More Punjabi Kahaniya  Posts
ਨਾਨਕੇ


ਬੀਬੀ ਉਦਮਾਂ ਦੀ ਦੇਵੀ ਸੀ। ਅੰਮਿ੍ਤ ਵੇਲੇ ਕੇਸੀਂ ਇਸਨਾਨ ਕਰ ਉਸ ਆਪ ਵੀ ਤੇ ਮੈਨੂੰ ਵੀ ਨੁਹਾ-ਧੁਵਾ ਨਵੇਂ ਕਪੜੇ ਪਾ ਦਿੱਤੇ ।
ਉਸ ਇਕ ਝੋਲੇ ਵਿੱਚ ਥੋਮ ਦੇ ਕੁੱਝ ਮੁੱਠੇ , ਅਲਸੀ ਤੇ ਸੱਕਰ ਪਾ ਤਣੀਆਂ ਨੂੰ ਗੰਢ ਮਾਰ ਲਈ। ਦੂਸਰੇ ਵਿੱਚ ਮੇਰੇ ਕਪੜੇ ਤੇ ਕੇਸਮੇੰਟ ਦੀ ਇਕ ਕੋਰੀ ਚਾਦਰ ਰੱਖੀ ਤੇ ਛੋਹਲੇ ਪੈਰੀਂ ਤੁਰਦਿਆਂ ਨਾਨਕਿਆਂ ਵਾਲੀ ਬੱਸ ਤੇ ਆਣ ਚੜ੍ਹੀ ।
ਕੰਲੀਡਰ ਦੀ ਵਜਾਈ ਸੀਟੀ ਨਾਲ ਬੱਸ ਨੇ ਤੇ ਦੌੜਨਾ ਹੀ ਸੀ…ਪਰ ” ਇਹ ਕੀ ?” ਜਦੋਂ ਮੈਂ ਸ਼ੀਸ਼ੇ ਥਾਂਣੀ ਬਾਹਰ ਵੇਖਿਆ ਤਾਂ ਸਾਰੀ ਕਾਇਨਾਤ ਦੌੜ ਉੱਠੀ। ਜਿਵੇਂ ਕਲੀੰਡਰ ਨੇ ਸਾਰਿਆਂ ਨੂੰ ਭੱਜਣ ਲਈ ਕਹਿ ਦਿੱਤਾ ਹੋਵੇ। ਰੁੱਖ , ਟਾਂਗੇ ,ਪਸ਼ੂ ਅਤੇ ਖੇਤ ਸਭ ਭੱਜੇ ਜਾ ਰਹੇ ਸਨ। ਬਚਪਨ ਬੜਾ ਨਿਆਰਾ ਹੁੰਦਾ । ਉਸ ਉਮਰ ਵਿੱਚ ਅਧੂਰਾ ਗਿਆਨ ਵੀ ਕਈ ਤਰ੍ਹਾਂ ਦੇ ਨਜ਼ਾਰੇ ਬੰਨ ਮਨਪ੍ਰਚਾਵਾ ਕਰ ਦੇੰਦਾ।
ਗਰਮੀਆਂ ਦੀਆਂ ਛੁੱਟੀਆਂ ਵਿੱਚ ਨਾਨਕੇ ਜਾਣਾ ਹੋਵੇ । ਭਲਾ ਕਿਨੂੰ ਚਾਅ ਨਹੀਂ ਚੜ੍ਹਨਗੇ !! ਮੇਰੇ ਕੋਲੋਂ ਵੀ ਇਹ ਚਾਅ ਸਾਂਭਿਆ ਨਹੀਂ ਸੀ ਸੰਭਾਲਿਆ ਜਾ ਰਿਹਾ । ਚਿਰਾਂ ਬਾਅਦ ਬੱਸ ਦਾ ਮਿਲਿਆ ਝੂਟਾ ਮੇਰੀਆਂ ਵੱਖੀਆਂ ਥਾਣੀ ਹਾਸਾ ਕੱਢੀ ਜਾ ਰਿਹਾ ਸੀ। ਮੇਰੀ ਇਸ ਅਜੀਬ ਹਰਕਤ ਨੂੰ ਵੇਖ .. ਬੀਬੀ ਨੇ ਪਟੋਕੀ ਮਾਰ ਵਰਜਦਿਆਂ ਕਿਹਾ , ” ਛੂਦੇਣ ਤਾਂ ਨਹੀ ਹੋ ਗਈ , ਤੈਨੂੰ ਅਲੋਕਾਰ ਮਜ਼ਾ ਆਉੰਦਾ , ਹਿੱਚ-ਹਿੱਚ ਕਰੀ ਜਾਂਨ਼ੀ ਏੰ।” ਪਰ ਕੁਦਰਤੀ ਖੁਸ਼ੀ ਦੇ ਪਰਵਾਹ ਨੂੰ ਕੌਣ ਰੋਕ ਸਕਿਆ । ਬੀਬੀ ਦੀਆਂ...

