More Punjabi Kahaniya  Posts
ਉਠਿਆ ਆਪ ਖੁਦਾ


ਨਿੱਕੇ ਹੁੰਦਿਆਂ ਸਾਰਿਆਂ ਨਿਆਣਿਆਂ ਖਹਿੜੇ ਪੈ ਜਾਣਾ..
ਅਖ਼ੇ ਬੀਜੀ ਵਧੀਆ ਕੁਲਫੀ ਲੈਣੀ ਏ..ਫੇਰ ਬੇਬੇ ਹੁਰਾਂ ਇੱਕ ਪੈਂਤੜਾ ਵਰਤਣਾ..
ਓਹਨਾ ਸਭ ਤੋਂ ਵੱਧ ਰੌਲਾ ਪਾ ਰਹੇ ਨੂੰ ਵੱਖਰੇ ਜਿਹੇ ਕਰਕੇ ਮਹਿੰਗੀ ਜਿਹੀ ਲੈ ਦੇਣੀ..!
ਉਸ ਨੇ ਚੁੱਪ ਕਰ ਕੇ ਪਾਸੇ ਹੋ ਜਾਣਾ..
ਫੇਰ ਓਹਨਾ ਬਾਕੀ ਦਿਆਂ ਨੂੰ ਆਪਣੀ ਪਹੁੰਚ ਮੁਤਾਬਿਕ ਨਿੱਕੀਆਂ ਮੋਟੀਆਂ ਸਸਤੀਆਂ ਜਿਹੀਆਂ ਲੈ ਵਰਚ ਦੇਣਾ!
ਸਭ ਨੇ ਆਪੋ ਆਪਣੇ ਘਰ ਵੱਲ ਨੂੰ ਹੋ ਜਾਣਾ ਤੇ ਬੇਬੇ ਹੁਰਾਂ ਸਭ ਤੋਂ ਵੱਧ ਰੌਲਾ ਪਉਣ ਵਾਲੇ ਦੇ ਦਵਾਲੇ..
ਬੇਬੇ ਜੀ ਦਾ ਇਹ ਪੈਂਤੜਾ ਕੁਜ ਦਿਨ ਲਈ ਕਾਮਯਾਬ ਰਹਿੰਦਾ ਤੇ ਉਹ ਕੰਨ ਵਿਚ ਪਾਇਆ ਨਾ ਦੁੱਖਦਾ!
ਆਰਥਿਕ ਮਜਬੂਰੀ ਤਹਿਤ ਹੁੰਦੇ ਬਚਪਨ ਦੇ ਉਸ ਵਰਤਾਰੇ ਦਾ ਭਾਵੇਂ ਮੌਜੂਦਾ ਕਿਰਸਾਨੀ ਘੋਲ ਨਾਲ ਕੋਈ ਸਿੱਧਾ ਸਬੰਧ ਤਾਂ ਨਹੀਂ ਪਰ ਫੇਰ ਵੀ ਇੱਕ ਚੀਜ ਸਾਂਝੀ ਜਿਹੀ ਜਾਪਦੀ ਏ..!
ਅਖ਼ੇ ਪੰਜਾਬ ਹਰਿਆਣੇ ਨੂੰ ਆਪਣੇ ਹਿੱਸੇ ਦੀਆਂ ਮੰਗਾਂ ਮਨਵਾ ਕੇ ਲਾਂਹਬੇ ਹੋ ਜਾਣਾ ਚਾਹੀਦਾ..ਬਾਕੀ ਆਪਣੇ ਆਪ ਨਜਿੱਠਣ!
ਦੋਸਤੋ ਦਿੱਲੀ ਦੀ ਮਾਨਸਿਕਤਾ ਅੱਜ ਕੁਝ ਏਦਾਂ ਦੀ ਹੈ..ਬੁਰੀ ਤਰਾਂ ਫਸੀ ਹੋਈ ਚਾਉਂਦੀ ਏ ਕੇ ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ..!
ਪਰ ਇੱਕ ਗੀਤ ਯਾਦ ਆ ਰਿਹਾ..”ਮਤਲਬ ਨਿੱਕਲ ਗਿਆ ਤੋਂ ਪਹਿਚਾਨਤੇ ਨਹੀਂ..ਯੂੰ ਜਾ ਰਹੇ ਹੈ ਜੈਸੇ ਜਾਨਤੇ ਨਹੀਂ”
ਸੰਤਾਲੀ ਤੋਂ ਪਹਿਲਾਂ ਇਹ ਲਾਰਾ ਲਾ ਕੇ ਕੌਮ ਨੂੰ ਆਪਣੇ ਨਾਲ ਗੰਢੀ ਰੱਖਿਆ ਕੇ ਗੋਰਿਆਂ ਦੇ ਚਲੇ ਜਾਣ ਮਗਰੋਂ ਤੁਹਾਨੂੰ ਇੱਕ ਐਸਾ ਖਿਤਾ ਦੇਵਾਂਗੇ ਜਿਥੇ ਤੁਸੀਂ ਖੁਦਮੁਖਤਿਆਰ ਅਜਾਦੀ ਦਾ ਪੂਰਾ ਨਿੱਘ ਮਾਣ ਸਕੋਗੇ!
