More Punjabi Kahaniya  Posts
ਫਿਤਰਤ – ਭਾਗ ਪਹਿਲਾ


ਟੀਚਰਾਂ ਨੂੰ ਸੂਹਾਂ ਤਾਂ ਉਹਨਾਂ ਬਾਰੇ ਪਹਿਲਾਂ ਹੀ ਸੀ ,ਪਰ ਉਸ ਦਿਨ ਉੱਪਰਲੇ ਕਲਾਸ ਰੂਮਾਂ ਨੂੰ ਜਾਂਦੀਆਂ ਪਉੜੀਆਂ ਦੇ ਹਨੇਰੇ ਕੋਨੇ ਚ ਕਿੱਸ ਕਰਦਿਆਂ ਨੂੰ ਪ੍ਰਿੰਸੀਪਲ ਤੇ ਡੀ ਪੀ ਆਈ ਨੇ ਵੇਖ ਲਿਆ । ਐਨੇ ਰੁੱਝੇ ਹੋਏ ਸੀ ਕਿ ਨਾ ਇੱਕ ਦੂਜੇ ਦੇ ਕਪੜਿਆਂ ਦੀ ਸੂਰਤ ਸੀ ਨਾ ਹੀ ਉਹਨਾਂ ਦੇ ਆਉਣ ਦਾ ਪਤਾ ਲੱਗਾ ।
ਜਦੋਂ ਪ੍ਰਿੰਸੀਪਲ ਚੀਕੀ ਉਦੋਂ ਪ੍ਰਿੰਸ ਨੇ ਅਮਨ ਨੂੰ ਆਪਣੇ ਤੋਂ ਅਲਗ ਕੀਤਾ ।ਦੋਵੇਂ ਸਰ ਝੁਕਾ ਕੇ ਆਪਣੇ ਕਪੜੇ ਦਰੁਸਤ ਕਰਦੇ ਗਏ ਤੇ ਮਨ ਹੀ ਮਨ ਡਰ ਨਾਲ ਵੀ ਭਰ ਗਏ ।
ਡੀ ਪੀ ਨੇ ਅੱਗੇ ਹੋਕੇ ਦੋਵਾਂ ਜਣਿਆਂ ਨੂੰ ਵਾਰੀ ਵਾਰੀ ਥੱਪੜਾਂ ਨਾਲ ਝੰਬ ਦਿੱਤਾ। ਕਲਾਸ ਚ ਜਾਣ ਦਾ ਹੁਕਮ ਦਿੱਤਾ ।
ਗੱਲ ਫਟਾਫਟ ਸਾਰੇ ਸਕੂਲ ਚ ਫੈਲ ਗਈ ।ਬੱਚੇ ਕੀ ਅਧਿਆਪਕ ਕੀ ਸਾਰੇ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਨ ਲੱਗੇ ।ਕਿਤੇ ਵੀ ਘੁਸਰ ਮੁਸਰ ਹੁੰਦੀ ਅਮਨ ਨੂੰ ਲਗਦਾ ਉਹਦੀ ਹੀ ਗੱਲ ਹੋ ਰਹੀ ਹੈ ।ਕਿਸੇ ਨਾਲ ਅੱਖ ਮਿਲਾਣ ਦੀ ਹਿਮੰਤ ਨਹੀਂ ਸੀ ਪਰ ਉਸਦਾ ਮਨ ਅੱਗੇ ਆਉਂਦੇ ਕਿਸੇ ਖਤਰੇ ਚ ਧੜਕ ਰਿਹਾ ਸੀ ।
ਘੰਟੇ ਕੁ ਮਗਰੋਂ ਹੀ ਪ੍ਰਿੰਸੀਪਲ ਦੇ ਦਫਤਰੋਂ ਸੁਨੇਹਾ ਆ ਗਿਆ । ਅਮਨ ਤੇ ਪ੍ਰਿੰਸ ਦੋਵਾਂ ਦੇ ਮਾਪੇ ਬੈਠੇ ਸੀ ।ਪ੍ਰਿੰਸੀਪਲ ਨੇ ਤੇ ਬਾਕੀ ਟੀਚਰਾਂ ਨੇ ਮਿਰਚ ਮਸਾਲਾ ਭੁੱਕ ਕੇ ਸਾਰਾ ਕੁਝ ਦੱਸ ਦਿੱਤਾ ਸੀ ।
ਉਸਦੀ ਹਿੰਮਤ ਨਹੀਂ ਹੋ ਰਹੀ ਸੀ ਕਿ ਉਹ ਆਪਣੇ ਮਾਂ ਬਾਪ ਨਾਲ ਨਜਰ ਮਿਲਾ ਸਕੇ । ਪ੍ਰਿੰਸ ਦਾ ਵੀ ਇਹੋ ਹਾਲ ਸੀ ।ਖਬਰਾਂ ਅਫਵਾਹਾਂ ਉਹਨਾਂ ਸੀ ਬੱਸ ਦੇ ਸਕੂਲ ਪਿੰਡ ਪਹੁੰਚਣ ਤੋਂ ਪਹਿਲਾਂ ਪਿੰਡ ਪਹੁੰਚ ਚੁੱਕੀਆਂ ਹੋਣਗੀਆਂ ।ਦੋਵੇਂ ਡਰ ਰਹੇ ਸੀ ਪਰ ਅਮਨ ਦਾ ਜ਼ਿਆਦਾ ਬੁਰਾ ਹਾਲ ਸੀ ।
ਦੋਵਾਂ ਦੇ ਪਿੰਡ ਅੱਡ ਅੱਡ ਸੀ ਪਰ ਨੇੜੇ ਨੇੜੇ । ਪ੍ਰਿੰਸ ਇਸੇ ਸਾਲ ਕਿਸੇ ਸਕੂਲੋਂ ਹਟਕੇ ਇਥੇ ਆਇਆ ਸੀ ਪੜ੍ਹਨ ਚ...

