More Punjabi Kahaniya  Posts
ਖਬਾਰ


“ਕਿਮੇਂ ਆ ਚਾਚਾ?”,, ਕੀ ਕਹਿੰਦਾ ਤੇਰਾ ਖਬਾਰ ? ,,,,,,” ਖਬਾਰ ਨੇ ਕੀ ਕਹਿਣਾ ਭਤੀਜ,,,,, ਇਹ ਵੀ ਪਛਤਾਉਂਦੈ ਹੋਣਾ ਵਿਚਾਰਾ ,,, ਬੀ ਐਨੇ ਮਾੜੇ ਸਮਿਆਂ ਦਾ ਗਵਾਹ ਮੈਨੂੰ ਬਣਨਾ ਪੈ ਰਿਹੈ,,,, ਕਿਉਂ ਚਾਚਾ, ਕਹਿੰਦੇ ਵੱਡੇ ਲੀਡਰ ਪਾਲਟੀ ਬਦਲ ਕੇ ਆਪਣੀ ਪਹਿਲਾਂ ਵਾਲੀ ਪਾਲਟੀ ਚ ਆਗੇ,,,,, ਅਖੇ ਘਰ ਵਾਪਸੀ ਹੋ ਗਈ,,,,,
ਘਰ ਵਾਪਸੀ!!!!!!!!!! ਓ ਭਤੀਜ ਬੰਦੇ ਦਾ ਅਸਲੀ ਘਰ ਦਾ ਉਹਦੀ ਅੰਦਰਲੀ ਜ਼ਮੀਰ ਹੁੰਦੀ ਐ,,,, ਤੇ ਜਿਹਦੀ ਉਹ ਘਰ ਵਾਪਸੀ ਨੀ ਨਾ ਹੁੰਦੀ , ਉਹ ਸਾਰੀ ਉਮਰ ਬੇਘਰ ਈ ਤੁਰਿਆ ਫਿਰਦਾ ਰਹਿੰਦੈ,,,, ਨਾਲੇ ਕਮਲਿਆ ਸਿਆਸਤ ‘ਚ ਨਾ ਕੋਈ ਵੈਰੀ ਹੁੰਦੈ, ਨਾ ਮਿੱਤਰ,, ਸਿਆਸਤ ‘ਚ ਤਾਂ ਗੌਂ ਹੁੰਦੀ ਆ, ਜਿੱਥੇ ਜੇ ਸੁਆਰਥ ਪੂਰਾ ਹੁੰਦਾ ਆ,,,, ਉੱਧਰ ਨੂੰ ਈ ਸਟੇਰਿੰਗ ਮੋੜ ਲੈਂਦੇ ਨੇ,,, ਗਿਰਗਟ ਵੀ ਵਿਚਾਰਾ ਖੂੰਜੇ ਵਿੱਚ ਬੈਠਾ ਰੋ ਰਿਹੈ,,,, ਕਹਿੰਦਾ ਮੇਰੇ ਤਾਂ ਸਾਰੇ ਰਿਕਾਰਡ ਈ ਤੋੜ ਦਿੱਤੇ ਪਤੰਦਰਾਂ ਨੇ,,,,, ਗਰਮੀ, ਸਰਦੀ, ਬਸੰਤ ਅਤੇ ਪੱਤਝੜ ਤੋਂ ਬਿਨਾਂ ਹੁਣ ਇੱਕ ਰੁੱਤ ਹੋਰ ਆ ਗਈ ‘ਗਿਰਗਟ ਰੁੱਤ’,,,,,,,, !!!!!!!
