More Punjabi Kahaniya  Posts
ਖਿਆਲਾਂ ਦੀ ਪੰਡ


ਹਰ ਪਲ, ਹਰ ਮਿੰਟ ਖਿਆਲਾਂ ਦੀ ਪੰਡ ਦਾ ਭਾਰ ਵਧਦਾ ਹੀ ਜਾਂਦਾ ਹੈ ਸਮਾਂ ਲੰਘਦਾ ਜਾਂਦਾ ਹੈ ।ਮੈਂ ਬਹੁਤੀ ਆਲਸੀ ਕਿਸਮ ਦਾ ਇਨਸਾਨ ਸੀ ,ਜਿਸ ਨੂੰ ਸਾਰੀ ਜ਼ਿੰਦਗੀ ਵਿਹਲੇ ਰਹਿਣਾ, ਨਵੇਂ- ਨਵੇਂ ਸੁਪਨੇ ਦੇਖਣਾ ਪਸੰਦ ਸੀ ਪਰ ਮਿਹਨਤ ਕਰਨਾ ਬਿਲਕੁਲ ਨਹੀਂ ।ਖਾਬਾਂ ਵਾਲੇ ਮਹਿਲ ਬਣਾਉਣਾ ਮੈਨੂੰ ਬੜਾ ਚੰਗਾ ਲੱਗਦਾ ਸੀ ਕਿਉਂਕਿ ਇਸਦੇ ਕਿਹੜਾ ਕਦੇ ਪੈਸੇ ਲੱਗਦੇ ਸੀ ।ਸਿਆਣਿਆਂ ਨੇ ਸੱਚ ਹੀ ਕਿਹਾ,” ਸੁਪਨੇ ਜਿੰਨੇ ਵੱਡੇ ਹੋਣਗੇ ਮਿਹਨਤ ਵੀ ਉਨੀ ਹੀ ਦੁੱਗਣੀ ਕਰਨੀ ਪੈਂਦੀ ਹੈ” ।ਇਨਸਾਨ ਦੀ ਜ਼ਿੰਦਗੀ ਬਦਲਦੇ ਦੇਰ ਨਹੀਂ ਲੱਗਦੀ ਇੱਕ ਛੋਟੀ ਜੀ ਚੋਟ ਵੀ ਉਸ ਨੂੰ ਵੱਡਾ ਅਹਿਸਾਸ ਕਰਾ ਜਾਂਦੀ ਹੈ ।ਅੱਜ ਵੀ ਜਦ ਉਸ ਘਟਨਾ ਨੂੰ ਯਾਦ ਕਰਦਾ ਤਾਂ ਅੱਖਾਂ ਚ ਹੰਝੂ ਤੇ ਮੂੰਹ ਤੇ ਮੁਸਕਰਾਹਟ ਆ ਜਾਂਦੀ ਹੈ ।ਹਰ ਰੋਜ਼ ਦੀ ਤਰ੍ਹਾਂ ਮੈਂ ਉਸ ਦਿਨ ਵੀ ਸੈਰ ਲਈ ਗਿਆ ਅਚਾਨਕ ਇੱਕ ਅਪਾਹਿਜ ਬੱਚਾ ਮੇਰੇ ਸਾਹਮਣੇ ਆ ਗਿਆ ਜਿਸ ਦੇ ਬੁੱਲ੍ਹਾਂ ਤੇ ਮੁਸਕਰਾਹਟ ਅਤੇ ਅੱਖਾਂ ਵਿੱਚ ਕੁਝ ਅਲੱਗ ਹੀ ਦਰਦ ਭਰਿਆ ਸੀ ।ਇੰਜ ਜਾਪਦਾ ਸੀ ਜਿਵੇਂ ਖਿਆਲਾਂ ਦੀ ਪੰਡ ਦਾ ਭਾਰ ਕੁਝ ਜ਼ਿਆਦਾ ਹੀ ਵੱਧ ਚੁੱਕਾ ਸੀ ।ਮੈਂ ਰੁਕਿਆ, ਉਸ ਬੱਚੇ ਕੋਲ ਗਿਆ ।ਮੈਂ ਉਸ ਨੂੰ ਪੁੱਛਿਆ ਇਹ ਤੇਰੀਆਂ ਅੱਖਾਂ ਵਿੱਚ ਦਰਦ ਕਿਹੋ ਜਿਹਾ ,ਜੇ ਤੈਨੂੰ ਇਨ੍ਹਾਂ ਦੁੱਖਾਂ ਤਾਂ ਤੂੰ ਮੁਸਕਰਾ ਕਿਉਂ ਰਿਹਾ ਵਾਂ ।ਉਸ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗੇ ਅਤੇ ਉਸ ਨੇ ਫਿਰ ਮੁਸਕਰਾਉਂਦੇ ਹੋਏ ਕਿਹਾ ,”ਇਹ ਦੁਨੀਆਂ ਕਹਿੰਦੀ ਹੈ ਮੁਸ਼ਕਿਲ ਦਾ ਹੱਲ ਮੁਸਕਰਾਹਟ ਨਾਲ ਹੁੰਦਾ “।ਮੈਂ ਫਿਰ ਪੁੱਛਿਆ ,”ਤੈਨੂੰ ਕੀ ਪ੍ਰੇਸ਼ਾਨੀ ਹੈ” ।ਉਸ ਨੇ ਕਿਹਾ ਕਿ, “ਮੈਨੂੰ ਚਿੱਤਰਕਾਰੀ ਦਾ ਸ਼ੌਂਕ ਹੈ ਪਰ ਮੇਰੀ ਖੱਬੀ ਬਾਂਹ ਨਾ ਹੋਣ ਕਰਕੇ ਮੈਂ ਚਿੱਤਰ ਨਹੀਂ ਬਣਾ ਪਾਉਂਦਾ “।ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ।ਬੱਚੇ ਵਿੱਚ ਕੁਝ ਕਰਨ ਦਾ ਜਜ਼ਬਾ ਸੀ ਪਰ ਮੇਰੇ ਤਾਂ ਦੋਵੇਂ ਹੱਥ ਪੈਰ ਸਨ ਪਰ ਮੈਂ ਫਿਰ ਵੀ ਮਿਹਨਤ ਨਹੀਂ ਕਰਨਾ ਚਾਹੁੰਦਾ ਸੀ।ਮੈਨੂੰ ਕੁਝ ਸਮੇਂ ਲਈ ਆਪਣੇ ਆਪ ਤੇ ਘਿਰਣਾ ਮਹਿਸੂਸ ਹੋਈ ।ਉਸ ਬੱਚੇ ਨੇ ਕਿਹਾ ਕਿ ,”ਇਨ੍ਹਾਂ ਚਿੱਤਰਾਂ ਨੂੰ ਵੇਚ ਕੇ ਮੈਂ ਆਪਣੀ ਪੜ੍ਹਾਈ ਦਾ ਖਰਚਾ ਚਲਾਉਂਦਾ ਹਾਂ” । ਮੈਂ ਉਸ ਬੱਚੇ ਨੂੰ ਕਿਹਾ ,”ਜੇ ਹੋ ਸਕਿਆ ਤਾਂ ਮੈਂ ਤੇਰੀ...