ਕਈ ਜਾਗਰੂਕਾਂ ਸਵਾਲ ਕੀਤਾ ਕੇ ਜੇ ਤੁਸੀਂ ਮਗਰੋਂ ਮੁੱਕਰ ਗਏ ਤਾਂ ਫੇਰ..?
ਅੱਗਿਓਂ ਆਖਣ ਲੱਗੇ..ਉਸ ਵੇਲੇ ਫੇਰ ਤੁਹਾਨੂੰ ਦਸਮ ਪਿਤਾ ਦੀ ਬਖਸ਼ੀ ਕਿਰਪਾਨ ਚੁੱਕਣ ਦਾ ਪੂਰਾ ਹੱਕ ਹੋਵੇਗਾ!
ਲੱਖਾਂ ਦੀ ਬਲੀ ਲੈ ਕੇ ਸੰਤਾਲੀ ਲੰਘ ਗਈ..
ਅਸੀਂ ਇਸੇ ਚਾਅ ਵਿਚ ਕਿੰਨੇ ਵਰੇ ਲੰਗਾਹ ਦਿੱਤੇ ਕੇ ਦਿੱਲੀ ਸਾਨੂੰ ਜਰੂਰ ਕੁਝ ਨਾ ਕੁਝ ਦੇਵੇਗੀ..
ਫੇਰ ਕੁਝ ਅਰਸੇ ਬਾਅਦ ਗੰਗੂ ਦੀ ਬਾਹਰਵੀਂ ਪੀੜੀ ਵਿਚ ਜੰਮੇ ਨਹਿਰੂ ਨੂੰ ਵੰਡ ਤੋਂ ਪਹਿਲਾਂ ਕੀਤੇ ਕੌਲ ਕਰਾਰ ਚੇਤੇ ਕਰਵਾਏ..!
ਅਗਲਾ ਏਨੀ ਗੱਲ ਆਖ ਸਾਫ ਮੁੱਕਰ ਗਿਆ ਕੇ ਅਬ ਹਾਲਾਤ ਉਹ ਨਹੀਂ ਰਹੇ..ਅਬ ਸਾਰੇ ਦੇਸ਼ ਮੁਤਾਬਿਕ ਫੈਂਸਲੇ ਲੇਨੇ ਹੋਂਗੇ!
ਨਾ ਘਰ ਦੀ ਤੇ ਨਾ ਘਾਟ ਦੀ ਰਹੀ ਸਿੱਖ ਲੀਡਰਸ਼ਿਪ ਸਰੇ-ਬਜਾਰ ਨੰਗੀ ਹੋ ਕੇ ਰਹਿ ਗਈ..
ਲੋਕੀ ਸਵਾਲ ਕਰਦੇ ਤੇ ਇਹ ਭੋਲੇ ਪੰਛੀ ਲਹੂ ਦੇ ਘੁੱਟ ਭਰ ਕੇ ਰਹਿ ਜਾਂਦੇ!
ਸੰਨ ਪਚਨਵੇਂ ਦੀ ਪੰਦਰਾਂ ਅਗਸਤ ਨੂੰ..
ਬੰਗਲੌਰ ਰੇਲਵੇ ਟੇਸ਼ਨ ਤੇ ਕਰਨਾਟਕ ਐਕਸਪ੍ਰੈੱਸ ਵਿਚੋਂ ਉੱਤਰ ਵੇਟਿੰਗ ਰੂਮ ਵਿਚ ਪੱਗ ਬੰਨ ਰਿਹਾ ਸਾਂ ਕੇ ਇੱਕ ਕੰਨੜ ਭਾਈ ਪੁੱਛਣ ਲੱਗਾ..ਤੁਸੀਂ ਪੰਜਾਬ ਵਿਚ ਕਿੱਦਾਂ ਮਨਾਉਂਦੇ ਓ ਅਜਾਦੀ ਦਿਵਸ?