ਸੰਨ ਸੰਤਾਲੀ ਤੋਂ ਲੈ ਕੇ ਹੀ ਪੜ‌੍ਹਾਇਆ ਜਾਂਦਾ ਰਿਹਾ, ਅਖੇ,ਅੰਗਰੇਜ਼ ਜ਼ੁਲਮ ਕਰਦੇ ਸੀ, ਅੰਗਰੇਜ਼ ਲੁੱਟਦੇ ਸੀ,,,,,ਓਏ! ਉਹ ਤਾਂ ਬਗਾਨੇ ਸੀ, ਵਾਹਲਾ ਦੁੱਖ ਨੀ ਉਹਨਾਂ ਦਾ,,,,,,, ਤੁਸੀਂ,,,,,ਓਏ ਤੁਸੀਂ ਤਾਂ ਆਬਦੇ ਓ,,, ਤੁਸੀ ਕਿਹੜੇ ਲੱਲਰ ਲਾ ਦਿੱਤੇ ਓਏ ,,,, ਉਹ ਕਹਿੰਦੇ ਹੁੰਦੇ ਐ ਨਾ ਬਈ ਆਪਣਾ ਮਾਰੂ ਛਾਂਮੇ ਸਿੱਟੂ ,,,,,, ਕਿਹੜੀ ਛਾਂਮੇ,,, ਆਹ ਦੇਖ ਲੈ ਗੰਗਾ ‘ਚ ਲੋਥਾਂ ਦਾ ਹੜ੍ਹ ਆਇਆ ਪਿਆ,,,, ਗੰਗਾ ਵੀ ਕੁਰਲਾ ਉੱਠੀ,,,, ਕਹਿੰਦੀ ਭਾਈ ਮੈਂ ਤਾਂ ਅਸਥੀਆਂ ਤੱਕ ਦੀ ਭਾਈਵਾਲ ਸੀ,,, ਤੁਸੀਂ ਤਾਂ ਸਾਬਤ ਸਬੂਤੇ ਈ,,,,,,,,,,, ” ਕਾ ਕਰੇ ਮਈਆ,ਹਮੇ ਤੋਂ ਕਹਾ ਗਯਾ ਥਾ ਕਿ ਅੱਛੇ ਦਿਨ ਆਏਂਗੇ”,,,,,,ਰੁੜ੍ਹੇ ਜਾਂਦੇ ਮੁਰਦੇ ਨੇ ਅਸਮਾਨ ਜਿੱਡਾ ਹੌਉਂਕਾ ਲਿਆ,,,
ਚਾਚਾ,,, “ਕਦੋਂ ਖਹਿੜਾ ਛੁੱਟੂ ਇਹਨਾਂ ਭ੍ਰਿਸ਼ਟ ਲੀਡਰਾਂ ਤੋਂ??????”
ਕਦੇ ਵੀ ਨੀ ਭਤੀਜ,, ਤੇਰਾ ਸਵਾਲ ਈ ਗਲਤ ਆ,, “ਬੁੜ੍ਹੀਆ ਮਰਗੀ ਕੁੜੀਆ ਜੰਮ ਪਈ ਵਹੀ ਤੀਨ ਕੇ ਤੀਨ”,,,,,,, ਸਵਾਲ ਤਾਂ ਇਹ ਹੈ ਅਸੀਂ ਸਮਝਦਾਰ ਕਿੱਦੇ ਹੋਵਾਂਗੇ????? ਕੁਝ ਗੱਲਾਂ ਸਾਡੇ ਖੂਨ ‘ਚ ਈ ਰਚਣ ਨਾ ਤਾਂ ਗੱਲ ਬਣੂ,,,,,
ਆਪਣਾ ਕੋਈ ਮੰਤਰੀ ਕਿਸੇ ਸਕੂਲ ‘ਚ ਚਲਿਆ ਗਿਆ,, ਜਮਾਤ ਚ ਜਾ ਕੇ ਬੱਚਿਆਂ ਨੂੰ ਕਹਿੰਦਾ ਮੇਰਾ ਇੱਕ ਸਵਾਲ ਆ,,,,,ਇੱਕ ਦੋਧੀ ਨੇ ਦਸ ਲੀਟਰ ਦੁੱਧ ਦਸ ਰੁਪਏ ਲੀਟਰ ਦੇ ਹਿਸਾਬ ਨਾਲ ਖਰੀਦਿਆ , ਉਸ ਵਿੱਚ ਪੰਜ ਲੀਟਰ ਪਾਣੀ ਮਿਲਾ ਲਿਆ, ਫਿਰ 15 ਰੁਪਏ ਦੇ ਹਿਸਾਬ ਨਾਲ ਸਾਰਾ ਦੁੱਧ ਵੇਚ ਦਿੱਤਾ, ਦੱਸੋ ਉਸ ਨੂੰ ਕਿੰਨਾ ਫਾਇਦਾ ਹੋਇਆ?????
