More Punjabi Kahaniya  Posts
ਅਸਲਾ


ਮੁਕੰਦ ਸਿੰਘ ਇੱਕ ਛੋਟੇ ਪਿੰਡ ਵਿੱਚ ਰਹਿੰਦਾ ਸੀ ਉਸਦਾ ਪਿਓ ਇਕ ਮੱਝਾਂ ਦਾ ਵਪਾਰੀ ਸੀ ਮੁਕੰਦ ਹਾਲੇ 12ਵੀਂ ਜਮਾਤ ਵਿੱਚ ਪੜਦਾ ਸੀ ਤੇ ਇਕ ਦਿਨ ਜਦੋਂ ਉਹ ਸਕੂਲ ਤੋਂ ਘਰ ਆ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਬੈਂਕ ਪੈਂਦਾ ਸੀ ਇਕ ਦਿਨ ਜਦੋਂ ਉਹ ਇਸ ਬੈਂਕ ਕੋਲ ਦੀ ਲੰਘ ਰਿਹਾ ਸੀ ਤਾਂ ਉਸ ਬੈਂਕ ਨੂੰ ਕੁਝ ਲੁਟੇਰੇ ਲੁੱਟ ਕੇ ਗੋਲੀਆ ਚਲੋਂਦੇ ਭੱਜ ਰਹੇ ਸਨ ਇਹ ਦੇਖ ਕੇ ਉਸ ਤੇ ਬੁਰਾ ਪ੍ਰਭਾਵ ਪੈ ਜਾਂਦਾ ਹੈ ਤੇ ਮੁਕੰਦ ਆਪਣੇ ਕੋਲ ਇੱਕ ਅਸਲਾ ਰੱਖਣ ਦੀ ਇੱਛਾ ਕਰ ਲੈਂਦਾ ਹੈ ਕੁਝ ਸਾਲ ਬਦ ਜਦੋਂ ਉਹ ਇਕ ਨੌਕਰੀ ਕਰ ਲੈਂਦਾ ਹੈ ਤਾਂ ਓ ਇਸ ਨੌਕਰੀ ਦੀ ਤਨਖਾਹ ਵਿਚੋਂ ਕੁਝ ਪੈਸੇ ਜੋੜ ਲੈਂਦਾ ਹੈ ਤੇ ਉਹ ਹੁਣ ਗੈਰ ਕਾਨੂੰਨੀ ਅਸਲੇ ਵੇਚਣ ਵਾਲੇ ਨੂੰ ਲੱਭਣ ਲਗ ਪੈਂਦਾ ਹੈ ਤੇ ਉਹ ਇਕ ਅਸਲੇ ਵਿਕਰੇਤਾ ਤੋਂ ਇਕ ਦੇਸੀ ਬੰਦੂਕ ਖਰੀਦ ਲੈਂਦਾ ਹੈ ਤੇ ਉਹ। ਓਸ ਬੰਦੂਕ ਨੂੰ ਆਪਣੇ ਮੱਝਾਂ ਦੇ ਵੇਹੜੇ ਵਿਚ ਲਕੋ ਦਿੰਦਾ ਹੈ । ਇਕ ਦਿਨ ਓਸਦੇ ਪਿਓ ਦੀ ਓਸਦੇ ਚਾਚੇ ਨਾਲ ਕਿਸੇ ਗੱਲ ਪਿੱਛੇ ਅਣਬਣ ਹੋ ਜਾਂਦੀ ਹੈ ਤੇ ਉਹ ਜਦੋਂ ਮਸਲਾ ਸੁਲਜੌਣ ਦੀ ਕੋਸਿ਼ਸ਼ ਕਰਦਾ ਹੈ ਤਾਂ ਉਸ ਦੇ ਚਾਚੇ ਦਾ ਮੁੰਡਾ ਹਰਮੀਤ...

ਵੀ ਇਸ ਵਿੱਚ ਬੋਲ ਪੈਂਦਾ ਹੈ ਜਿਸ ਕਾਰਨ ਇਹ ਗੱਲ ਇਕ ਲੜਾਈ ਵਿੱਚ ਬਦਲ ਜਾਂਦੀ ਹੈ ਤੇ ਹਰਮੀਤ ਨਸ਼ੇੜੀ ਤੇ ਗੁੰਡੇ ਤਰਾ ਦੇ ਸੁਭਾ ਦਾ ਹੋਣ ਕਾਰਨ ਮੁਕੰਦ ਦੇ ਖਿੱਚ ਕੇ ਕਹੀ ਦਾ ਬਿੰਡਾ ਮਾਰਦਾ ਹੈ ਤੇ ਇਹ ਓਸਦੇ ਪਿਓ ਦੇ ਜਾ ਵੱਜਦਾ ਹੈ ਮੁਕੰਦ ਗੁੱਸੇ ਵਿੱਚ ਆਪਣੀ ਬੰਦੂਕ ਨੂੰ ਕੱਢ ਲਿਆਂਦਾ ਹੈ ਤੇ ਹਰਮੀਤ ਦੇ ਉਤੇ ਗੋਲੀ ਚਲਾ ਦਿੰਦਾ ਹੈ ਬੰਦੂਕ ਦੇਸੀ ਹੋਣ ਤੇ ਮੁਕੰਦ ਨੂੰ ਹਥਿਆਰ ਚਲਾਣ ਦੀ ਜਾਣਕਾਰੀ ਨਾ ਹੋਣ ਕਾਰਨ ਗੋਲੀ ਪਿੰਡ ਦੀਇੱਕ ਛੋਟੀ ਜਿਹੀ ਕੁੜੀ ਦੇ ਜਾ ਲਗਦੀ ਹੈ ਇਸ ਪਿੱਛੋਂ ਉਹ ਉੱਥੇ ਹੀ ਮਰ ਜਾਂਦੀ ਹੈ। ਤੇ ਮੁਕੰਦ ਸਿੰਘ ਨੂੰ 20 ਸਾਲ ਦੀ ਸਜਾ ਹੋ ਜਾਂਦੀ ਹੈ ਮੁਕੰਦ ਇਕ ਪੜਿਆ ਲਿਖਿਆ ਮੁੰਡਾ ਸੀ ਉਸ ਕੋਲ ਚੰਗੀ ਨੌਕਰੀ ਸੀ ਪਰ ਉਹ ਆਂਪਣੇ ਇਕ ਸ਼ੋਕ ਕਾਰਨ ਆਪਣੀ ਜਿੰਦਗੀ ਬਰਬਾਦ ਕਰ ਬੈਠਦਾ ਹੈ ਤੇ ਹੁਣ ਉਸ ਨੂੰ ਆਪਣੀ ਗਲਤੀ ਦਾ ਇਹਸਾਸ ਹੁੰਦਾ ਹੈ ਤੇ ਉਹ ਭੁਬਾਂ ਮਾਰ ਕੇ ਰੋਣ ਲਗ ਪੈਂਦਾ ਹੈ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)