More Punjabi Kahaniya  Posts
ਆਪ ਕੀ ਕਸਮ


ਨਵਨੀਤ ਸਿੰਘ..ਅੰਬਾਲੇ ਕੇਂਟ ਵਿਚ ਰਹਿਣ ਵਾਲੇ ਨੌਜੁਆਨ ਦੀ ਅਸਲ ਕਹਾਣੀ..!
ਲੱਤ ਵਿਚ ਜਮਾਂਦਰੂ ਨੁਕਸ ਸੀ ਤਾਂ ਵੀ ਗਰੀਬ ਘਰ ਦੀ ਸੋਹਣੀ-ਸੁਨੱਖੀ ਕੁੜੀ ਨਾਲ ਵਿਆਹ ਹੋ ਗਿਆ!
ਸੁਭਾ ਦਾ ਸ਼ੱਕੀ ਉੱਤੋਂ ਹਰ ਵੇਲੇ ਹੀਣ ਭਾਵਨਾ ਵਾਲੀ ਦਲਦਲ ਵਿਚ ਫਸਿਆ ਰਹਿੰਦਾ..ਨਾਲਦੀ ਨੂੰ ਪੇਕੇ ਨਾ ਜਾਣ ਦਿਆ ਕਰਦਾ..ਕੱਲੀ ਸਬਜੀ ਲੈਣ ਨਿੱਕਲਦੀ ਤਾਂ ਕਲੇਸ਼..ਮੂੰਹ ਤੇ ਕੋਈ ਮੇਕਅੱਪ ਤਾ ਵੀ ਵੱਡਾ ਮਸਲਾ!
ਫੇਰ ਡੇਢ ਕੂ ਸਾਲ ਮਗਰੋਂ ਪੇਕੇ ਘਰ ਬੇਟਾ ਹੋਇਆ..ਨਾਨਾ ਆਪਣੀ ਧੀ ਅਤੇ ਦੋਹਤੇ ਨੂੰ ਲੈ ਕੇ ਸਹੁਰੇ ਘਰ ਛੱਡਣ ਆਇਆ ਤਾਂ ਅੰਦਰ ਵੜਨੋਂ ਰੋਕ ਦਿੱਤਾ..ਅਖ਼ੇ ਇਹ ਤਾਂ ਮੇਰਾ ਹੈ ਹੀ ਨਹੀਂ..ਕਿਸੇ ਹੋਰ ਦਾ ਏ..ਕਿੰਨੀ ਬਹਿਸ ਮਗਰੋਂ ਤਿੰਨੋਂ ਗੇਟੋਂ ਹੀ ਵਾਪਿਸ ਕੈਥਲ ਮੋੜ ਦਿੱਤੇ ਗਏ!
ਅਖੀਰ ਮਾਮਲਾ ਅਦਾਲਤ ਵਿਚ ਗਿਆ ਤੇ ਤਲਾਕ ਹੋ ਗਿਆ..ਨਵਨੀਤ ਦੂਜਾ ਵਿਆਹ ਕਰਵਾ ਕੇ ਬਾਹਰ ਆ ਗਿਆ ਪਰ ਇੱਕ ਵੇਰ ਵੀ ਆਪਣੇ ਪੁੱਤ ਦੀ ਸ਼ਕਲ ਨਾ ਵੇਖੀ..ਦਾਦੇ ਦਾ ਕਈ ਵੇਰ ਜੀ ਕਰਿਆ ਕਰੇ ਕੇ ਵੇਖ ਆਵਾਂ ਪਰ ਮੁੰਡੇ ਦੇ ਡਰੋਂ ਚੁੱਪ ਹੋ ਜਾਇਆ ਕਰੇ..!
ਅਖੀਰ ਮਾਂ ਨੇ ਕੱਲੀ ਰਹਿ ਕੇ ਹੀ ਪਾਲਣ ਪੋਸ਼ਣ ਕੀਤਾ..ਸਤਾਰਾਂ ਸਾਲਾਂ ਦਾ ਹੋਇਆ ਤਾਂ ਚੰਗੇ ਭਵਿੱਖ ਲਈ ਬਾਹਰਲੇ ਮੁਲਖ ਭੇਜ ਦਿੱਤਾ..ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ..ਇੱਕ ਦਿਨ ਐਕਸੀਡੈਂਟ ਵਿਚ ਖਤਮ ਹੋ ਗਿਆ..ਕਰਮਾਂ ਮਾਰੀ ਤੇ ਦੁਖਾਂ ਦਾ ਵੱਡਾ ਪਹਾੜ ਡਿੱਗ ਪਿਆ..ਪੁੱਤ ਦਾ ਨਾਨਾ ਜੀ ਤੇ ਦੋ ਸਾਲ ਪਹਿਲਾਂ...

