ਗੱਲ ਹੈ ਪਿੰਡ ਕੋਠੇ ਕਲਾ ਦੀ ਜਿਥੇ ਰਾਣੋ ,ਰਾਣੋ ਦਾ ਭਰਾ ਬੱਬੂ ਤੇ ਰਾਣੋ ਦੀ ਮਾਂ ਪਰਿਵਾਰ ਵਿਚ ਤਿੰਨ ਜਣੇ ਰਹਿੰਦੇ ਸਨ।ਰਾਣੋ ਦਾ ਪਿਉ ਦਸ ਸਾਲ ਪਹਿਲਾ ਇੱਕ ਭਿਆਨਕ ਬਿਮਾਰੀ ਨਾਲ ਲੜਦਾ ਮਰ ਗਿਆ ਸੀ। ਬੱਬੂ ਉਦੋ ਦਸਵੀ ਵਿਚ ਪੜਦਾ ਸੀ ਤੇ ਅੱਗੇ ਨਾ ਪੜ ਸਕਿਆ ਅਤੇ ਘਰ ਚਲਾਉਣ ਲਈ ਕਿਸੇ ਦੁੱਧ ਵਾਲੀ ਡੇਅਰੀ ਤੇ ਨੋਕਰੀ ਕਰਨ ਲੱਗਾ ।ਸਾਉਣ ਦਾ ਮਹੀਨਾ ਸੀ ੩ ਅਗਸਤ ਨੂੰ ਰੱਖੜੀ ਸੀ ।ਇੱਕ ਦਿਨ ਪਹਿਲਾ ਬੱਬੂ ਤੇ ਰਾਣੋ ਸਹਿਰੋ ਰੱਖੜੀ ਤੇ ਲੱਡੂਆ ਦਾ ਡੱਬਾ ਲੈ ਆਏ ਸਨ। ਬੱਬੂ ਨੂੰ ਲੋਕਾ ਦੇ ਘਰਾ ਵਿਚ ਦੁੱਧ ਪਾਣ ਜਾਣਾ ਪੈਦਾ ਸੀ ਇਸ ਕਰਕੇ ਉਸਨੂੰ ਡੇਅਰੀ ਤੇ ਸਵੇਰੇ ਛੇ ਵਜੇ ਜਾਣਾ ਪੈਦਾ ਸੀ। ਰੱਖੜੀ ਵਾਲੇ ਦਿਨ ਬੱਬੂ ਸਵੇਰੇ ਉਠਿਆ ਤੇ ਚਾਹ ਦਾ ਘੁੱਟ ਪੀ ਕੇ ਰਾਣੋ ਨੂੰ ਆਖਣ ਲੱਗਾ ਮੈ ਦੁੱਧ ਵਾਲਾ ਕੰਮ ਨਬੇੜ ਆਵਾ ਦਸ ਕੁ ਵੱਜ ਹੀ ਜਾਣਗੇ।ਫੇਰ ਆਕੇ ਨਹਾ ਧੋ ਲਵਾਗਾ ਤੇ ਤੂੰ ਰੱਖੜੀ ਬੰਨਦੀ ਮੇਰੇ।ਬੱਬੂ ਨੇ ਆਪਣਾ ਸਾਇਕਲ ਚੁਕਿਆ ਤੇ ਤੁਰਨ ਲੱਗਾ ਆਵਾਜ ਮਾਰਕੇ ਰਾਣੋ ਭੈਣ ਸਹਿਰੋ ਕੁੱਝ ਲੇਕੇ ਆਉਣਾ ਹੋਰ , ਰਾਣੋ ਨਹੀ ਵੀਰੇ ਬਸ ਤੂੰ ਜਲਦੀ ਆ ਜਾਵੀ, ਚੰਗਾ ਆਉਨਾ ਮੈ ਬਸ ਕਹਿ ਕੇ ਤੁਰ ਪਿਆ। ਦੁੱਧ ਵਾਲੀ ਡੇਅਰੀ ਪਿੰਡ ਤੋ ਪੰਜ ਕਿਲੋਮੀਟਰ ਦੂਰ ਸੀ ਜਾਂਦੇ ਜਾਂਦੇ ਬੱਬੂ ਦਾ ਸਾਇਕਲ ਪੈਚਰ ਹੋ ਗਿਆ ਦੋ ਕਿਲੋ ਮੀਟਰ ਤੁਰਨ ਪਿਛੋ ਪੈਚਰ ਲਵਾਕੇ ਡੇਅਰੀ ਤੇ ਪਹੁਚਿਆ। ਮਾਲਕ ਦੁਕਾਨ ਦਾ ਜੰਦਰਾ ਖੋਲ ਕੇ ਉਡੀਕਣ ਦਿਆ ਸੀ। ਬੱਬੂ ਨੂੰ ਵੇਖ ਕੇ ਆਖਣ ਲੱਗਾ ਤੈਨੂੰ ਪਤਾ ਨਹੀ ਅੱਜ ਰੱਖੜੀ ਏ ਕੰਮ ਨਬੇੜ ਕੇ ਜਲਦੀ ਜਾਣਾ ਸੀ , ਕੱਲ ਆਖਕੇ ਤੋਰਿਆ ਸੀ ਤੈਨੂੰ ਸਵੇਰੇ ਛੇਤੀ ਆਜੀ ।ਬੱਬੂ ਡਰਦਾ ਡਰਦਾ ਆਖਣ ਲੱਗਾ ਮੇਰਾ ਸਾਇਕਲ ਪੈਚਰ ਹੋ ਗਿਆ ਸੀ ਤਾ ਲੇਟ ਹੋਗਿਆ , ਚਲ ਚੰਗਾ ਹੁਣ ਜੀਪ ਚੋ ਦੁੱਧ ਵਾਲੀਆ ਕੇਨੀਆ ਲਾਹ ਤੇ ਦੁੱਧ ਪਾਕੇ ਆਜਾ ਘਰ ਛੇਤੀ ਜਾਣਾ ਅੱਜ ,ਰਾਹ ਚ ਬਹੁਤੀ ਭਕਾਈ ਨਾ ਮਾਰਨ ਲੱਗ ਜੀ ਕਿਸੇ ਨਾਲ ਏ ਸੁਣ ਕੇ ਬੱਬੂ ਚਾਲੀ ਲੀਟਰ ਦੁੱਧ ਮਿਣਕੇ ਕੇਨੀਆ ਚੇ ਪਾਕੇ ਨਿਕਲ ਗਿਆ। ਸਾਢੇ ਨੋ ਵਜੇ ਤੱਕ ਸਾਰੇ ਘਰਾ ਵਿੱਚ ਦੁੱਧ ਪਾ ਕੇ ਵਾਪਸ ਦੁਕਾਨ ਤੇ ਆ ਗਿਆ ਤੇ ਕੇਨੀਆ ਧੋ ਕੇ ਦੁਕਾਨ ਧੋਂਦੇ – ਧੋਂਦੇ ਸਵਾ-ਦਸ ਵੱਜ ਗਏ ਸਨ।
ਰਾਣੋ ਵੀ ਉਡੀਕ ਰਹੀ ਸੀ,ਨਾ ਤਾ ਬੱਬੂ ਕੋਲ ਮੋਬਾਈਲ ਸੀ ਕਿ ਫੋਨ ਕਰਕੇ ਪੁੱਛਲੇ ਕਿਨਾ ਟਾਇਮ ਲੱਗਣਾ ਹੋਰ ।ਰਾਣੋ ਨੇ ਦੋ ਤਿੰਨ ਵਾਰ ਬੂਹੇ ਵੱਲ ਵੇਖਿਆ ਜਾਕੇ ,ਰਾਣੋ ਦੀ ਮਾ ਕੋਈ ਨਹੀ ਪੁੱਤ ਆਉਦਾ ਹੀ ਹੋਣਾ ਕੰਮ...
