More Punjabi Kahaniya  Posts
ਜਿੰਦਾ


ਛਿੰਦਾ ਖੇਤ ਲੱਗੇ ਦਰੱਖਤਾ ਨੂੰ ਪਾਣੀ ਪਾ ਰਿਹਾ ਸੀ ਤੇ ਉਸਦਾ ਬਾਪੂ ਵੱਟ ਉੱਪਰ ਖੜ੍ਹਾ ਸੀਰੀ ਨਾਲ ਫਸਲ ਬਾਰੇ ਗੱਲਾਂ ਕਰ ਰਿਹਾ ਸੀ।ਥੋੜੇ ਟਾਈਮ ਬਾਅਦ ਉਸਦੇ ਬਾਪੂ ਨੇ ਕੋਲ ਆ ਕਿਹਾ “ਚੱਲ ਪੁੱਤ ਘਰ ਨੂੰ ਚੱਲੀ ਏ ਤੇਰੀ ਭੂਆ ਆ ਗਈ ਹੋਣੀ ਏ” ਛਿੰਦਾ ਜਾਣਦਾ ਸੀ ਕਿ ਉਸਦੇ ਬਾਪੂ ਨੇ ਹੀ ਭੂਆ ਨੂੰ ਸੱਦਿਆ ਸੀ ਉਹਨਾਂ ਦੇ ਘਰ ਹੋ ਰਹੇ ਬਟਵਾਰੇ ਦੀ ਵੰਡ ਕਰਨ ਲਈ ਤੇ ਉਹ ਵੀ ਇਸ ਕਰਕੇ ਹੀ ਅੱਜ ਕਾਲਜ ਨਹੀ ਸੀ ਗਿਆ।ਘਰ ਪਹੁੰਚਦਿਆਂ ਨੂੰ ਛਿੰਦੇ ਦੇ ਭੂਆ-ਫੁੱਫੜ ਬੈਠੇ ਚਾਹ ਪੀ ਰਹੇ ਸਨ।ਛਿੰਦਾ ਸਤਿ ਸ੍ਰੀ ਅਕਾਲ ਬੁਲਾ ਆਪਣੇ ਹੱਥ ਪੈਰ ਧੋਣ ਚਲਾ ਗਿਆ ਤੇ ਉਸਦਾ ਬਾਪੂ ਆਪਣੀ ਭੈਣ ਕੋਲ ਬੈਠ ਘਰ ਦਾ ਹਾਲ-ਚਾਲ ਪੁੱਛਣ ਲੱਗ ਪਿਆ।ਇੰਨੀ ਦੇਰ ਨੂੰ ਉਸਦਾ ਚਾਚਾ ਵੀ ਆ ਗਿਆ। ਚਾਹ ਪਾਣੀ ਪੀਣ ਤੋ ਬਾਅਦ ਸਾਰਾ ਟੱਬਰ ਇੱਕ ਥਾਂ ਤੇ ਬੈਠ ਗਿਆ ਤਾਂ ਉਸਦੀ ਭੂਆ ਨੇ ਗੱਲ ਸੁਰੂ ਕੀਤੀ “ਦੇਖੋ ਵੀਰੇ ਹਰ ਭੈਣ ਚਾਹੁੰਦੀ ਏ ਕਿ ਉਸਦੇ ਭਰਾ ਹੱਸਦੇ-ਵੱਸਦੇ ਰਹਿਣ ਤੇ ਹਮੇਸਾ ਇਕੱਠੇ ਰਹਿਣ ਮੈ ਵੀ ਇਹ ਹੀ ਚਾਹੁੰਦੀ ਸੀ ਪਰ ਹੁਣ ਜਦੋ ਤੁਸੀ ਅੱਡ ਹੋਣ ਦਾ ਫੈਸਲਾ ਕਰ ਹੀ ਲਿਆ ਤਾ ਮੈ ਕੀ ਕਰ ਸਕਦੀ ਆ ਬਸ ਮੇਰੀ ਇੱਕੋ ਬੇਨਤੀ ਏ ਤਹਾਨੂੰ ਵੱਡੀ ਭੈਣ ਹੋਣ ਦੇ ਨਾਅਤੇ ਕਿ ਵੰਡ ਨੂੰ ਲੈ ਕੇ ਲੋਕ ਤਮਾਸਾ ਨਾ ਦੇਖਣ।ਮੈਨੂੰ ਥੋਡੇ ਦੋਵਾਂ ਵਿੱਚ ਕੋਈ ਫਰਕ ਨਹੀ ਜੇ ਹੁਣ ਤੁਸੀ ਮੈਨੂੰ ਸੱਦਿਆ ਤਾ ਮੇਰੀ ਕਹੀ ਗੱਲ ਮਾਣ ਰੱਖ ਲਿੳ।ਪੂਰੀ ਗੱਲ ਸੁਣ ਕੇ ਛਿੰਦੇ ਦਾ ਚਾਚਾ ਬੋਲਿਆ “ਦੇਖ ਜੀਤੋ ਜੇ ਤੇਰੀ ਗੱਲ ਨਾ ਮੰਨਣੀ ਹੁੰਦੀ ਤਾ ਤੈਨੂੰ ਵੰਡ ਕਰਨ ਲਈ ਸੱਦ ਦੇ ਕਿਉ” ਜੀਤੋ...

