21ਵੀ ਸਦੀ ਦੀ ਚਲਾਕ ਲੂਬੜੀ

3

ਗਰਮੀ ਦਾ ਮੌਸਮ ਸੀ ਅਗਲੇ ਮਹੀਨੇ ਬੱਚਿਆ ਨੂੰ ਸਕੂਲ ਵਿੱਚੋ ਛੁੱਟੀਆ ਹੋਣੀਆ ਸਨ ਇਸ ਵਾਰ ਉਹਨਾ ਦੀ ਜਿਦ ਸੀ ਕੀ ਉਹਨਾ ਨੂੰ ਪਿਕਨਿਕ ਮਨਾਉਣ ਲਈ ਜੰਗਲ ਵਿੱਚ ਲਿਜਾਇਆ ਜਾਵੇ ਆਖਰ ਉਹ ਦਿਨ ਵੀ ਆਗਿਆ ਅਸੀ ਅਪਣੀ ਕਾਰ ਲੈ ਕੇ ਅਪਣੇ ਸਫਰ ਉੱਤੇ ਨਿੱਕਲ ਗਏ ਅਸੀ ਉੱਥੇ ਅਪਣੀ ਐਟਰੀ ਕਰਵਾਈ ਤੇ ਅੰਦਰ ਚਲੇ ਗਏ ਹੌਲੀ ਹੌਲੀ ਸਮਾਂ ਬੀਤਦਾ ਗਿਆ ਤੇ ਛੁੱਟੀਆਂ ਵੀ ਖਤਮ ਹੁੰਦੀਆ ਚਲੀਆਂ ਗਈਆ ਤੇ ਵਾਪਸੀ ਦਾ ਸਮਾਂ ਆ ਗਿਆ ਅਸੀ ਆਪਣੇ ਜਾਣ ਦੀ ਤਿਆਰੀ ਕਰਨ ਲੱਗੇ ਅਸੀ ਅਪਣਾ ਸਮਾਨ ਗੱਡੀ ਦੀ ਡਿੱਗੀ ਵਿੱਚ ਰੱਖਣ ਲੱਗੇ ਐਨੇ ਵਿੱਚ ਜੰਗਲ ਵਿੱਚ ਕਿਤੇ ਅੱਗ ਲੱਗ ਗਈ ਸਾਡਾ ਧਿਆਨ ਉਸ ਵੱਲ ਚਲਾ ਗਿਆ ਨੀਲੇ ਅੰਬਰ ਨੂੰ ਧੂੰਏ ਨੇ ਚਾਰੇ ਪਾਸੇ ਤੋ ਘੇਰ ਲਿਆ ਸੀ ਇਹ ਦੇਖਕੇ ਅਸੀ ਜਲਦੀ ਜਲਦੀ ਵਿੱਚ ਸਮਾਨ ਰੱਖਿਆ ਤੇ ਉੱਥੇ ਤੋ ਘਰ ਨੂੰ ਰਵਾਨਾ ਹੋ ਗਏ ਕਾਫੀ ਸਫਰ ਕਰਨ ਮਗਰੋ ਅਸੀ ਆਖਰ ਘਰ ਪਹੁੰਚ ਗਏ ਨੌਕਰ ਨੂੰ ਸਮਾਨ ਉੱਤਾਰਨ ਲਈ ਕਹਿ ਕੇ ਅਸੀ ਅੰਦਰ ਚਲੇ ਗਏ, ਥੋੜੀ ਦੇਰ ਬਾਅਦ ਨੌਕਰ ਭੱਜਦਾ ਹੋਇਆ ਆਇਆ ਤੇ ਕਹਿਣ ਲੱਗਾ ਸਾਹਬ ਜੀ ਬਾਹਰ ਗਾਡੀ ਮੈ ਇਕ ਬੱਚਾ ਹੈ ਇਹ ਸੁਣਕੇ ਮੈ ਉਸ ਨਾਲ ਗੱਡੀ ਕੋਲ ਚਲਾ ਗਿਆ ਮੈ ਦੇਖਿਆ ਤਾ ਉਹ ਲੂਬੜੀ ਦਾ ਬੱਚਾ ਸੀ ਮੈ ਨੌਕਰ ਨੂੰ ਕਹਿਕੇ ਉਹਨੂੰ ਪਿੰਜਰੇ ਵਿੱਚ ਬੰਦ ਕਰਵਾ ਦਿੱਤਾ ਮੈਨੂੰ ਇਹ ਸਮਝ ਨਹੀ ਆ ਰਹੀ ਸੀ ਕੀ ਉਹ ਬੱਚਾ ਗੱਡੀ ਵਿੱਚ ਆਇਆ ਕਿੱਥੋਂ ਥੋੜ੍ਹਾ ਜੋਰ ਪਾਇਆ ਤਾ ਯਾਦ ਆਇਆ ਕਿ ਜਿਸ ਸਮੇ ਜੰਗਲ ਵਿੱਚ ਅੱਗ ਲੱਗੀ ਸੀ ਸਾਈਦ ਉਸ ਸਮੇ ਇਹ ਗੱਡੀ ਵਿੱਚ ਆ ਗਿਆ ਹੋਵੇਗਾ ਇਸ ਤੋ ਬਾਅਦ ਮੈ ਅਪਣੇ ਕਮਰੇ ਵਿੱਚ ਚਲਾ ਗਿਆ ਕਈ ਦਿਨ ਬੀਤ ਗਏ ਸਨ ਮੈ ਅਪਣੇ ਕੰਮ ਵਿੱਚ ਵਿਅਸਤ ਹੋ ਗਿਆ ਮੇਰੇ ਬੱਚੇ ਸਕੂਲ ਤੋ ਆ ਕੇ ਲੂਬੜੀ ਨਾਲ ਖੇਡਣ ਲੱਗ ਜਾਦੇ ਸਨ ਹੋਲੀ ਹੋਲੀ ਉਹਨਾ ਵਿੱਚਕਾਰ ਇਕ ਰਿਸ਼ਤਾ ਬਣ ਗਿਆ ਸੀ ਉਹ ਲੂਬੜੀ ਨੂੰ ਅੰਦਰ ਲੈ ਆਉਣ ਦੀ ਜਿੱਦ ਕਰਨ ਲੱਗੇ ਮੈ ਲੱਖ...

