More Punjabi Kahaniya  Posts
ਚਿੱਟਾ ਸੂਟ


ਮੈਨੂੰ ਬਚਪਨ ਤੋਂ ਹੀ ਚਿੱਟੇ ਰੰਗ ਨਾਲ ਬਹੁਤ ਪਿਆਰ ਸੀ।ਮੈਨੂੰ ਜਦੋਂ ਵੀ ਘਰਦਿਆਂ ਨੇ ਕਪੜੇ ਲੇ ਕੇ ਦੇਣੇ ਹੁੰਦੇ ਮੇਰੀ ਜ਼ਿੱਦ ਹੁੰਦੀ ਕੇ ਚਿੱਟੇ ਰੰਗ ਦਾ ਹੀ ਲੈਣਾ।ਸਕੂਲ ਵਿੱਚ ਵੀ ਅਸੀ ਹਰ ਸ਼ਨੀਵਾਰ ਚਿੱਟੀ ਵਰਦੀ ਪਾਉਣੀ ਹੁੰਦੀ ਸੀ।ਮੈਨੂੰ ਇੰਤਜ਼ਾਰ ਰਹਿੰਦਾ ਸੀ ਸ਼ਨੀਵਾਰ ਦਾ। ਹੌਲੀ ਹੌਲੀ ਸਮਾਂ ਬਦਲਦਾ ਗਿਆ ,ਸਕੂਲ ਤੋਂ ਕਾਲਜ ਜਾਣ ਲੱਗੇ।ਉਥੇ ਦੂਜੀਆਂ ਕੁੜੀਆ ਵਲ ਦੇਖ ਕੇ ਰੰਗ ਬਰੰਗੇ ਸੂਟ ਪਾਉਣੇ ਸੁਰੂ ਕਰ ਦਿੱਤੇ। ਪਰ ਜਿਸ ਦਿਨ ਮੈਂ ਚਿੱਟਾ ਸੂਟ ਪਾਉਂਦੀ ਮੈਨੂੰ ਸਕੂਲ ਵਾਲੇ ਸ਼ਨੀਵਾਰ ਜਿਨ੍ਹਾਂ ਚਾਅ ਹੀ ਹੁੰਦਾ ਸੀ।ਮੈਨੂੰ ਸੁਰੂ ਤੋ ਹੀ ਇਹ ਸੀ ਕੇ ਪਰੀਆ ਹਮੇਸ਼ਾ ਚਿੱਟੇ ਕਪੜੇ ਪਾਉਂਦਿਆ ਨੇ ਤੇ ਚਿੱਟੇ ਸੂਟ ਵਿਚ ਮੈਂ ਵੀ ਆਪਣੇ ਆਪ ਨੂੰ ਕਿਸੇ ਪਰੀ ਨਾਲੋ ਘੱਟ ਨਾ ਸਮਝਦੀ।ਮੈਨੂੰ ਯਾਦ ਹੈ ਕਿ ਮੇਰੇ ਮਾਮੇ ਦੀ ਕੁੜੀ ਦਾ ਵਿਆਹ ਸੀ ,ਮੈਂ ਉਸ ਸਮੇਂ ਪੰਦਰਵੀਂ ਕਲਾਸ ਚ ਪੜਦੀ ਸੀ।ਮੈਂ ਮਾਮੇ ਦੀ ਕੁੜੀ ਦੇ ਵਿਆਹ ਤੇ ਪਾਉਣ ਲਈ ਚਿੱਟੇ ਰੰਗ ਦਾ ਕਢਾਈ ਵਾਲਾ ਸੂਟ ਲਿਆ।ਉਸ ਨਾਲ ਮਿਲਦੀ ਜੁੱਤੀ ,ਗਹਿਣੇ ਲਏ।ਵਿਆਹ ਵਾਲੇ ਦਿਨ ਬੜੇ ਚਾਅ ਨਾਲ ਸੂਟ ਪਾਂ ਕੇ ਤਿਆਰ ਹੋ ਗਈ।ਮੇਰੀ ਮਾਸੀ ਦੀ ਕੁੜੀ ਤੇ ਹੋਰ ਕੁੜੀਆ ਅਸੀ ਰਿਬਨ ਕਟਾਉਣ ਲਈ ਖੜੀਆ ਸੀ।ਅਚਾਨਕ ਮੇਰੀ ਮਾਮੀ ਦੀ ਭੈਣ ਬੋਲੀ ਜੋ ਮੇਰੇ ਪਿਛਲੇ ਪਾਸੇ ਖੜੀ ਸੀ ਕਹਿਣ ਲੱਗੀ ਕਿ ਰੰਗ ਦੇਖ ਕੇ ਕੱਪੜਾ ਪਾਉਣਾ ਚਾਹੀਦਾ।ਰੰਗ ਤਾਂ ਤੇਰਾ ਸਾਵਲਾ ਤੇ ਸੂਟ ਤੂੰ ਚਿੱਟੇ ਰੰਗ ਦਾ ਪਾਇਆ ।ਦੂਰੋ ਹੀ ਚਮਕਾ ਮਾਰਦਾ।ਇਹ ਕਹਿ ਕੇ ਓਹ ਉੱਚੀ ਦੇਣੇ ਹੱਸ ਪਈ। ਪਰ ਇਸ ਸਭ ਨਾਲ ਮੇਰੇ ਦਿਲ ਤੇ ਬਹੁਤ ਅਸਰ ਹੋਇਆ।ਮੈਨੂੰ ਸਾਰੇ ਵਿਆਹ ਚ...