ਭਾਵੇ ਫਿੱਸਡੀ ਸੀ ਪਰ ਕੁੜੀਆਂ ਉਸਤੇ ਐਵੇਂ ਡਿੱਗਦੀਆਂ ਜਿਵੇਂ ਸ਼ਹਿਦ ਤੇ ਮੱਖੀਆਂ । ਪਰ ਉਸਨੂੰ ਪਸੰਦ ਆਈ ਤਾਂ ਅਮਨ ।ਚੰਗੀ ਭਲੀ ਸਮਝਦਾਰ ਤੇ ਪੜਣ ਨੂੰ ਹੁਸ਼ਿਆਰ ।ਮਿੰਨਤਾਂ ਕਰ ਸਿਫਾਰਸ਼ਾਂ ਪਾ ਉਸਨੇ ਅਮਨ ਨੂੰ ਦੋਸਤੀ ਲਈ ਮਨਾ ਹੀ ਲਿਆ । ਕਦੋਂ ਇਹ ਦੋਸਤੀ ਪਿਆਰ ਤੱਕ ਪੁੱਜੀ ਪਤਾ ਨਾ ਲੱਗਾ ।ਦੋਨੋ ਮਿਲਦੇ ਕਦੇ ਕਲਾਸ ਤੋਂ ਪਹਿਲਾਂ ਜਾ ਬਾਅਦ ਚ । ਜਾ ਵੇਹਲੇ ਵੇਲੇ ਕਿਸੇ ਖਾਲੀ ਲੈਬ ਚ ਜਾ ਬੈਠਦੇ ।ਬਾਹਰ ਪਹਿਰੇ ਤੇ ਲਾਕੇ ਅੰਦਰ ਮਨ ਆਈਆਂ ਕਰਦੇ ।
ਅੱਜ ਪੌੜੀਆਂ ਦੇ ਜਿਸ ਕੋਂਨੇ ਦੋਵੇਂ ਇੱਕ ਦੂਜੇ ਚ ਖੋਏ ਹੋਏ ਸੀ ਓਥੇ ਪੈਰਾਂ ਦਾ ਖੜਕਾ ਕਿੰਨੀ ਦੂਰੋਂ ਹੀ ਸੁਣ ਜਾਂਦਾ ।ਪਰ ਐਨਾ ਜ਼ਿਆਦਾ ਰੁੱਝ ਗਏ ਕੇ ਪ੍ਰਿੰਸੀਪਲ ਤੇ ਡੀ ਪੀ ਆਈ ਦੇ ਆਉਣ ਦਾ ਪਤਾ ਹੀ ਨਾ ਲੱਗਾ ।
ਹੁਣ ਦੋਵੇਂ ਦੋਸ਼ੀਆਂ ਵਾਂਗ ਇੱਕ ਦੂਜੇ ਨਾਲ ਅੱਖ ਵੀ ਨਾ ਮਿਲਾ ਸਕਣ ਵਾਲੇ ਡਰ ਨਾਲ ਖੜੇ ਸੀ ।ਪ੍ਰਿੰਸੀਪਲ ਨੇ ਘਰਦਿਆਂ ਨੂੰ ਕਾਫੀ ਕੁਝ ਸੁਣਾ ਦਿੱਤਾ ਸੀ ।
ਦੋਵਾਂ ਨੂੰ ਸਾਹਮਣੇ ਖੜਾ ਕਰਕੇ ਪ੍ਰਿੰਸੀਪਲ ਨੇ ਸਾਫ ਕਹਿ ਦਿੱਤਾ ਕਿ ਅਸੀਂ ਆਪਣੇ ਸਕੂਲ ਦੇ ਬੇਇੱਜਤੀ ਨੀ ਕਰਾ ਸਕਦੇ ਇਹ ਗੱਲਾਂ ਬਾਹਰ ਜਾਣਗੀਆ ਲੋਕੀ ਜੁਆਕ ਭੇਜਨੋ ਹੱਟ ਜਾਣਗੇ । ਇਸ ਲਈ ਅਸੀਂ ਸਕੂਲੋਂ ਕੱਢ ਰਹੇ ਹਾਂ। ਕੱਲ੍ਹ ਤੋਂ ਸਕੂਲ ਨਾ ਭੇਜਣਾ । ਖੇਹਾਂ ਹੀ ਖਾਣੀਆਂ ਤਾਂ ਘਰੇ ਹੀ ਖਾਣ ।
ਅਮਨ ਲਈ ਇਹ ਉਸਦੇ ਸਾਰੇ ਸੁਫਨਿਆਂ ਦਾ ਅੰਤ ਸੀ ।ਪਰ ਪ੍ਰਿੰਸ ਨੇ ਜੋ ਉਸ ਵੇਲੇ ਕਿਹਾ ਉਸਨੇ ਤਾਂ ਉਸਦੀ ਸਾਰੀ ਜ਼ਿੰਦਗੀ ਹੀ ਇੱਕ ਪਲ ਚ ਬਦਲ ਦਿੱਤੀ ……….
ਚਲਦਾ …… ਬਾਕੀ ਅਗਲੀ ਕਿਸ਼ਤ ਚ ਜੇ ਪਸੰਦ ਆਈ ਸ਼ੇਅਰ ਕਰੋ ।

#HarjotDiKalam

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)