ਜਿਆਦਾ ਹੋਣਾ ਪਹਿਲਾ ਵਾਗੂੰ ਲੇਟ ਹੋ ਗਿਆ ਹੋਣਾ।
ਤੁਰਨ ਵੇਲੇ ਸੋਚਣ ਲੱਗਾ ਰਾਣੋ ਨੇ ਰੱਖੜੀ ਬੰਨਣੀ ਏ ਪੈਸੇ ਵੀ ਹੈ ਨੀ ਕੋਲ ਵੀ ਅੰਕਲ ਤੋ ਦੋ ਚਾਰਸੋ ਲੈ ਜਾਨਾ ਘਰ ਵਿੱਚ ਕੱਲੇ ਕਮਾਉਣ ਕਰਕੇ ਤਨਖਾਹ ਤੇ ਬੱਬੂ ਦੀ ਸਾਰੀ ਐਵੇ ਹੀ ਚਲੀ ਜਾਦੀ ਸੀ ਖਰਚਿਆ ਵਿੱਚ ,ਮਾਲਕ ਫੇਰ ਬੋਲਦਾ ਬੋਲਦਾ ਬੱਬੂ ਨੂੰ ਤਿੰਨ ਸੋ ਰੁਪਏ ਦੇ ਕੇ ਤੋਰ ਦਿੰਦਾ। ਬੱਬੂ ਸੋਚਦਾ ਸਹਿਰੋ ਕੁੱਝ ਲੈ ਜਾਨਾ ਤਿਉਹਾਰ ਵਾਲੇ ਦਿਨ ਖਾਲੀ ਹੱਥ ਕਿਉ ਜਾਣਾ ਏ ਘਰ।
ਸਹਿਰ ਹਸਪਤਾਲ ਦੇ ਕੋਲ ਬੱਬੂ ਦਾ ਮਿੱਤਰ ਖੜਾ ਸੀ ਉਹਨੂੰ ਦੇਖਕੇ ਬੱਬੂ ਉਹਨੂੰ ਜਾ ਪੁਛਦਾ ਸਭ ਖੈਰ -ਸੁੱਖ ਤੇ ਹੈ ।ਉਹਦਾ ਮਿੱਤਰ ਆਖਣ ਲੱਗਾ ਰਾਤ ਦੀ ਬੇਬੇ ਬਹੁਤ ਢਿੱਲੀ ਹੈ ਉਹਨੂੰ ਲੈਕੇ ਆਏ ਸੀ ਹਸਪਤਾਲ ।ਚਲ ਮੈ ਬੇਬੇ ਹੋਰਾ ਨੂੰ ਮਿਲ ਜਾਨਾ ਮਿਲਕੇ ਤੁਰਨ ਲੱਗਾ ਆਖਣ ਲੱਗਾ ਘਰ ਰਾਣੋ ਉਡੀਕਦੀ ਹੋਣੀ ਰੱਖੜੀ ਲਈ , ਮੈ ਫੇਰ ਆਵਾਗਾ ਤੂੰ ਧਿਆਨ ਰੱਖੀ ਬੇਬੇ ਦਾ
ਆਖ ਕੇ ਸਾਇਕਲ ਤੇ ਛੇਤੀ ਛੇਤੀ ਘਰ ਵੱਲ ਨੂੰ ਚੱਲ ਪਿਆ ।ਸਾਇਕਲ ਤੇ ਜਾਦੇ ਨੂੰ ਰਾਹ ਵਿੱਚ ਗੱਡੀ ਏਨੀ ਤੇਜ ਵੱਜਦੀ ਤੇ ਖੂਨੋ ਖੂਨ ਹੋਇਆ ਔ ਜਾ ਡਿਗਦਾ ਲੋਕਾ ਦੀ ਭੀੜ ਦੇਖਕੇ ਇੱਕ ਰੱਬ ਦਾ ਬੰਦਾ ਛੇਤੀ ਛੇਤੀ ਆਪਣੀ ਗੱਡੀ ਵਿੱਚ ਪਾ ਕੇ ਉਸੇ ਹਸਪਤਾਲ ਲੈ ਜਾਦਾ ਜੋ ਨੇੜੇ ਤੇ ਸਹਿਰ ਦਾ ਮਸਹੂਰ ਹਸਪਤਾਲ ਸੀ ।