More Punjabi Kahaniya  Posts
ਪਰੇਸ਼ਾਨ


ਓਸ਼ੋ ਦੀੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਕਿਸੇ ਜਗ੍ਹਾ ਇੱਕ ਬੰਦਾ ਉੱਪਰਲੀ ਮੰਜ਼ਲ ਵਾਲੇ ਫਲੈਟ ਵਿੱਚ ਰਹਿੰਦਾ ਸੀ । ਉਹ ਬੰਦਾ ਸਾਰਾ ਦਿਨ ਕੰਮ-ਧੰਦੇ ਦੇ ਸਿਲਸਿਲੇ ਵਿੱਚ ਬਾਹਰ ਰਹਿੰਦਾ।
ਰਾਤ ਦਸ ਕੁ ਵਜੇ ਘਰ ਪਰਤਦਾ । ਆ ਕੇ ਇੱਕ ਇੱਕ ਕਰਕੇ ਬੂਟ ਖੋਲ੍ਹਦਾ ਤੇ ਬੈਠਾ ਬੈਠਾ ਥੋੜ੍ਹੀ ਦੂਰ ਪਰ੍ਹਾਂ ਵਗਾਹ ਮਾਰਦਾ। ਹੇਠਲੀ ਮੰਜ਼ਲ ਵਾਲੇ ਫਲੈਟ ਵਾਲਿਆ ਨੂੰ ਬੂਟਾਂ ਦੇ ਵਗਾਹ ਸੁੱਟਣ ਦੀ ਆਵਾਜ਼ ਸਾਫ ਸੁਣਾਈ ਦਿੰਦੀ। ਰੋਜ਼ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਬੰਦਾ ਘਰ ਆ ਗਿਆ ਹੈ, ਇਕ ਬੂਟ ਖੋਲ੍ਹ ਲਿਆ ਹੈ, ਦੂਜਾ ਬੂਟ ਖੋਲ੍ਹ ਲਿਆ ਹੈ।

ਇਕ ਦਿਨ ਕੀ ਹੋਇਆ ਉਹ ਬੰਦਾ ਘਰ ਆਇਆ, ਉਸਨੇ ਇਕ ਬੂਟ ਪਰ੍ਹਾਂ ਵਗਾਹ ਮਾਰਿਆ, ਪਰ ਦੂਜਾ ਹੌਲੀ ਜਿਹੀ ਟਿਕਾ ਦਿੱਤਾ। ਹੇਠਲੇ ਫਲੈਟ ਵਾਲੇ ਦੂਜੇ ਬੂਟ ਦੇ ਡਿੱਗਣ ਦੀ ਆਵਾਜ਼ ਉਡੀਕਦੇ ਰਹੇ। ਬੇਚੈਨੀ ਵਿੱਚ ਨੀਂਦ ਨਾ ਆਵੇ। ਆਖਰ ਪਤਨੀ...

ਦੇ ਮਜਬੂਰ ਕਰਨ ‘ਤੇ ਹੇਠਲੇ ਫਲੈਟ ਵਾਲੇ ਬੰਦੇ ਨੇ ਰਾਤ ਬਾਰਾਂ ਵਜੇ ਉਪਰਲੇ ਫਲੈਟ ਦੀ ਜਾ ਬੈੱਲ ਵਜਾਈ।

ਬੰਦਾ ਬਾਹਰ ਆਇਆ ਤੇ ਪੁੱਛਿਆ, ਦੱਸੋ ਕੀ ਹੁਕਮ ਹੈ? ਹੇਠਲੇ ਫਲੈਟ ਵਾਲਾ ਬੋਲਿਆ, ਹੁਕਮ ਨਹੀਂ, ਬੇਨਤੀ ਹੈ। ਸਾਰਾ ਪਰਿਵਾਰ ਪਰੇਸ਼ਾਨ ਹੈ। ਭਰਾਵਾ ਸਾਰਾ ਟੱਬਰ ਟੀ ਵੀ ਬੰਦ ਕਰੀ ਬੈਠਾ ਸੀ ਦੂਜੇ ਬੂਟ ਦਾ ਖੜਕਾ ਨੀ ਸੁਣਿਆ ਸਾਨੂੰ ਫਿਕਰ ਹੋ ਗਿਆ। ਕਿਰਪਾ ਕਰਕੇ ਇਹ ਦੱਸ ਦਿਓ ਕਿ ਦੂਜੇ ਬੂਟ ਦਾ ਕੀ ਬਣਿਆ?

ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਹੋ ਜਿਹੀਆਂ ਗੱਲਾਂ ਕਰਕੇ ਵੀ ਪਰੇਸ਼ਾਨ ਰਹਿੰਦੇ ਹਨ ਕਿ ਸਾਨੂੰ ਦੂਜਿਆਂ ਦੀਆਂ ਨਿੱਜੀ, ਪਰਿਵਾਰਕ ਗੱਲਾਂ ਦਾ ਪਤਾ ਕਿਉਂ ਨਹੀਂ ਲੱਗ ਰਿਹਾ!!

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)