More Punjabi Kahaniya  Posts
ਮੁਹੱਬਤ ਬਨਾਮ ਨਫਰਤ


(ਮੁਹੱਬਤ ਬਨਾਮ ਨਫਰਤ )

ਮੁਹੱਬਤ,,, ਇਕ ਖੁਸ਼ਨੁਮਾ ਅਹਿਸਾਸ,, ਇਕ ਅਜਿਹਾ ਸ਼ਬਦ ਜਿਸਨੂੰ ਸੋਚਦੇ ਹੀ ਦਿਲ ਵਿਚ ਖੁਸ਼ੀ ਦੀਆਂ ਤਰੰਗਾਂ,, ਹਿਲੋਰੇ ਲੈਣ ਲਗ ਜਾਂਦੀਆਂ ਹਨ ਅਤੇ ਇਕ ਮੁਸਕਾਨ ਤੁਹਾਡੇ ਬੁਲਾਂ ਤੇ ਖੁਦ ਬ ਖੁਦ ਆ ਜਾਂਦੀ ਹੈ,,

“ਯੂ ਤੋਂ ਮੁਝੇ ਸ਼ਾਇਰੀਓਂ ਮੈਂ ਪੜ੍ਹਤੇ ਹੈਂ ਕਈ ਲੋਗ,, ਪਰ ਤੁਮ ਕੋ ਹੈ, ਯੇਹ ਪਤਾ ਮੈਂ ਮੁਖ਼ਾਤਿਬ ਤੁਮਹੀ ਸੇ ਹੁੰ,”

ਪਤਾ ਨਹੀਂ ਕੀ ਜਾਦੂ ਸੀ ਓਹਦੀ ਆਵਾਜ਼ ਵਿਚ ਜਦੋਂ ਓਹਨੇ ਇਹ ਸ਼ੇਅਰ ਪੜ੍ਹਿਆ ਸਭ ਦੇ ਦਿਲ ਕੀਲ ਕੇ ਲੈ ਗਿਆ, ਕਾਲਜ ਦੇ ਸਟੇਜ ਤੇ ਬੋਲੀਆਂ ਓਹਦੀਆਂ ਇਹ ਲਾਈਨਾਂ ਸਭ ਕੁੜੀਆਂ ਨੂੰ ਭੁਲੇਖਾ ਪਾ ਗਈਆਂ ਕੀ ਇਹ ਸ਼ੇਅਰ ਓਹਦੇ ਲਈ ਹੈ,, ਪਰ ਸਭ ਦਾ ਦਿਲ ਉਦੋਂ ਟੁੱਟਾ ਜਦੋ ਕਾਲਜ ਪਾਰਟੀ ਤੋਂ ਬਾਅਦ ਓਹਨੇ ਬੜੇ ਰੋਮਾਂਟਿਕ ਅੰਦਾਜ਼ ਚ ਮੈਨੂੰ ਪ੍ਰਪੋਜ਼ ਕੀਤਾ ਉਹ ਵੀ ਸਭ ਦੇ ਸਾਮਣੇ, ਮੇਰਾ ਤਾਂ ਜਿੱਦਾਂ ਸਾਹ ਰੁਕ ਗਿਆ,, ਕੁੜੀਆਂ ਮੈਨੂੰ ਈਰਖਾ ਨਾਲ ਦੇਖ ਰਹੀਆਂ ਸਨ,, ਈਰਖਾ ਹੁੰਦੀ ਵੀ ਕਿਉਂ ਨਾ ਉਹ ਕਾਲਜ ਦਾ ਬੈਸਟ ਮੁੰਡਾ ਸੀ ਹਰ ਪੱਖ ਤੋਂ,, ਮੇਰੀ ਤਾਂ ਜਿੱਦਾਂ ਲਾਟਰੀ ਨਿਕਲ ਆਈ,,, ਖੈਰ ਸਾਡਾ ਰਿਸ਼ਤਾ ਹੌਲੀ ਹੌਲੀ ਅੱਗੇ ਵੱਧ ਰਿਹਾ ਸੀ,,ਇਕੱਠੇ ਟਾਈਮ ਬਿਤਾਨਾ,, ਘੰਟਿਆਂ ਬਧੀ ਗੱਲਾਂ ਕਰਨੀਆਂ,, ਸਭ ਕੁਛ ਠੀਕ ਸੀ, ਪਰ ਕਦੀ ਕਦੀ ਮੈਨੂੰ ਲਗਦਾ ਉਹ ਮੇਰੇ ਤੋਂ ਨਜ਼ਰ ਚੁਰਾਂਦਾ ਸੀ ਝਿਜਕਦਾ ਸੀ ਇਹ ਉਦੋਂ ਹੁੰਦਾ ਜਦੋਂ ਓਹਨੂੰ ਉਹ ਕਾਲ ਆਉਂਦੀ,, ਪਤਾ ਨਹੀਂ ਕੀਹਦੀ,, ਪੁੱਛਣ ਤੇ ਕਹਿੰਦਾ ਫ੍ਰੈਂਡ ਹੈ ਮੇਰੀ ਸਿਸ ਬਣੀ ਹੋਈ,, ਮੈਂ ਵੀ ਇੰਨੀ ਪੁਰਾਣੇ ਖਿਆਲਾਂ ਦੀ ਨਹੀਂ ਸੀ,ਕਿ ਕੋਈ ਸ਼ੱਕ ਕਰਦੀ ਜਾ ਗ਼ਲਤ ਸੋਚਦੀ ਕੁਝ ਵੀ,, ਵੈਸੇ ਵੀ ਰੱਬ ਜਿੱਡਾ ਯਕੀਨ ਸੀ ਓਹਦੇ ਤੇ ਅਤੇ ਆਪਣੇ ਪਿਆਰ ਤੇ,,
, ਇਕ ਦਿਨ ਉਹ ਕਹਿਣ ਲੱਗਾ ਮੇਰੀ ਸਿਸ ਘਰ ਬੇਟਾ ਹੋਇਆ ਮੈਂ ਓਥੇ ਜਾਣਾ ,, ਕੁਝ ਦਿਨ ਮੈਨੂੰ ਮੈਸਜ ਕਾਲ ਨਾ ਕਰੀ,,, ਜਦੋਂ ਤਕ ਮੈਂ ਨਾ ਕਰਾਂ,, ਮੈਂ ਕਿਹਾ ਓਕੇ ਮੈਂ ਵੇਟ ਕਰਾਂਗੀ,,
ਭਰੇ ਮਨ ਨਾਲ ਓਹਨੂੰ ਵਿਦਾ ਕੀਤਾ ਉਹ ਦੋ ਤਿੰਨ ਦਿਨ ਦਾ ਕਹਿ ਕੇ ਚਲਾ ਗਿਆ,,
ਇਹ ਦਿਨ ਕਿਦਾਂ ਬੀਤੇ ਮੈਂ ਜਾਣਦੀ,,, ਇਕ ਹਫਤਾ ਹੋ ਗਿਆ ਉਹ ਨਹੀਂ ਆਇਆ,, ਮੈਨੂੰ ਘਬਰਾਹਟ ਹੋਣ ਲੱਗੀ ਨਾ ਕਾਲ ਨਾ ਮੈਸਜ,, ਓਹਦੀ ਫੇਸਬੁੱਕ ਆਈ ਡੀ ਚੈੱਕ ਕੀਤੀ ਮੈਂ ਬਲੋਕ ਸੀ, ਮੇਰਾ ਦਿਲ ਬੈਠ ਗਿਆ, ਦਿਲ ਚ ਬੁਰੇ ਬੁਰੇ ਖਿਆਲ ਆਉਣ ਲਗ ਪਏ ਹਰ ਵੇਲੇ ਓਹਦੀ ਸਲਾਮਤੀ ਦੀ ਦੁਆ ਮੰਗਦੀ,ਕਾਲਜ ਚ ਸਭ ਮੈਨੂੰ ਤਰਸ ਨਾਲ ਵੇਖਦੇ, ਜ਼ਿੰਦਾਂ ਲਾਸ਼ ਬਣ ਕੇ ਰਹਿ ਗਈ ਸੀ ਮੈਂ,,, ਫਿਰ ਇਕ ਦਿਨ ਅਚਾਨਕ ਓਹਦਾ ਫੋਨ ਆਇਆ,,, ਮੈਂ ਕਾਹਲੀ ਨਾਲ ਚੁੱਕਿਆ,, ਕਿੱਥੇ ਹੋ ਤੁਸੀ,, ਕਿਦਾਂ ਹੋ,,,ਮੈਂ ਜਲਦੀ ਜਲਦੀ ਬੋਲ...

