More Punjabi Kahaniya  Posts
ਮਾਂ ਦਾ ਕਾਤਲ


ਮਾਂ ਦਾ ਕਾਤਲ:-
ਉਹ ਦੋ ਭਰਾ ਸਨ ਵੱਡਾ ਅਤੇ ਉਸਦੀ ਪਤਨੀ ਵੱਖਰੇ ਰਹਿੰਦੇ ਸਨ ।
ਨਿੱਕਾ ਤੇ ਉਸਦੀ ਪਤਨੀ ਦੋ ਵੱਖਰੇ ।
ਬੇਬੇ ਬਾਪੂ ਨਿੱਕੇ ਤੋਂ ਦੁਖੀ ਰਹਿੰਦੇ ਸਨ।
ਬੇਦਖਲ ਵੀ ਕਰ ਦਿੱਤਾ। ਬਾਪੂ ਨਿੱਕੇ ਮੁੰਡੇ ਦੀਆਂ ਵਧੀਕੀਆਂ ਖ਼ਿਲਾਫ਼ ਥਾਣਿਆਂ ਚ ਇਨਸਾਫ਼ ਲੈਂਦਾ ਬੇਵਕਤਾ ਹੀ ਮਰ ਗਿਆ।
ਮਾਂ ਅਤੇ ਇੱਕ ਦੋਹਤੀ ਇੱਕ ਤੀਜੇ ਮਕਾਨ ਚ ਰਹਿਣ ਲੱਗੀਆਂ ।
ਦੋਹਤੀ ਵਿਆਹੀ ਮਾਂ
ਫਿਰ ਵੱਡੇ ਪੁੱਤ ਵੱਲ ਆ ਗਈ।
★★ ਨਿੱਕਾ ਆਪਣਾ ਜੀਵਣ ਠੱਗੀਆਂ ਠੋਰੀਆਂ ਨਾਲ ਧੱਕੀ ਜਾਂਦਾ ਸੀ। ਉਸਦਾ ਗੁੰਡਾ ਟਾਈਪ ਲੋਕਾਂ ਵਿੱਚ ਟੌਰ ਸੀ।
ਵੱਡਾ ਨੇਕ , ਮਿਹਨਤੀ ,ਚੰਗੇ ਲੋਕਾਂ ਚ’ਇੱਜਤ ਮਾਣ।
ਮਾਂ ਦੀ ਮਮਤਾ ਨੇ ਕਦੇ -ਕਦੇ ਨਿੱਕੇ ਬੇਦਖਲ ਕੀਤੇ ਪੁੱਤਰ ਵੱਲ ਨੂੰ ਮੋਹ ਭਰੀਆਂ ਅੱਖਾਂ ਨਾਲ ਵੇਖਣਾ ਸ਼ੁਰੂ ਕੀਤਾ ।
ਕਦੇ- ਕਦਾਈਂ ਨਿੱਕੇ ਵੱਲ ਜਾਣਾ -ਆਉਣਾ ਸ਼ੁਰੂ ਹੋਇਆ ਵੱਡੇ ਨੇ ਨਹੀਂ ਰੋਕਿਆ ।
ਜਿਵੇਂ ਉਸਦੇ ਅੰਦਰ ਵੀ ਭਰਾ ਲਈ ਕੁੱਝ ਅਪਣੱਤ ਜਿਉਂਦੀ ਹੋਵੇ।
ਮਾਂ ਜਦ ਨਿੱਕੇ ਵਲੋਂ ਹੋਕੇ ਆਉਂਦੀ ਹੱਸ ਛੱਡਦਾ ,ਅੱਜ ਮਾਂ ਨਿੱਕੇ ਵਲੋਂ ਚੰਗਾ- ਚੋਖਾ ਖਾਕੇ ਆਈ ਏ।
ਅਚਾਨਕ ਮਰਨ ਵਾਲੇ ਬਾਪੂ ਦੇ ਖ਼ਾਤੇ ਵਿੱਚ ਕੁੱਝ ਪੈਸੇ ਆਏ ਸ਼ਾਇਦ ਉਸਦਾ ਕੋਈ ਬੀਮਾ ਆਇਆ ਸੀ।
ਜਿਸ ਦੀ ਵਾਰਸ਼ ਮਾਂ ਸੀ।
ਇੱਕ ਦਿਨ ਮਾਂ ਨਿੱਕੇ ਪੁੱਤ ਘਰੇ ਗਈ ਡਿੱਗਦੀ -ਢਹਿੰਦੀ ਵਾਪਸ ਆਈ ਚੁੱਪ ਕਰਕੇ ਖੇਸ ਲੈਕੇ ਲੇਟ ਗਈ।
ਨੂੰਹ ਨੇ ਅਚਾਨਕ ਮਾਂ ਨੂੰ ਵੇਖਿਆ ਮਾਂ ਉੱਠੀ ਨਹੀਂ।
ਮਾਂ ਮਰ ਚੁੱਕੀ ਸੀ। ਸ਼ਾਇਦ ਉਹ ਆਪਣੀ ਮੌਤ ਦਾ ਅਸਲ ਸੱਚ ਨਾਲ ਹੀ ਲੈ ਗਈ ਸੀ।
◆◆◆
ਨਿੱਕੇ ਨੇ ਪੁਲਿਸ ਨੂੰ ਸੱਦਿਆ ਕੇ ਵੱਡੇ ਨੇ ਮੇਰੀ ਮਾਂ ਮਾਰ ਦਿੱਤੀ ਏ।
ਮਾਂ ਦੇ ਸਿਰ ਵਿੱਚ
ਕੋਈ ਰੋੜ੍ਹ ਜਿਹਾ ਪਿਆ ਸੀ ।ਨਿੱਕੇ ਨੇ ਆਪਣੇ ਵਕੀਲ ਯਾਰਾਂ...

