ਸਵੇਰ ਦੇ 9.30’ਕ ਵਜੇ ਮੈਂ ਕਿਸੇ ਕੰਮ ਲਈ ਘਰੋਂ ਨਿਕਲਿਆ, ਕੰਮ ਪਿੰਡ ‘ਚ ਹੀ ਹੋਣ ਕਰ ਕੇ ਮੈਂ ਬਿਨਾਂ ਮੋਟਰਸਾਈਕਲ ਦੇ ਪੈਦਲ ਹੀ ਹੋ ਤੁਰਿਆ । ਘਰ ਪਿੰਡ ਦੀ ਫਿਰਨੀ ਤੇ ਹੋਣ ਕਰਕੇ ਘਰੋਂ ਬਾਹਰ ਨਿਕਲਦਿਆ ਹੀ ਕਿਸੇ ਪਾਸੇ ਵੀ ਨਿਗਾਹ ਮਾਰਨ ਤੇ ਬਹੁਤ ਦੂਰ ਤੱਕ ਦਿੱਖ ਜਾਂਦਾ ਆ। ਮੈ ਹਜੇ ਘਰੋਂ ਨਿਕਲ ਕੇ ਮਸਾ 50-60 ਕਦਮ ਹੀ ਤੁਰਿਆ ਹੋਵਾਂਗਾ ਕਿ ਸਾਮਣੇ ਨਿਗਾਹ ਪਈ ਤੇ ਕੀ ਦਿਖਿਆ ਕਿ 4 ਬੰਦੇ ਕਿਸੇ ਚੀਜ ਨੂੰ ਰੱਸਾ ਪਾ ਕੇ ਪੂਰੇ ਜ਼ੋਰ ਨਾਲ ਖਿੱਚ ਰਏ ਸੀ। ਉਹ ਬੰਦੇ ਮੇਰੇ ਤੋਂ ਵਾਵਾ ਦੂਰ ਹੋਣ ਕਰਕੇ ਮੈਨੂੰ ਕੁਛ ਸਮਝ ਨਹੀਂ ਸੀ ਆ ਰਿਆ ਕੇ ਉਹ ਕੀ ਖਿੱਚ ਰਹੇ ਨੇ। ਮੈਂ ਅੱਗੇ ਵਧਦਾ ਜਾ ਰਿਆ ਸੀ ਤੇ ਸੋਚਦਾ ਜਾ ਰਿਆ ਸੀ ਕੇ ਕੀ ਖਿੱਚ ਰਹੇ ਹੋਣਗਏ ਦੇਖਦੇ ਹੀ ਦੇਖਦੇ 1 ਹੋਰ ਬੰਦਾ ਆਣ ਓਹਨਾ ਨਾਲ ਲੱਗ ਗਿਆ ਤੇ ਉਹ ਵੀ ਰੱਸਾ ਖਿੱਚਣ ਲੱਗ ਗਿਆ ਤੇ ਹੁਣ ਕੁੱਲ 5 ਜਣੇ ਸੀ ਜੋ ਕੇ ਰੱਸਾ ਖਿੱਚ ਰਹੇ ਸੀ (ਇਹ ਦੇਖਦੇ-ਦੇਖਦੇ ਮੈ ਤਕਰੀਬਨ ਓਹਨਾ ਕੋਲ ਪਹੁੰਚ ਹੀ ਗਿਆ) ਪੰਜਵਾਂ ਬੰਦਾ ਆਉਣ ਕਰਕੇ ਪਹਲੇ ਚਾਰਾਂ ਦੇ ਚੇਹਰੇ ਤੇ ਖੁਸ਼ੀ ਆ ਗਈ ਤੇ ਓਹਨਾ ਚੋ 1 ਬੋਲਿਆ ਕੇ ਹੁਣ ਬਣੁ ਗੱਲ ਇਹ ਕਹਿ ਕੇ ਓਹਨਾ ਨੇ ਪੂਰੇ ਜ਼ੋਰ ਨਾਲ (ਏ ਜ਼ੋਰ ਲਾ ਕੇ.. ਕਹਿ ਕੇ) ਰੱਸਾ ਖਿਚਿਆ ਤੇ 1 ਜਵਾਨੀ ਭਰਿਆ ਧਰੇਕ ਦਾ ਰੁੱਖ ਧਰਤੀ ਤੇ ਆਣ ਡਿੱਗਿਆ ਅਤੇ ਹੁਣ ਉਸ ਰੁੱਖ ਦੇ ਚੋਟੀ ਵਾਲੇ ਪੱਤੇ ਓਹਨਾ ਦੇ ਪੈਰਾਂ ਚ ਸੀ।
ਉਸ ਰੁੱਖ ਨੂੰ ਦੇਖ ਕੇ ਮੇਰਾ ਮੰਨ ਬਹੁਤ ਦੁਖੀ ਹੋਇਆ, ਮੈਨੂੰ ਇੰਝ ਲੱਗ ਰਿਹਾ ਸੀ ਕੇ ਜਿਵੇ ਓਹਨਾ 5 ਬੰਦਿਆ ਨੇ ਦਿਨ ਦਿਹਾੜੇ ਕਿਸੇ ਦਾ ਕਤਲ ਕਰ ਦਿੱਤਾ ਹੋਵੇ ਉਹ...
