More Punjabi Kahaniya  Posts
ਫਰੇਬ ਕਿਸ਼ਤ – 7


ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਪੰਮਾ
ਇੰਸਪੈਕਟਰ ਪਠਾਨ
ਕਿਸ਼ਤ – 7
ਲੇਖਕ – ਗੁਰਪ੍ਰੀਤ ਸਿੰਘ ਭੰਬਰ
ਪਿਛਲੀ ਕਿਸ਼ਤ ਦਾ ਲਿੰਕ-
https://m.facebook.com/story.php?story_fbid=332847555518177&id=100063788046394
7
ਪਿਛਲੀ ਕਿਸ਼ਤ ਵਿੱਚ ਸ਼ਿਵਾਨੀ ਦੀ ਅਸਲੀਅਤ ਸਾਹਮਣੇ ਆਈ। ਕਿ ਓਹ ਜੈਲੇ ਨੂੰ ਧੋਖਾ ਦੇ ਰਹੀ ਹੈ। ਆਪਣੇ ਜਿਹੜੇ ਘਰ ਓਹ ਜੈਲੇ ਨੂੰ ਲੈਕੇ ਗਈ, ਓਹ ਵੀ ਨਕਲੀ ਸੀ ਅਤੇ ਸ਼ਿਵਾਨੀ ਦੇ ਮਾਂ-ਬਾਪ ਵੀ ਨਕਲੀ ਸਨ।
ਇਸ ਨਾਟਕ ਰਾਂਹੀ ਆਖਿਰ ਸ਼ਿਵਾਨੀ ਕਰਨਾ ਕੀ ਚਾਹੁੰਦੀ ਸੀ?
ਸ਼ਿਵਾਨੀ ਕੱਕੜ…………! ਪੈਸੇ ਦੇ ਲਾਲਚ ਵਿੱਚ ਅੰਨੀ ਹੋਈ ਓਹ ਕਈ ਭੋਲੇ-ਭਾਲੇ ਮਰਦਾਂ ਨੂੰ ਠੱਗ ਚੁੱਕੀ ਸੀ। ਓਹ ਪਿਆਰ ਦਾ ਨਾਟਕ ਕਰਕੇ ਕਿਸੇ ਇਕ ਮਰਦ ਨੂੰ ਫਸਾਂਓਦੀ ਸੀ। ਫਿਰ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰਦੀ ਸੀ। ਇੱਥੋਂ ਤੱਕ ਕਿ ਉਸਦੇ ਮਾਂ-ਬਾਪ ਨਾਲ ਵੀ ਮਿਲਦੀ ਸੀ। ਅਤੇ ਫਿਰ ਸ਼ੁਰੂ ਹੁੰਦੀ ਸੀ ਸ਼ਿਵਾਨੀ ਦੇ ਫਰੇਬ ਦੀ ਅਸਲ ਦਾਸਤਾਨ!!!
