More Punjabi Kahaniya  Posts
ਔਰਤ ਬਨਾਮ ਬਾਜ਼ਾਰ ਅਤੇ ਮਰਦ


(ਨਵਕਿਰਠ ਹਨੀ)
“ਔਰਤ ਬਨਾਮ ਬਾਜ਼ਾਰ ਅਤੇ ਮਰਦ ”
“8 ਮਾਰਚ “ਹਰ ਸਾਲ ਦੀ ਤਰ੍ਹਾਂ “ਅੰਤਰ-ਰਾਸ਼ਟਰੀ ਮਹਿਲਾ ਦਿਵਸ “ਵਜੋਂ ਮਨਾ ਰਹੇ ਹਾਂ। ਚੰਗਾ ਲੱਗਦਾ ਹੈ, ਸੋਹਣਾ ਲੱਗਦਾ ਹੈ , ਸੋਹਣੇ ਵਿਚਾਰ ਮਿਲਦੇ ਹਨ , ਸਿੱਖਣ ਨੂੰ ਮਿਲਦਾ ਹੈ, ਹੌਸਲਾ ਮਿਲਦਾ ਹੈ , ‘ਜਾਗ੍ਰਿਤੀ’ ਆਉਂਦੀ ਹੈ ਅਤੇ ਅਸੀਂ ਸੋਚ ਨੂੰ 2 ਕਦਮ ਜਾਂ ਕਈ ਕਦਮ ਅੱਗੇ ਲੈ ਕੇ ਜਾਂਦੇ ਹਾਂ ।
ਔਰਤਾਂ ‘ਦੂਜੇ ਦਰਜੇ ਦੀਆਂ ਨਾਗਰਿਕ ‘ਜਾਂ ‘second -sex’ ਨਾ ਹੋ ਕੇ ਸੰਵਿਧਾਨਿਕ ਤੌਰ ਉੱਤੇ ਬਰਾਬਰ ਦੀਆਂ ਨਾਗਰਿਕ ਬਣ ਚੁੱਕੀਆਂ ਹਨ । ਹੱਕ ਸਾਂਝੇ, ਫਰਜ਼ ਸਾਂਝੇ , ਤਰੱਕੀਆਂ ਸਾਂਝੀਆਂ ਅਤੇ ਹੋਰ ਬਹੁਤ ਕੁਝ ਬਰਾਬਰੀ ਦੇ ਅਧਿਕਾਰ ਨਾਲ ਔਰਤ-ਮਰਦ ਮਾਣ, ਹੰਢਾ ਅਤੇ ਜਿਓਂ ਰਹੇ ਹਨ।
ਬਹੁਤ ਸਾਲਾਂ ਤੋਂ ਬਲਕਿ ਪਿਛਲੀ ਸਦੀ ਦੇ ਵੇਰਵਿਆਂ ਤੋਂ ਪੜ੍ਹ-ਸੁਣ ਰਹੇ ਹਾਂ “ਔਰਤ ਹੁਣ ਘਰ ਦੀ ਚਾਰ ਦੀਵਾਰੀ ਤੱਕ ਸੀਮਿਤ ਨਹੀਂ ਰਹੀ। ਉਹ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ, ਇਥੋਂ ਤੱਕ ਕਿ ਕਈ ਖੇਤਰਾਂ ਵਿੱਚ ਅੱਗੇ ਵਧ ਕੇ ਨਾਮਣਾ ਖੱਟ ਰਹੀ ਹੈ ।”
ਇਹ ਸਤਰਾਂ, ਇਹ ਵਿਚਾਰ ਸਕੂਲ ਦੇ ਦਿਨਾਂ ਦੇ ਲੇਖਾਂ ਤੋਂ ਲੈ ਕੇ ਅੱਜ ਤੱਕ ਦੇ ਨਿੱਕੇ -ਵੱਡੇ ਮੰਚਾਂ ਉੱਤੇ ਆਮ ਹੀ ਸੁਣੇ ਜਾ ਸਕਦੇ ਹਨ।
ਪਰ ਕੁਝ ਸਵਾਲ ਫਿਰ ਵੀ ਪ੍ਰਗਟ ਹੋ ਜਾਂਦੇ ਹਨ।
“ਕੀ ਸਾਡੇ ਸਮਾਜ ਨੇ, ਖਾਸ ਤੌਰ ਉੱਤੇ ਭਾਰਤੀ ਸਮਾਜ ਨੇ, ਸਾਨੂੰ ਔਰਤਾਂ ਨੂੰ ਅਸਲ ਵਿੱਚ ਬਰਾਬਰ ਮੰਨ ਲਿਆ ਹੈ ?”
