਼ਿੰਦਗੀ ਵਿੱਚ ਜੋ ਕੁਝ ਵੀ ਹਾਂ ਉਸਦੇ ਪਿੱਛੇ ਮੇਰੀਆਂ ਭੈਣਾਂ ਦਾ ਬਹੁਤ ਵੱਡਾ ਯੋਗਦਾਨ ਹੈ। ਪ੍ਰੀਤੀ ਦੀਦੀ ਤੇ ਸੁੱਖੀ ਦੀਦੀ ਜ਼ਿੰਦਗੀ ਜਿਉਣ ਦੀ ਜਾਂਚ ਸਿਖਾਉਂਦੀਆਂ, ਡਿੰਪੀ ਦੀਦੀ ਨੇ ਚੰਗੇ ਸੰਗੀਤ ਨੂੰ ਸੁਣਨ ਤੇ ਮਹਿਸੂਸ ਕਰਨ ਦਾ ਵੱਲ ਸਿਖਾਇਆ। ਦੀਪੀ ਦੀਦੀ ਨੇ ਛੋਟੇ ਹੁੰਦੇ ਨੂੰ ਭੱਜ ਭੱਜ ਕੇ ਆਪਣਾ ਸਾਈਕਲ ਸਿਖਾਇਆ ਤੇ ਫਿਰ ਬਾਅਦ ਵਿਚ ਉਹਨੇ ਮਿਹਨਤ ਕਰਵਾ ਕੇ ਪੜ੍ਹਾਈ ਵਿੱਚ ਇਸ ਮੁਕਾਮ ਤੇ ਪਹੁੰਚਾਇਆ। ਭੈਣਾਂ ਨੇ ਹੀ ਮੈਨੂੰ ਪੰਜਾਬੀ ਸਾਹਿਤ ਨਾਲ ਜੋੜਿਆ ਤੇ ਮੇਰੀ ਸੋਚ ਨੂੰ ਇੱਕ ਨਵੀਂ ਸੇਧ ਦਿੱਤੀ।

ਅੱਜ ਰੱਖੜੀ ਦੇ ਇਸ ਪਵਿੱਤਰ ਤਿਉਹਾਰ ਤੇ ਮੈਂ ਆਪਣੀਆਂ ਸਾਰੀਆਂ ਭੈਣਾਂ ਦਾ ਮੇਰੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਜਾਣੇ ਅਣਜਾਣੇ ਵਿੱਚ ਹੋਈਆਂ ਭੁੱਲਾਂ ਦੀ ਮੁਆਫੀ ਮੰਗਦਾ ਹਾਂ ਤੇ ਅੱਗੇ ਤੋਂ ਖੁਦ ਸੁਚੇਤ ਰਹਿਣ ਦਾ ਭਰੋਸਾ ਦਿੰਦਾ ਹਾਂ ਤੇ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਮੇਰੀਆਂ ਭੈਣਾਂ ਮੈਨੂੰ ਕੂੜ ਪਸਾਰ ਦੀ ਹਨ੍ਹੇਰੀਆਂ ਰਾਤਾਂ ਵਿੱਚ ਉਲਝੇ ਨੂੰ ਆਪਣਾ ਹੱਥ ਫੜ੍ਹਾ ਸੱਚ ਦੇ ਸੂਰਜ ਵੱਲ ਲੈ ਆਉਣਗੀਆਂ।

~ ਤੇਜਿੰਦਰਪਾਲ ਸਿੰਘ
ਪਿੰਡ- ਸ਼ਮਸਪੁਰ (ਸਮਰਾਲਾ, ਲੁਧਿਆਣਾ)

ਇੰਸਟਾਗ੍ਰਾਮ – shellybuall
ਫੇਸਬੁੱਕ- Tejinderpal Singh Buall

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)