ਅੱਜ ਜੈਲਦਾਰ ਨੂੰ ਫੋਨ ਕਰਕੇ ਸ਼ਿਵਾਨੀ ਨੇ ਕਿਹਾ ਕਿ ਓਹ ਮਿਲਣਾ ਚਾਹੁੰਦੀ ਹੈ। ਜੈਲਾ ਵੀ ਉਸੇ ਵਕਤ ਆ ਗਿਆ। ਉਸ ਉਪਰ ਹੁੱਣ ਸ਼ਿਵਾਨੀ ਦਾ ਭੂਤ ਹੋਰ ਵੀ ਜਿਆਦਾ ਸਵਾਰ ਹੋ ਗਿਆ ਸੀ। ਖਾਸ ਕਰ ਉਸਦੀ ਦੌਲਤ ਦੇਖਣ ਤੋਂ ਬਾਅਦ! ਇਸ ਲਈ ਸ਼ਿਵਾਨੀ ਦੇ ਬੁਲਾਂਓਦੇ ਸਾਰ ਜੈਲਾ ਉਸ ਨਾਲ ਮਿਲਣ ਲਈ ਸ਼ਹਿਰ ਪਹੁੰਚ ਗਿਆ।
ਸ਼ਿਵਾਨੀ ਨੇ ਉਸਨੂੰ ਲੁਧਿਆਣੇ ਬੱਸ-ਅੱਡੇ ਕੋਲ ਮਿਲਣ ਲਈ ਕਿਹਾ ਸੀ। ਜੈਲਾ ਆਪਣੀ ਕਾਰ ਲੈ ਗਿਆ। ਫਾਰਚੀਊਨਰ ਗੱਡੀ ਵਿੱਚ ਬੈਠਦੇ ਸਾਰ ਸ਼ਿਵਾਨੀ ਨੇ ਜੈਲੇ ਨੂੰ ਰਸਤਾ ਦੱਸਣਾ ਸ਼ੁਰੂ ਕਰਿਆ। ਇੱਧਰ ਨੂੰ ਮੋੜ, ਓਧਰ ਨੂੰ ਮੋੜ!! ਕਰਦੀ ਹੋਈ ਸ਼ਿਵਾਨੀ ਜੈਲਦਾਰ ਨੂੰ ਰੇਲਵੇ ਕਲੋਨੀ ਲੈ ਗਈ।
ਜੈਲਦਾਰ ਪੁੱਛੀ ਜਾਵੇ ਕਿ ਗੱਲ ਕੀ ਹੋਈ ਹੈ? ਕੀ ਕੰਮ ਹੈ? ਪਰ ਸ਼ਿਵਾਨੀ ਮਸ਼ਕਰੀਆਂ ਕਰੀ ਜਾਵੇ! ਕਿਹਾ ਕਰੇ ਕਿ ਦੱਸਦੀ ਆ!! ਜਨਾਬ ਕਾਹਲੀ ਕਿਓਂ ਕਰਦੇ ਓ!? ਤੁਹਾਡੇ ਫਾਈਦੇ ਦੀ ਹੀ ਗੱਲ ਕਰਨੀ ਹੈ!!
ਜੈਲਦਾਰ ਦੀ ਗੱਡੀ ਰੇਲਵੇ ਕਲੋਨੀ ਦੇ ਸਭ ਤੋਂ ਸੁੰਨਸਾਨ ਇਲਾਕੇ ਵਿੱਚ ਪਹੁੰਚ ਗਈ। ਓਥੇ ਕਾਰ ਲਗਵਾ ਕੇ ਸ਼ਿਵਾਨੀ ਨੇ ਕਾਰ ਦਾ ਦਰਵਾਜਾ ਖੋਲਿਆ ਅਤੇ ਥੱਲੇ ਉਤਰ ਗਈ।
“ਕੀ ਹੋਇਆ? ਇੱਥੇ ਕੀ ਕਰਨਾ?” ਜੈਲੇ ਨੇ ਪੁੱਛਿਆ।
“ਇਹ ਮੇਰੀ ਸਹੇਲੀ ਦਾ ਫਲੈਟ ਹੈ!” ਸ਼ਿਵਾਨੀ ਬੋਲੀ।
“ਹਾਂ ਤਾਂ ਫੇਰ?” ਜੈਲਾ ਹਜੇ ਵੀ ਨਹੀਂ ਸਮਝਿਆ ਸੀ।
