More Punjabi Kahaniya  Posts
ਭੁਲੇਖਾ


ਭੁਲੇਖਾ ਤੋੜ ਦਿੱਤਾ..ਸਦੀਵੀ ਬਣੇ ਰਹਿਣ ਦਾ..ਉਲਾਹਮਾਂ ਵੀ ਲਾਹ ਦਿੱਤਾ..ਮੇਰੀ ਕੌਂਮ ਮੈਨੂੰ ਅਕਸਰ ਹਰਾ ਦਿੰਦੀ ਏ..ਤਿੰਨ ਹੀਰੇ ਗਵਾਚ ਗਏ..ਜੰਗ ਜਾਰੀ ਰਹੀ..ਉਹ ਜੰਗ ਜਿਹੜੀ ਸਿਰਫ ਹੋਂਦ ਲਈ ਲੜੀ ਗਈ..ਬੋਤਾ ਸਿੰਘ ਗਰਜਾ ਸਿੰਘ ਵਾਂਙ..ਜ਼ੰਜੀਰਾਂ ਵਿਚ ਜਕੜੇ ਭਾਈ ਬਾਜ ਸਿੰਘ ਵਾਂਙ..ਨਵੇਂ ਜਮਾਨੇ ਦੇ ਅਬਦਾਲੀ ਹੈਰਾਨ ਨੇ..ਨਸ਼ਾ,ਨਸਲਕੁਸ਼ੀ,ਪਰਵਾਸ,ਮੀਡਿਆ,ਆਈ ਟੀ ਸੈਲ ਅਤੇ ਹੋਰ ਕਿੰਨਾ ਕੁਝ ਕੰਮ ਨੀ ਆਇਆ..!
ਸਿਰਦਾਰ ਕਪੂਰ ਸਿੰਘ ਵੱਲ ਇਸ਼ਾਰਾ ਕਰਦਾ ਨਹਿਰੂ ਇੱਕ ਵੇਰ ਮਾਸਟਰ ਤਾਰਾ ਸਿੰਘ ਨਾਲ ਗਿਲ਼ਾ ਕਰਨ ਲੱਗਾ ਅਖ਼ੇ ਇਸ ਸਰਦਾਰ ਕੋ ਪਾਰਲੀਮੈਂਟ ਮੈਂ ਮਤ ਲੇ ਕੇ ਆਇਆ ਕਰੋ..ਕਿਉਂਕਿ ਵਿਲੱਖਣ ਸੋਚ ਹਮੇਸ਼ਾਂ ਚੋਬਾਂ ਲਾਉਂਦੀ ਏ..ਤਕਲੀਫ...

ਦਿੰਦੀ ਏ..ਅੱਗੋਂ ਵੀ ਦਿੰਦੀ ਰਹੇਗੀ..ਰੱਬ ਲੰਮੀਆਂ ਉਮਰਾਂ ਕਰੇ ਪਰ ਲੋੜ ਏ ਐਸੀ ਸੋਚ ਐਸੇ ਹਠ ਵਾਲੀ ਲੀਡਰਸ਼ਿਪ ਅਗਲੀ ਪੀੜੀ ਵਿਚੋਂ ਵੀ ਤਿਆਰ ਬਰ ਤਿਆਰ ਕਰਕੇ ਖੜੀ ਰੱਖਣ ਦੀ..!
ਬੁੱਢੇ ਸ਼ੇਰ ਨੂੰ ਢੇਰ ਸਾਰੀਆਂ ਮੁਬਾਰਕਾਂ..ਅਤੇ ਇੱਕ ਸੁਨੇਹਾ ਦੂਜੀ ਧਿਰ ਨੂੰ..ਜੰਝ ਭਾਵੇਂ ਜਿੰਨੀ ਮਰਜੀ ਵੱਡੀ ਹੋਵੇ..ਪਿੰਡ ਨਾਲੋਂ ਕਦੇ ਵੱਡੀ ਨਹੀਂ ਹੁੰਦੀ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)