More Punjabi Kahaniya  Posts
ਪਰਸਨਲ ਗੱਲ ਆ


ਪਰਸਨਲ ਗੱਲ ਆ, ਫਿਰ ਵੀ ਤੁਹਾਨੂੰ ਦੱਸ ਦਿੰਦਾ 🔴
ਜਿਸ ਕੁੜੀ ਨੂੰ ਮੈਂ ਪਿਆਰ ਕੀਤਾ ਸੀ ,
ਉਹ ਅੱਜ 12 ਸਾਲ ਬਾਅਦ ਅਚਾਨਕ ਮੈਨੂੰ ਡਲਹੌਜੀ ਮਿਲ ਗਈ !
ਮੈਂ ਤਾਂ ਪਹਿਲੀ ਨਜ਼ਰ ‘ਚ ਹੀ ਪਹਿਚਾਣ ਲਈ ਸੀ, ਪਰ ਉਸਨੇ ਅਜੇ ਮੈਨੂੰ ਦੇਖਿਆ ਨਹੀਂ ਸੀ !
ਉਹ ਆਪਣੇ ਹੋਟਲ ਤੋਂ ਬਾਹਰ ਆ ਰਹੀ ਸੀ !
ਮੈਂ ਆਪਣੀ ਫੈਮਲੀ ਨੂੰ ਜਲਦੀ ਨਾਲ ਰੂਮ ‘ਚ ਛੱਡ ਕੇ ਬਾਹਰ ਆਉਣ ਦੀ ਸੋਚੀ !
ਕਿਉਂਕਿ ਇੰਨੇ ਸਾਲਾਂ ਬਾਅਦ ਆਪਣੀ ਪੁਰਾਣੀ ਮੁਹੱਬਤ ਨਾਲ ਇੱਕ ਨਿੱਕੀ ਜਿਹੀ ਮੁਲਾਕਾਤ ਹੋਣ ਜਾ ਰਹੀ ਸੀ !
ਮੈਂ ਇਸ ਮੌਕੇ ਨੂੰ ਗਵਾਉਣਾ ਨਹੀਂ ਸੀ ਚਾਹੁੰਦਾ !
ਮੈਂ ਫੈਮਲੀ ਨੂੰ ਰੂਮ ‘ਚ ਛੱਡ ਜਦ ਬਾਹਰ ਆਇਆ ਤਾਂ ਉਹ ਇੱਕ ਦੁਕਾਨ ਤੋਂ ਕੋਲਡ ਡਰਿੰਕ ਖਰੀਦ ਰਹੀ ਸੀ !
ਮੈਂ ਪਿੱਛਿਓਂ ਹੌਲੀ ਜਿਹੇ ਉਸਦਾ ਨਾਮ ”ਨੀਤੂ” ( ਕਲਪਨਿਕ ਨਾਮ ) ਪੁਕਾਰਿਆ !
ਉਸਨੇ ਜਲਦੀ ਨਾਲ ਪਿੱਛੇ ਮੁੜਕੇ ਦੇਖਿਆ ਤੇ ਪੁੱਛਿਆ ਕੌਣ ?
ਮੈਂ ਚੁੱਪ ਰਿਹਾ, ਜਦ ਤੱਕ ਉਹ ਮਾੜਾ ਮੋਟਾ ਪਹਿਚਾਨਣ ਦੀ ਕੋਸ਼ਿਸ਼ ਕਰਦੀ !
ਦੋ ਕੁ ਮਿੰਟ ਬਾਅਦ ਹੈਰਾਨ ਹੋ ਕੇ ਬੋਲੀ ”ਲਖਵੀਰ ਤੁਸੀਂ …….????”
”ਹਾਂ !” ਮੈਂ ਕਿਹਾ
ਉਹ ਨਿਸ਼ਬਦ ਹੋ ਗਈ , ਕਿੰਨਾ ਚਿਰ ਕੁਝ ਨਾ ਬੋਲ ਸਕੀ !
ਮੈਂ ਵੀ ਬਸ ਉਸਨੂੰ ਤੱਕਦਾ ਰਿਹਾ ਓਹਨੀਂ ਦੇਰ !
”ਚਾਹ ਪੀਣੀ ਚਾਹੀਦੀ ਸਾਨੂੰ !” ਉਸਨੇ ਕਿਹਾ
”ਕਿਉਂ ਨਹੀਂ, ਜ਼ਰੂਰ !”
ਫਿਰ ਆਪਾਂ ਲਾਗੇ ਇੱਕ ਚਾਹ ਵਾਲੀ ਦੁਕਾਨ ‘ਤੇ ਗੱਲਾਂ ਕਰਨ ਲੱਗ ਪਏ !
ਤਕਰੀਬਨ ਦੋ...

ਕੁ ਘੰਟੇ ਆਪਾਂ ਪੁਰਾਣੀਆਂ, ਨਵੀਆਂ ਗੱਲਾਂ ਇੱਕ ਦੂਜੇ ਨਾਲ ਕੀਤੀਆਂ !
ਹਾਸੇ ਵੀ ਆਏ, ਰੋਸੇ ਵੀ, ਉਦਾਸੀ ਵੀ, ਪਛਤਾਵਾ ਵੀ ਤੇ ਗਿਲਾ ਵੀ !
ਪਰ ਕੀ ਕਰ ਸਕਦੇ ਸੀ, ਜੋ ਬੀਤ ਗਿਆ ਸੋ ਬੀਤ ਗਿਆ !
ਉਸਦੇ ਜਾਣ ਵੇਲੇ ਮੈਂ ਸਿਰਫ ਇੱਕ ਹੀ ਸਵਾਲ ਉਸਨੂੰ ਕੀਤਾ ”ਕੀ ਜ਼ਿੰਦਗੀ ‘ਚ ਹੁਣ ਖੁਸ਼ ਏ ?”
ਉਸਨੇ ਕਿਹਾ ”ਨਹੀਂ ! ਕੀ ਫਰਕ ਪੈਂਦਾ ਏ ?”
”ਮੈਨੂੰ ਪੈਂਦਾ ਏ !” ਮੈਂ ਹਰਖ ਕੇ ਕਿਹਾ
”ਥੋੜੀਆਂ ਜਿਹੀਆਂ ਗਮੀਆਂ, ਪ੍ਰੇਸ਼ਾਨੀਆਂ, ਮੁਸ਼ਕਿਲਾਂ, ਮਸਲੇ, ਪਛਤਾਵੇ ਹਨ !” ਉਸਨੇ ਕਿਹਾ
”ਮੇਰੀ ਹੈਲਪ ਦੀ ਲੋੜ ਹੋਈ ਤਾਂ ਦੱਸੀਂ, ਇੱਕ ਆਵਾਜ਼ ‘ਤੇ ਆ ਜਾਵਾਂਗਾਂ !” ਮੈਂ ਪ੍ਰੇਸ਼ਾਨ ਹੁੰਦੇ ਨੇ ਕਿਹਾ !
”ਕਿਸੇ ਦੀ ਜ਼ਰੂਰਤ ਨਹੀਂ ਹੁਣ ਮੈਨੂੰ ਜ਼ਿੰਦਗੀ ‘ਚ !”
”ਕਿਉਂ ? ਪਹਿਲਾਂ ਤਾਂ ਇਦਾਂ ਨਹੀਂ ਸੀ ? ਹੁਣ ਕੀ ਹੋ ਗਿਆ ਜ਼ਿੰਦਗੀ ‘ਚ ?” ਮੈਂ ਪੁੱਛਿਆ !
ਉਹ ਕਹਿੰਦੀ ”ਘਰ ਘਰ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ !
ਇਸ ਕਰਕੇ ਕੋਈ ਮਸਲਾ ਹੋਣ ‘ਤੇ ਮੈਂ ਚੰਨੀਂ ਸਰ ਨੂੰ ਕਾਲ ਕਰ ਲੈਂਦੀ ਹਾਂ !
ਇਸ ਕਰਕੇ ਹੁਣ ਮੈਨੂੰ ਕਿਸੇ ਦੀ ਲੋੜ ਨਹੀਂ !”
ਮੈਂ ਜਵਾਬ ਸੁਣਕੇ ਚੁੱਪ ਚਾਪ ਠੰਡਾ ਜਾ ਹੋ ਕੇ ਆਪਣੇ ਹੋਟਲ ਵਿੱਚ ਵਾਪਿਸ ਆ ਗਿਆ !

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)