ਰਹੀ ਸੀ,ਸ਼ੁਦਾਈਆਂ ਵਾਂਗ , ਸਾਮਣੇ ਤੋਂ ਇਕ ਕੁੜੀ ਦੀ ਆਵਾਜ਼ ਆਈ,,, ਤੂੰ ਕੌਣ,, ਮੈਂ ਕਿਹਾ ਤੁਸੀ ਕੌਣ ਕਹਿੰਦੀ ਓਹਦੀ ਫ੍ਰੈਂਡ,,ਅਜ ਤੋਂ ਬਾਅਦ ਓਹਨੂੰ ਕਾਲ ਮੈਸਜ ਨਾ ਕਰੀ,, ਉਹ ਸਿਰਫ ਮੇਰਾ ਹੈ,, ਮੈਂ ਕਿਹਾ ਤੁਸੀ ਤਾਂ ਫਰੈਂਡ ਹੋ ਦੋਨੋ, ਸਿਸ ਮੰਨਦਾ ਤੁਹਾਨੂੰ ਉਹ,,, ਕਹਿੰਦੀ ਓਹਨੇ ਹੀ ਕਿਹਾ ਤੈਨੂੰ ਇਹ ਸਭ ਸਮਝਾਣ ਨੂੰ,, ਉਹ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ, ਦੁਬਾਰਾ ਕਾਲ ਨਾ ਕਰੀ,,, ਮੈਂ ਤਾਂ ਜਿਉਂਦੇ ਹੀ ਮਰ ਗਈ,, ਰੋ ਰੋ ਕੇ ਬੁਰਾ ਹਾਲ ਸੀ, ਭੁਲਣਾ ਕਿਹੜਾ ਸੌਖਾ ਹੁੰਦਾ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਓਹਨੂੰ ਕਿਦਾਂ ਮੋੜ ਲਿਆਵਾਂ,, ਕਿਦਾਂ ਭੁਲਾਂ ਕਿਦਾਂ ਜੀਵਾਂਗੀ ਓਹਦੇ ਬਿਨਾਂ,, ਖੈਰ ਸਮਾਂ ਲੰਘਦਾ ਗਿਆ, ਦਿਨ ਮਹੀਨੇ ਬਣਦੇ ਗਏ,, ਹੌਲੀ ਹੌਲੀ ਓਹਨੂੰ ਭੁਲਣ ਦੀ ਕੋਸ਼ਿਸ਼ ਕਰ ਰਹੀ ਸੀ,,ਇਕ ਦਿਨ ਮੇਰੀ ਈ ਮੇਲ ਆਈ ਡੀ ਤੇ ਇਕ ਮੈਸਜ ਆਇਆ,, ਖੋਲ ਕੇ ਦੇਖਿਆ ਤਾਂ ਦਿਲ ਉੱਛਲ ਕੇ ਮੂੰਹ ਚ ਆ ਗਿਆ ਓਹੀ ਸੀ,,, ਕਹਿੰਦਾ ਇਕ ਵਾਰ ਬਸ ਮਿਲ ਕੇ ਗਲ ਸੁਣ ਲੈ,, ਬਹੁਤ ਦੁਖੀ ਹਾ ਪਲੀਜ਼,,ਮੈਂ ਕੋਈ ਜਵਾਬ ਨਹੀਂ ਦਿਤਾ, ਕਈ ਦਿਨ ਓਹੀ ਮੈਸਜ ਰੋਜ਼ ਆਂਦਾ, ਇਕ ਦਿਨ ਮੈਂ ਮਿਲਣ ਦਾ ਫੈਸਲਾ ਕਰਕੇ ਓਹਨੂੰ ਦਸ ਦਿਤਾ,,, ਉਹ ਖੁਸ਼ ਹੋ ਗਿਆ,vਅਸੀਂ ਪਹਿਲਾਂ ਜਿੱਥੇ ਮਿਲਦੇ ਸੀ ਉਥੇ ਹੀ ਮਿਲਣ ਦਾ ਪ੍ਰੋਗਰਾਮ ਬਣਾਇਆ , ਮੈਂ ਇਕ ਦਮ ਸ਼ਾਂਤ ਮਨ ਨਾਲ ਮਿਲਣ ਗਈ, ਜਾਂਦੇ ਹੀ ਓਹਨੇ ਇਕ ਦਮ ਉੱਠ ਕੇ ਗਲ ਲਗਣ ਦੀ ਕੋਸ਼ਿਸ਼ ਕੀਤੀ ਪਰ ਮੈਂ ਪਰੇ ਕਰ ਦਿਤਾ,, ਉਹ ਪਹਿਲੇ ਵਾਂਗ ਵਰਤਾਵ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ,, ਪਰ ਮੈਂ ਨੌਰਮਲ ਸੀ,, ਕਹਿੰਦਾ ਸੋਰੀ, ਮੈਂ ਕਿਹਾ ਜੇ,ਪਿਆਰ ਕਰਨ ਦੀ ਹਿੰਮਤ ਖ਼ੁਦ ਕੀਤੀ ਸੀ,ਤਾਂ ਜਵਾਬ ਵੀ ਖੁਦ ਦੇਣਾ ਸੀ,,, ਦੂਜੀ ਔਰਤ ਦਾ ਸਹਾਰਾ ਕਿਉਂ ਲਿਆ,, ਤੇਰੇ ਮੇਰੇ ਵਿਚ ਹੁਣ ਕੁਝ ਨਹੀਂ ਰਿਹਾ ਬਾਕੀ,,,ਹੁਣ ਦੁਬਾਰਾ ਮੈਸਜ ਨਾ ਕਰਨਾ,,, ਕਹਿੰਦਾ ਇੰਨੀ ਨਫਰਤ ਹੋ ਗਈ ਮੇਰੇ ਨਾਲ, ਮੈਂ ਕਿਹਾ ਤੂੰ ਤਾਂ ਮੇਰੀ ਨਫਰਤ ਦੇ ਕਾਬਿਲ ਵੀ ਨਹੀਂ,,, ਤੇਰੇ ਹਿੱਸੇ ਮੇਰੀ ਮੁਹੱਬਤ ਤਾਂ ਕੀ ਨਫਰਤ ਵੀ ਨਹੀਂ ਆਉਣੀ,,, ਇੰਨਾ ਕਹਿ ਕੇ ਮੈਂ ਘਰ ਆ ਗਈ,, ਵਾਪਸ ਮੁੜ ਕੇ ਵੀ ਨਹੀਂ ਦੇਖਿਆ,,, ਖੁਦ ਨੂੰ ਬਹੁਤ ਹਲਕਾ ਮਹਿਸੂਸ ਕਰ ਰਹੀ ਸੀ,,,
ਅਕਾਰਸ਼ਣ ਕਿਤੇ ਵੀ ਹੋ ਸਕਦਾ,, ਪਰ ਸਮਰਪਣ ਕਿਤੇ ਕਿਤੇ ਹੁੰਦਾ,,,,
ਲੋਟਸ ਪ੍ਰੀਤ ✍️✍️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)