ਆਖਿਆ ਭਾਈ ਸਾਡੇ ਤਾਂ ਤਕਰੀਬਨ ਛੇ ਸੱਤ ਲੱਖ ਬੰਦਾ ਇਸ ਅਜਾਦੀ ਦੀ ਭੇਂਟ ਚੜ ਗਿਆ..ਸਾਡਾ ਕਾਹਦਾ ਅਜਾਦੀ ਦਿਵਸ..
ਅੱਗਿਓਂ ਦੱਸਣ...

ਲੱਗਾ ਸਾਨੂੰ ਏਧਰ ਦੱਖਣ ਵੱਲ ਤੇ ਪਤਾ ਹੀ ਨੀ ਲੱਗਾ ਗੋਰੇ ਕਦੋਂ ਆਏ ਤੇ ਕਦੋਂ ਚਲੇ ਗਏ!
ਅਨੰਦਪੁਰ ਸਾਬ ਬਾਈ ਧਾਰ ਦੇ ਪਹਾੜੀ ਰਾਜਿਆਂ ਆਟੇ ਦੀਆਂ ਗਊਆਂ ਭੇਜ ਸਹੁੰ ਚੁੱਕੀ ਕੇ ਕਿਲਾ ਖਾਲੀ ਕਰ ਦੇਵੋ..ਤੁਹਾਡੀ ਪਿੱਠ ਤੇ ਵਾਰ ਨਹੀਂ ਕੀਤਾ ਜਾਵੇਗਾ!
ਦਸਮ ਪਿਤਾ ਜਾਣਦੇ ਸਨ ਪਰ ਫੇਰ ਵੀ ਕੌਮ ਅੱਗੇ ਵਿਸ਼ਵਾਸ਼ਘਾਤ ਦੀ ਜਿਉਂਦੀ ਜਾਗਦੀ ਮਿਸਾਲ ਰੱਖਣ ਖਾਤਿਰ ਕਿਲਾ ਖਾਲੀ ਕਰਨਾ ਮੰਨ ਗਏ..
ਮੁੜਕੇ ਤੁਰੇ ਜਾਂਦਿਆਂ ਤੇ ਪਿੱਠ ਤੇ ਵਾਰ ਵੀ ਹੋਏ..ਸਹੁੰਆਂ ਵੀ ਟੁੱਟੀਆਂ ਤੇ ਕਿੰਨੇ ਸਾਰੇ ਵਿਸ਼ਵਾਸ਼ਘਾਤ ਵੀ ਹੋਏ!
ਮਹਾਰਾਜਾ ਰਣਜੀਤ ਸਿੰਘ ਨੇ ਅਠਾਰਾਂ ਸੌ ਨੌ ਨੂੰ ਅੰਗਰੇਜਾਂ ਨਾਲ ਸੰਧੀ ਕੀਤੀ..
ਫਿਲੋਰ ਅਤੇ ਲੁਧਿਆਣੇ ਦੇ ਵਿਚਕਾਰ ਵਗਦਾ ਸਤਲੁਜ ਦਰਿਆ ਸਿੱਖ ਰਾਜ ਦੀ ਸਰਹੱਦ ਬਣ ਗਈ..
ਤੀਹ ਸਾਲ ਤੱਕ ਕੋਈ ਜੰਗ ਨਹੀਂ ਹੋਈ ਪਰ ਬਿੱਲੀਆਂ ਅੱਖਾਂ ਨੇ ਸਿੱਖ ਰਾਜ ਅੰਦਰ ਹੁੰਦੇ ਸਾਰੇ ਵਰਤਾਰਿਆਂ ਤੇ ਪੂਰੀ ਬਿੜਕ ਰੱਖੀ..
ਅਠਾਰਾਂ ਸੌ ਉਨਤਾਲੀ ਵਿਚ ਜਦੋਂ ਮਹਾਰਾਜਾ ਅੱਖੀਆਂ ਮੀਟ ਗਿਆ ਤਾਂ ਫੇਰ ਤਹਿਸ਼ੁਦਾ ਨੀਤੀ ਤਹਿਤ ਆਪਣੀ ਖੇਡ ਵਰਤਾਉਣੀ ਸ਼ੁਰੂ ਕਰ ਦਿੱਤੀ..!
ਫੇਰ ਅਗਲੇ ਦਸਾਂ ਸਾਲਾਂ ਵਿਚ ਲਾਹੌਰ ਸ਼ਹਿਰ ਵਿਚ ਧੋਖੇ,ਵਿਸ਼ਵਾਸ਼ਘਾਤ,ਆਪੋ-ਧਾਪ,ਈਰਖਾ,ਕਤਲਾਂ,ਪਿੱਠ ਵਿਚ ਛੁਰੀਆਂ ਦੀ ਸੁਨਾਮੀ ਜਿਹੀ ਆ ਗਈ..
