More Punjabi Kahaniya  Posts
ਰੱਬ ਦਾ ਦੂਜਾ ਰੂਪ


ਗੋਆ ਜਾਣ ਦਾ ਪੋ੍ਗਰਾਮ ਬਣਦੇ ਹੀ ਸਾਰਿਆਂ ਦੇ ਮੁੱਖ ਤੇ ਖੁਸ਼ੀ ਛਾਂ ਗਈ।ਗੋਆ ਜਾਣ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਸ਼ੂਰੂ ਹੋ ਗਈਆਂ।ਆਨ ਲਾਇਨ ਸ਼ੋਪਿੰਗ ਹੋਣ ਲੱਗੀ ਖੁਸ਼ੀਆਂ ਦੀ ਲਹਿਰ ਆ ਗਈ।ਸਾਡੇ ਗੁਆਂਢ ਦੀਆਂ ਦੋ ਫੈਮਿਲੀ ਵੀ ਨਾਲ ਜਾਣ ਲਈ ਤਿਆਰ ਹੋ ਗਈਆ।
ਗੋਆ ਜਾਣ ਦਾ ਮੇਰਾ ਬਚਪਨ ਦਾ ਸਪਨਾ ਸੀ।ਸਾਰਿਆ ਦੇ ਮਨ ਵਿੱਚ ਘੁੰਮਣ ਜਾਣ ਦੀ ਬਹੁਤ ਉਤਸੁਕਤਾ ਸੀ।
ਸ਼ਾਪਿੰਗ ਹੋ ਚੁੱਕੀ ਸੀ।ਹਵਾਈ ਜਹਾਜ਼ ਦੀਆਂ ਟਿਕਟਾਂ ਦੀ ਆਨ ਲਾਇਨ ਬੂਕਿੰਗ ਕਰ ਲਈ ਗਈ ਸੀ । ਅਗਲੇ ਦਿਨ ਸਵੇਰੇ ਫਲਾਇਟ ਸੀ।ਪੈਕਿੰਗ ਪੂਰੀ ਹੋ ਚੁੱਕੀ ਸੀ।
ਇਕਦਮ ਅਚਾਨਕ ਮੇਰੇ ਪੇਟ ਵਿੱਚ ਬਹੁਤ ਜੋਰ ਦੀ ਦਰਦ ਹੋਣ ਲੱਗੀ।ਦਰਦ ਸਹਿਣ ਤੋਂ ਬਾਹਰ ਸੀ।ਦਰਦ ਇਨਾ ਜਿਆਦਾ ਸੀ ਨਾ ਤਾਂ ਬੈਠਿਆ ਜਾ ਰਿਹਾ ਸੀ ਨਾ ਹੀ ਲੇਟਿਆਂ ਜਾ ਰਿਹਾ ਸੀ।ਮੇਰਾ ਦੁੱਖ ਦੇਖਕੇ ਪਤੀ ਦੇਵ ਨੇ ਕਾਰ ਕੱਢੀ ਤੇ ਹਸਪਤਾਲ ਵੱਲ ਚੱਲਣ ਲੱਗ ਪਏ।
ਡਾਕਟਰ ਨੇ ਮੈਨੂੰ ਚੈਕ ਕਰਕੇ ਕਈ ਟੈਸਟ ਲਿਖ ਦਿੱਤੇ ਹਸਪਤਾਲ ਵਿੱਚ ਹੀ ਟੈਸਟਾਂ ਦੀ ਸੁਵੀਧਾ ਸੀ।ਅਸੀਂ ਜਲਦੀ ਨਾਲ ਟੈਸਟ ਕਰਵਾ ਲਏ।
ਡਾਕਟਰ ਨੇ ਰਿਪੋਟਾਂ ਦੇਖਦੇ ਕਿਹਾ ਕਿ ਕਿੰਡਨੀ ਦਾ ਕੈਸਰ ਹੈ। ਪਤੀ ਦੇਵ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ।
ਕੁਝ ਦਵਾਈਆਂ ਨਾਲ ਦਰਦ ਨੂੰ ਥੋੜੀ ਜਿਹੀ ਰਾਹਤ ਮਿਲੀ ਪਰ ਇਕ ਅਜੀਬ ਜਿਹੀ ਟੈਨਸ਼ਨ ਹੋ ਗਈ ਸੀ। ਸਾਰੀ ਰਾਤ ਜਾਗਦੇ ਹੀ ਬੀਤ ਗਈ । ਪਤੀ ਦੇਵ ਮੇਰੇ ਕੋਲ ਹੀ ਬੈਠੇ ਰਹੇ।ਭੁਪਿੰਦਰ ਸਭ ਠੀਕ ਹੋ ਜਾਏਗਾ , ਹੌਸਲਾ ਰੱਖ। ਮੇਰੇ ਕੋਲ ਬੈਠੈ ਕਿੰਨੀ ਦੇਰ ਪਾਠ ਕਰਦੇ ਰਹੇ।
ਫੇਰ ਸਵੇਰੇ ਹੀ ਸਾਡੀ ਗੂਆਂਢਣ ਰੀਟਾ ਪਤਾ ਲੈਣ ਲਈ ਹਸਪਤਾਲ...