ਹੁਣ ਆਪਣੇ ਆਲ਼ੇ ਜਵਾਕਾਂ ਨੂੰ ਜਿਵੇਂ ਰੱਟੇ ਲਵਾਏ ਹੁੰਦੇ ਨੇ, ਉਹਨਾਂ ਨੇ ਫਟਾਫਟ 10×10=100,,,,5ਲੀਟਰ ਪਾਣੀ ਹੁਣ ਹੋ ਗਿਆ 15 ਕਿਲੋ 15×15=225,,,,,ਉੱਚੀ ਆਵਾਜ਼ ਵਿੱਚ 125 ਰੁਪਏ ਫਾਇਦਾ ਹੋ ਗਿਆ ਜੀ,,,,, ਸਾਬਾਸਸਸਸਸਸ ਬਈ ਮੰਤਰੀ ਸਾਬ੍ਹ ਥਾਪੀ ਦੇ ਕੇ ਬਾਹਰ ਆ ਗਏ,,,,,,,
ਫੇਰ ਕਿਤੇ ਬਾਹਰਲੇ ਦੇਸ਼ ਦੌਰੇ ਤੇ ਗਿਆ,,,, ਉੱਥੇ ਵੀ ਸਕੂਲ ਚਲਾ ਗਿਆ,, ਉਹੀ ਰਟਿਆ ਹੋਇਆ ਸਵਾਲ ਸੀ ਉਨ੍ਹਾਂ ਬੱਚਿਆਂ ਨੂੰ ਵੀ...

ਪੁੱਛ ਲਿਆ,,,,, ਤਰਜਮੇ ਵਾਲੇ ਭਾਈ ਨੇ ਅੰਗਰੇਜੀ ਚ ਤਰਜਮਾ ਕਰਤਾ,,,,,
“ਏ ਮਿਲਕਮੈਨ ਪਰਚੇਜ਼ਡ ਟੈੱਨ ਲੀਟਰ ਮਿਲਕ ਐਟ ਦਾ ਰੇਟ ਆਫ ਟੈੱਨ ਰੂਪੀਜ਼ ਪਰ ਲਿਟਰ, ਐਂਡ ਹੀ ਮਿਕਸਡ ਫਾਇਵ ਲਿਟਰ ਵਾਟਰ ਇਨ ਇਟ,, ਦੈੱਨ ਹੀ ਸੋਲਡ ਆਊਟ ਐਟ ਦਾ ਰੇਟ ਫਿਫਟੀਨ ਰੂਪੀਜ਼ ਪਰ ਲਿਟਰ,,,, ਨਾਓ ਟੈਲ ਮੀ ਹਾਓ ਮੱਚ ਪਰੌਫਿਟ ਗੇਨ ਬਾਏ ਦਾ ਮਿਲਕਮੈਨ???????
ਪਰੌਫਿਟ!!!!!!!!!!!!!!!!!!!!!!!!!!!!
