More Punjabi Kahaniya  Posts
ਮਾਸਟਰ ਜੀ


ਘੁਮਿਆਰੇ ਪਿੰਡ ਸਾਡੇ ਸਕੂਲ ਦੇ ਹੈਡ ਮਾਸਟਰ ਹੁੰਦੇ ਸੀ ਸ੍ਰੀ ਹਰਬੰਸ ਸਿੰਘ ਸੇਖੋਂ। ਬਹੁਤ ਹੀ ਮਿਹਨਤੀ ਅਧਿਆਪਕ ਸਨ। ਪੜ੍ਹਾਉਣ ਲਗਦੇ ਤਾਂ ਬਸ ਕਲਾਸ ਚ ਹੀ ਮਸਤ ਹੋ ਜਾਂਦੇ। ਤਿੰਨ ਤਿੰਨ ਚਾਰ ਚਾਰ ਪੀਰੀਅਡ ਇੱਕਠੇ ਹੀ ਪੜ੍ਹਾਉਂਦੇ। ਪਿਛਲੀ ਕਸਰ ਵੀ ਪੂਰੀ ਕਰ ਦਿੰਦੇ। ਅੰਗ੍ਰੇਜੀ ਤੇ ਟੈੰਸ, ਗਰਾਮਰ, ਟ੍ਰਾਂਸਲੇਸ਼ਨ ਬਹੁਤ ਯਾਦ ਕਰਵਾਉਂਦੇ। ਸਮਝਾਉਣ ਦੀ ਕੋਈ ਕਸਰ ਨਾ ਛੱਡਦੇ। ਬਹੁਤ ਖੂਬੀਆਂ ਸਨ ਉਹਨਾਂ ਵਿੱਚ। ਬਸ ਇੱਕ ਖੂਬ ਥੋੜੀ ਜਿਹੀ ਅਜੀਬ ਸੀ। ਓਹ ਕਿਸੇ ਅਧਿਆਪਕ ਨੂੰ ਮਾਸਟਰਜੀ ਨਹੀ ਸੀ ਆਖਣ ਦਿੰਦੇ। ‘ਸਰ’ ਆਖੋ। ਇੱਕਲਾ ਸਰ ਕਹਿਣਾ ਸਾਨੂੰ ਮੁਸ਼ਕਿਲ ਲਗਦਾ ਤੇ ਅਸੀਂ ਸਰਜੀ ਆਖਦੇ। ਬਾਕੀ ਮਾਸਟਰ ਜੀਆਂ ਨੂੰ। ਤੇ ਨਾਲ ਹੀ ਓਹ ਕਿਸੇ ਕੋਲੋ ਖੁਦ ਲਈ ਮਾਸਟਰ ਅਖਵਾਕੇ ਰਾਜੀ ਨਹੀ ਸਨ । ਅਖੇ ਮੈਨੂੰ ਹੱਡ ਮਾਸਟਰ ਆਖੋ। ਓਹ ਹੈਡ ਦੀ ਜਗ੍ਹਾ ਹੱਡ ਬੋਲਦੇ। ਹੱਡ ਮਾਹਟਰ ਸਾਹਿਬ ਆਖੋ ਮੈਨੂੰ।
“ਆਹ ਕੀ ਰਿਕਸ਼ਾ ਮਾਸਟਰ, ਰੇਹੜੀ ਮਾਸਟਰ, ਟੇਲਰ ਮਾਸਟਰ ਬੈਂਡ ਮਾਸਟਰ। ਤੇ ਸਕੂਲ ਮਾਸਟਰ। ਸਾਰੇ ਇੱਕੋ ਇਵੇਂ?” ਜੇ ਕੋਈ ਓਹਨਾ ਨੂੰ ਮਾਸਟਰ ਜੀ ਕਹਿ ਵੀ ਦਿੰਦਾ ਚਾਹੇ ਗਲਤੀ ਨਾਲ ਹੀ ਸਹੀ, ਫੇਰ ਸਮਝੋ ਅਗਲੇ ਦੀ ਸ਼ਾਮਤ ਆਗੀ।
ਇੱਕ ਦਿਨ ਮੇਰੀ ਇੱਕ ਮੁੰਡੇ ਨਾਲ ਲੜਾਈ ਹੋ ਗਈ।...

ਗੱਲ ਥੋੜੀ ਜਿਹੀ ਵਧ ਗਈ। ਤੇ ਸੇਖੋਂ ਸਾਹਿਬ ਕੋਲੇ ਪਹੁੰਚ ਗਈ। ਮੈਨੂੰ ਪਤਾ ਸੀ ਓਹਨਾ ਨੇ ਕੋਈ ਲਿਹਾਜ ਨਹੀ ਕਰਨੀ। ਸਜ਼ਾ ਦੋਨਾਂ ਨੂੰ ਬਰਾਬਰ ਦੀ ਮਿਲੂ। ਓਹ ਮੇਰੇ ਨਾਲਦੇ ਮੁੰਡੇ ਨੂੰ ਕਹਿੰਦੇ, “ਤੂੰ ਗੱਲ ਦਸ ਸਾਰੀ ਕੀ ਹੋਇਆ?” ਉਸਨੇ ਅਜੇ ਬੋਲਨਾ ਸ਼ੁਰੂ ਹੀ ਕੀਤਾ ਸੀ, “ਮਾਸਟਰ ਜੀ ਅੱਧੀ ਛੁੱਟੀ ਦੀ ਗੱਲ ਹੈ। ਬਸ ਅਜੇ ਉਸਨੇ ਪਹਿਲਾ ਫਿਕਰਾ ਹੀ ਸੀ ਬੋਲਿਆ ਤੇ ਸੇਖੋਂ ਸਾਹਿਬ ਦਾ ਪਾਰਾ ਸੱਤਵੇਂ ਅਸਮਾਨ ਤੇ। “ਤੂੰ ਮੈਨੂੰ ਮਾਸਟਰ ਆਖਦਾ ਹੈ। ਨਾ ਤੂੰ ਮੈਨੂੰ ਅਜੇ ਮਾਸਟਰ ਹੀ ਸਮਝਦਾ ਹੈ ਮੈ ਦਸਦਾ ਹਾਂ ਤੈਨੂੰ ਮਾਸਟਰ ਕੀ ਹੁੰਦਾ ਹੈ।” ਬਸ ਉਸਨੂੰ ਢਾਹ ਲਿਆ। ਬਹੁਤ ਕੁੱਟਿਆ। ਉਸਦੀ ਰੇਲ ਬਣਾ ਦਿੱਤੀ। ਮੈਨੂੰ ਕੁਝ ਵੀ ਨਹੀ ਕਿਹਾ। ਮੇਰੀ ਬੱਚਤ ਹੋ ਗਈ। ਅੱਜ ਵੀ ਸੇਖੋਂ ਸਾਹਿਬ ਬਹੁਤ ਯਾਦ ਆਉਂਦੇ ਹਨ। ਅੱਜ ਵੀ ਕਿਸੇ ਅਧਿਆਪਕ ਨੂੰ ਮਾਸਟਰ ਜੀ ਕਹਿਣ ਤੋਂ ਡਰ ਲਗਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)