ਵਾਰ ਨਾ ਕੀਤਾ ਪਰ ਉਹਨਾ ਦੀ ਜਿੱਦ ਅੱਗੇ ਹਾਰ ਗਿਆ ਅਗਲੇ ਦਿਨ ਲੂਬੜੀ ਨੂੰ ਨਹਿਲਾਉਣ ਲਈ ਨੌਕਰ ਨੂੰ ਕਿਹਾ ਉਸਨੇ ਆਪਣਾ ਕੰਮ ਬਾਖੂਬੀ ਨਿਭਾਇਆ ਨਹਿਲਾਉਣ ਮਗਰੋ ਉਸਨੂੰ ਉਸਦੇ ਸਾਈਜ ਦੇ ਕੱਪੜੇ ਪਵਾ ਦਿੱਤੇ ਜਿਸ ਨਾਲ ਉਹ ਸੁੰਦਰ ਦਿੱਸਣ ਲੱਗ ਗਈ ਸੀ ਅਤੇ ਫਿਰ ਮੈ ਉਹਨੂੰ ਅੰਦਰ ਲੈ ਗਿਆ ਬੱਚਿਆ ਨੂੰ ਸਪਰਾਈਜ਼ ਦੇਣ ਲਈ ਉਹਨਾ ਦੇ ਕਮਰੇ ਦਾ ਦਰਵਾਜ਼ਾ ਖੋਲਿਆ ਤਾ ਉਹ ਪੜ ਰਹੇ ਸਨ ਮੈ ਉਹਨਾ ਨੂੰ ਡਿਸਟਰਬ ਨਹੀ ਕਰਨਾ ਚਾਹੁੰਦਾ ਸੀ ਇਸ ਲਈ ਮੈ ਲੂਬੜੀ ਨੂੰ ਘਰ ਦੇ ਹਾਲ ਵਿਚ ਲਿਆਇਆ ਜਿੱਥੇ ਚਾਰੇ ਪਾਸੇ ਮੂੰਹ ਦੇਖਣ ਵਾਾਲੇ ਦਰਪਣ ਲੱਗੇ ਹੋੋਏ ਸਨ ਤੇ ਮੈਨੂੰ ਮੇਰੀ ਵਾਈਫ ਦੀ ਆਵਾਜ਼ ਆਈ ਤਾ ਮੈ ਚਲਾ ਗਿਆ ਹੁਣ ਲੂੂਬੜੀ ਹਾਲ ਵਿੱਚ ਇਕੱਲੀ ਸੀ ਉਹ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇੇੇਖ ਬਹੁਤ ਹੈਰਾਨ ਹੋਈ ਉਹ ਅਪਣੇ ਚਤੁਰ ਦਿਮਾਗ ਨਾਲ ਸੋਚਣ ਲੱਗੀ ਕੀ ਉਸ ਵਰਗੀਆ ਕਿੰਨੀਆ ਲੂਬੜੀਆ ਇੱਥੇ ਰਹਿ ਰਹੀਆ ਹਨ ਅਤੇ ਮੇਰੇ ਨਾਲੋਂ ਜ਼ਿਆਦਾ ਖੁਬਸੂਰਤ ਹਨ ਹਾਲਾਂਕਿ ਉਹ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇੇੇਖ ਰਹਿ ਸੀ ਉਸਨੇ ਬਾਕੀ ਲੂਬੜੀ ਦੀ ਖੁੁੁਬਸੂਰਤੀ ਖਤਮ ਕਰਨ ਭੱਜਕੇ ਜਾ ਕੇ ਉਸਨੂੰ ਟੱਕਰ ਮਾਰਨ ਬਾਰ ਸੋਚੇਆ ਫਿਰ ਉਹ ਟੱਕਰ ਮਾਰਨ ਲਈ ਭੱਜੀ ਤੇ ਉਸਨੇ ਵੇੇੇਖੇਆ ਕੀ ਦੂਸਰੀ ਲੂਬੜੀ ਵੀ ਉਸ ਵੱਲ ਭੱਜਕੇ ਆ ਰਹੀ ਹੈ ਤੇ ਉਹ ਹੋਰ ਤੇਜ ਹੋੋ ਗਈ ਤੇ ਸ਼ੀਸ਼ੇ ਕੋਲ ਜਾ ਕੇ ਅਪਣਾ ਸਿਰ ਮੂਹਰੇ ਕਰ ਦਿੱਤਾ ਜਿਸ ਨਾਲ ਉਸਦੇ ਸਿਰ ਉੱਤੇ ਸੱਟ ਵੱੱਜੀ ਉਹ ਖੜੀ ਹੋਈ ਤੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇੇੇਖ ਕੇ ਬਹੁਤ ਖੁੁਸ਼ ਹੋਈ ਕਿਉਕਿ ਉਸਦਾ ਸਿਰ ਉੱਤੇ ਗੂਮੜ ਹੋ ਗਿਆ ਸੀ

