More Punjabi Kahaniya  Posts
ਚਲਤੀ ਕਾ ਨਾਮ ਜਿੰਦਗੀ


ਇੱਕ ਵਾਰ ਨਾਵਲਕਾਰ ਨਾਨਕ ਸਿੰਘ ਕਿਤੇ ਬੋਲ ਰਿਹਾ ਸੀ..ਇਕ ਔਰਤ ਨੇ ਨਾਨਕ ਸਿੰਘ ਨੂੰ ਸਵਾਲ ਕੀਤਾ “ਨਾਨਕ ਸਿੰਘ ਤੂੰ ਇੰਨੇ ਸਮਾਜਿਕ ਨਾਵਲ ਲਿਖੇ,ਇਨ੍ਹਾਂ ਕਾਗਜ਼ ਖ਼ਰਾਬ ਕਰ ਦਿੱਤਾ, ਸਾਰੀ ਜ਼ਿੰਦਗੀ ਲਾ ਦਿੱਤੀ ਸਮਾਜ ਸੁਧਾਰਕ ਨਾਵਲ ਲਿਖਣ ਤੇ.. ਪਰ ਕੀ ਤੇਰੇ ਕਹਿਣ ਨਾਲ ਸਮਾਜ ਸੁਧਰ ਗਿਆ” ??
ਨਾਨਕ ਸਿੰਘ ਜੀ ਨੇ ਬੜੀ ਸਹਿਜਤਾ ਨਾਲ ਪੁੱਛਿਆ “ਬੀਬਾ ਤੁਹਾਡੇ ਘਰ ਦੀ ਸਫ਼ਾਈ ਕੌਣ ਕਰਦਾ ਹੈ”??
“ਜੀ ਮੈਂ ਕਰਦੀ ਹਾਂ”
“ਕਿੰਨੇ ਸਾਲ ਤੋਂ” ?
“ਵੀਹ ਸਾਲ ਤੋਂ”
ਉਸ ਤੋਂ ਪਹਿਲਾਂ ਕੌਣ ਕਰਦਾ ਸੀ ?
“ਜੀ ਮੇਰੀ ਸੱਸ ਕਰਦੀ ਸੀ”
ਤੇਰੀ ਸੱਸ ਤੋਂ ਪਹਿਲਾਂ ਕੌਣ ਕਰਦਾ ਸੀ..?
“ਜੀ ਮੇਰੀ ਸੱਸ ਦੀ ਸੱਸ ਕਰਦੀ ਹੋਣੀ ਏ”
“ਤਾਂ ਫਿਰ ਤੂੰ ਹੀ ਦੱਸ ਤੇਰੇ ਘਰ ਦੀ ਸਫ਼ਾਈ ਹੁੰਦੀ ਨੂੰ ਕਿੰਨਾ ਚਿਰ ਹੋ ਗਿਆ ?
“ਸੱਤਰ ਕੁ ਸਾਲ ਤਾਂ ਹੋ ਈ ਗਏ ਹੋਣਗੇ”
“ਤਾਂ ਦੱਸ ਕੀ ਤੇਰੇ ਘਰੇ ਕੂੜਾ ਆਉਣੋਂ ਹਟ ਗਿਆ” ??
ਔਰਤ ਬੋਲੀ “ਇਹ ਕਿਵੇਂ ਹੋ ਸਕਦੈ, ਕੂੜਾ ਤਾਂ ਰੋਜ ਈ ਹੁੰਦੈ,ਨਿੱਤ ਸਾਫ ਕਰਨਾ ਹੀ ਪੈਂਦਾ ਹੈ”
“ਤਾਂ ਬੀਬਾ ਇਹੀ ਗੱਲ ਹੈ, ਤੇਰੇ ਘਰ ਦੀ ਸਫ਼ਾਈ ਸੱਤਰ ਸਾਲ ਤੋਂ ਹੋ ਰਹੀ ਹੈ, ਪਰ ਕੂੜਾ ਆਉਣਾ ਨ੍ਹੀਂ ਹਟਿਆ”...

ਬੀਬਾ ਫਿਰ ਤੁਸੀ ਸਫਾਈ ਕਰਨੀ ਬੰਦ ਕਿਉਂ ਨਹੀ ਕਰ ਦਿੰਦੇ ਕਿਉਂਕਿ ਕੂੜਾ ਤਾਂ ਹਟਣਾ ਈ ਨੀਂ..
ਬੀਬਾ ਇਹੀ ਗੱਲ ਸਮਾਜ ਤੇ ਢੁੱਕਦੀ ਹੈ,ਸਮਾਜ ਡਸਟਬਿਨ ਦੀ ਤਰ੍ਹਾਂ ਹੈ,ਇਸ ਵਿੱਚ ਨਿੱਤ ਕੂੜਾ ਆਉਂਦਾ ਰਹੇਗਾ.. ਤੁਸੀਂ ਸਾਫ ਕਰਨ ਦੀ ਡਿਊਟੀ ਨਿਭਾਉਂਦੇ ਰਹੋ, ਆਪਣੀ ਹੈਸੀਅਤ ਅਨੁਸਾਰ ਆਪਣਾ ਕੰਮ ਕਰਦੇ ਰਹੋ, ਜੇ ਤੁਸੀਂ ਰੁਕ ਗਏ ਤਾਂ ਸਮਾਜ ਇੱਕ ਦਿਨ ਉਸ ਕੂੜੇ ਦੇ ਢੇਰ ਥੱਲੇ ਦੱਬਿਆ ਜਾਵੇਗਾ । ਇਸੇ ਲਈ ਮੈਂ ਆਪਣੀ ਡਿਊਟੀ ਕਰ ਰਿਹਾ ਹਾਂ । ਮੈਂ ਕਿੰਨਾ ਸਫਲ ਹੋ ਰਿਹਾ ਹਾਂ ਜਾਂ ਅਸਫਲ ,ਮੈਂ ਇਸ ਬਾਰੇ ਨਹੀਂ ਸੋਚਦਾ ।”ਬੱਸ ਜਿਨੀ ਸਫਾਈ ਕਰ ਸਕਦਾ ਹਾਂ ਕਰ ਰਿਹੈੰ ।”
ਸੋ ਮਨੁੱਖ ਹੋਣ ਦਾ ਫਰਜ਼ ਅਦਾ ਕਰਦੇ ਰਹੋ ..
ਰੁਕੋ ਨਾਂ,ਚਲਦੇ ਰਹੋ ।
ਆਪਣੀ ਹੈਸੀਅਤ ਅਨੁਸਾਰ,ਆਪਣੀ ਤਾਕਤ ਅਨੁਸਾਰ । ਰੁਕੋਗੇ ਤਾਂ ਤੁਸੀਂ ਅਨਿਆਂ ਕਰੋਗੇ,ਆਪਣੇ ਪੈਦਾ ਕਰਨ ਵਾਲੇ ਨਾਲ,ਸ੍ਰਿਸ਼ਟੀ ਦੇ ਰਚਨਹਾਰ ਨਾਲ ।
ਭਗੌੜੇ ਮੰਨੇ ਜਾਓਗੇ,ਮਨੁੱਖ ਹੋਣ ਦੀ ਜ਼ਿੰਮੇਵਾਰੀ ਤੋਂ..
ਕੁਲਵਿੰਦਰ ਸਿੰਘ ਮੁਕਤਸਰ …

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)