ਝਿੱੜਕਾਂ ਵੀ ਸੁਣੀਆਂ ਤੇ ਪਟੋਕੀਆਂ ਵੀ ਖਾਧੀਆਂ ਪਰ ਮੈਂ ਰੱਝਕੇ ਹੱਸੀ। ਅੱਜ ਵਿਸ਼ੇਸ਼ ਸਹੂਲਤਾਂ ਵਾਲੇ ਜਹਾਜ਼ਾਂ ਵਿੱਚ ਕੀਤਾ ਸਫਰ …. ਉਸ ਬੱਸ ਦੀ ਕੀਤੀ ਸਵਾਰੀ ਦੇ ਨੇੜੇ -ਤੇੜੇ ਵੀ ਨਹੀਂ ਫ਼ੱੜਕਦਾ।
ਨਾਨਕਾ ਟੱਬਰ ਅਜੇ ਸ਼ਾਹਵੇਲਾ ਹੀ ਕਰ ਰਿਹਾ ਸੀ ਕਿ ਅਸੀਂ ਜਾ ਸੱਸਰੀ ਕਾਲ ਬੁਲਾਈ। ਰੋਟੀ ਖਾਂਧਿਆ ਮਾਮੀ ਦੇ ਹੱਥ ਭਾਵੇਂ ਸਲੂਨੇ ਨਾਲ ਲਿਬੜੇ ਸਨ ਪਰ ਉਸ ਅਰਕਾਂ ਨਾਲ ਹੀ ਮੈਨੂੰ ਗੱਲਵਕੜੀ ਪਾ …ਹਿੱਕ ਨਾਲ ਲਾ ਲਿਆ। ਇਹ ਮੋਹ ਭਿੱਜਾ ਅਹਿਸਾਸ ਨਾਨਕਿਆਂ ਤੋਂ ਮਿਲੇ ਨਿੱਘ ਦਾ ਖੂਬਸੂਰਤ ਨਮੂਨਾ ਸੀ ਜੋ ਅੱਜ ਵੀ ਯਾਦਾਂ ਵਿੱਚ ਸਮੋਇਆ ਪਿਆ। ਲਗਦਾ ਨਹੀਂ ਇਹ ਅਨਮੋਲ ਪਲ ਜਿੰਦਗੀ
ਵਿੱਚ ਦੁਬਾਰਾ ਕਦੀ ਗੇੜਾ ਨਹੀਂ ਮਾਰਨਗੇ ??
ਮਾਮੀ ਜਿਨ੍ਹਾਂ ਚਿਰ ਸਾਡੇ ਲਈ ਥਾਲਾਂ ਵਿੱਚ ਸ਼ਾਹਵੇਲਾ ਪਾਕੇ ਨਹੀਂ ਲੈ ਆਈ ਉਨ੍ਹਾਂ ਚਿਰ ਸਾਰਿਆਂ ਹੱਥਲੀਆਂ ਥਾਲੀਆਂ ਭੂੰਝੇ ਰੱਖ ਛੱਡੀਆਂ …ਮਜ਼ਾਲ ਹੈ ਕਿਸੇ ਮੂੰਹ ਨੂੰ ਬੁਰਕੀ ਛੂਹਾਈ ਹੋਵੇ। ਸਗੋਂ ਸਾਡੇ ਪਰਵਾਰ ਦੀ ਸੁੱਖ ਸਾਂਦ ਪੁੱਛਦੇ ਰਹੇ। ਇਸ ਤਰ੍ਹਾਂ ਦੀ ਖੁਸ਼ਾਮਦਗਿਰੀ ਦੇ ਦਿਨ ਲੱਦ ਚੁੱਕੇ ਹਨ। ਮੌਲਾ ਮਨੁੱਖ ਨੂੰ ਸੁਮੱਤ ਬਖਸ਼ੀ … ਜੀਵਨ ਵਿੱਚ ਜਿਆਦਾ ਕਾਹਲ ਚੰਗੀ ਨਹੀਂ ਹੁੰਦੀ ਠਹਰਾਓ ਜਿੰਦਗੀ ਨੂੰ ਬਲ ਦੇੰਦਾ । ਦੁਨਿਆਵੀ ਦੌੜ ਚੋਂ ਕੁੱਝ ਪਲ ਰੁੱਕ …ਅਤੀਤ ਬਾਰੇ ਸੋਚਨਾ ਸਭਿਅਕ ਕਦਰਾਂ -ਕੀਮਤਾਂ ਨੂੰ ਸਿਜਦਾ ਕਰਨਾ ਹੈ । ( ਚਲਦਾ )
✍:- ਗੁਰਨਾਮ ਨਿੱਜਰ=11/04/2021

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)