ਇਕ ਵਾਰੀ ਦੀ ਗੱਲ ਹੈ ਇੱਕ ਰਾਜਾ ਰਾਤ ਨੂੰ ਜੰਗਲ ਵਿੱਚ ਸ਼ਿਕਾਰ ਕਰ ਰਿਹਾ ਸੀ ਜਦੋਂ ਬਹੁਤ ਠੰਡ ਸੀ | ਇਸ ਲਈ ਰਾਤ ਰਹਿਣ ਲਈ ਇੱਕ ਘਰ ਲੱਭਣ ਦੀ ਉਸਨੇ ਭਾਲ ਕੀਤੀ | ਲੱਭਦੇ ਲੱਭਦੇ ਮੌਕੇ ਤੇ ਉਸਨੂੰ ਇੱਕ ਕਿਸਾਨ ਦਾ ਘਰ ਦਿਸਿਆ | ਰਾਜੇ ਨੇ ਕਿਹਾ ਕਿ ਇਹ ਥਾਵਾਂ ਰਾਤ ਬਤੀਤ ਕਰਨ ਦੇ ਯੋਗ ਨਹੀਂ ਹਨ ਨਾਲ ਹੀ ਮੰਤਰੀ ਉਸ ਦੀ ਗੱਲ ਨਾਲ ਸਹਿਮਤ ਹੋਇਆ। ਉਸਨੇ ਕਿਹਾ, ” ਏਨੀ ਵੱਡੀ ਪ੍ਰਜਾ ਦਾ ਰਾਜਾ ਹੋਣਾ ਕੋਈ ਮਾਮੂਲੀ ਗੱਲ ਨਹੀਂ ਹੈ | ਰਾਤ ਨੂੰ ਕਿਸੇ ਮਹਿਮਾਨ ਦੇ ਘਰ ਠਹਿਰਨਾ ਅਤੇ ਰਾਤ ਬਿਤਾਉਣ ਦੀ ਆਗਿਆ ਮੰਗਣਾ ਵੀ ਆਪਣੇ ਲਈ ਉਚਿਤ ਨਹੀਂ ਹੈ।” ਸਾਡੇ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਖੁੱਲ੍ਹੇ ਮੈਦਾਨ ਵਿਚ ਤੰਬੂ ਲਾਉਣਾ ਅਤੇ ਇਸ ਮੁਸ਼ਕਿਲ ਸਮੇਂ ਨੂੰ ਬਿਤਾਉਣਾ ਹੈ |
ਰਾਜਾ ਉਸ ਦੀ ਗੱਲਾਂ ਨਾਲ ਰਾਜ਼ੀ ਤਾਂ ਹੋ ਗਿਆ ਪਰ ਰਾਜੇ ਨੇ ਕਿਸਾਨ ਦੇ ਘਰ ਜਾਣ ਦਾ ਫੈਸਲਾ ਲਿਤਾ | ਇਹ ਕਹਿ ਕੇ ਤੁਰ ਪਏ ਕਿ ਕੋਈ ਨਾ ਲੋਕਾਂ ਦੇ ਵਿਵਹਾਰ ਵਾਰੇ ਮੈਨੂੰ ਵੀ ਰੋਚਕ ਜਾਣਕਾਰੀ ਮਿਲੇਗੀ | ਜਦੋਂ ਕਿਸਾਨ ਦੇ ਘਰ ਪਹੁੰਚਿਆ ਕਿਸਾਨ ਬਹੁਤ ਖੁਸ਼ ਹੋਇਆ ਤੇ ਰਾਜੇ ਨੂੰ ਵੇਖ ਆਪਣੇ ਘਰ ਦੇ ਨੁੱਕਰ ਤੇ ਸਾਫ ਥਾਂ ਤੇ ਬਿਠਾਇਆ | ਉਸ ਨੇ ਆਪਣੀ ਰੁਤਬਾ ਅਨੁਸਾਰ ਰਾਜੇ ਦੀ ਸੇਵਾ ਰੱਜ ਕੇ ਕੀਤੀ ਅਤੇ ਬਹੁਤ ਹੀ ਨਿਮਰਤਾ ਨਾਲ ਗੱਲ...