ਸ਼ਿਵਾਨੀ ਜੈਲੇ ਦੇ ਨਜ਼ਦੀਕ ਆਈ। ਉਸਦਾ ਹੱਥ ਆਪਣੇ ਹੱਥਾਂ ਵਿੱਚ ਲਿਆ। ਇਹ ਪਹਿਲੀ ਵਾਰ ਸੀ ਜਦੋਂ ਜੈਲਦਾਰ ਦੇ ਕੋਈ ਜਨਾਨੀ ਇੰਨੀ ਨੇੜੇ ਆਈ ਸੀ।
“ਤਾਂ ਫੇਰ ਇਹ ਮੇਰੀ ਜਾਨ! ਕਿ ਇਹ ਫਲੈਟ ਬਿਲਕੁੱਲ ਖਾਲੀ ਹੈ। ਐਥੇ ਕੋਈ ਨਈ ਰਹਿੰਦਾ! ਤੇ ਇਸ ਵਕਤ ਇਦੀ ਚਾਬੀ ਮੇਰੇ ਕੋਲ ਹੈ!” ਸ਼ਿਵਾਨੀ ਨੇ ਕਿਹਾ।
ਜੈਲਦਾਰ ਸ਼ਿਵਾਨੀ ਦੀਆਂ ਅੱਖਾਂ ਵਿੱਚ ਦੇਖਦਾ ਹੋਇਆ ਮੋਹਿਤ ਹੋ ਗਿਆ। ਸ਼ਿਵਾਨੀ ਇਤਰ ਦੀ ਤਰਾਂ ਮਹਿਕ ਰਹੀ ਸੀ। ਸ਼ਿਵਾਨੀ ਨੇ ਜੈਲੇ ਦਾ ਹੱਥ ਫੜਿਆ ਅਤੇ ਉਸਨੂੰ ਫਲੈਟ ਅੰਦਰ ਲੈ ਗਈ। ਦਰਵਾਜਾ ਬੰਦ ਹੋ ਗਿਆ। ਜੈਲਾ ਅਤੇ ਸ਼ਿਵਾਨੀ ਇਕ ਹੋ ਗਏ।
ਉਸ ਦਿਨ ਜਿਵੇਂ ਜੈਲਦਾਰ ਨੂੰ ਦੁਨੀਆਂ ਦੀ ਹਰ ਖੁਸ਼ੀ ਮਿਲ ਗਈ ਸੀ। ਸ਼ਿਵਾਨੀ ਹੁੱਣ ਜੈਲੇ ਦੀ ਆਤਮਾ ਬਣ ਗਈ ਸੀ। ਜੈਲਾ ਉਸਨੂੰ ਬਿਸਤਰੇ ਤੇ ਪਿਆ ਦੇਖੀ ਜਾਂਦਾ ਸੀ। ਅਤੇ ਸ਼ਿਵਾਨੀ ਜੈਲੇ ਦੀਆਂ ਅੱਖਾਂ ਵਿੱਚ ਦੇਖੀ ਜਾਂਦੀ ਸੀ। ਸ਼ਿਵਾਨੀ ਦੀਆਂ ਅੱਖਾਂ ਵਿੱਚ ਪਿਆਰ ਹੀ ਪਿਆਰ ਭਰਿਆ ਹੋਇਆ ਸੀ।
“ਮੈਂ ਤੇਰੇ ਬਿਨਾ ਇਕ ਪਲ ਵੀ ਨੀ ਰਹਿ ਸਕਦਾ ਸ਼ਿਵਾਨੀ!” ਜੈਲਾ ਬੋਲਿਆ।
“ਮੈਂ ਤਾਂ ਤੇਰੀ ਆ ਜੈਲੇ! ਮੇਰਾ ਸਭ ਕੁੱਛ ਤਾਂ ਮੈਂ ਤੇਰੇ ਨਾਮ ਕਰਤਾ!” ਸ਼ਿਵਾਨੀ ਬੋਲੀ।
“ਚੱਲ ਵਿਆਹ ਕਰ ਲੈਨੇ ਆ!” ਜੈਲੇ ਨੇ ਕਿਹਾ।
