More Punjabi Kahaniya  Posts
ਦੋ ਭਾਰਤ


ਇਸ ਦੇਸ਼ ਵਿੱਚ ਦੋ ਭਾਰਤ ਵੱਸਦੇ ਹਨ। ਇਕ ਲੁੱਟਣ ਵਾਲਾ, ਤੇ ਇਕ ਖੁੱਦ ਨੂੰ ਲੁਟਵਾਓਣ ਵਾਲਾ!
ਇਕ ਪੈਸਾ ਲਗਾ ਕੇ ਸਰਕਾਰ ਚਲਾਓਣ ਵਾਲਾ, ਦੂਸਰਾ ਵੋਟ ਪਾ ਕੇ ਸਰਕਾਰ ਚੁਨਣ ਵਾਲਾ!
ਇਕ ਭਾਰਤ 80-20 ਵਾਲਿਆਂ ਦਾ, ਦੂਸਰਾ ਭਾਰਤ ਰੋਜਗਾਰ ਮੰਗਣ ਵਾਲਿਆਂ ਦਾ!!
ਇਕ ਭਾਰਤ ਉਚੀਆਂ ਇਮਾਰਤਾਂ ਦਾ, ਦੂਸਰਾ ਝੁੱਗੀਆਂ ਵਾਲਿਆਂ ਦਾ!!
ਇਕ ਉੱਚੀਆਂ-ਨੀਵੀਆਂ ਜਾਤਾਂ ਦਾ, ਦੂਸਰਾ ਇੰਨਾ ਜਾਤਾਂ ਵਿੱਚ ਲੋਕਾਂ ਨੂੰ ਵੰਡਣ ਵਾਲਿਆਂ ਦਾ!
ਇਕ ਭਾਰਤ ਜਿਸ ਕੋਲ ਦੇਸ਼ ਦੀ 80% ਦੌਲਤ ਹੈ ਤੇ ਦੂਸਰਾ ਜਿਹੜਾ 20% ਨਾਲ ਰੋਟੀ-ਫੁਲਕਾ ਖਾਂਦਾ ਮਰ ਜਾਂਦਾ ਹੈ।
ਇਹ ਪਾੜ ਦਿਨੋਂ-ਦਿਨ ਵੱਧਦਾ ਜਾਂਦਾ ਹੈ। ਇਸਦੀ ਵਜਾ ਕੌਣ ਹੈ? ਇਸਦੀ ਵਜਾ ਇੱਥੋਂ ਦੇ ਲੋਕ ਹਨ। ਆਪਾਂ ਸਭ ਹਾਂ! ਅਤੇ ਇਹ ਢਾਂਚਾ ਇਸੇ ਤਰਾਂ ਬਣਿਆ ਰਹੇਗਾ। ਇਹ ਆਪਾਂ ਸਭ ਨੇ ਖੁੱਦ ਬਣਾਇਆ ਹੈ।
ਪੰਜਾਬੀ ਗਾਇਕ ਮੂਸੇਵਾਲਾ ਚੋਣਾਂ ਵਿੱਚ ਜਿੱਤ ਜਾਵੇ ਤਾਂ ਚੰਗਾ ਹੀ ਹੋਵੇਗਾ। ਸਭ ਲੋਕਾਂ ਨੂੰ ਨਾ ਸਹੀ ਪਰ ਕੁੱਛ ਲੋਕਾਂ ਨੂੰ ਤਾਂ ਪਤਾ ਚੱਲੇ ਕਿ ਫਿਲਮਾਂ ਵਿੱਚ ਨਲਕੇ ਉਖਾੜ ਦੇਣ ਵਾਲੇ ਕਲਾਕਾਰ ਰਾਜਨੀਤੀ ਵਿੱਚ ਕਿਵੇਂ ਢਹਿ ਜਾਂਦੇ ਹਨ।
ਅਸੀਂ ਪਹਿਲਾਂ ਗਲਤ ਚੁਣਾਵ ਕਰਦੇ ਹਾਂ, ਫੇਰ ਓਨਾ ਚੁਣੇ ਹੋਇਆਂ ਨੂੰ ਕੋਸਦੇ ਰਹਿੰਦੇ ਹਾਂ। ਜਦਕਿ ਸਾਨੂੰ ਪਹਿਲਾਂ ਹੀ ਸੋਚ-ਸਮਝ ਕੇ ਆਪਣਾ ਪ੍ਰਤੀਨਿਧੀ ਚੁਣਨਾ ਚਾਹੀਦਾ ਹੈ।
ਜੇਕਰ ਕੋਈ ਚੰਗਾ ਗਾਂਓਦਾ ਹੈ ਅਤੇ ਉਸਨੂੰ ਸੁਣਨ ਵਾਲਿਆਂ ਦੀ ਗਿਣਤੀ ਵਧੇਰੇ ਹੈ ਤਾਂ ਰਾਜਨੀਤਿਕ ਦਲ ਉਸਨੂੰ ਟਿਕਟ ਦੇ ਕੇ ਨੇਤਾ ਬਣਾਓਣਾ ਚਾਹੁੰਦੇ ਹਨ। ਸਿਰਫ ਇਸ ਆਧਾਰ ਉਪਰ ਕਿ ਉਸ ਕਲਾਕਾਰ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਬਹੁਤਾਤ ਵਿੱਚ ਹੈ ਅਤੇ ਭਾਵੁਕਤਾ ਹੱਥੋਂ ਮਜਬੂਰ ਹੋਏ ਕਲਾਕਾਰ ਦੇ ਚਾਹੁਣ ਵਾਲੇ ਉਸਨੂੰ ਵੋਟ ਜਰੂਰ ਪਾ ਦੇਣਗੇ।
ਹੁੰਦਾ ਵੀ ਇਹੀ ਹੈ। ਲੋਕ ਵੋਟ ਵੱਧ-ਚੜ ਕੇ ਪਾਂਓਦੇ ਹਨ। ਸੰਨੀ ਦਿਓਲ ਵੀ ਇਸੇ ਤਰੀਕੇ ਜਿੱਤ ਕੇ ਆਇਆ ਸੀ। ਅੱਜ ਲੋਕ ਉਸਨੂੰ ਮੋਦੀ ਦਾ ਗੁਲਾਮ ਕਹਿੰਦੇ ਹਨ।
ਅਸੀਂ ਪਹਿਲਾਂ ਹੀ ਕਿਓਂ ਨਾ ਸੋਚ-ਸਮਝ ਕੇ ਵੋਟ ਦਈਏ?
ਮੈਨੂੰ ਪਤਾ ਹੈ ਇਹ ਸੰਭਵ ਨਹੀਂ ਹੈ। ਜੇਕਰ ਅਸੀਂ ਕੋਈ ਸਿਆਣਾ ਅਗਵਾਹੀ ਕਰਨ ਵਾਲਾ ਚੁਣਨ ਦੀ ਕਾਬਲੀਅਤ ਰੱਖਦੇ ਹੁੰਦੇ ਤਾਂ ਅੱਜ...

ਗੋਰਿਆਂ ਦੀ ਗੁਲਾਮੀ ਕਰਨ ਥੋੜੀ ਭੱਜਦੇ ਹੋਣਾ ਸੀ। ਮੌਕਾਪ੍ਰਸਤ ਰਾਜਨੀਤਕ ਦਲ ਸਾਡੀ ਮਾਨਸਿਕਤਾ ਸਮਝ ਚੁੱਕੇ ਹਨ। ਅਤੇ ਉਸੇ ਤਰੀਕੇ ਸਾਨੂੰ ਭਰਮਾਓਣ ਦੀਆਂ ਕੋਸ਼ਿਸ਼ਾਂ ਕਰੀਆਂ ਜਾਂਦੀਆਂ ਹਨ।
ਅਸੀਂ ਕਹਿੰਦੇ ਹਾਂ ਕਿ ਕੈਨੇਡਾ, ਬਰਤਾਨੀਆਂ, ਅਮਰੀਕਾ ਵਰਗੇ ਮੁਲਕਾਂ ਵਿੱਚ, ਨਿਯੂਜ਼ੀਲੈਂਡ ਵਰਗੇ ਦੇਸ਼ਾਂ ਵਿੱਚ, ਅਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਸਾਨੂੰ ਜਿਓਣ ਦੇ ਸਹੀ ਸਾਧਨ ਮਿਲਦੇ ਹਨ। ਸਾਡੀ ਮਿਹਨਤ ਦਾ ਸਹੀ ਮੁੱਲ ਮਿਲਦਾ ਹੈ। ਸਾਫ-ਸੁਥਰਾ ਵਿਸ਼ਵ-ਪੱਧਰ ਦਾ ਜੀਵਨ ਜਿਓਣ ਲਈ ਇਕ ਸਿਸਟਮ ਮਿਲਦਾ ਹੈ।