ਜ਼ਰੂਰ ਮਦਦ ਕਰਾਂਗਾ “।ਉਸ ਬੱਚੇ ਦੇ ਬੁੱਲ੍ਹਾਂ ਤੇ ਮੁਸਕਰਾਹਟ ਆ ਗਈ ਤੇ ਅੱਖਾਂ ਵਿੱਚ ਅਲੱਗ ਹੀ ਚਮਕ ਸੀ ।ਉਸਨੇ ਕਿਹਾ ,”ਸੱਚਮੁੱਚ “।ਪੜ੍ਹਾਈ ਵਿੱਚ ਅੱਛਾ ਹੋਣ ਕਰਕੇ ਮੈਨੂੰ ਨੌਕਰੀ ਮਿਲ ਗਈ ।ਜ਼ਿੰਦਗੀ ਵਿੱਚ ਪਹਿਲੀ ਵਾਰ ਮਿਹਨਤ ਕਰਕੇ ਇੰਨੀ ਖੁਸ਼ੀ ਹੋਈ ਜਿੰਨੀ ਕਦੇ ਮੈਨੂੰ ਆਰਾਮ ਕਰਕੇ ਵੀ ਨਹੀਂ ਹੋਈ ਸੀ । ਮੈਂ ਉਸ ਬੱਚੇ ਦਾ ਦਾਖਲਾ ਵਧੀਆ ਸਕੂਲ ਵਿੱਚ ਕਰਾ ਦਿੱਤਾ ।ਜ਼ਿੰਦਗੀ ਵਿੱਚ ਆਰਾਮ ਹੀ ਸਭ ਕੁਝ ਨਹੀਂ ਹੁੰਦਾ, ਥੋੜ੍ਹੀ ਜਿਹੀ ਮਿਹਨਤ ਸਾਨੂੰ ਕਾਮਯਾਬੀ ਦੇ ਸਿਖਰ ਤੇ ਪਹੁੰਚਾ ਦਿੰਦੀ ਹੈ।ਸਾਡੇ ਮਨ ਦੇ ਕੁਝ ਚੰਗੇ ਖ਼ਿਆਲਾਂ ਨੂੰ ਜੇਕਰ ਅਸੀਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਲੈ ਆਈਏ ਤਾਂ ਸ਼ਾਇਦ ਇਸ ਖਿਆਲਾਂ ਦੀ ਪੰਡ ਦਾ ਭਾਰ ਘੱਟ ਜਾਂਦਾ ਹੈ, ਮੈਨੂੰ ਉਸ ਦਿਨ ਇੰਜ ਹੀ ਮਹਿਸੂਸ ਹੋਇਆ । ” ਓਠ ਜਾਗ ਕਰ ਮਿਹਨਤ 🕛🕧🕐 ਵਕਤ ਨੂੰ ਤੁੂੱੰ ਸੰਭ‍‍‍‍ਆਲ ਕਰ ਦਿੱਖਾ ਕੁਛ ਕਮਾਲ।।
ਦਿਲਪ੍ਰੀਤ ਬੇਰ 📝📝

...
...



Related Posts

Leave a Reply

Your email address will not be published. Required fields are marked *

5 Comments on “ਖਿਆਲਾਂ ਦੀ ਪੰਡ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)