“ਕਰ ਲੈਨੇ ਆ! ਮੈਨੂੰ ਅੱਜ ਹੀ ਤੂੰ ਆਪਣੇ ਬਾਪੂ ਜੀ ਨਾਲ ਮਿਲਵਾਓਣ ਲੈ ਚੱਲ!” ਸ਼ਿਵਾਨੀ ਨੇ ਕਿਹਾ।
ਫੇਰ ਜੈਲਦਾਰ ਅਤੇ ਸ਼ਿਵਾਨੀ ਕਾਰ ਵਿੱਚ ਬੈਠ ਕੇ ਰਾਏਕੋਟ ਵੱਲ ਚੱਲ ਪਏ। ਓਥੇ ਜਦੋਂ ਜੈਲਦਾਰ ਸ਼ਿਵਾਨੀ ਨੂੰ ਆਪਣੇ ਘਰ ਲੈ ਕੇ ਗਿਆ ਤਾਂ ਸ਼ਿਵਾਨੀ ਆਸ-ਪਾਸ ਦਾ ਇਲਾਕਾ ਦੇਖਣ ਦਾ ਬਹਾਨੇ ਜੈਲੇ ਨਾਲ ਘੁੰਮੀ-ਫਿਰੀ! ਜਿੱਥੇ ਕਈ ਲੋਕਾਂ ਨੇ ਉਸਨੂੰ ਜੈਲਦਾਰ ਨਾਲ ਘੁੰਮਦੀ ਹੋਈ ਨੂੰ ਦੇਖ ਲਿਆ। ਜਦੋਂ ਜਾਨਣ-ਪਹਿਚਾਨਣ ਵਾਲਿਆਂ ਨੇ ਪੁੱਛਿਆ ਤਾਂ ਸ਼ਿਵਾਨੀ ਨੇ ਖੁੱਦ ਨੂੰ ਜੈਲੇ ਦੀ ਸਿਰਫ ਦੋਸਤ ਹੀ ਦੱਸਿਆ।
ਜੇਕਰ ਜੈਲਦਾਰ ਨੂੰ ਜਾਨਣ ਵਾਲੀ ਕੋਈ ਔਰਤ ਪੁੱਛਦੀ ਤਾਂ ਸ਼ਿਵਾਨੀ ਕਹਿੰਦੀ, “ਆਂਟੀ ਜੀ ਅਸੀਂ ਸਿਰਫ ਦੋਸਤ ਆ!!”
ਜੇ ਕੋਈ ਬੰਦਾ ਮਿਲਦਾ ਤਾਂ ਕਹਿੰਦੀ, “ਅੰਕਲ ਜੀ ਅਸੀਂ ਸਿਰਫ ਦੋਸਤ ਆ!”
ਘਰ ਆ ਕੇ ਜੈਲੇ ਨੇ ਸ਼ਿਵਾਨੀ ਨੂੰ ਆਪਣੇ ਬਾਪੂ ਜੀ ਨਾਲ ਵੀ ਮਿਲਾਇਆ। ਨਿਰੰਜਣ ਸਿੰਘ ਨਾਲ ਸ਼ਿਵਾਨੀ ਮਿਲੀ, ਇੱਕ ਸੈਲਫੀ ਲਈ ਅਤੇ ਤੁਰੰਤ ਜੈਲੇ ਨੂੰ ਗੱਲਾਂ ਵਿੱਚ ਉਲਝਾ ਕੇ ਓਥੋਂ ਬਾਹਰ ਆ ਗਈ। ਉਸਨੇ ਜੈਲਦਾਰ ਨੂੰ ਨਿਰੰਜਣ ਸਿੰਘ ਨਾਲ ਇਹ ਗੱਲ ਕਰਨ ਦਾ ਮੌਕਾ ਹੀ ਨਾ ਦਿੱਤਾ ਕਿ ਓਹ ਸ਼ਿਵਾਨੀ ਨਾਲ ਵਿਆਹ ਕਰਨਾ ਚਾਹੁੰਦਾ ਹੈ।
“ਓ ਮਾਈ ਗੌਡ!! ਜੈਲੇ ਤੁਸੀਂ ਮੈਨੂ ਏਸ ਘਰ ਚ ਰੱਖਣਾ ਵਾ!!? ਇਹ ਕੱਚਾ ਵਿਹੜਾ!! ਇਹ...

