More Punjabi Kahaniya  Posts
ਸ਼ੀਂਹਣੀ ਮਾਂ ਜੈਸਿਕਾ ਕੈਂਟ


ਸ਼ੀਂਹਣੀ ਮਾਂ ਜੈਸਿਕਾ ਕੈਂਟ❤️
ਕਹਿੰਦੀ ਮੇਰੀ ਧੀ ਦਾ ਜਨਮ ਜੇਲ ਚ ਹੋਇਆ ਪਰ ਮੈ ਤਾਂ ਸਿਰਫ ਜਨਮ ਹੀ ਦਿੱਤਾ ਸੀ ਕਿ ਨਵਜੰਮੀ ਕੁੜੀ ਨੁੰ ,ਪਰਸ਼ਾਸ਼ਨ ਮੇਰੇ ਕੋਲੋਂ ਲੈ ਗਿਆ ,ਮੈ ਚੱਜ ਨਾਲ ਲਾਡ ਵੀ ਨਹੀਂ ਸੀ ਲੜਾਏ ਅਜੇ ।ਪੰਜ ਸਾਲ ਦੀ ਸਜ਼ਾ ਘੱਟ ਕੇ ਢਾਈ ਸਾਲ ਰਹਿ ਗਈ ਜਦ ਮੈ ਸਜ਼ਾ ਕੱਟ ਕੇ ਬਾਹਰ ਆਈ ।ਪਰ ਜਿਸ ਦਿਨ ਕੁੜੀ ਜੰਮੀ ਓਦਣ ਮੇਰੇ ਅੰਦਰ ਵੀ ਇਕ ਬਾਗ਼ੀ ਜੈਸੀਕਾ ਕੈਂਟ ਵੀ ਜਨਮ ਲੈ ਚੁੱਕੀ ਸੀ ਜੋ ਮੈਨੁ ਇਸ ਨਸ਼ਿਆ ਦੀ ਦਲਦਲ ਚੋ ਬਾਹਰ ਕੱਢ ਲਿਆਈ ।
ਜੈਸਿਕਾ ਕੈਂਟ ਅੱਜ ਇਕ ਮਸ਼ਹੂਰ ਨਾਂਓ ਆ ।ਇਹ ਨੌਜਵਾਨ ਸੁਨੱਖੀ ਮੁਟਿਆਰ ਮੌਟੀਵੇਸ਼ਨ ਦੀ ਤਕਰੀਰਾਂ ਕਰਦੀ ਨਹੀਂ ਥੱਕਦੀ ।ਪਰ ਇਹ ਅਮਰੀਕਣ ਕੁੜੀ,ਮਸਾਂ ਚੌਦਾਂ ਪੰਦਰਾਂ ਦੀ ਸੀ ਜਦ ਨਸ਼ੇ ਦੀ ਲੱਤ ਲੱਗ ਗਈ ,ਕਹਿੰਦੀ ਨਾਂ ਕੇਵਲ ਰੱਜ ਰੱਜ ਨਸ਼ਾ ਕੀਤਾ ਸਗੋਂ ਰੱਜ ਰੱਜ ਵੇਚਿਆ ਵੀ ਡਰੱਗ ਡੀਲਰ ਬਣ ਕੇ ,ਓਹ ਵੀ ਅਮਰੀਕਾ ਦੇ ਨਿਉਯਾਰਕ ਸ਼ਹਿਰ ਚ ।ਬਹੁਤ ਐਸ਼ ਕੀਤੀ ਜੋ ਚਿੱਤ ਕੀਤਾ ਓਹ ਖ਼ਰੀਦਿਆ ।
ਜੇਲ ਚ ਆਣ ਕੇ ਹੀ ਜੈਸਿਕਾ ਨੁ ਅਚਾਨਕ ਪਤਾ ਲਗਾ ਓਹ ਗਰਭਵਤੀ ਆ ;ਉਸੇ ਵਕਤ ਤਾਰ ਵਾਂਗ ,ਇਕ ਦਮ ਸੁਭਾਅ ਚ ਨਸ਼ੇ ਪ੍ਰਤਿ ਘਿਰਣਾ ਹੋਈ ਤੇ ਸਾਰਾ ਧਿਆਨ ਓਸ ਪੇਟ ਚ ਪਲ ਰਹੇ ਬੱਚੇ ਦੇ ਲੇਖੇ ਲੱਗ ਗਿਆ ।ਬੇਸ਼ਕ ਨਸ਼ੇ ਇਕਦਮ ਛੱਡਣ ਨਾਲ ਲੱਤਾਂ ਬਾਹਾਂ ਟੁੱਟਿਆਂ ਪਰ ਕਹਿੰਦੀ ਫਿਰ ਨਸ਼ਾ ਜੀਭ ਨੁ ਨਹੀਂ ਲਾ ਕੇ ਦੇਖਿਆਂ ਜੇਲ...