ਹਸਪਤਾਲ ਪਹੁੰਚੇ ਤਾ ਦੋ ਬੰਦੇ ਗੋਦੀ ਵਿਚ ਬੱਬੂ ਨੂੰ ਚੁੱਕ ਕੇ ਹਸਪਤਾਲ ਅੰਦਰ ਵੱਲ ਆ ਰਹੇ ਸੀ
ਅੱਗੋ ਉਹਦਾ ਮਿਤਰ ਦੇਖਕੇ ਹੱਕਾ ਬੱਕਾ ਰਹਿ ਗਿਆ ।ਹਸਪਤਾਲ ਪਹੁੰਚਣ ਤੱਕ ਬੱਬੂ ਦਮ ਤੋੜ ਚੁੱਕਾ ਸੀ । ਬੇਵਸ ਹੋਇਆ ਉਸਦਾ ਮਿੱਤਰ ਪਿੰਡ ਦੇ ਸਰਪੰਚ ਨੂੰ ਫੋਨ ਕਰਦਾ ਤੇ ਸਰਪੰਚ ਉਹਨਾ ਘਰ ਦੱਸੇ ਬਿਨਾ ਪਿੰਡੋ ਚਾਰ ਬੰਦੇ ਲੈ ਕੇ ਸਿਧਾ ਹਸਪਤਾਲ ਆ ਜਾਂਦਾ । ਉਥੇ ਸਰਪੰਚ ਦੇ ਕਹਿਣ ਤੇ ਹਸਪਤਾਲ ਤੇ ਪੁਲਿਸ ਦੀ ਕਾਰਵਾਈ ਤੋ ਬਾਅਦ ਲਾਸ ਲੈਕੇ ਪਿੰਡ ਆ ਜਾਦੇ ਹਨ ।ਘਰ ਦੇ ਬਾਹਰ ਭੀੜ ਦੇਖਕੇ ਰਾਣੋ ਤੇ ਰਾਣੋ ਦੀ ਮਾ ਬਾਹਰ ਆਉਦੀਆ ਤੇ ਪਤਾ ਲੱਗਦਾ ਉਹਨਾ ਦੇ ਬੱਬੂ ਦਾ ਐਕਸੀਡੈਂਟ ਹੋਗਿਆ ਸੀ ਤੇ ਮਰ ਗਿਆ ਹੈ , ਚੀਕਾ ਤੇ ਝੰਗਿਆੜਾ ਮਾਰਦੀਆ ਦੋਵੇ ਮਾਵਾ ਧੀਆ ਰੱਖੜੀ ਵਾਲੇ ਦਿਨ ਉਸਦੇ ਸਿਵੇ ਨੂੰ ਦੇਖਦੀਆ ਰਹਿ ਗਈਆ।
ਤਹਿਸੀਲ -ਡਾਕ ਸਮਾਣਾ ਲੇਖਕ ਸੁੱਖ ਸਿੰਘ ਮੱਟ
ਜਿਲਾ ਪਟਿਆਲਾ
ਮਿਤੀ ੦੩/੦੮/੨੦
sukh singh
dhanwad ji
Beant
😭😭
sukh singh
ਧੰਨਵਾਦ ਜੀ ਕਹਾਣੀ ਪੜਨ ਲਈ
jass
😥😥😢
sarbjit singh
ਵਾਹਿਗੁਰੂ ਵਾਹਿਗੁਰੂ