More Punjabi Kahaniya  Posts
ਜਹਾਜ਼ ਕਿਵੇਂ ਉਡਾਈਏ


ਇੱਕ ਵਾਰ ਇੱਕ ਸਫ਼ਾਈ ਸੇਵਕ ਹਵਾਈ ਜਹਾਜ਼ ਦੀ ਕਾਕਪਿਟ ਵਿੱਚ ਰੋਜ਼ਾਨਾ ਦੀ ਤਰਾਂ ਸਫਾਈ ਕਰਨ ਗਿਆ, ਉਥੇ ਉਸਨੂੰ ਇੱਕ ਕਿਤਾਬਚਾ ਮਿਲਿਆ ਜਿਸ ਦਾ ਸਿਰਲੇਖ ਸੀ ” ਜਹਾਜ਼ ਕਿਵੇਂ ਉਡਾਈਏ ! ”

ਉਸਨੇ ਪਹਿਲਾ ਪੰਨਾ ਖੋਲਿਆ ਜਿਸ ‘ਤੇ ਲਿਖਿਆ ਸੀ “ਜਹਾਜ਼ ਸਟਾਰਟ ਕਰਨ ਵਾਸਤੇ “ਲਾਲ ਬਟਨ ਦਬਾਉ”, ਸਫਾਈ ਸੇਵਕ ਨੇ ਉਵੇਂ ਕੀਤਾ !

ਪਾਇਲਟ ਦੀ ਸੀਟ ਮੂਹਰੇ ਲੱਗਾ ਲਾਲ ਬਟਨ ਦਬਾ ਦਿੱਤਾ,
ਫਿਰ ਕੀ ਸੀ, ਜਹਾਜ਼ ਚਾਲੂ ਹੋ ਗਿਆ !

ਸਫਾਈ ਸੇਵਕ ਨੇ ਪਾਇਲਟ ਦੀ ਸੀਟ ‘ਤੇ ਬੈਠ ਕੇ “ਕਿਤਾਬਚੇ ਦਾ ਦੂਜਾ ਪੰਨਾ” ਪਰਤਿਆ ਜਿਸ ਤੇ ਲਿਖਿਆ ਸੀ
“ਜਹਾਜ਼ ਨੂੰ ਤੋਰਨ ਵਾਸਤੇ “ਪੀਲਾ ਬਟਨ ਦਬਾਓ”

ਉਸਨੇ ਫਿਰ ਇਵੇਂ ਕੀਤਾ ਤਾਂ ਜਹਾਜ਼ ਰਨ ਵੇ ਤੇ ਤੇਜ਼ੀ ਨਾਲ ਦੌੜਣ ਲਗਾ !

ਸੇਵਕ ਨੇ ਜਲਦੀ ਨਾਲ ਤੀਸਰਾ ਪੰਨਾ ਪਰਤਿਆ -ਲਿਖਿਆ ਸੀ ਕੇ ਜਹਾਜ਼ ਨੂੰ “ਉਡਾਨ ਵਾਸਤੇ ਹਰਾ ਬਟਨ ਦਬਾਉ”
ਇੰਝ ਕਰਨ ਤੇ ਜਹਾਜ਼...

ਅਸਮਾਨ ਵਿੱਚ ਉੱਡਣ ਲੱਗਾ !
ਸਫਾਈ ਸੇਵਕ ਇਹ ਵੇਖ ਬਹੁਤ ਖੁਸ਼ ਹੋਇਆ।

ਅਸਮਾਨ ਦੇ ਨਜ਼ਾਰੇ ਲੈਣ ਉਪਰੰਤ ਜਹਾਜ਼ ਨੂੰ ਹਵਾਈ ਅੱਡੇ ‘ਤੇ ਉਤਾਰਨ ਵਾਸਤੇ ਉਸਨੇ ਕਿਤਾਬਚੇ ਦਾ “ਅਗਲਾ ਪੰਨਾ” ਪਰਤਿਆ
ਤਾਂ ਉਸ ਤੇ ਲਿਖਿਆ ਸੀ
“ਜਹਾਜ਼ ਲੈਂਡ ਕਰਨ ਦੀ ਜਾਣਕਾਰੀ ਲੈਣ ਵਾਸਤੇ ਆਪਣੇ ਨਜ਼ਦੀਕੀ ਬੁੱਕ ਸਟਾਲ ਤੋਂ ਇਸ “ਕਿਤਾਬਚੇ ਦਾ ਦੂਜਾ ਭਾਗ ਖਰੀਦੋ”.
ਏਹੋ ਹਾਲ ਹੁਣ ਮੋਦੀ ਦਾ ਹੋਇਆ ਪਿਆ, ਬਿਲਾਂ ਵਾਲਾ ਜਹਾਜ ਉਡਾ ਤਾਂ ਲਿਆ ਤੇ ਕਿਸਾਨੀ ਆਂਦੋਲਨ ਵਾਲਾ ਜਹਾਜ ਲੈਂਡ ਕਰਨ ਲਈ ਮੋਦੀ ਸਮੇਤ ਸਾਰੇ ਭਾਜਪਾ ਵਾਲੇ ਕਿਤਾਬਚੇ ਦਾ ਦੂਜਾ ਭਾਗ ਲੱਭ ਰਹੇ ਨੇ

ਵਲੋਂ ਮੋਦੀ ਸਰਕਾਰ ਦਾ ਸਤਾਇਆ ਹੋਇਆ ਕਿਸਾਨ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)