ਕੀਤੀ | ਰਾਜੇ ਨੇ ਉਸਦੀ ਇਮਾਨਦਾਰੀ ਅਤੇ ਸ਼ਿਸ਼ਟਾਚਾਰ ਦੀ ਕਦਰ ਕੀਤੀ ਤੇ ਰਾਜਾ ਬਹੁਤ ਖੁਸ਼ ਹੋਇਆ |
ਸਵੇਰ ਹੋਈ ਰਾਜਾ ਆਪਣੀ ਰਾਜਧਾਨੀ ਲਈ ਤਿਆਰ ਹੋ ਗਿਆ | ਓਥੋਂ ਜਾਣ ਤੋਂ ਪਹਿਲਾਂ ਰਾਜੇ ਨੇ ਕਿਸਾਨ ਤੇ ਪਿੰਡ ਵਾਸੀਆਂ ਨੂੰ ਇਨਾਮ ਦੇ ਕੇ ਘੋੜਿਆਂ ਨਾਲ ਆਪਣੇ ਰਾਹ ਚੱਲ ਪਿਆ | ਉਸ ਦੇ ਜਾਣ ਮਗਰੋਂ ਪਿੰਡ ਵਿਚ ਰਾਜੇ ਦੀਆਂ ਸਿਫਤਾਂ ਹੋਣ ਲਗਿਆਂ ਤੇ ਕਹਿਣ ਲਗੇ ਜੇ ਉਸ ਨੇ ਕਿਸਾਨ ਦੇ ਘਰ ਰਾਤ ਬਤੀਤ ਕੀਤੀ ਤਾਂ ਉਸਦੀ ਸ਼ਾਨ ਪਹਿਚਾਣ ਘਟ ਨਹੀਂ ਹੋਈ | ਉਸ ਤੇ ਸਾਨੂ ਮਾਨ ਹੈ ਕਿਓਂਕਿ ਉਹ ਰਾਤ ਸਾਡਾ ਮਹਿਮਾਨ ਬਣਿਆ ਹੈ |
ਇਸ ਕਹਾਣੀ ਵਿੱਚ ਇਹ ਦਰਸਾਇਆ ਗਿਆ ਕਿ ਆਪਣੇ ਹਾਣੀਆਂ ਨਾਲੋਂ ਨੀਵੇਂ ਦਰਜੇ ਦੇ ਲੋਕਾਂ ਨਾਲ ਵੀ ਮਾਮੂਲੀ ਜਿਹਾ ਸਲੂਕ ਕਰਨਾ ਵੀ ਬਹੁਤ ਲਾਭਕਾਰੀ ਹੈ | ਕਿਉਂਕਿ ਉਹ ਆਪਣੀ ਚੰਗੀ ਕਿਸਮਤ ਲਈ ਵਧੇਰੇ ਸ਼ੁਕਰਗੁਜ਼ਾਰ ਹਨ | ਇਹ ਰੁਤਬੇ ਵਾਲੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਗਰੀਬਾਂ ਅਤੇ ਕਮਜ਼ੋਰ ਲੋਕਾਂ ਨੂੰ ਤੁੱਛ ਜਾਣ | ਉਨ੍ਹਾਂ ਨੂੰ ਨਜ਼ਰਅੰਦਾਜ਼ ਕਰੇ ਅਤੇ ਇਹ ਮੰਨਣਾ ਕਿ ਉਹਨਾਂ ਦਾ ਵੀ ਮਨੁੱਖਾਂ ਵਜੋਂ ਉੱਚ ਦਰਜਾ ਹੈ |
ਲਿਖਤ : ਜਿਤੇਸ਼ ਤਾਂਗੜੀ