ਇਸ ਵਿਸ਼ੇ ਉੱਤੇ ਬਹੁਤ ਕੁਝ ਸਾਂਝਾ ਕੀਤਾ ਜਾ ਸਕਦਾ ਹੈ, ਪਰ ਮੁੱਖ ਸਵਾਲ/ਵਿਚਾਰ ਇਸ ਪੋਸਟ ਦੇ ਸਿਰਲੇਖ ਨਾਲ ਸਬੰਧਿਤ ਹੈ ਕਿ ” ਬਾਜ਼ਾਰ ਵਿੱਚ ਕੰਮ ਕਰ ਰਹੀ ਔਰਤ ਨੂੰ ਸਾਡੇ ਸਮਾਜ ਦਾ ਬਹੁ ਗਿਣਤੀ ਭਾਰਤੀ ਮਰਦ ਕਿਵੇ ਦੇਖਦਾ ਹੈ ?”
(ਇੱਥੇ ‘ਬਹੁ ਗਿਣਤੀ ‘ਸ਼ਬਦ ਨੂੰ ਧਿਆਨ ਵਿੱਚ ਰੱਖਿਆ ਜਾਵੇ, ਇਹ ਸਵਾਲ ‘ਸਭ’ ਉੱਤੇ ਲਾਗੂ ਨਹੀਂ ਹੁੰਦਾ )
ਮਨੁੱਖ ਜੰਗਲਾਂ ਤੋਂ, ਕਬੀਲਿਆਂ ਤੋਂ ਘਰਾਂ ਤੱਕ ਆਇਆ ਅਤੇ ਫਿਰ ਘਰ ਤੋਂ ਬਾਅਦ ‘ਬਾਜ਼ਾਰ’ ਹੋਂਦ ਵਿੱਚ ਆਇਆ ।
ਮਰਦ ਬਾਹਰਲੇ ਕੰਮ ਸੰਭਾਲਦਾ ਬਾਜ਼ਾਰ ਨਾਲ ਜੁੜੇ ਕੰਮ ਕਰਦਾ ਹੋਇਆ, ਇਸ ਖਰੀਦੋ -ਫਰੋਖਤ ਅਤੇ ਵਪਾਰ ਦੀ ਦੁਨੀਆ ਨਾਲ ਇੱਕ- ਮਿੱਕ ਪਹਿਲਾਂ ਹੋ ਗਿਆ ,ਪਰ ਔਰਤ ਦਾ ਦਖਲ ਬਾਜ਼ਾਰ ਵਿਚ ਅਤੇ ਕੰਮ -ਕਾਜੀ ਸੰਸਥਾਵਾਂ ਵਿੱਚ ਬਾਅਦ ਵਿੱਚ ਹੁੰਦਾ ਹੈ ।
ਔਰਤ ਦੇ ਇਸ ਦਾਖਲੇ ਤੋ ਪਹਿਲਾਂ ਹੀ ਬਾਜ਼ਾਰ ਦੇ ਨੇਮ ਨਿਰਧਾਰਿਤ ਹੋ ਚੁੱਕੇ ਸਨ। ਸ਼ਾਇਦ ਸਿੱਧੇ -ਅਸਿੱਧੇ ਤੌਰ ਉੱਤੇ ਮਰਦ ਲਈ
ਬਾਜ਼ਾਰ ਵਿਚ ਮੌਜੂਦ ਹਰ ਵਸਤ ਪੈਸੇ ਨਾਲ ਸਬੰਧਿਤ ਹੋਣ ਕਰਕੇ , ਖਰੀਦੋ ਫਰੋਖਤ , ਫਾਇਦਾ , ਨੁਕਸਾਨ , ਜਾਂਚਣ ਪਰਖਣ ਦੀ ਹੀ ਬਣ ਗਈ ਹੋਵੇ, ਅਤੇ ਜਦੋਂ ਔਰਤ ਨੇ ਘਰ ਤੋਂ ਬਾਹਰ ਕਦਮ ਰੱਖਿਆ ਅਤੇ ਬਾਹਰ ‘ਬਾਜ਼ਾਰ’ ਹੋਣ ਕਰ ਕੇ ,ਉਹ ਵੀ ਇੱਕ ਵਸਤੂ ਵਾਂਗ ਦੇਖੀ ਅਤੇ ਪਰਖੀ ਜਾਣ ਲੱਗੀ । ਸ਼ਾਇਦ ਇਸੇ ਕਰ ਕੇ ਅੱਜ ਤੀਕਰ ਵੀ ਘਰੇਲੂ ਔਰਤਾਂ ਨਲਈ ਸ਼ਰੀਫ ਅਤੇ ਕਾਮ ਕਾਜੀ ਔਰਤਾਂ ਲਈ ਘਟੀਆ ਸ਼ਬਦ ਵਰਤੇ ਜਾਂਦੇ ਹਨ।