ਸਿੱਖਿਆ : ਕਦੇ ਵੀ ਅਪਣੇ ਆਪ ਨੂੰ ਕਿਸੇ ਨਾਲੋ ਘੱਟ ਨਾ ਸਮਝੋ ਤੁਸੀ ਉਹ ਸਭ ਕੁਝ ਕਰ ਸਕਦੇ ਹੋ ਜੋ ਹਰ ਇਨਸਾਨ ਕਰ ਸਕਦਾ ਹੈ ਕਦੇ ਵੀ ਆਪਣੇ ਆਪ ਨੂੰ ਕਿਸੇ ਨਾਲ ਤੋਲੋ ਨਾ ਇਸ ਨਾਲ ਤੁਸੀ ਆਪਣੀ ਨਿਗਾ ਵਿੱਚ ਆਪ ਗਿਰ ਜਾਵੋਗੇ ਇਸ ਲਈ ਆਪਣੇ ਤੇ ਭਰੋਸਾ ਰੱਖੋ

ਜਸਵਿੰਦਰ ਸਿੰਘ ਬਾੜੂ

Leave A Comment!

(required)

(required)


Comment moderation is enabled. Your comment may take some time to appear.

Comments

One Response

  1. Seema Goyal

    True. Believe in yourself. Lovely story. 😊😊😋😊

Like us!