ਗੰਦਗੀ!! ਇਹ ਪਿੱਛੜਾ ਜਿਹਾ ਏਰੀਆ!! ਓ ਨੋ!! ਮੈਂ ਐਥੇ ਨੀ ਰਹਿ ਸਕਦੀ!!” ਸ਼ਿਵਾਨੀ ਪਲਟੀ ਮਾਰ ਗਈ।
“ਪਰ ਸ਼ਿਵਾਨੀ ਤੂੰ ਤਾਂ ਕਹਿੰਦੀ ਸੀ ਜਿੱਥੇ ਮਰਜੀ ਚੱਲੇਂਗੀ ਮੇਰੇ ਨਾਲ!?” ਜੈਲਾ ਹੈਰਾਨ ਸੀ।
“ਹਜੇ ਆਪਣੇ ਵਿਆਹ ਦੀ ਗੱਲ ਕਿਸੇ ਨਾਲ ਨਾ ਕਰਿਓ!! ਆਪਾਂ ਨੂੰ ਇਸ ਬਾਰੇ ਸੋਚਣਾ ਪੈਣਾ!! ਆਈ ਮੀਨ!! ਆਈ ਕਾਂਟ ਲਿਵ ਹਿਅਰ!! ਮੈਂ ਇੱਥੇ ਨੀ ਰਹਿ ਸਕਦੀ!!” ਸ਼ਿਵਾਨੀ ਖੜੇ ਪੈਰ ਬਦਲ ਗਈ ਸੀ।
“ਸ਼ਿਵਾਨੀ ਇੱਦਾਂ ਨਾ ਕਹਿ!! ਮੈਂ ਤੇਰੇ ਬਿਨਾ ਨੀ ਰਹਿ ਸਕਦਾ!!” ਜੈਲਾ ਘਬਰਾ ਗਿਆ।
“ਇਸ ਵਕਤ ਤੂੰ ਮੈਨੂੰ ਲੁਧਿਆਣੇ ਛੱਡ ਆ!! ਮੈਂ ਠੰਡੇ ਦਿਮਾਗ ਨਾਲ ਸੋਚ ਕੇ ਤੈਨੂੰ ਦੱਸੂੰਗੀ!!” ਸ਼ਿਵਾਨੀ ਬੋਲੀ।
ਰਸਤੇ ਭਰ ਸ਼ਿਵਾਨੀ ਨੇ ਜੈਲੇ ਨਾਲ ਕੋਈ ਗੱਲ ਨਾ ਕਰੀ। ਕਾਰ ਚਲਾਂਓਦਾ ਹੋਇਆ ਜੈਲਾ ਵਾਰ-ਵਾਰ ਸ਼ਿਵਾਨੀ ਨੂੰ ਬੁਲਾਉਂਦਾ ਰਿਹਾ।
“ਸ਼ਿਵਾਨੀ ਕੋਈ ਤਾਂ ਗੱਲ ਕਰ ਮੇਰੇ ਨਾਲ!!?” ਜੈਲਾ ਘਬਰਾਇਆ ਹੋਇਆ ਸੀ।
ਸ਼ਿਵਾਨੀ ਪਰ ਗੁੱਸੇ ਹੋਈ ਬੈਠੀ ਰਹੀ। ਜੈਲੇ ਦਾ ਦਿਮਾਗ ਕੰਮ ਕਰਨਾ ਬੰਦ ਕਰ ਗਿਆ ਸੀ। ਕਿ ਆਖਿਰ ਸ਼ਿਵਾਨੀ ਨੂੰ ਹੋ ਕੀ ਗਿਆ ਹੈ!? ਉਸਦਾ ਬਣਦਾ-ਬਣਦਾ ਘਰ ਕਿਤੇ ਬਰਬਾਦ ਨਾ ਹੋ ਜਾਵੇ!!?
ਪਰ ਸ਼ਿਵਾਨੀ ਅੜੀ ਰਹੀ। ਉਸਨੇ ਜੈਲੇ ਨਾਲ ਕੋਈ ਗੱਲ ਨਾ ਕਰੀ। ਬੱਸ ਅੱਡੇ ਤੇ ਸ਼ਿਵਾਨੀ ਨੂੰ ਉਤਾਰ ਕੇ ਜੈਲਾ ਵਾਪਸ ਚਲਿਆ ਗਿਆ। ਅੰਤ ਤੱਕ ਓਹ ਵਿਚਾਰਾ ਸ਼ਿਵਾਨੀ ਦੀਆਂ ਮਿੰਨਤਾ ਹੀ ਕਰਦਾ ਰਿਹਾ!