ਸਾਨੂੰ ਕੰਮ ਕਾਜੀ ਔਰਤਾਂ ਨੂੰ ਹਾਲੇ ਤੱਕ ਵੀ ਉਪਲਭਧ (available) ਵਾਲੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ । 2 ਮਰਦਾਂ ਵਿਚਕਾਰ ਵਟਾਂਦਰੇ ਦੌਰਾਨ ਸਿਰਫ ਵਸਤਾਂ ਜਾਂ ਸਹੂਲਤਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ, ਪਰ ਜਿੱਥੇ service provider (ਸਹੂਲਤ ਪ੍ਰਦਾਨ ਕਰਤਾ )ਜਾਂ ਡੀਲਰ, ਵਿਕਰੇਤਾ ਆਦਿ ਇਕ ਔਰਤ ਹੁੰਦੀ ਹੈ ਤਾਂ ਕਾਫੀ ਮਰਦਾਂ ਦਾ ਨਜ਼ਰੀਆ ਕੁਝ ਬਦਲ ਜਾਂਦਾ ਹੈ ।
ਇਸ ਨੂੰ ਇਕ ਉਦਾਹਰਣ ਦੇ ਤੌਰ ਤੇ ਸਮਝ ਕੇ ਦੇਖਦੇ ਹਾਂ ।
ਕਿਸੇ ਵੀ ਦੁਕਾਨ ਤੋਂ 100 ਰੁਪਏ ਦੀ ਕਰੀਮ ਖਰੀਦਣ ਜਾਂ ਕਿਸੇ ਰੈਸਟੋਰੈਂਟ ਵਿੱਚ coke ਦਾ ਆਰਡਰ ਦੇਣ ਵੇਲੇ , ਜੇਕਰ male salesperson ਜਾਂ waiter (ਕ੍ਰਮਵਾਰ) ਹੁੰਦਾ ਹੈ , ਤਾਂ ਸਿਰਫ ਕਰੀਮ ਲੈ ਕੇ ਨੋਟ ਫੜਾ ਕੇ ਅਤੇ ਦੂਸਰੇ ਕੇਸ ਵਿੱਚ coke ਲੈ ਕੇ ਅਤੇ ਪੈਸੇ ਦਾ...

ਭੁਗਤਾਨ ਕਰ ਕੇ ਗੱਲ ਖਤਮ -ਸੀਨ ਖਤਮ ।
ਹੁਣ, ਇਸ ਤੋੰ ਉਲਟ, ਦੂਸਰੇ ਕੇਸ ਵਿੱਚ ਜੇਕਰ female sales person ਜਾਂ female waiter(waitress) ਹੋਣ ਤਾਂ ਕਰੀਮ ਜਾਂ ਕੋਕ ਫੜਦੇ ਹੋਏ , ਪੈਸੇ ਦਾ ਭੁਗਤਾਨ ਕਰਦੇ ਹੋਏ, ਅਜੀਬ ਜਿਹੀ ਭੱਦੀ ਸੋਚ ਨਾਲ, ਗੰਦੀ ਨਿਗਾਹ ਨਾਲ, ਲਲਚਾਈਆਂ ਨਜ਼ਰਾਂ ਨਾਲ ਕੁਝ ਮਰਦਾਂ ਨੂੰ ਜਾਪਣ ਲੱਗਦਾ ਹੈ ਕਿ ਇਹ payment ਫੜਦੇ ਹੋਏ, ਉਹ ਔਰਤ ਵੀ ਕਰੀਮ ਦੇ ਨਾਲ -ਨਾਲ ਖੁਦ ਆ ਰਹੀ ਹੈ, ਜਾਂ ਲਿਆਂਦੀ ਜਾ ਸਕਦੀ ਹੈ ।
ਅਸਿੱਧੇ ਤੌਰ ਉੱਤੇ ਉਸ ਵਕਤ ਕਾਊਂਟਰ ਦੇ ਦੂਜੇ ਪਾਸੇ ਖੜੀ ਔਰਤ ਦਾ ਮੁੱਲ ਲੱਗ ਰਿਹਾ ਹੁੰਦਾ ਹੈ । ਬਾਜ਼ਾਰ ਦੀ ਫਿਤਰਤ ਹੀ ਮੁੱਲ ਨਿਰਧਾਰਤ ਕਰਨਾ, ਅਤੇ ਬੋਲੀ ਲਾਉਣਾ ਹੈ ਸ਼ਾਇਦ।
ਅਸੀਂ ਔਰਤਾਂ 21ਵੀਂ ਸਦੀ ਵਿੱਚ ਵੀ ਇਹ ਸਭ ਕੁਝ ਰੋਜ਼ਾਨਾ ਸਹਿੰਦੀਆਂ ਹਾਂ, ਪਰ ਨਜ਼ਰ ਅੰਦਾਜ਼ ਕਰਨਾ ਪੈਂਦਾ ਹੈ, ਕਿਓਂਕਿ ਹੱਲ ਨਹੀਂ ਹੈ ।
