More Punjabi Kahaniya  Posts
ਬਾਬੇ ਦੀ ਮੌਤ ਦਾ ਅਸਲ ਕਾਰਣ


ਗੁਰਮੁਖ ਸਿੰਘ ਉਂਚੇ ਸੁੱਚੇ ਖ਼ਿਆਲ ਵਾਲਾ ਨੌਜੁਆਨ ਸੀ . ਉਸਦੇ ਪਾਪਾ ਬਿਜਲੀ ਬੋਰਡ ਵਿੱਚ ਜੇ ਈ ਲੱਗੇ ਸੀ . ਅਕਸਰ ਉਸਦੇ ਪਾਪਾ ਦੀ 2-3 ਸਾਲ ਬਾਅਦ ਵੱਖ -ਵੱਖ ਸ਼ਹਿਰਾਂ ਵਿੱਚ ਬਦਲੀ ਹੋ ਜਾਂਦੀ ਸੀ. ਉਹ ਜਿੱਥੇ ਵੀ ਰਹਿੰਦਾ ਗੁਰੂ ਘਰ ਜਰੂਰ ਜਾਂਦਾ . ਇਸ ਵਾਰ ਬਦਲੀ ਹੁਸ਼ਿਆਰਪੁਰ ਦੀ ਹੋਈ. ਗੁਰੂ ਘਰ ਦੂਰ ਸੀ ਪਰ ਗੁਰਮੁਖ ਫ਼ੇਰ ਵੀ ਰੋਜ਼ ਗ਼ੁਰੂ ਘਰ ਜਾਂਦਾ ਤੇ ਸੇਵਾ ਕਰਕੇ ਘਰ ਵਾਪਸ ਆਉਦਾ ਸੀ. ਗ੍ਰੰਥੀ ਸਿੰਘ ਨਾਲ ਵੀ ਚੰਗਾ ਪਿਆਰ ਹੋ ਗਿਆ ਸੀ.
ਅੱਜ ਗਰਮੀ ਬਹੁਤ ਸੀ . ਸੇਵਾ ਤੋਂ ਬਾਅਦ ਉਹ ਗ਼ੁਰੂ ਘਰ ਇੱਕ ਦਰੱਖਤ ਹੇਠ ਬੈਠ ਗਿਆ ਤੇ ਫੋਨ ਵਿੱਚ ਕੁੱਜ ਦੇਖਣ ਲੱਗੀਆਂ. ਏਨੇ ਨੂੰ ਬਾਬਾ ਵੀ ਨਾਲ ਆਉਣ ਬੈਠਾ . ਟਿਕਟੋਕ ਤੇ ਅੱਧ ਨੰਗੀ ਕੂੜੀ ਦੀ ਵੀਡੀਓ ਆਈ ਤਾਂ ਗੁਰਮੁਖ ਸਿੰਘ ਲਾਲ ਅੱਖਾਂ ਕੱਢ ਵੇਖਣ ਤੋਂ ਪਹਿਲੇ ਅੱਗੇ ਕਰਨ ਲੱਗਿਆ ਤਾਂ ਬਾਬੇ ਨੇ ਹੱਥ ਫ਼ੜ ਲਿਆ . ਬਾਬਾ ਕਹਿੰਦਾ ਮੈਂਨੂੰ ਦੇਖਣ ਦੇ ਪੁੱਤ. ਬਾਬਾ ਵੀਡੀਓ ਦੇਖ ਕੇ ਚੁੱਪ ਚਾਪ ਬੈਠ ਗਿਆ. ਗੁਰਮੁਖ ਸਿੰਘ ਗ਼ੁੱਸੇ ਵਿੱਚ ਆਇਆ ਬੋਲਣ ਲੱਗਿਆ ਕਿ ਇਸ ਤਰਾਂ ਦੀਆ ਕੁੜੀਆਂ ਦੇ ਮਾਪੇ ਪਤਾ ਨੀ ਮਰ ਚੁੱਕੇ ਨੇ ਜਾ ਫੇਰ ਲੋਕਾਂ ਦੇ ਜ਼ਮੀਰ ਮਰ ਚੁੱਕੇ ਨੇ. ਇੰਨੀ ਗੱਲ ਸੁਣਦੇ ਹੀ ਬਾਬਾ ਉੱਠ ਅੰਦਰ ਚਲਾ ਗਿਆ ਤੇ ਗੁਸੇ ਵਿੱਚ ਆਈਆਂ ਗੁਰਮੁਖ ਘਰ ਆ ਗਿਆ. ਸਵੇਰੇ ਗੁਰੂ ਘਰ ਜਾਂਦੇ ਰਸਤੇ ਵਿੱਚ ਬਾਬੇ ਵਾਰੇ ਸੋਚਦਾ ਹੈ ਕਿ ਉਹ ਚੰਗਾ ਇਨਸਾਨ ਨਹੀਂ ਹੈ. ਅਸ਼ਲੀਲ ਵੀਡੀਓ ਦੇਖ ਰਿਹਾ ਸੀ. ਫੇਰ ਸੋਚਦਾ ਹੈ ਕਿ ਮੈਂ ਆਪ ਮਾੜਾ ਨੀ ਸੋਚਣਾ ਨਾ ਕੁਝ ਮਾੜਾ ਕਰਨਾ. ਮੈਂ ਗੁਰੂ ਦੇ ਕਹੇ ਵਿੱਚ ਰਹਿਣਾ ਹੈ . ਅੱਜ ਜਦੋ ਉਹ ਗੁਰੂ ਘਰ ਆਇਆ ਤਾ ਇੱਥੇ ਮਹੌਲ ਹੋਰ ਹੀ ਸੀ. ਚਾਰੇ ਪਾਸੇ ਪੁਲਿਸ ਸੀ . ਪੁੱਛਣ ਤੇ ਪਤਾ ਲੱਗਿਆ ਕਿ ਬਾਬੇ ਨੇ ਰਾਤ ਫ਼ਰਾਹਾ ਲੈ ਕੇ ਆਤਮ ਹੱਤਿਆ ਕਰ ਲਈ. ਗੁਰਮੁਖ ਸੁੰਨ ਹੋ ਗਿਆ ਤੇ ਘਰ ਵਾਪਸ ਆ ਗਿਆ.
ਫੇਰ ਉਸਨੂੰ ਪਤਾ ਲੱਗਿਆ ਕਿ ਅਗਲੇ ਦਿਨ ਬਾਬੇ ਦੇ ਪਿੰਡ ਬਾਬੇ ਦਾ ਸੰਸਕਾਰ ਹੈ. ਆਪਣੀ ਮਾਤਾ ਜੀ ਨੂੰ ਲੈਕੇ ਉਹ ਵੀ ਸੰਸਕਾਰ ਤੇ ਚਲਾ ਗਿਆ.
ਉਹ ਹੈਰਾਨ ਰਹਿ ਗਿਆ ਜਦੋ ਉਸਨੇ ਉਹ ਟਿਕਟੋਕ ਵਾਲੀ ਕੂੜੀ ਨੂੰ ਧਾਹਾਂ ਮਾਰ ਰੋਂਦੇ ਦੇਖਿਆ . ਉਸ ਨੂੰ ਸਮਝ ਨੀ ਆ ਰਹੀ ਸੀ ਕਿ ਏ ਕੁੜੀ ਕਿਉਂ ਰੋਂਦੀ ਹੈ . ਇਸਦਾ...

ਕਿ ਰਿਸ਼ਤਾ ਹੋ ਸਕਦਾ ਬਾਬੇ ਨਾਲ ? ਪੁੱਛਣ ਤੇ ਪਤਾ ਲੱਗਿਆ , ਉਹ ਬਾਬੇ ਦੀ ਇਕਲੌਤੀ ਬੇਟੀ ਹੈ . ਸੰਸਕਾਰ ਹੋਣ ਉਪਰੰਤ ਚੁੱਪ ਚਾਪ ਉਹ ਆਪਣੀ ਮਾਂ ਨਾਲ ਘਰ ਆ ਗਿਆ. ਕਈ ਦਿਨ ਉਹ ਸਦਮੇ ਕਾਰਨ ਬਿਮਾਰ ਰਿਹਾ. ਉਸ ਦੇ ਮਨ ਵਿੱਚ ਵਾਰ-ਵਾਰ ਓਹੀ ਵੀਡੀਓ ਆ ਰਹੀ ਸੀ. ਉਹ ਸੋਚ ਰਿਹਾ ਸੀ ਕਿ ਉਹ ਵੀਡੀਓ ਦੇਖਣ ਤੋਂ ਬਾਅਦ ਹੀ ਬਾਬੇ ਨੇ ਫਰਾਹਾ ਲਿਆ . ਉਹ ਆਪਣੇ ਆਪ ਨੂੰ ਦੋਸ਼ੀ ਮਨ ਰਿਹਾ ਸੀ. ਅਖੀਰ ਉਹ 3 ਹਫਤੇ ਬਾਅਦ ਬਾਬੇ ਦੇ ਘਰ ਗਿਆ . ਤਾਂ ਬਾਬੇ ਦੇ ਭਰਾ ਨੇ ਦੱਸਿਆ ਕਿ ਮਰਨ ਵਾਲਾ ਉਸਦਾ ਭਰਾ ਸੀ. ਉਹ ਪਹਿਲੇ ਬਹੁਤ ਚੜ੍ਹਦੀ ਕਲਾਂ ਵਾਲਾ ਸਿੱਖ ਸੀ. ਪੂਰੇ ਪਿੰਡ ਵਿੱਚ ਉਹ ਕੁੜੀਆਂ ਨੂੰ ਗ਼ਲਤ ਕੱਪੜੇ ਨਹੀ ਸੀ ਪਾਉਣ ਦਿੰਦਾ . ਨਾ ਕਿਸੇ ਨੂੰ ਨਸ਼ਾ ਕਰਨ ਦਿੰਦਾ ਸੀ. ਪਰ ਜਦੋ ਓਹਦੀ ਆਪਣੀ ਧੀ ਕਹਿਣੇ ਤੋਂ ਬਾਹਰ ਹੋ ਗਈ ਤਾਂ ਉਹਦਾ ਕੋਈ ਬੱਸ ਨਾ ਚੱਲਿਆ . ਉਹ ਘਰ ਛੱਡਕੇ ਸ਼ਹਿਰ ਚਲਾ ਗਿਆ ਜਿੱਥੇ ਉਸਨੂੰ ਕੋਈ ਨਹੀ ਸੀ ਜਾਣਦਾ . ਘਰ ਆਉਣ ਤੋਂ ਬਾਅਦ ਵੀ ਗੁਰਮੁਖ ਆਪਣੇ ਆਪ ਨੂੰ ਦੋਸ਼ੀ ਮਨ ਰਿਹਾ ਸੀ.
ਦੋਸਤੋ ਤੁਸੀਂ ਕਿ ਸੋਚਦੇ ਹੋ ਅਸਲੀ ਦੋਸ਼ੀ ਕੌਣ ਹੈ? ਬਾਬਾ ਆਪ ਜੋ ਲੋਕਾਂ ਤੇ ਰੁਅਬ ਪਾਉਦਾ ਰਿਹਾ? ਪਰ ਆਪਣੀ ਔਲਾਦ ਅੱਗੇ ਹਾਰ ਗਿਆ. ਜਾਂ ਗੁਰਮੁਖ ਸਿੰਘ ? ਜਿਸ ਦੇ ਫ਼ੋਨ ਵਿੱਚ ਬਾਬੇ ਨੇ ਵੀਡੀਓ ਦੇਖੀ ਸੀ. ਜਾਂ ਫੇਰ ਬਾਬੇ ਦੀ ਕੁੜੀ ?
ਅੱਜ ਦੀਆ ਮੁਟਿਆਰ ਕੁੜੀਆਂ ਨੂੰ ਵੀ ਢੰਗ ਦੇ ਕਪੜੇ ਪਹਿਨਣੇ ਚਾਹੀਦੇ ਹਨ ਅਤੇ ਮਾਂ ਬਾਪ ਦੀ ਇਜ਼ਤ ਦਾ ਖਿਆਲ ਰੱਖਕੇ ਹੀ ਕੋਈ ਕੰਮ ਕਰਨਾ ਚਾਹੀਦਾ ਹੈ .
ਮੈਂ ਸਰਬਜੀਤ ਸਿੰਘ ਕਹਾਣੀ ਲੇਖਿਕਾ ਉਸ ਬਾਬੇ ਨੂੰ ਆਪਣੀ ਮੌਤ ਦਾ ਜਿੰਮੇਵਾਰ ਉਸਨੂੰ ਆਪ ਨੂੰ ਹੀ ਮਨਦੀ ਹਾਂ . ਮੇਰੀ ਸੋਚ ਏ ਵੀ ਹੈ ਕਿ ਸਾਨੂੰ ਦੂਜੇ ਲੋਕਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ , ਸਗੋਂ ਆਪਣੀ ਔਲਾਦ ਨੂੰ ਤੇ ਆਪਣੇ ਘਰ ਨੂੰ ਸਾਂਭਣਾ ਚਾਹੀਦਾ ਹੈ . ਆਸ਼ਾ ਕਰਦੀ ਹਾਂ ਕਿ ਤੁਸੀਂ ਵੀ ਆਪਣੇ ਵਿਚਾਰ ਜਰੂਰ ਦੇਵੋਗੇ . ਆਓ ਆਪਣਾ ਆਪਣਾ ਪਰਿਵਾਰ ਸਾਂਭ ਕੇ ਇੱਕ ਸੁਖੀ ਸੰਸਾਰ ਬਣਾਈਏ .
🙏🙏🙏🙏🙏
ਰਚਨਾ
ਸਰਬਜੀਤ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)