“ਤੁਸੀਂ ਘਰ ਜਾਓ! ਮੈਂ ਅੱਜ ਰਾਤ ਤੁਹਾਨੂੰ ਫੋਨ ਕਰਾਂਗੀ!” ਸ਼ਿਵਾਨੀ ਬੋਲੀ।
ਉਸਦੇ ਇੰਨਾ ਕਹਿਣ ਤੇ ਹੀ ਜੈਲਾ ਵਾਪਸ ਚਲਿਆ ਗਿਆ। ਸ਼ਿਵਾਨੀ ਨੇ ਆਟੋ ਕਰਿਆ ਅਤੇ ਰੇਲਵੇ ਕਲੋਨੀ ਵੱਲ ਚਲੀ ਗਈ। ਓਥੇ ਥੋੜੀ ਦੂਰ ਆਟੋ ਤੋਂ ਉਤਰ ਕੇ ਉਸਨੇ ਆਟੋ ਵਾਲੇ ਨੂੰ ਕਿਰਾਇਆ ਦਿੱਤਾ ਅਤੇ ਫੇਰ ਪੈਦਲ ਚੱਲਦੀ ਹੋਈ ਓਹ ਉਸੇ ਫਲੈਟ ਵੱਲ ਜਾਣ ਲੱਗੀ ਜਿੱਥੇ ਉਸਨੇ ਜੈਲਦਾਰ ਨਾਲ ਆਪਣਾ ਸ਼ਰੀਰ ਵੰਡਿਆ ਸੀ। ਉਹ ਉਸ ਫਲੈਟ ਵਿੱਚ ਪਹੁੰਚੀ ਅਤੇ ਚਾਬੀ ਆਪਣੀ ਜੇਬ ਵਿੱਚੋਂ ਕੱਢੀ।
ਚਾਬੀ ਕੱਢ ਕੇ ਸ਼ਿਵਾਨੀ ਨੇ ਦਰਵਾਜੇ ਦਾ ਜਿੰਦਾ ਖੋਲਿਆ। ਫੇਰ ਆਸ-ਪਾਸ ਦੇਖਣ ਲੱਗੀ ਕਿ ਕਿਤੇ ਕੋਈ ਦੇਖ ਤਾਂ ਨਹੀਂ ਰਿਹਾ। ਅੰਤ ਉਹ ਫਲੈਟ ਅੰਦਰ ਵੜ ਗਈ। ਅੰਦਰ ਜਾ ਕੇ ਪਹਿਲਾਂ ਉਸਨੇ ਆਪਣੇ ਫੋਨ ਤੋਂ ਖਿੱਲਰੇ ਹੋਏ ਬਿਸਤਰ ਦੀਆਂ ਤਸਵੀਰਾਂ ਖਿੱਚੀਆਂ। ਫਿਰ ਇਕ ਮੇਜ ਚੱਕਿਆ ਅਤੇ ਦੀਵਾਰ ਕੋਲ ਰੱਖ ਦਿੱਤਾ। ਮੇਜ ਤੇ ਚੜ ਕੇ ਦੀਵਾਰ ਵਿੱਚ ਬਣੀ ਹੋਈ ਇਕ ਸ਼ੈਲਫ ਵਿੱਚ ਲੁਕੋ ਕੇ ਰੱਖਿਆ ਕੈਮਰਾ ਚੱਕਿਆ। ਇਸ ਕੈਮਰੇ ਵਿੱਚ ਉਸਨੇ ਜੈਲਦਾਰ ਦੀਆਂ ਸਾਰੀਆਂ ਹਰਕਤਾਂ ਰਿਕਾਰਡ ਕਰ ਲਈਆਂ ਸਨ। ਜੋ ਵੀ ਸ਼ਿਵਾਨੀ ਅਤੇ ਜੈਲੇ ਨੇ ਬਿਸਤਰ ਵਿੱਚ ਕੀਤਾ ਓਹ ਸਭ ਹੁੱਣ ਸ਼ਿਵਾਨੀ ਕੋਲ ਸੀ।
ਇਹ ਕੈਮਰਾ ਚੱਕ ਕੇ ਸ਼ਿਵਾਨੀ ਫਲੈਟ ਤੋਂ ਬਾਹਰ ਆ ਗਈ। ਬਾਹਰ ਖੜੀ ਹੋ ਕੇ ਓਹ ਕਿਸੇ ਦਾ ਇੰਤਜਾਰ ਕਰਨ ਲੱਗੀ।