ਅਤੇ 1849 ਵਿਚ ਸਿੱਖ ਰਾਜ ਦਾ ਸੂਰਜ ਸਦਾ ਲਈ ਡੁੱਬ ਗਿਆ..ਜੋ ਅਜੇ ਤੱਕ ਵੀ ਡੁੱਬਿਆ ਹੋਇਆ ਏ!
ਅਕਸਰ ਖਿਆਲ ਆਉਂਦਾ ਕੇ ਜੇ ਅੱਜ ਪੰਜਾਬ ਹਰਿਆਣਾ ਆਪਣੀ ਗੱਲ ਮਨਵਾ ਕੇ ਲਾਂਭੇ ਹੋ ਜਾਂਦੇ ਨੇ ਤਾਂ ਦਿੱਲੀ ਪੈਰਾਂ ਸਿਰ ਹੋ ਮਾੜਾ ਟਾਈਮ ਵੇਖ ਪਲਟ ਵਾਰ ਜਰੂਰ ਕਰੇਗੀ..ਭਾਵੇਂ ਕੱਲ ਨੂੰ ਕਰੇ ਤੇ ਭਾਵੇਂ ਦਸ ਸਾਲ ਬਾਅਦ..!
ਕੁਝ ਭਰਾ ਗਿਲਾ ਕਰਦੇ ਕੇ ਇਸ ਸੰਘਰਸ਼ ਬਾਰੇ ਲਿਖਦਿਆਂ ਗੱਲ ਗੱਲ ਤੇ ਵਜਾਇਆ ਜਾਂਦਾ ਸਿੱਖ ਇਤਿਹਾਸ ਦਾ ਡੰਕਾ ਸਾਡੇ ਸੰਘੋਂ ਹੇਠਾਂ ਨਹੀਂ ਉੱਤਰਦਾ..ਇਸ ਨੂੰ ਨਿਰੋਲ ਕਿਰਸਾਨੀ ਦਾ ਘੋਲ ਰਹਿਣ ਦੇ!

ਫੇਰ ਮੇਰਾ ਇਸ ਤਰਕ ਦਾ ਜੁਆਬ ਸ਼ਾਇਰਾਨਾ ਢੰਗ ਨਾਲ ਕੁਝ ਏਦਾਂ ਹੁੰਦਾ ਏ..
ਅੱਜ ਸੁੱਤੀ ਮਿੱਟੀ ਜਾਗ ਪਈ..ਤੇ ਜਾਗ ਪਾਏ ਦਰਿਆ..ਅੱਜ ਨਿੱਖਰ ਔਣਾ ਤਾਰਿਆਂ ਤੇ ਚੜਣਾ ਚੰਦ ਨਵਾਂ..
ਹੁਣ ਸਭ ਤਰੇੜਾਂ ਲਿੱਪ ਕੇ..ਸਭ ਟਿੱਬੇ ਦੇਣੇ ਵਾਹ..ਅੱਜ ਭਰੇ ਪੰਜਾਬ ਦੀ ਧਰਤੀਓ..ਹੈ ਉਠਿਆ ਆਪ ਖੁਦਾ..
ਹੈ ਉਠਿਆ ਆਪ ਖੁਦਾ!
ਆਓ ਜਾਂਦੇ ਜਾਂਦੇ ਕਿਸੇ ਵੇਲੇ ਸੁੱਤੀ ਸਮਝ ਲਈ ਗਈ ਗੁਰੂਆਂ ਦੇ ਨਾਮ ਤੇ ਵੱਸਣ ਵਾਲੀ ਇਸੇ ਧਰਤੀ ਵਿਚੋਂ ਚਾਨਣ ਮੁਨਾਰੇ ਬਣ ਕੇ ਉੱਪਰ ਨੂੰ ਉੱਠ ਕੌਮ ਦੀ ਭੁੰਜੇ ਡਿੱਗੀ ਪੱਗ ਮੁੜ ਸਿਰ ਤੇ ਟਿਕਾਉਣ ਮਗਰੋਂ ਸਦਾ ਲਈ ਧਰੂ ਤਾਰੇ ਬਣ ਗਏ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ ਯਾਦ ਕਰਦਿਆਂ ਕਲਗੀਧਰ ਦਾ ਬਖਸ਼ਿਆ ਜੈਕਾਰਾ ਬੁਲੰਦ ਕਰੀਏ..
ਬੋਲੇ ਸੋ ਨਿਹਾਲ..ਸਤਿ ਸ੍ਰੀ ਅਕਾਲ”

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)