ਆ ਗਈ।ਗੋਆ ਜਾਣ ਦੀ ਖੁਸ਼ੀ ਉਦਾਸੀ ਵਿੱਚ ਬਦਲ ਗਈ ਸੀ।
ਉਸਨੇ ਦੱਸਿਆ ਡਾਕਟਰ ਜਗਜੀਤ ਕੈਸਰ ਦਾ ਸਪੈਸ਼ਲਿਸਟ ਹਨ। ਇਕ ਵਾਰ ਉਸਨੂੰ ਵੀ ਦਿਖਾ ਦਿਉ। ਫੇਰ ਹੀ ਕੋਈ ਫੈਸਲਾ ਲੈਣਾ। ਕੁਝ ਦੇਰ ਗੱਲਾਂਬਾਤਾਂ ਕਰਨ ਤੋਂ ਬਾਅਦ ਰੀਟਾ ਤਾਂ ਚਲੀ ਗਈ ਪਰ ਸਾਨੂੰ ਸੋਚਣ ਤੇ ਮਜਬੂਰ ਕਰ ਦਿੱਤਾ।
ਡਾਕਟਰ ਕੋਲ ਛੁੱਟੀ ਲੈਣ ਗਏ ਪਰ ਉਹ ਛੁੱਟੀ ਨਾ ਦੇਵੇ।
“ਜੇ ਕੁੱਝ ਹੋ ਗਿਆ ਕੋਣ ਜਿੰਮੇਵਾਰ ਹੋਵੇਗਾ ਮੈਂ ਇਵੇਂ ਛੁੱਟੀ ਨਹੀਂ ਦੇ ਸਕਦਾ।” ਡਾਕਟਰ ਬੇਰੂਖੀ ਵਿੱਚ ਬੋਲਿਆ।
ਬੜੀ ਮੁਸ਼ਕਲ ਨਾਲ ਸ਼ਿਫਾਰਸ਼ਾ ਲਗਾ ਕੇ ਦੋ ਦਿਨ ਬਾਅਦ ਛੁੱਟੀ ਮਿਲੀ।
ਜਗਜੀਤ ਡਾਕਟਰ ਨੂੰ ਚੈਕ ਕਰਵਾਇਆ।
ਅਸੀਂ ਡਾਕਟਰ ਦੀ ਰਾਏ ਸੁਣ ਕੇ ਬਹੁਤ ਹੈਰਾਨ ਹੋਏ ।ਕਿਸੇ ਨੂੰ ਵੀ ਯਕੀਨ ਨਹੀਂ ਆ ਰਿਹਾ ਸੀ।ਮੈਨੂੰ ਕਿਡਣੀ ਵਿੱਚ ਪੱਥਰੀ ਹੈ। ਡਾਕਟਰ ਨੇ ਕਿਹਾ “ਦਵਾਈਲਗਾਤਾਰ ਖਾਓ ਜਲਦੀ ਠੀਕ ਹੋ ਜਾਵੋਗੇ।ਮੈਨੂ ਅਜੇ ਵੀ ਯਕੀਨ ਨਹੀਂ ਆ ਰਿਹਾ ਸੀ। ਮਨ ਨੂੰ ਸਕੂਨ ਨਹੀਂ ਸੀ।ਮੈਂ ਕਿਹਾ ਪੀ. ਜੀ .ਆਈ ਵੀ ਇਕ ਵਾਰ ਦਿਖਾ ਦਿਓ।
ਪੀ ਜੀ ਆਈ ਦੀ ਰਿਪੋਟ ਵੀ ਜਗਜੀਤ ਡਾਕਟਰ ਵਾਲੀ ਸੀ। ਮਨ ਨੂੰ ਧਰਵਾਸ ਜਿਹਾ ਆ ਗਿਆ।
ਗੋਆ ਘੁੰਮਣ ਦੀ ਉਮੰਗ ਫੇਰ ਇਕ ਵਾਰ ਉਮੜਨ ਲੱਗੀ। ਕੁਝ ਦਿਨਾਂ ਬਾਅਦ ਦੀ ਅਸੀਂ ਗੋਆ ਦੀਆਂ ਹਵਾਈ ਟਿਕਟਾਂ ਦੀ ਬੁਕਿੰਗ ਕਰ ਦਿੱਤੀ।ਮਨ ਵਿੱਚ ਗੋਆ ਘੁੰਮਣ ਦੇ ਚਾਅ ,ਵਲਵਲੇ ਘੁੰਮਣ ਲੱਗੇ।
ਭੁਪਿੰਦਰ ਕੌਰ ਸਾਢੋਰਾ
ਯਮੁਨਾਨਗਰ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)