ਓਧਰ ਜੈਲਾ ਰਾਏਕੋਟ ਪਹੁੰਚ ਗਿਆ ਸੀ। ਜਦੋਂ ਓਹ ਰਾਏਕੋਟ ਪਹੁੰਚਿਆ ਤਾਂ ਉਸਨੂੰ ਘਰ ਕੋਈ ਮਿਲਣ ਆਇਆ ਸੀ। ਇਹ ਕੋਈ ਬੰਦਾ ਸੀ। ਜੋ ਬਹੁਤ ਘਬਰਾਇਆ ਹੋਇਆ ਸੀ। ਜੈਲੇ ਨੇ ਸੋਚਿਆ ਕਿ ਇਹ ਕੌਣ ਆਇਆ ਹੈ? ਓਹ ਆਪਣੀ ਕਾਰ ਵਿੱਚੋਂ ਉਤਰ ਕੇ ਆਇਆ। ਘਰ ਦੇ ਦਰਵਾਜੇ ਤੇ ਹੀ ਓਹ ਬੰਦਾ ਖੜਾ ਸੀ।
“ਹਾਂਜੀ! ਤੁਸੀਂ ਕੌਣ ਬਾਈ ਜੀ?” ਜੈਲਦਾਰ ਨੇ ਉਸ ਬੰਦੇ ਨੂੰ ਪੁੱਛਿਆ।
“ਮੇਰਾ ਨਾਮ ਵਿਕਾਸ ਆ!! ਮੈਂ ਤੇਰੀ ਮੱਦਦ ਕਰਨ ਆਇਆਂ ਵਾ!! ਬਾਈ ਤੂੰ ਸ਼ਿਵਾਨੀ ਤੋਂ ਬਚ ਕੇ ਰਵੀਂ!!”
“ਮਤਲਬ?” ਜੈਲਾ ਬੋਲਿਆ।
“ਓਹ ਦੋ ਦਿਨ ਜਦੋਂ ਤੇਰੇ ਨਾਲ ਨਹੀਂ ਮਿਲੀ ਸੀ ਨਾ!! ਓਦੋਂ ਓਹ ਮੇਰੇ ਨਾਲ ਸੀ!! ਮੈਨੂੰ ਓਨੇ ਬਹੁਤ ਬੁਰੀ ਤਰਾਂ ਫਸਾਇਆ ਵੀਰੇ!!!” ਵਿਕਾਸ ਬੋਲਿਆ।
ਜੈਲੇ ਨੂੰ ਵਿਕਾਸ ਦੀ ਕੋਈ ਗੱਲ ਸਮਝ ਨਹੀਂ ਆ ਰਹੀ ਸੀ। ਕੌਣ ਸੀ ਇਹ ਬੰਦਾ ਜੋ ਇਕਦਮ ਜੈਲੇ ਸਾਹਮਣੇ ਆ ਗਿਆ ਸੀ!!?
“ਮੈਂ!! ਮੈਂ ਪੁਲਸ ਨੂੰ ਓਦੇ ਬਾਰੇ ਸਭ ਦੱਸ ਦੇਣਾ!!!” ਵਿਕਾਸ ਬੋਲਿਆ।
“ਯਾਰ ਤੂੰ ਕੌਣ ਆ!!? ਮੈਨੂੰ ਕੁੱਛ ਸਮਝ ਨੀ ਆ ਰਿਹਾ!!” ਜੈਲਾ ਬੋਲਿਆ।
“ਬਾਈ ਤੂੰ ਕਸੂਤਾ ਫਸ ਗਿਆ ਵਾਂ!” ਓਹ ਬੰਦਾ ਬੋਲਿਆ, “ਆਹ ਦੇਖ ਫੋਟੋ!! ਇਨੂੰ ਜਾਣਦਾ ਤੂੰ!?”
ਉਸ ਬੰਦੇ ਨੇ ਜੈਲੇ ਨੂੰ ਅਮਰ ਦੀ ਫੋਟੋ ਦਿਖਾਈ।
“ਹਾਂ! ਇਹ ਤਾਂ ਮੈਨੂੰ ਦਸ ਕੁ ਦਿਨ ਪਹਿਲੋਂ ਮਿਲਿਆ ਸੀ! ਇਦਾ ਨਾਮ…….”