ਨੇ ਛਿੰਦੇ ਤੋ ਕਾਪੀ ਪਿੰਨ ਮੰਗਵਾਇਆ ਤੇ ਘਰ ਦਾ ਸਾਰਾ ਸਮਾਨ ਜੋ ਵੰਡ ਵਿੱਚ ਆਉਣਾ ਸੀ ਲਿਖ ਕੇ ਵੰਡ ਕਰ ਦਿੱਤੀ।ਘਰ ਦੀਆ ਔਰਤਾਂ ਵਿੱਚ ਚੀਜਾਂ ਨੂੰ ਲੈ ਕੇ ਹੋਈ ਥੋੜੀ ਜਿਹੀ ਬਹਿਸ਼ ਤੋ ਬਾਅਦ ਮਾਹੌਲ ਸਾਂਤ ਹੋ ਗਿਆ।ਘਰ ਦੇ ਵਿਚਕਾਰ ਕੰਧ ਕੱਢਣ ਦਾ ਖਰਚ ਦੋਵਾਂ ਭਰਾਵਾਂ ਸਿਰ ਆ ਗਿਆ।
ਵੰਡ ਤੋ ਬਾਅਦ ਛਿੰਦੇ ਦੇ ਬਾਪੂ ਨੇ ਉਸਨੂੰ ਆਪਣੇ ਹਿੱਸੇ ਆਏ ਸਮਾਨ ਵਿੱਚੋ ਛੋਟਾ-ਮੋਟਾ ਸਮਾਨ ਕਮਰੇ ਵਿੱਚ ਰੱਖਣ ਲਈ ਕਿਹਾ ਤਾਂ ਛਿੰਦੇ ਨੇ ਸਮਾਨ ਰੱਖਣ ਲਈ ਕਮਰੇ ਦਾ ਬੂਹਾ ਖੋਲਿਆ ਤਾਂ ਉਸਦੀ ਨਿਗ੍ਹਾਂ ਆਪਣੀ ਦਾਦੀ ਦੀ ਟੰਗੀ ਫੋਟੋ ਤੇ ਪਈ ਤਾਂ ਉਸਨੂੰ ਗੱਲ ਚੇਤੇ ਆ ਗਈ ਜੋ ਉਹ ਅਕਸਰ ਆਖਦੀ ਹੁੰਦੀ ਸੀ “ਬਜੁਰਗ ਤਾਂ ਘਰ ਦਾ ਜਿੰਦਾ ਹੁੰਦੇ ਨੇ” ਛਿੰਦੇ ਨੂੰ ਯਾਦ ਆਇਆ ਕਿ ਕਿਵੇ ਉਸਦੀ ਦਾਦੀ ਨੇ ਉਸਦੇ ਬਾਪ ਤੇ ਚਾਚੇ ਨੂੰ ਕਦੇ ਲੜਨ ਨਹੀ ਸੀ ਦਿੱਤਾ ਤੇ ਘਰ ਝਗੜਾ ਹੋਣ ਤੇ ਕਦੇ ਵੰਡ ਦੀ ਗੱਲ ਉਹਨਾਂ ਨੂੰ ਮੂੰਹੋ ਨੀ ਸੀ ਕਹਿਣ ਦਿੱਤੀ ਤੇ ਹਮੇਸ਼ਾ ਆਪਣੇ ਮੋਹ ਤੇ ਸਿਆਣਪ ਦੇ ਜਿੰਦੇ ਅੰਦਰ ਇਸ ਘਰ ਨੂੰ ਸੁਰੱਖਿਅਤ ਰੱਖਿਆ ਸੀ।ਪਰ ਉਸਦੀ ਦਾਦੀ ਦੀ ਮੌਤ ਦੇ ਦੋ ਸਾਲਾਂ ਦੇ ਵਿੱਚ ਹੀ ਘਰ ਵਿਚਕਾਰ ਕੰਧ ਹੋਣ ਜਾ ਰਹੀ ਸੀ ਕਿਉਕਿ ਉਹਨਾਂ ਨੂੰ ਇਕੱਠ ਵਿੱਚ ਬੰਨ੍ਹ ਰੱਖਣ ਵਾਲਾ ਜਿੰਦਾ ਹੁਣ ਟੁੱਟ ਚੁੱਕਾ ਸੀ। ਇਹਨਾਂ ਹੀ ਖਿਆਲਾ ਵਿੱਚ ਡੁੱਬੇ ਛਿੰਦੇ ਦੇ ਅੱਥਰੂ ਵੱਗ ਰਹੇ ਸੀ।
ਦਵਿੰਦਰ ਧਾਲੀਵਾਲ………✍🏻

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)