ਪਰ ਓਹੀ ਸਿਸਟਮ, ਓਹੀ ਢਾਂਚਾ ਅਸੀਂ ਇੱਥੇ ਕਿਓਂ ਨਹੀਂ ਬਣਾ ਸਕੇ? ਇਸਦੀ ਵਜਾ ਇਹ ਹੈ ਕਿ ਅਸੀਂ ਇੰਨੇ ਜੋਗੇ ਹੈ ਹੀ ਨਹੀਂ। ਹੁੱਣ ਮੇਰੀ ਇਸ ਪੋਸਟ ਨੂੰ ਜੇਕਰ ਕੋਈ ਮੂਸੇਵਾਲੇ ਦਾ ਪ੍ਰਸ਼ੰਸਕ ਪੜ ਲਵੇ ਤਾਂ ਉਸ ਕੋਲ ਮੂਸੇਵਾਲੇ ਦੇ ਹੱਕ ਵਿੱਚ ਕਰਨ ਲਈ ਇਕ ਹਜ਼ਾਰ ਟਿੱਪਣੀਆਂ ਹੋਣਗੀਆਂ।
ਓਹ ਮੈਨੂੰ ਸਮਝਾ ਕੇ ਹੀ ਹਟੇਗਾ ਕਿ ਕਿਓਂ ਮੂਸੇਵਾਲਾ ਸਹੀ ਵਿਕਲਪ ਹੈ!
ਕਠੋਰ ਸ਼ਬਦਾਂ ਵਿੱਚ ਕਹਾਂ ਤਾਂ ਅਸੀਂ ਗੁਲਾਮ ਮਾਨਸਿਕਤਾ ਦੇ ਲੋਕ ਹਾਂ। ਸਾਨੂੰ ਵੋਟ ਪਾਓਣ ਦਾ ਹੱਕ ਦੇਣਾ ਹੀ ਗਲਤ ਹੈ। ਸਾਡੀ ਸੋਚ ਕਦੇ ਇੰਨੀ ਵਿਕਸਤ ਹੋ ਹੀ ਨਹੀਂ ਸਕਦੀ ਕਿ ਅਸੀਂ ਆਪਣੇ ਦੇਸ਼ ਦੇ ਪ੍ਰਤੀਨਿਧੀ ਚੁੱਣ ਸਕੀਏ!
ਇਸੇ ਲਈ ਅਸੀਂ ਓਨਾ ਮੁਲਕਾਂ ਵਿੱਚ ਜਾਣ ਲਈ, ਓਨਾ ਦੇਸ਼ਾਂ ਵਿੱਚ ਰਹਿਣ ਲਈ ਤਰਲੋ-ਮੱਛੀ ਹੁੰਦੇ ਹਾਂ ਜਿੱਥੋਂ ਦੇ ਸੂਝਵਾਨ ਅਤੇ ਸਿਆਣੇ ਲੋਕਾਂ ਨੇ ਆਪਣੇ ਲਈ ਸਾਫ-ਸੁਥਰਾ ਸਿਸਟਮ ਤਿਆਰ ਕਰ ਲਿਆ ਹੈ।
ਅਸੀਂ ਸਦੀਆਂ ਤੋਂ ਗੁਲਾਮ ਰਹੇ ਹਾਂ ਅਤੇ ਅੱਜ ਵੀ ਆਪਣੀ ਸੋਚ ਦੇ ਗੁਲਾਮ ਹਾਂ। ਓਸ ਗੁਲਾਮੀਂ ਵਿੱਚ ਹੀ ਅਸੀਂ ਸਭ ਨੇ ਮਰ ਜਾਣਾ ਹੈ। ਸਾਡੇ ਰਹਿਨੁਮਾ ਸੋਚਣਗੇ ਕਿ ਵੈਸੇ ਕਿਹੜਾ ਇਸ ਮੁਲਕ ਵਿੱਚ ਘੱਟ ਜੰਮਦੇ ਹਨ! ਇਕ ਮਰਿਆ ਹੈ ਤਾਂ ਦਸ ਜੰਮਣਗੇ।
ਕੋਈ ਫਰਕ ਨਹੀਂ ਪੈਂਦਾ!!
ਤੇ ਐਸੇ ਰਹਿਨੁਮਾ ਆਪਾਂ ਆਪ ਚੁੱਣ ਕੇ ਭੇਜੇ ਹਨ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)