ਓਹੀ ਗੱਲਾਂ ਯਾਦ ਆਉਂਦੀਆਂ ਰਹੀਆਂ।ਵਿਆਹ ਤੋ ਵਾਪਿਸ ਆ ਕੇ ਵੀ ਮੈਂ ਕਦੇ ਚਿੱਟੇ ਰੰਗ ਦਾ ਸੂਟ ਨੀ ਪਾਇਆ । ਹੌਲੀ ਹੌਲੀ ਸਮਾ ਲੰਘਦਾ ਗਿਆ ਤੇ ਪੜਾਈ ਤੋ ਬਾਅਦ ਮੇਰਾ ਵਿਆਹ ਹੋ ਗਿਆ।ਉਸ ਤੋਂ ਬਾਅਦ ਤਾਂ ਚਿੱਟੇ ਸੂਟ ਬਾਰੇ ਸੋਚਿਆ ਵ ਨੀ।ਇਕ ਦਿਨ ਮੇਰੇ ਜਨਮ ਦਿਨ ਤੇ ਮੇਰੇ ਪਤੀ ਨੇ ਮੈਨੂੰ ਇੱਕ ਬਾਕਸ ਲਿਆ ਕੇ ਫੜਾਇਆ ।ਮੈ ਖੋਲ ਕੇ ਦੇਖਿਆ ਤਾਂ ਉਸ ਵਿਚ ਜਮਾ ਹੀ ਓਹੋ ਜਿਹਾ ਸੂਟ ਸੀ ਜੋ ਮੈਂ ਮਾਮੇ ਦੀ ਕੁੜੀ ਦੇ ਵਿਆਹ ਤੇ ਪਾਇਆ ਸੀ।ਸੂਟ ਦੇਖਦੇ ਹੀ ਮੇਰੇ ਦਿਮਾਗ ਚ ਓਹੀ ਪੁਰਾਣੀਆ ਗੱਲਾਂ ਘੁੰਮ ਗਈਆਂ।ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਜਦੋਂ ਮੈਂ ਤੇਰੇ ਮਾਮੇ ਦੀ ਕੁੜੀ ਦੇ ਵਿਆਹ ਦੀ ਐਲਬਮ ਦੇਖੀ ਸੀ ਮੈਨੂੰ ਤੂੰ ਇਸ ਸੂਟ ਚ ਬਹੁਤ ਸੋਹਣੀ ਲੱਗੀ।ਮੈਂ ਉਸ ਦਿਨ ਤੋਂ ਹੀ ਸੋਚ ਲਿਆ ਸੀ ਕਿ ਤੈਨੂੰ ਇਹੋ ਜਿਹਾ ਸੂਟ ਹੀ ਬਣਵਾ ਕੇ ਦੇਣਾ।ਫਿਰ ਮੈਂ ਫੋਟੋ ਦੇ ਕੇ boutique ਤੋਂ ਓਹੀ ਸੂਟ ਤਿਆਰ ਕਰਾਇਆ।ਇਹ ਸਭ ਸੁਣ ਕੇ ਮੇਰੀਆ ਅੱਖਾਂ ਚ ਪਾਣੀ ਆ ਗਿਆ।ਇੰਨੇ ਨੂੰ ਮੇਰਾ ਘਰ ਵਾਲਾ ਫਿਰ ਬੋਲਿਆ ਕਿ ਜਾ ਹੁਣ ਪਾਂ ਕੇ ਆ ਸੂਟ ਆਪਾ ਬਾਹਰ ਜਾਣਾ।ਅੱਜ ਫਿਰ ਜਦੋਂ ਮੈਂ ਚਿੱਟਾ ਸੂਟ ਪਾਇਆ ਤੇ ਸ਼ੀਸ਼ੇ ਵਿਚ ਆਪਣੇ ਆਪ ਨੂੰ ਦੇਖਿਆ ਤਾਂ ਮੈਂ ਆਪਣੇ ਆਪ ਨੂੰ ਪਰੀ ਵਾਂਗ ਮਹਿਸੂਸ ਕਰ ਰਹੀ ਸੀ।
ਰਮਨ ਢਿੱਲੋਂ

...
...Related Posts

Leave a Reply

Your email address will not be published. Required fields are marked *

7 Comments on “ਚਿੱਟਾ ਸੂਟ”

  • murakh ne oh log jo seerta nu chad k surata nu vekhdy ny,

  • 👌👌

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)