ਅਸੀਂ ਵਿਕਸਿਤ ਨਹੀਂ ਹਾਂ, ਹਾਲੇ ਤਾਂ ਨਹੀਂ ਹਾਂ, ਉਮੀਦ ਹੈ ਕਦੇ ਤਾਂ ਹੋ ਜਾਵਾਂਗੇ ।(ਉਮੀਦ ਪੇ ਦੁਨੀਆ ਕਾਇਮ ਹੈ ।)
ਜਰਾ ਦੇਖੋ, ਸਾਡੇ ਸਮਾਜ ਨੂੰ ਤਾਂ ਇਹੀ ਸਮਝ ਨਹੀਂ ਆਇਆ ਕਿ gender biological ਹੁੰਦਾ ਹੈ । Reproduction ਸਿਸਟਮ ਵਿੱਚ gender ਦੀ ਮਹੱਤਤਾ ਹੈ, profession ਦਾ gender ਨਾਲ ਕੋਈ ਲਿੰਕ ਨਹੀਂ ਹੁੰਦਾ । ਅਧਿਆਪਕ ਅਤੇ ਵਿਦਿਆਰਥੀ ਸਿਰਫ ‘ਅਧਿਆਪਕ ਅਤੇ ਵਿਦਿਆਰਥੀ’ ਹੀ ਹੁੰਦੇ ਹਨ, ਇਵੇਂ ਹੀ ਡਾਕਟਰ-ਮਰੀਜ ; ਇੰਜੀਨੀਅਰ-client; ਪਲੰਬਰ, ਇਲੈਕਟ੍ਰੀਸ਼ਨ, ਕੰਪਿਊਟਰ ਪ੍ਰੋਗ੍ਰਾਮਰ, ਡਰਾਈਵਰ ,ਸਵਾਰੀ ,ਨਰਸ, ਫੋਟੋਗ੍ਰਾਫਰ, dancer ਆਦਿ ਸਭ professions ਦੇ ਨਾਮ ਹਨ , genders ਦੇ ਨਹੀਂ ।
ਪਰ ਸਾਡੀ ਬਿਮਾਰ ਮਾਨਸਿਕਤਾ ਨੂੰ ਪਹਿਲਾਂ female gender ਦਿਖਦਾ ਹੈ , ਅਤੇ ਫਿਰ ਕਿਤੇ ਜਾ ਕੇ ਉਸ ਦਾ profession ਅਤੇ ਉਸ ਨਾਲ ਜੁੜੀ ਕਾਬਲੀਅਤ ।
ਇਹ ਵੀ ਨਹੀਂ ਕਿ ਸਮਾਂ ਬਦਲ ਨਹੀਂ ਰਿਹਾ , ਪਰ ਬਹੁਤ ਧੀਮੀ ਚਾਲ ਹੈ ਅਤੇ ਕਈ ਥਾਵਾਂ ਤੇ ਖੜੋਤ ਵੀ ਹੈ । ਅਸੀਂ survive ਕਰਦੀਆਂ ਹਾਂ, ਸੰਘਰਸ਼ ਕਰਦੀਆਂ ਹਾਂ , ਨਜ਼ਰ-ਅੰਦਾਜ਼ ਕਰਦੀਆਂ ਹਾਂ, ਅਤੇ ਪਤਾ ਨਹੀਂ ਹੋਰ ਕੀ ਕੁਝ ਸਹਿੰਦੀਆਂ ਹਾਂ, ਪਰ ਫਿਰ ਵੀ ਜ਼ਿੰਦਾ ਦਿਲੀ ਨਾਲ ਜਿਓਂਦੀਆਂ ਹਾਂ , ਸੋਹਣੀ ਮੁਸਕਾਨ ਨਾਲ , ਹੌਸਲੇ ਨਾਲ ਅਗਲੇ ਦਿਨ ਫਿਰ ਕੰਮਾਂ -ਕਾਰਾਂ ਤੇ ਜਾਂਦੀਆਂ ਹਾਂ ਇਹ ਜਾਣਦੇ ਹੋਏ ਵੀ ਕਿ ਕੀ -ਕੀ ਸਹਿਣਾ ਹੈ , ਪਰ ਅਸੀਂ ਹਾਰਦੀਆਂ ਨਹੀਂ ।
ਸੋਚੋ, ਹਾਲੇ ਤੱਕ ਤਾਂ ਸਾਡੇ ਭਾਰਤੀ ਸਮਾਜ ਵਿੱਚ ਜਨਤਕ ਥਾਵਾਂ ਉੱਤੇ ਵੀ ਔਰਤਾਂ ਆਰਾਮ ਨਾਲ ਖੁੱਲ ਕੇ ਤੁਰ ਫਿਰ ਨਹੀਂ ਸਕਦੀਆਂ ।
(We can not even claim public places freely .)