ਹੀ ਇਜ਼ ਏ ਚੀਟਰ ,,,,,,ਹੀ ਸੁੱਡ ਬੀ ਪੁਨਿਸ਼ਡ,,,,
ਉਹਨਾਂ ਬੱਚਿਆਂ ਦਾ ਜਵਾਬ ਸੀ,,,,, ਇਹ ਹੁੰਦੀਆਂ ਨੇ ਖੂਨ ‘ਚ ਰਚੀਆਂ ਗੱਲਾਂ,,,,,,,,
“ਆਪਣੇ ਆਲੇ ਪਤੰਦਰ ਗਾਈ ਜਾਂਦੇ ਆ,, “ਅਖੇ ਸਾਡੇ ਬੋਲਦੀ ਬਲੱਡ ਵਿੱਚ ਤੂੰ”,,,,,,,,,,,,
ਬਸ ਆਹੀ ਫਰਕ ਆ ਭਤੀਜ,,,,, ਹੋਰ ਕੋਈ ਆਪਣਾ ਦੇਸ਼ ਗਰੀਬ ਨੀ ,,,ਬਸ ਸੋਚ ਈ ਗਰੀਬ ਹੋਈ ਪਈ ਆ,,,,,,,
ਕੱਲ੍ਹ ਸਾਡੇ ਆਲਾ ਮਾਹਟਰ, ਮੁਬੈਲ ‘ਤੇ ਠੂੰਗਾਂ ਜੀਆਂ ਮਾਰੀ ਜਾਵੇ,,,, ਮੈਂ ਵੀ ਦੇਖਣ ਲੱਗ ਪਿਆ,,,,ਅਖੇ,ਆਹ ਦੇਖ ਬਾਪੂ ਹੁਣ ਤਾਂ ਫੋਟੋਆਂ ‘ਤੇ ਪੜ੍ਹਾਈ ਹੁੰਦੀ ਆ, ਜੁਆਕ ਦੀ ਕਿਤਾਬ ਨਾਲ ਫ਼ੋਟੋ, ਜੁਆਕ ਦੀ ਕਾਪੀ ਨਾਲ ਫੋ਼ਟੋ, ਕੁਝ ਜੁਆਕ ਜੇ ਪੁੱਠੇ ਸਿੱਧੇ ਹੋਏ ਪਏ, ਮਖਿਆ ਇਹ ਕੀ ਕਰਦਾ ਆ ,,,, ਅਖੇ ਯੋਗਾ,,,,,,,,, ਮਖਿਆ ਐਨੀਆ ਫੋਟੋਆਂ ,,,, ਕਹਿੰਦਾ ਜਿਹੜੇ ਮਾਹਟਰ ਵੱਧ ਫੋਟੋਆਂ ਭੇਜਦੇ ਆ , ਅਖੇ ਉਨ੍ਹਾਂ ਨੂੰ ਨਾਮ ਮਿਲਦਾ,,,,
ਪੜ੍ਹਾਈ ਦਾ ਤਾਂ ਪਤਾ ਨੀ,,,, ਪਰ ਚੜ੍ਹਾਈ ਫੁੱਲ ਆ ,,,,,
ਕਹਿੰਦਾ ਹੁਣ ਤਾਂ ਕੰਮ ਈ ਫੋਟੋਆਂ ਤੇ ਹੁੰਦੈ ਬਾਪੂ,,,,,, ਮਖਿਆ ਇਹ ਬੀ ਲੋਟ ਆ ਭਾਈ,,,ਜੇ ਪੜ੍ਹਾਈ ਫੋਟੋਆਂ ‘ਚ ,ਫਿਰ ਤਾਂ ਨੌਕਰੀਆਂ ਵੀ ਫੋਟੋਆਂ ‘ਚ ਦੇਣਗੇ, ਤਨਖਾਹ ਵੀ ਫੋਟੋਆਂ ‘ਚ ਈ ਪਾਉਣਗੇ,,,!!!
ਸਿਆਸਤ ‘ਚ ਤਾਂ ਘਰ ਵਾਪਸੀ ਚਲਦੀ ਰਹੂ,,,,,,,, ਕਾਸ਼! ਕਿਤੇ ਆਪਾਂ ਵੀ ਘਰ ਵਾਪਸੀ ਕਰੀਏ ,,,,,,,
‘ਮਾਨਵਤਾ’ ਲਿਖ ਤਖ਼ਤੀ ‘ਤੇ,
ਹਰ ਦਰਵਾਜ਼ੇ ਉੱਤੇ ਟੰਗੀਏ |
ਸਿਆਸਤੀ ਰੰਗਾਂ ਨੂੰ ਛੱਡ ਕੇ,
ਆਜਾ ‘ਚਾਹਲ’ ਰੂਹਾਂ ਰੰਗੀਏ |
ਜਸਵਿੰਦਰ ਸਿੰਘ ਚਾਹਲ
9876915035

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)