ਡਿਗਿਆ ਹੋਇਆ ਰੁੱਖ ਮੈਨੂੰ ਕਿਸੇ ਬੰਦੇ ਦੀ ਲਾਸ਼ ਲੱਗ ਰਿਹਾ ਸੀ। ਅਤੇ ਸੋਚ ਰਿਹਾ ਸੀ ਕੇ ਇੱਕ ਪਾਸੇ ਤਾਂ ਦਿੱਲੀ ਵਰਗੇ ਸ਼ਹਿਰਾਂ ਚ ਇਨ੍ਹਾਂ ਰੁੱਖਾਂ ਤੋਂ ਹੀ ਮਿਲਣ ਵਾਲੀ ਆਕਸੀਜਨ ਕਰਕੇ ਆਪਣੀ ਜਾਨਾਂ ਗਵਾ ਰਹੇ ਲੋਕ ਨੇ ਤੇ ਦੂਸਰੇ ਪਾਸੇ ਸਾਡੀ ਇਹ ਛੋਟੀ ਸੋਚ, ਜੋ ਇਹ ਵੀ ਨਹੀਂ ਸੋਚ ਸਕਦੀ ਕਿ ਅਸੀਂ 1 ਰੁੱਖ ਵੱਡ ਕੇ ਕਿੰਨੇ ਲੋਕਾਂ ਦੀ ਜਾਨ ਦੇ ਦੁਸ਼ਮਣ ਬਣ ਰਹੇ ਆ। ਮੇਰਾ ਦਿਮਾਗ ਇਹੀ ਕਹਿ ਰਿਹਾ ਸੀ ਕਿ ਜਦੋ ਇਹ ਬੰਦੇ ਪਿੰਡ ਦੇ ਹੋਰ ਬੰਦਿਆ ਚ ਬੈਠ ਕੇ ਸੋਸ਼ਲ ਮੀਡਿਆ ਤੇ ਚੱਲ ਰਹੇ ਹਰ ਮੁੱਧੇ ਬਾਰੇ ਗੱਲ ਕਰ ਸਕਦੇ ਨੇ ਤੇ ਯਕੀਨਣ ਇੰਨਾ ਨੂੰ ਆਕਸੀਜਨ ਦੀ ਇਸ ਕਮੀ ਬਾਰੇ ਵੀ ਜਰੂਰ ਪਤਾ ਹੋਵੇਗਾ। ਆਖਿਰ ਕਿਊ? ਕਿਊਂ ਹਰੇਕ ਬੰਦਾ ਇੰਨਾ ਸਵਾਰਥੀ ਬਣਦਾ ਜਾ ਰਿਹੈ। ਕੋਈ ਚੰਗਾ-ਮਾੜਾ ਕੰਮ ਕਰਨ ਲੱਗਿਆ ਕਿਊਂ ਨੀ ਸੋਚਦਾ ਬੰਦਾ, ਉਸ ਡਿੱਗੇ ਹੋਏ ਰੁੱਖ ਨੂੰ ਵੇਖਦੇ-ਵੇਖਦੇ ਮੈਂ ਅਪਨੀ ਸੋਚਾਂ ‘ਚ ਬਹੁਤ ਵਿਅਸਤ ਹੋ ਗਿਆ ਤੇ ਪਿੱਛੋਂ ਆਣ ਕੇ ਇੱਕ ਮੋਟਰਸਾਈਕਲ ਵਾਲੇ ਨੇ ਹੋਰਨ ਮਾਰਿਆ, ਜੋ ਕਿ ਮੇਰਾ ਮਿੱਤਰ ਸਿੰਦਰ ਸੀ। ਚੱਲ ਆ ਬੈਠ ਮਗਰ ਅੱਡੇ ਤੱਕ ਜਾ ਕਾ ਆਉਣਾ, ਉਸ ਨੇ ਕਿਹਾ। ਮੈਂ ਚੁੱਪ ਕਰਕੇ ਉਸ ਦੇ ਮਗਰ ਬੈਠ ਗਿਆ ‘ਤੇ ਅਸੀਂ ਚਲੇ ਗਏ।
ਅਖਿਰ ਇਹੀ ਕਹਿਣਾ ਚਾਹਾਂਗਾ ਕਿ ਇਸ ਮਾੜੀ ਘੜੀ ‘ਚ ਜੇ ਕੋਈ ਰੁੱਖ ਲਾ ਨਹੀਂ ਸਕਦੇ ਤਾਂ ਉਹਨਾਂ ਦਾ ਕਤਲ ਵੀ ਨਾ ਕਰੀਏ, ਨਹੀਂ ਤਾਂ ਕੁਦਰਤ ਨੇ ਵੀ ਸਾਨੂੰ ਸਜਾ ਦੇਣ ਲੱਗਿਆ ਦੇਰ ਨੀ ਲਾਉਣੀ