ਨਾਲ ਮਿਲਕੇ 302 section ਹੇਠ ਲਾਡਲੇ ਅਤੇ ਨੇਕ ਪੁੱਤ ਤੇ ਪਰਚਾ ਦਰਜ਼ ਕਰਵਾ ਦਿੱਤਾ।।ਪੁਲਿਸ ਚੁੱਪ ਨਹੀਂ ਬੈਠੀ ਆਪਣੇ ਦਮ ਤੇ ਨਿੱਕੇ ਦੇ ਬੇਦਖਲੀ ਨੋਟਿਸ ਅਤੇ ਬਾਪੂ ਵਲੋਂ ਕੋਈ 5,7 ਦਰਖ਼ਾਸਤਾਂ ਜੋ ਕਦੇ ਦਿੱਤੀਆਂ ਸਨ ਕਢਵਾਈਆਂ।
ਫਾਈਲ ਤਿਆਰ ਕੀਤੀ ਕਿ ਸਾਰੀ ਪੁਲਿਸ ਇੱਕ ਸੋਚ ਸੀ ਕਿ ਵੱਡੇ ਨੂੰ ਦੋਸ਼ ਮੁਕਤ ਕਰਨਾ ਏ ,ਉਸਦੀ ਇਲਾਕੇ ਤੇ ਪਿੰਡ ਨੇ ਹਮੇਸਾਂ ਹਾਮੀ ਭਰੀ ਸੀ।
ਪੁਲਿਸ ਨੇ ਉਸਨੂੰ ਨਿਰਦੋਸ਼ ਸਾਬਤ ਕਰਨ ਲਈ ਫਾਈਲ ਨੂੰ ਅੰਤਿਮ ਛੋਹ ਦਿੱਤੀ ਹੀ ਸੀ ਅਚਾਨਕ ਡਾਕਟਰਾਂ ਡਾਕਟਰੀ ਰਿਪੋਰਟ ਆ ਗਈ ਸੱਟ ਸਾਬਤ ਹੋਈ ਸ਼ਾਇਦ ਘਰ ਗਈ ਮਾਤਾ ਦੇ ਸੱਟ ਹੀ ਆਪ ਨਿੱਕੇ ਮਾਰੀ ਹੋਵੇ । ਡਾਕਟਰੀ ਪੈਨਲ ਦੀ ਰਿਪੋਰਟ ਚ ਲਿਖਿਆ ਆ ਗਿਆ ਕਿ ਮਾਤਾ ਦੀ ਮੌਤ ਦਾ ਕਾਰਨ ਦਿਮਾਗੀ ਸੱਟ ਹੈ।
ਵੱਡਾ ਪੁੱਤਰ ਜੇਲ਼੍ਹ ਚ ਰੁਲ ਗਿਆ।ਨਿੱਕੇ ਨੇ ਮਾਂ ਦਾ ਹਮਦਰਦ ਅਤੇ ਵਾਰਸ਼ ਬਣਕੇ ਪਿਓ ਦੇ ਪੈਸੇ ਵੀ ਆਪ ਕਢਵਾ ਲਏ।
ਦੋਸਤੋ ਕਦੇ-ਕਦੇ ਇੰਝ ਵੀ ਹੋ ਜਾਂਦਾ ਏ।।ਪੁਲਿਸ ਅਤੇ ਪਿੰਡ ਵਾਲੇ ਸਭ ਜਾਣਦੇ ਹੋਏ ਕ੍ਰਿਮੀਨਲ ਦਿਮਾਗ ਸਾਹਵੇਂ ਗੋਡੇ ਟੇਕ ਗਏ ।
ਮਾਂ ਦੀ ਸੰਭਾਲ ਕਰਨ ਵਾਲਾ ਸਰਕਾਰੀ ਕਾਗਜਾਂ ਚ’ਮਾਂ ਦਾ ਕਾਤਲ ਪੁੱਤ ਬਣ ਗਿਆ। ਉਹ ਬੇਬੱਸ ਕਦੇ -ਕਦੇ ਜੇਲ਼੍ਹ ਦੀਆਂ ਕੰਧਾਂ ਨੂੰ ਟੱਕਰਾਂ ਮਾਰਦਾ ।ਆਤਮ ਹੱਤਿਆ ਕਰਨ ਬਾਰੇ ਸੋਚਦਾ। ਉਸਦੀਆਂ 2 ਪੀੜ੍ਹੀਆਂ ਬਰਬਾਦ ਹੋ ਗਈਆਂ ਬੱਚੇ ਰੁਲ ਗਏ ,ਘਰਦੀ ਮਾਨਸਿਕ ਰੋਗੀ ਹੋ ਗਈ।
ਕੋਈ ਸਹਾਰਾ ਨਹੀਂ ਬੱਚਿਆ।★★★ ਸੱਚ ਝੂਠ ਮੂਹਰੇ ਹਾਰ ਗਿਆ
Master batth
7986419939

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)