More Punjabi Kahaniya  Posts
ਕੁੜੀਆਂ ਜਾਂ ਚਿੜੀਆਂ


‘ਧਨੇਰ ਸਾਬ੍ਹ’ ਜਿਲਾ ਸਮਾਜ ਭਲਾਈ ਅਫਸਰ, ਇਲਾਕੇ ਦੀ ਵੱਡੀ ਸ਼ਖਸੀਅਤ। ਅਖਬਾਰਾਂ ਤੇ ਮੈਗਜ਼ੀਨਾਂ ਚ ਆਰਟੀਕਲ ਵੀ ਲਿੱਖਦੇ, ਸਮਾਜ ਚ ਔਰਤ ਦੀ ਸਥਿਤੀ ਤੇ ਉਨਾਂ ਦੀਆਂ ਲਿਖਤਾਂ ਬਹੁਤ ਪ੍ਰਭਾਵਸ਼ਾਲੀ ਹੁੰਦੀਆਂ। ‘ਅਫਸਰ ਸਾਬ੍ਹ’ ਦੀ ਧੀ ਅਮਨ, ਦੱਸਵੀ ਜਮਾਤ ਦੀ ਵਿਦਿਆਰਥਣ, ਆਪਣੇ ਪਾਪਾ ਦੀਆਂ ਲਿਖਤਾਂ ਤੇ ਘਰੇ ਪਾਪਾ ਜੀ ਦਾ ਵਿਵਹਾਰ ਵੇਖ, ਦੋਹਰੇ ਕਿਰਦਾਰ ਬਾਰੇ ਅਕਸਰ ਸੋਚਾਂ ਚ ਪੈ ਜਾਂਦੀ ਪਰ ਬਾਲ ਮਨ ਅਕਸਰ ਈ, ਨਤੀਜੇ ਤੇ ਨਹੀਂ ਪਹੁੰਚ ਪਾਉਂਦਾ। ਹਰ ਚੀਜ ਘਰੇ ਉਸ ਲਈ ਉਪਲੱਬਧ ਸੀ ਪਰ ਬਹੁਤ ਵਾਰ ਉਹ ਆਪਣੇ ਪਿਤਾ ਦੀ ਬੇਲੋੜੀ ਸਖਤੀ ਤੇ ਨਜਾਇਜ਼ ਰੋਕ ਟੋਕ ਤੋਂ ਅਸਹਿਜ ਹੋ ਜਾਂਦੀ ਤੇ ਮੰਮੀ ਨਾਲ ਅਕਸਰ, ਜਿਕਰ ਕਰਦੀ ਪਰ ਮੰਮੀ ਦੀ ਚੁੱਪੀ ਵੀ ਤਾਂ ਅਮਨ ਦੀ ਸਮਝ ਤੋਂ ਬਾਹਰ ਸੀ।
ਸਕੂਲ ਚ ਅੱਜ ਸਲਾਨਾ ਸਮਾਗਮ, ਅਮਨ ਨੇਂ ਵੀ ਗਿੱਧੇ ਚ ਹਿੱਸਾ ਲਿਆ, ਅਮਨ ਦੀ ਸੁੰਦਰਤਾ ਤੇ ਮਸੂਮੀਅਤ ਅਦੁੱਤੀ ਸੀ, ਬੱਚੀ ਦੇ ਚਿਹਰੇ ਦਾ ਨੂਰ ਰੱਬੀ ਸੀ। ਗਿੱਧੇ ਚ ਅਮਨ ਦੇ ਜਬਰਦਸਤ ਪ੍ਰਦਰਸ਼ਨ ਤੇ, ਮੁੱਖ ਮਹਿਮਾਨ ਵਜੋਂ ਪੁੱਜੇ ਜਿੱਲਾ ਸਿਖਿਆ ਅਫਸਰ, ਮੱਲ੍ਹੀ ਸਾਬ੍ਹ, ਵੱਲੋਂ ਅਮਨ ਨੂੰ ਖਾਸ ਤੌਰ ਤੇ ਸਨਮਾਨਿਤ ਕੀਤਾ ਗਿਆ। ਸ਼ਾਮ ਨੂੰ ਜਿਲੇ ਦੇ ਅਧਿਕਾਰੀਆਂ ਦੀ ਮੀਟਿੰਗ ਖਤਮ ਹੋਣ ਤੇ ਮੱਲ੍ਹੀ ਸਾਬ੍ਹ ਨੇ, ਸਾਰਿਆਂ ਸਾਹਮਣੇ ਧਨੇਰ ਸਾਬ੍ਹ ਨੂੰ ਬੇਟੀ ਦੀ ਤਰੀਫ ਚ ਕਿਹਾ,” ਸਾਬ੍ਹ, ਅੱਜ ਤੁਹਾਡੀ ਬੇਟੀ ਬਹੁਤ ਪਿਆਰੀ ਲੱਗ ਰਹੀ ਸੀ, ਗਿੱਧੇ ਚ ਪਹਿਲੇ...