ਚ ਤੋ ਉਸ ਵਕਤ ਤੋ ਅੱਜ ਤੱਕ
ਨਵਜਮਿਆਂ ਬੱਚਾ ਕੋਈ ਹੋਰ ਸਰਕਾਰੀ ਮਹਿਕਮੇ ਜੋ ਬਚਿਆਂ ਦੇ ਦੇਖ ਰੇਖ ਕਰਦੇ ਆ ਓਹ ਲੈ ਗਏ ।ਚੰਗੇ ਵਿਵਹਾਰ ਤੇ ਕਮਾਈ ਕਰ ਕੇ ਦਿਖਾਉਣ ਤੇ ਬੱਚਾ ਵਾਪਸ ਮਾਂ ਨੁੰ ਮੋੜਨ ਦੀ ਸਖ਼ਤ ਸ਼ਰਤ ਸੀ ਤਾਂ ਕਿ ਬੱਚਾ ਸਲਾਮਤ ਰਹਿ ਸਕੇ
ਫਿਰ ਨਾਂ ਦਿਨ ਦੇਖਿਆ ਨਾਂ ਰਾਤ ,ਤਿੰਨ ਤਿੰਨ ਨੌਕਰੀਆਂ ਕੀਤੀਆਂ ,ਪੈਸਾ ਪੈਸਾ ਜੋੜ ਕਾਰ ਤੇ ਇਕ ਨਿੱਕਾ ਜਿਹਾ ਯੂਨਿਟ ਲਿਆ ਰਹਿਣ ਨੁ ,ਚੰਗੇ ਵਿਵਹਾਰ ਦੇਖਦਿਆਂ ਸਰਕਾਰ ਨੇ ਬਚਾ ਜੈਸਿਕਾ ਕੈਂਟ ਦੀ ਝੋਲੀ ਵਾਪਸ ਪਾ ਦਿੱਤਾ ਕੁਝ ਸਾਲਾਂ ਬਾਅਦ ।
ਮੇਰੇ ਸੋਹਣੇ ਦੇਸ਼ ਪੰਜਾਬ ਦੇ ਬੱਚੇ ਵੀ ਜੈਸਿਕਾ ਤੋ ਕਿਸੇ ਗੱਲੋਂ ਨਾਂ ਸ਼ਰੀਰਕ ਤੇ ਨਾਂ ਮਾਨਸਿਕ ਪੱਖੋਂ ਕਮਜ਼ੋਰ ਨੇ ਬੇਸ਼ਰਤੇ ਧਾਰ ਲੈਣ ਕੀ ਚਿੱਟਾ ਕੀ ਚਾਹੇ ਚਿੱਟੇ ਦਾ ਪਿਓ ਆ ਜਾਵੇ ਓਹ ਮੂੰਹ ਤੇ ਨਹੀਂ ਧਰਨ ਗੇ ਤਾਂ ਮੈ ਦਾਹਵੇ ਨਾਲ ਕਹਿਣਾ ਡੱਕਾ ਵੀ ਡਾਕਟਰ ਕੋਲ ਜਾਣ ਦੀ ਲੋੜ ਨਹੀਂ ;ਬੱਸ ਅੰਦਰ ਧਾਰ ਤੇ ਧਾਰਨਾ ਕੁਝ ਜੈਸਿਕਾ ਜੈਸੀ ਹੋਵੇ ਕੁਝ ਵੀ ਅਸੰਭਵ ਨਹੀਂ
ਜੈਸਿਕਾ ਕੈਂਟ ਹੁਣ ਆਪਣੇ ਯੂ ਟਿਉਬ ਚੈਨਲ ਰਾਹੀਂ ਲੋਕਾਂ ਨੁ ਬਹੁਤ ਮੌਟੀਵੇਸ਼ਨ ਦਿੰਦੀ ਆ ,ਜਿਉਣ ਲਈ ਨਸ਼ਿਆ ਤੋ ਨਿਕਲਣ ਲਈ
ਕਮਲਪ੍ਰੀਤ ਸਿੰਘ ਬਰਾੜ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)