ਮੁੱਕ ਗਿਆ ਸੀ..ਸੋ ਇਸ ਮੌਕੇ ਦਾਦੇ ਨੂੰ ਸੁਨੇਹਾ ਘੱਲ ਦਿੱਤਾ ਕੇ ਪੋਤਰੇ ਦੀ ਦੇਹ ਫਲਾਣੀ ਤਰੀਖ ਨੂੰ ਇੰਡੀਆ ਆਉਣੀ ਏ..ਜੇ ਹੋ ਸਕੇ ਤਾਂ ਸੰਸਕਾਰ ਤੋਂ ਪਹਿਲਾਂ ਇੱਕ ਵੇਰ ਵੇਖ ਲੈਣਾ..ਦਾਦਾ ਪਿੱਘਲ ਗਿਆ..ਸੰਸਕਾਰ ਵਾਲੇ ਦਿਨ ਅੱਪੜ ਜਦੋਂ ਤਾਬੂਤ ਖੋਲਿਆ ਤਾਂ ਚੀਖ ਨਿੱਕਲ ਗਈ..ਏਨੀ ਗੱਲ ਆਖ ਓਥੇ ਢੇਰੀ ਹੋ ਗਿਆ ਕੇ ਓਏ ਇਹ ਤਾਂ ਨਿਰਾ ਪੂਰਾ ਮੇਰਾ ਨਵਨੀਤ ਈ ਏ..!
ਹਸਪਤਾਲ ਖੜਿਆ ਪਰ ਬਚ ਨਾ ਸਕਿਆ..!
ਕੁਦਰਤ ਦੀ ਕਰੋਪੀ..ਅੱਜ ਨਵਨੀਤ ਦੇ ਦੂਜੇ ਵਿਆਹ ਨੂੰ ਕਿੰਨੇ ਵਰੇ ਹੋ ਗਏ..ਔਲਾਦ ਹੁੰਦੀ ਤਾਂ ਏ ਪਰ ਬਚਦੀ ਨਹੀਂ..ਲੱਖ ਸੁੱਖਣਾ ਸੁੱਖੀਆਂ..ਮੱਥੇ ਰਗੜੇ ਪਰ..!
ਸੋ ਦੋਸਤੋ ਸ਼ੱਕ ਅਤੇ ਹੀਣ ਭਾਵਨਾ ਵਾਲੇ ਬੱਦਲ ਜਦੋਂ ਕਦੀ ਨੀਵੇਂ ਹੋ ਕੇ ਧਰਤੀ ਦੇ ਬਹੁਤ ਨੇੜੇ ਆ ਜਾਂਦੇ ਹੋਣ ਤਾਂ ਫੇਰ ਤੂਫ਼ਾਨ ਦੀ ਜਦ ਵਿਚ ਆ ਕੇ ਕਈ ਘਰ ਅਤੇ ਜਿੰਦਗੀਆਂ ਤਬਾਹ ਹੋਣੀਆਂ ਸੁਭਾਵਿਕ ਹੀ ਨੇ..!
ਜੇ ਨਹੀਂ ਯਕੀਨ ਤਾਂ ਸਮਾਂ ਕੱਢ “ਆਪ ਕੀ ਕਸਮ” ਨਾਮ ਦੀ ਇੱਕ ਪੂਰਾਣੀ ਹਿੰਦੀ ਫਿਲਮ ਜਰੂਰ ਵੇਖ ਲੈਣਾ..ਪਤਾ ਲੱਗ ਜੂ ਕੇ ਸ਼ੱਕ ਨਾਮ ਦੀ ਚਿੰਗਾਰੀ ਵਿਚ ਕਿੰਨੀਆਂ ਸ਼ੈਆਂ ਸਵਾਹ ਕਰ ਦੇਣ ਦੀ ਤਾਕਤ ਹੁੰਦੀ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)