ਸਥਾਨ ਤੇ ਰਹੀ ਏ, ਮੁਬਾਰਕਾਂ!” ਸਾਬ੍ਹ ਬਸ ਹੱਸ ਕੇ ਬਾਹਰ ਆ ਗਏ ਪਰ ਪਤਾ ਨ੍ਹੀਂ ਅੱਖਾਂ ਲਾਲ ਜਿਹੀਆਂ ਕਿਉਂ ਜਾਪ ਰਹੀਆਂ ਸਨ।
ਘਰੇ ਆਉਂਦਿਆ ਈ, ਬੋਤਲ ਖੋਲ ਬਹਿ ਗਏ, ਅਮਨ ਦੇ ਟਿਊਸ਼ਨ ਤੋਂ ਆਉਣ ਦੀ ਉਡੀਕ ਚ, ਉੱਧਰ ਅਮਨ ਨੂੰ ਵੀ ਬਹੁਤ ਚਾਅ ਸੀ, ਟਰਾਫੀ ਨਾਲ ਬੈਗ ਚ ਈ ਲੈ ਗਈ ਕਿ ਘਰ ਵੜਦਿਆਂ ਈ ਪਾਪਾ ਨੂੰ ਦਿਖਾਵੇਗੀ।
ਅਮਨ, ਪਾਪਾ ਦੇ ਕਮਰੇ ਚ ਜਾਣ ਈ ਲੱਗੀ ਕਿ, “ਚੱਟਾਕ, ਚੱਟਾਕ”, ਸਾਬ੍ਹ ਨੇ ਮਾਸੂਮ ਮੂੰਹ ਤੇ, ਦੋ ਕਰਾਰੇ ਥੱਪੜ ਜੜ ਦਿੱਤੇ, ਟਰਾਫੀ ਵੀ ਥੱਲੇ ਡਿੱਗ ਟੁੱਟ ਗਈ, “ਏ ਨੱਚਣ-ਨੁੱਚਣ ਆਲੇ, ਕੰਮ ਦੁਬਾਰਾ ਕੀਤੇ ਤਾਂ ਹਿਸਾਬ ਲਾ ਲਈਂ ਆਪਣਾ, ਲੋਕ ਕੀ-ਕੀ ਬਕਵਾਸ ਕਰਦੇ ਨੇਂ, ਤੈਨੂੰ ਪਤਾ ਨ੍ਹੀਂ ਅਸੀਂ,,,,,,,”। ਧਨੇਰ ਸਾਬ੍ਹ ਪਤਾ ਨਹੀਂ ਕੀ-ਕੀ ਕਹੀ ਗਏ। ਮੰਮੀ, ਮੁਸ਼ਕਿਲ ਨਾਲ, ਉਸਨੂੰ ਦੂਜੇ ਕਮਰੇ ਚ ਲੈ ਕੇ ਗਈ, ਪਰ ਉਸਨੂੰ ਕੁੱਝ ਵੀ ਸਮਝ ਨ੍ਹੀਂ ਆ ਰਿਹਾ ਸੀ, ਬਾਥਰੂਮ ਵੀ ਤਾਂ ਅੰਦਰ ਈ ਨਿਕਲ ਗਿਆ ਸੀ, ਪਰ ਸਾਹਮਣੇ ਮੇਜ ਤੇ ਪਏ ਅਖਬਾਰ ਚ ‘ਧਨੇਰ ਸਾਬ੍ਹ’ ਦਾ ਈ ਲਿਖਿਆ ਆਰਟੀਕਲ ਚਮਕ ਰਿਹਾ ਸੀ, ਜਿਸਦਾ ਸਿਰਲੇਖ ਸੀ,’ਕੁੜੀਆਂ ਜਾਂ ਚਿੜੀਆਂ’।
ਅਸ਼ੋਕ ਸੋਨੀ 9872705078

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)