More Punjabi Kahaniya  Posts
ਕਮਲਾ ਵਿਓਪਾਰੀ


ਮਾਂ ਅਕਸਰ ਆਖਿਆ ਕਰਦੀ..ਰੱਬ ਇੱਕ ਕਮਲਾ ਵਿਓਪਾਰੀ ਏ..ਖੁਦ ਘਾਟੇ ਖਾ ਕੇ ਸਾਨੂੰ ਹੀ ਰਜਾਉਂਦਾ ਰਹਿੰਦਾ..!
ਸਾਨੂੰ ਸਮਝ ਨਾ ਆਉਣੀ ਤੇ ਅਸਾਂ ਉੱਚੀ ਉੱਚੀ ਹੱਸ ਪੈਣਾ..!
ਫੇਰ ਪਤਾ ਹੀ ਨੀ ਲੱਗਾ ਅਸੀਂ ਕਦੋਂ ਜਵਾਨ ਹੋਈਆਂ ਤੇ ਮਾਂ ਬੁੱਢੀ..ਫੇਰ ਇੱਕ ਦਿਨ ਉਹ ਸੱਚੀ-ਮੁੱਚੀ ਚਲੀ ਗਈ..ਬਿਨਾ ਦੱਸਿਆ..ਬਿਨਾ ਕੁਝ ਆਖਿਆਂ..ਮਗਰ ਛੱਡ ਗਈ “ਕਾਸ਼” ਨਾਮ ਦਾ ਖਿਡੌਣਾ..ਜਿਹੜਾ ਹਸਾਉਂਦਾ ਘੱਟ ਤੇ ਰਵਾਉਂਦਾ ਜਿਆਦਾ ਸੀ..!
ਮੈਂ ਅੰਦਰ ਵੜ ਕੇ ਗੁਬਾਰ ਕੱਢ ਲੈਂਦੀ..ਹੌਲੀ ਹੋ ਕੇ ਜਦੋਂ ਬਾਹਰ ਆਉਂਦੀ ਤਾਂ ਦੋਵੇਂ ਧੀਆਂ ਖੇਡ ਰਹੀਆਂ ਹੁੰਦੀਆਂ..ਮੈਨੂੰ ਵੇਖ ਗੰਭੀਰ ਹੋ ਜਾਂਦੀਆਂ..ਖਿਡੌਣੇ ਪਰਾਂ ਕਰ ਮੇਰੇ ਕੋਲ ਆ ਜਾਂਦੀਆਂ..ਇੱਕ ਸਿਰ ਝੱਸਣ ਲੱਗ ਪੈਂਦੀ ਤੇ ਦੂਜੀ ਮੇਰੀਆਂ ਲੱਤਾਂ ਅਤੇ ਤਲੀਆਂ..ਮੈਨੂੰ ਇੰਝ ਲੱਗਦਾ ਮੈਂ ਮਾਂ ਦੀ ਝੋਲੀ ਵਿੱਚ ਪਈ ਹੋਵਾਂ..ਫੇਰ ਸੁੱਤੀ ਪਈ ਨੂੰ ਸੁਫਨਾ ਆਉਂਦਾ..ਓਸੇ ਕਮਲੇ ਵਿਓਪਾਰੀ ਵਾਲੀ ਗੱਲ ਦਾ..ਜਾਗ ਆਉਂਦੀ ਤਾਂ ਉਹ ਵੀ ਦੋਵੇਂ ਮੇਰੇ ਨਾਲ ਸੁੱਤੀਆਂ ਹੁੰਦੀਆਂ..ਇੱਕ ਸੱਜੇ ਤੇ ਦੂਜੀ ਖੱਬੇ..ਮੇਰੀ ਬਾਂਹ ਦਾ ਸਿਰਹਾਣਾ ਬਣਾ..!
ਫੇਰ ਲੱਗਦਾ ਵਾਕਿਆ ਹੀ ਉਹ ਕਮਲਾ ਵਿਓਪਾਰੀ ਏ..ਇੱਕ ਮਾਂ ਨੂੰ ਆਪਣੇ ਕੋਲ ਸੱਦ ਦੋ ਵਾਪਿਸ ਜੂ ਘੱਲ ਦਿੱਤੀਆਂ...

ਸਨ..ਨਿੱਕੀਆਂ ਮਾਵਾਂ..ਨਿੱਕੀਆਂ ਨਿੱਕੀਆਂ ਉਂਗਲਾਂ ਵਾਲੀਆਂ..!
ਅਰਸਾ ਪਹਿਲੋਂ ਲਿਖੀ ਇਹ ਕਹਾਣੀ ਪੜ ਅੱਜ ਤੁਰ ਗਏ ਇੱਕ ਦੇਵ ਪੁਰਸ਼ ਦਾ ਚੇਤਾ ਆ ਗਿਆ..ਇਹ ਵੀ ਬਿਨਾ ਦੱਸਿਆਂ ਹੀ ਗਿਆ..ਠੀਕ ਓਸੇ ਤਰਾਂ ਜਿੱਦਾਂ ਤਿੰਨ ਦਹਾਕੇ ਪਹਿਲੋਂ ਮਾਵਾਂ ਦੇ ਕਿੰਨੇ ਸਾਰੇ ਪੁੱਤ ਤੁਰ ਜਾਇਆ ਕਰਦੇ ਸਨ..ਸਿਸਟਮ ਨਾਲ ਟੱਕਰ ਲੈਂਦੇ..ਓਦੋਂ ਖਬਰ ਆਉਂਦੀ ਤਾਂ ਸਭ ਤੋਂ ਪਹਿਲਾ ਪ੍ਰਤੀ ਕਰਮ ਹੋਇਆ ਕਰਦਾ..ਝੂਠੇ ਵਿੱਚ ਮੁੱਕਿਆ ਕੇ ਸੱਚੇ ਵਿੱਚ..?
ਅੱਜ ਵੀ ਸਿਸਟਮ ਨਾਲ ਲੜਦਾ ਪਤਾ ਨਹੀਂ ਉਹ ਝੂਠੇ ਵਿੱਚ ਗਿਆ ਕੇ ਸੱਚੇ ਵਿੱਚ..?
ਖੈਰ ਸਮਾਂ ਹੀ ਦੱਸੂ ਪਰ ਉੱਪਰ ਬੈਠਾ ਉਹ ਕਮਲਾ ਵਿਓਪਾਰੀ ਜਰੂਰ ਘੱਲੂ ਇੱਕ ਦੇ ਬਦਲੇ ਕਿੰਨੇ ਸਾਰੇ ਹੋਰ..!
ਇਸ ਵੇਰ ਦੋ ਨਹੀਂ ਸਾਨੂੰ ਕਿੰਨੇ ਸਾਰੇ ਹੋਰ ਚਾਹੀਦੇ..ਚਾਰੇ ਪਾਸਿਓਂ ਚੜ ਆਏ ਬਾਹਰੀ ਅਤੇ ਬੁੱਕਲ ਵਿੱਚ ਬੈਠੇ ਕਿੰਨੇ ਸਾਰੇ ਅੰਦਰੂਨੀ ਸੱਪਾਂ ਨਾਲ ਲੜਨ ਲਈ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)