ਫਿਰ ਅਸੀਂ ਸਾਰੇ ਇਹ international women’s day ਕਿਓਂ ਮਨਾਉਂਦੇ ਹਾਂ ? ਜਦਕਿ ਸਾਨੂੰ ਸਭ ਨੂੰ ਇਸਦਾ ਮਤਲਬ ਅਤੇ ਮੰਤਵ ਹੀ ਨਹੀਂ ਪਤਾ ।
ਅਸੀਂ ਔਰਤਾਂ ਗੁਲਾਮੀ ਦੇ ਦੌਰ ਤੋਂ ਪੁਲਾੜ ਤੱਕ ਤਾਂ ਪਹੁੰਚ ਗਈਆਂ ਹਾਂ, ਪਰ ਕਿਤੇ ਨਾ ਕਿਤੇ ਆਪਣੇ ਹੀ ਲੋਕਲ, ਰੋਜ਼ਾਨਾ ਘੇਰੇ ਦੀਆਂ “ਪਾਰਖੂ” ਨਜ਼ਰਾਂ,(ਜਿੰਨਾ ਲਈ ਅਸੀਂ ਬਜ਼ਾਰ ਦੀਆਂ ਬਾਕੀ ਵਸਤਾਂ ਵਾਂਗ ਸਿਰਫ ਇੱਕ ਉਪਲਭਧ ਵਸਤ ਹਾਂ-available commodity)ਤੋਂ ਬਚਦੀਆਂ ਫਿਰਦੀਆਂ ਹਾਂ ।
ਫਿਰ ਵੀ, ਸੋਹਣਾ ਲੱਗ ਰਿਹਾ ਹੈ, ਚੰਗਾ ਲੱਗਾ ਰਿਹਾ ਹੈ ਕਿ ਅੱਜ ਦਾ ਦਿਨ ਮਨਾਇਆ ਜਾ ਰਿਹਾ ਹੈ , ਕਿਤੇ ਨਾ ਕਿਤੇ ਕੋਈ ਸਿੱਖ ਰਿਹਾ ਹੈ , ਪੜ੍ਹ ਰਿਹਾ ਹੈ, ਸੁਣ ਰਿਹਾ ਹੈ , ਸੋਚ ਬਦਲ ਰਹੀ ਹੈ ਅਤੇ ਉਮੀਦ ਹੈ ਕਿ ਅਗਲੀਆਂ ਪੀੜੀਆਂ ਨੂੰ ਇਹ “ਖਾਸ-ਦਿਨ” ਮਨਾਉਣੇ ਨਾ ਪੈਣ, ਅਤੇ ਸਭ ਦੇ ਅਧਿਕਾਰ, ਹੱਕ, ਫਰਜ਼ ,ਸਭ ਬਰਾਬਰ ਹੋ ਜਾਣ ।
ਕਾਸ਼ ! ਸਾਡੀ ਸੋਚ ਵਿਕਸਿਤ ਹੋ ਜਾਵੇ !
ਸਭ ਨੂੰ ਸਾਰੇ ਦਿਨ ਮੁਬਾਰਕ !
Happy International Women’s Day !
ਨਵਕਿਰਨ ਹਨੀ ।(8-ਮਾਰਚ-2022)

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)