“ਅਮਰ ਹੈ”। ਓਹ ਬੰਦਾ ਬੋਲਿਆ।
ਰੇਲਵੇ ਕਲੋਨੀ ਦੇ ਉਸ ਫਲੈਟ ਕੋਲ ਖੜੀ ਸ਼ਿਵਾਨੀ ਅਮਰ ਦਾ ਹੀ ਇੰਤਜਾਰ ਕਰ ਰਹੀ ਸੀ। ਇਕ ਐਕਟਿਵਾ ਤੇ ਅਮਰ ਆਇਆ। ਉਸਨੇ ਖੜੀ ਸ਼ਿਵਾਨੀ ਵੱਲ ਦੇਖਿਆ। ਸ਼ਿਵਾਨੀ ਅਮਰ ਵੱਲ ਦੇਖ ਮੁਸਕੁਰਾਈ।
“ਇਹ ਬੰਦਾ ਉਸ ਕੁੜੀ ਨਾਲ ਰਲਿਆ ਹੋਇਆ ਬਾਈ!! ਤੇਰੇ ਨਾਲ!! ਤੇਰੇ ਨਾਲ ਇਕ ਵੱਡਾ ਫਰੇਬ ਹੋਇਆ ਹੈ!!!” ਓਸ ਬੰਦੇ ਨੇ ਜੈਲੇ ਨੂੰ ਕਿਹਾ, “ਤੈਥੋਂ ਪਹਿਲਾਂ ਸ਼ਿਵਾਨੀ ਨੇ ਏਸੇ ਤਰਾਂ ਮੈਨੂੰ ਲੁੱਟਿਆ ਸੀ!! ਤੇ ਹੁੱਣ ਤੇਰੀ ਵਾਰੀ ਹੈ!! ਤੈਥੋਂ ਬਾਅਦ ਕੋਈ ਹੋਰ!!! ਇਹੀ…….!! ਇਹੀ ਉਸ ਡਾਇਨ ਦਾ ਕੰਮ ਹੈ!!!”
ਸ਼ਿਵਾਨੀ ਅਮਰ ਦੇ ਗਲ ਲੱਗ ਗਈ। ਫਿਰ ਉਸਨੇ ਅਮਰ ਦਾ ਮੂੰਹ ਚੁੰਮਿਆ!!
“ਆਈ ਲਵ ਯੂ!!” ਸ਼ਿਵਾਨੀ ਨੇ ਅਮਰ ਨੂੰ ਕਿਹਾ।
“ਆਈ ਲਵ ਯੂ ਟੂ ਮਾਈ ਡੀਅਰ ਵਾਈਫ!!!” ਅਮਰ ਬੋਲਿਆ।
ਜੈਲਾ ਹੈਰਾਨ ਹੋਇਆ ਉਸ ਬੰਦੇ ਵੱਲ ਦੇਖੀ ਗਿਆ। ਓਹ ਬੰਦਾ ਨਾਲ ਦੀ ਨਾਲ ਗੱਲ ਕਰੀ ਜਾਂਦਾ ਸੀ ਤੇ ਇਧਰ ਓਧਰ ਦੇਖੀ ਵੀ ਜਾਂਦਾ ਸੀ।
“ਓਹ ਸ਼ਿਵਾਨੀ ਉਸ ਅਮਰ ਦੀ ਪਤਨੀ ਹੈ!!” ਓਹ ਬੰਦਾ ਬੋਲਿਆ, “ਬਾਈ ਓਹ ਵਿਆਹੀ ਹੋਈ ਆ!!”
ਜੈਲੇ ਦੇ ਪੈਰਾਂ ਹੇਠੋਂ ਜਮੀਨ ਹੀ ਖਿਸਕ ਗਈ। ਉਸੇ ਵਕਤ ਜੈਲੇ ਦੇ ਫੋਨ ਤੇ ਇਕ ਵਟਸਐਪ ਆਇਆ। ਇਹ ਸ਼ਿਵਾਨੀ ਨੇ ਭੇਜਿਆ ਸੀ। ਇਹ ਓਹੀ ਫਲੈਟ ਵਾਲੀ ਵੀਡੀਓ ਸੀ।
ਹੁੱਣ ਜੈਲਾ ਕੀ ਕਰੂਗਾ!!?

...
...



Related Posts

Leave a Reply

Your email address will not be published. Required fields are marked *

2 Comments on “ਫਰੇਬ ਕਿਸ਼ਤ – 7”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)