ਸਵੇਰੇ ਦਾ ਵੇਲਾ ਸੀ। ਅੱਜ ਸਾਡੇ ਘਰ ਬੋਰ ਹੋਣਾ ਸੀ। ਮੈਂ ਤਾਂ ਬਹੁਤ ਖੁਸ਼ ਸੀ ਕਿ ਹੁਣ ਸਾਡੀ ਆਪਣੀ ਮੋਟਰ ਲਗ ਜਾੳ। ਬੋਰ ਕਰਨ ਵਾਲੇ ਆਪਣੀ ਮਸ਼ੀਨ ਲੈ ਕੇ ਸਾਡੇ ਘਰ ਆ ਗਏ। ਘਰ ਵਿੱਚ ਜਗਾ ਨਾ ਹੋਣ ਕਰਕੇ ਅਸੀਂ ਬੋਰ ਆਪਣੀ ਗਲੀ ਵਿੱਚ ਕਰਵਾਉਣ ਬਾਰੇ ਸੋਚਿਆ।
ਕਹਿੰਦੇ ਨੇ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਕੁਝ ਮਿੱਠਾ ਵੰਡਣਾ ਚਾਹੀਦਾ ਹੈ ਅਸੀਂ ਵੀ ਲੱਡੂ ਵੰਡੇ। ਬੋਰ ਵਾਲੇ ਅੰਕਲ ਨੇ ਆਪਣਾ ਕੰਮ ਸ਼ੁਰੂ ਕੀਤਾ। ਸਾਡਾ ਅੱਧਾ ਬੋਰ ਹੋ ਗਿਆ ਸੀ। ਸਾਮ ਦਾ ਸਮਾਂ ਸੀ। ਸਾਡੇ ਘਰ ਦੇ ਬਾਹਰ ਆ ਕੇ ਇੱਕ ਅੰਕਲ ਸਾਨੂੰ ਗਾਲਾਂ ਕੱਢਣ ਲੱਗਾ ।ਅਸੀਂ ਸਾਰੇ ਬਾਹਰ ਆਏ। ਉਹ ਕਹਿੰਦੇ ਕਿ ਇਹ ਬੋਰ ਨਹੀਂ ਹੋ ਸਕਦਾ। ਅਸੀਂ ਉਨ੍ਹਾਂ ਨੂੰ ਕਿਹਾ ਕਿ ਉਹ ਘਰ ਆ ਕੇ ਗੱਲ ਕਰਨ ਕਿਉਂਕਿ ਗਲੀ ਵਿੱਚ ਖੜ ਕੇ ਗਾਲਾਂ ਕੱਢਣਾ ਚੰਗਾ ਨਹੀਂ ਲੱਗਦਾ ਸੀ। ਉਹ ਸਾਡੇ ਨਾਲੋਂ ਤਗੜੇ ਸੀ। ਸ਼ਾਇਦ ਸਾਡੇ ਗਰੀਬਾਂ ਦੇ ਘਰ ਨਹੀਂ ਸੀ ਆ ਸਕਦੇ। ਉਹ ਗਾਲਾਂ ਕੱਢਣ ਤੋਂ ਨਾ ਹੱਟੇ। ਗੁੱਸੇ ਵਿੱਚ ਆ ਕੇ ਅਸੀਂ ਵੀ ਸੁਣਾ ਦਿੱਤੀਆ । ਉਨ੍ਹਾਂ...
ਸੋਚਿਆ ਗਰੀਬ ਨੇ ਕੁਝ ਬੋਲ ਨਹੀਂ ਸਕਦੇ। ਪਰ ਆਪਣੀ ਇਜ਼ਤ ਸਭ ਨੂੰ ਪਿਆਰੀ ਹੁੰਦੀ ਹੈ। ਅਸੀਂ ਪੂਰੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਸਾਡਾ ਬੋਰ ਨਹੀਂ ਹੋਣ ਦਿੱਤਾ। ਅਸੀਂ ਬੋਰ ਬੰਦ ਕਰਵਾ ਦਿੱਤਾ। ਬੋਰ ਵਾਲੇ ਆਪਣਾ ਸਮਾਨ ਲੈ ਕੇ ਚਲੇ ਗਏ। ਉਸ ਸਮੇ ਮੈਂਨੂੰ ਬਹੁਤ ਗੁੱਸਾ ਆਇਆ । ਮੇਰੇ ਮੂੰਹੋਂ ਬਹੁਤ ਬਦ -ਦੂਆਵਾਂ ਨਿਕਲੀਆਂ। ਉਹ ਵੀ ਬੋਲ ਦਿੱਤਾ ਜੋ ਨਹੀਂ ਸੀ ਬੋਲਣਾ ਚਾਹੀਦਾ। ਜਦੋਂ ਪਤਾ ਲੱਗਾ ਕਿ ਉਨ੍ਹਾਂ ਦਾ ਇਨਵਰਟਰ ਸੜ ਗਿਆ ਹੈ ਜਿਨ੍ਹਾਂ ਸਾਡਾ ਬੋਰ ਰੋਕਿਆ ਸੀ ਤਾਂ ਸੱਚੀ ਖੁਸ਼ੀ ਹੋਈ।
ਸਹੀ ਕਹਿੰਦੇ ਨੇ ਲੋਕ ਕਿ ਜੇਕਰ ਗਰੀਬਾਂ ਦੀਆਂ ਦੁਆਵਾਂ ਲੱਗ ਦੀਆਂ ਨੇ ਤਾਂ ਬਦ ਦੂਆ ਵੀ ਲਗ ਦੀ ਹੈ। ਬੇਸ਼ੱਕ ਉਸ ਸ਼ਮੇ ਸਾਡੇ ਹੱਕ ਵਿਚ ਕੋਈ ਨਹੀਂ ਬੋਲਿਆ ਪਰ ਮੈਨੂੰ ਯਕੀਨ ਹੈ ਕਿ ਰੱਬ ਜਰੂਰ ਬੋਲੇਗਾ।
ਜੇਕਰ ਤੁਹਾਨੂੰ ਸਭ ਨੂੰ ਕਹਾਣੀ ਚੰਗੀ ਲੱਗੀ ਤਾਂ like, share, comment, ਜਰੂਰ ਕਰਿੳ ਧੰਨਵਾਦ।